Home /News /lifestyle /

'ਹਲਦੀ' ਨਾਲ ਬਣਾਓ ਵਾਲਾਂ ਲਈ Hair Mask, ਹੋਣਗੇ ਬਹੁਤ ਫਾਇਦੇ

'ਹਲਦੀ' ਨਾਲ ਬਣਾਓ ਵਾਲਾਂ ਲਈ Hair Mask, ਹੋਣਗੇ ਬਹੁਤ ਫਾਇਦੇ

'ਹਲਦੀ' ਨਾਲ ਬਣਾਓ ਵਾਲਾਂ ਲਈ Hair Mask, ਹੋਣਗੇ ਬਹੁਤ ਫਾਇਦੇ

'ਹਲਦੀ' ਨਾਲ ਬਣਾਓ ਵਾਲਾਂ ਲਈ Hair Mask, ਹੋਣਗੇ ਬਹੁਤ ਫਾਇਦੇ

How To Use Turmeric For Hair: ਤੁਸੀਂ ਹਲਦੀ ਦੇ ਗੁਣਾਂ ਬਾਰੇ ਤਾਂ ਸੁਣਿਆ ਹੀ ਹੋਵੇਗਾ ਜੋ ਰੋਜ਼ਾਨਾ ਰਸੋਈ ਵਿੱਚ ਵਰਤੀ ਜਾਂਦੀ ਹੈ। ਇਹ ਨਾ ਸਿਰਫ਼ ਭੋਜਨ ਦਾ ਸੁਆਦ ਵਧਾਉਂਦੀ ਹੈ, ਸਗੋਂ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦੀ ਵਰਤੋਂ ਸਕਿਨ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਸੁੰਦਰਤਾ ਵਧਾਉਣ ਲਈ ਵੀ ਕੀਤੀ ਜਾਂਦੀ ਹੈ, ਪਰ ਤੁਹਾਨੂੰ ਦੱਸ ਦੇਈਏ ਕਿ ਵਾਲਾਂ ਦੀ ਸਿਹਤ ਨੂੰ ਠੀਕ ਕਰਨ ਲਈ ਤੁਸੀਂ ਹਲਦੀ ਯਾਨੀ ਗੋਲਡਨ ਸਪਾਈਸ ਦੀ ਵਰਤੋਂ ਵੀ ਕਰ ਸਕਦੇ ਹੋ।

ਹੋਰ ਪੜ੍ਹੋ ...
  • Share this:

ਹਾਲੀਆ ਖੋਜਾਂ ਵਿੱਚ ਪਾਇਆ ਗਿਆ ਹੈ ਕਿ ਇਹ ਵਾਲਾਂ ਲਈ ਹੇਅਰ ਟੌਨਿਕ ਦੇ ਰੂਪ ਵਿੱਚ ਕੰਮ ਕਰਦਾ ਹੈ ਅਤੇ ਵਾਲਾਂ ਦੇ ਵਿਕਾਸ ਵਿੱਚ ਬਹੁਤ ਮਦਦ ਕਰਦਾ ਹੈ। ਇਸ ਦੀ ਵਰਤੋਂ ਸਕੈਲਪ ਅਤੇ ਖੋਪੜੀ ਵਿੱਚ ਖੂਨ ਸੰਚਾਰ ਨੂੰ ਬਿਹਤਰ ਬਣਾਉਣ ਲਈ ਕੀਤੀ ਜਾ ਸਕਦੀ ਹੈ ਅਤੇ ਇਹ ਇੱਕ ਐਂਟੀ-ਡੈਂਡਰਫ ਇਲਾਜ ਵਜੋਂ ਵੀ ਕੰਮ ਕਰਦੀ ਹੈ। ਵਾਲਾਂ ਦੀ ਦੇਖਭਾਲ ਵਿੱਚ ਹਲਦੀ ਦੀ ਵਰਤੋਂ ਨਾਲ ਵਾਲਾਂ ਦੀ ਰੰਗਤ ਵੀ ਬਣੀ ਰਹਿੰਦੀ ਹੈ। ਤਾਂ ਆਓ ਜਾਣਦੇ ਹਾਂ ਕਿ ਤੁਸੀਂ ਆਪਣੇ ਵਾਲਾਂ ਦੀ ਦੇਖਭਾਲ ਵਿੱਚ ਹਲਦੀ ਨੂੰ ਕਿਵੇਂ ਸ਼ਾਮਲ ਕਰ ਸਕਦੇ ਹੋ।

ਹਲਦੀ ਹੇਅਰ ਮਾਸਕ ਕਿਵੇਂ ਬਣਾਉਣਾ ਹੈ
ਅੰਡੇ ਤੇ ਹਲਦੀ ਵਾਲਾ ਮਾਸਕ

ਇੱਕ ਕਟੋਰੀ ਵਿੱਚ 2 ਆਂਡੇ ਅਤੇ 2 ਚਮਚ ਸ਼ਹਿਦ ਨੂੰ ਮਿਲਾਓ ਅਤੇ ਇਸ ਵਿੱਚ 2 ਚਮਚ ਹਲਦੀ ਪਾਊਡਰ ਮਿਲਾਓ। ਹੁਣ ਇਸ ਤਿਆਰ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਪੀਸ ਲਓ। ਹੁਣ ਇਸ ਨੂੰ ਵਾਲਾਂ ਦੀਆਂ ਜੜ੍ਹਾਂ ਅਤੇ ਖੋਪੜੀ 'ਤੇ ਲਗਾਓ। ਅੱਧੇ ਘੰਟੇ ਬਾਅਦ ਵਾਲਾਂ ਨੂੰ ਠੰਡੇ ਪਾਣੀ ਅਤੇ ਸ਼ੈਂਪੂ ਨਾਲ ਧੋ ਲਓ। ਇਸ ਹੇਅਰ ਪੈਕ ਦੀ ਵਰਤੋਂ ਹਫ਼ਤੇ ਵਿੱਚ ਇੱਕ ਵਾਰ ਕੀਤੀ ਜਾ ਸਕਦੀ ਹੈ।

ਨਾਰੀਅਲ ਤੇਲ ਤੇ ਹਲਦੀ ਵਾਲਾ ਹੇਅਰ ਮਾਸਕ
ਇੱਕ ਕਟੋਰੀ ਵਿੱਚ 4 ਚਮਚ ਨਾਰੀਅਲ ਤੇਲ ਅਤੇ 1 ਤੋਂ 2 ਕੱਚੀ ਹਲਦੀ ਪੀਸ ਕੇ ਪਾਓ। ਹੁਣ ਤੇਲ ਨੂੰ 2 ਮਿੰਟ ਲਈ ਗਰਮ ਕਰੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਹਲਦੀ ਨੂੰ ਨਿਚੋੜ ਲਓ ਅਤੇ ਸਾਰਾ ਤੇਲ ਕੱਢ ਲਓ। ਜਦੋਂ ਤੇਲ ਠੰਡਾ ਹੋ ਜਾਵੇ ਤਾਂ ਇਸ ਨੂੰ ਵਾਲਾਂ 'ਤੇ ਲਗਾਓ। 15 ਮਿੰਟ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਇਸ ਹੇਅਰ ਪੈਕ ਨੂੰ ਹਫਤੇ 'ਚ ਇਕ ਵਾਰ ਲਗਾਓ।

ਹਲਦੀ ਹੇਅਰ ਸਪਰੇਅ
ਜੇਕਰ ਤੁਸੀਂ ਵਾਲਾਂ ਦੀ ਦੇਖਭਾਲ ਲਈ ਸਮਾਂ ਨਹੀਂ ਕੱਢ ਪਾਉਂਦੇ ਹੋ, ਤਾਂ ਤੁਸੀਂ ਇੱਕ ਕੱਪ ਪਾਣੀ ਵਿੱਚ ਇੱਕ ਚਮਚ ਹਲਦੀ ਪਾਊਡਰ ਅਤੇ ਥੋੜ੍ਹਾ ਜਿਹਾ ਐਲੋਵੇਰਾ ਜੈੱਲ ਮਿਲਾ ਸਕਦੇ ਹੋ। ਹੁਣ ਇਸ ਨੂੰ ਮਿਕਸ ਕਰ ਕੇ ਸਪ੍ਰੇ ਬੋਤਲ 'ਚ ਪਾ ਲਓ। ਇਸ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ 'ਤੇ ਸਪਰੇਅ ਕਰੋ ਅਤੇ 1 ਘੰਟੇ ਬਾਅਦ ਵਾਲਾਂ ਨੂੰ ਧੋ ਲਓ।
Published by:Drishti Gupta
First published:

Tags: Hair Care Tips, Hair Growth Diet

ਅਗਲੀ ਖਬਰ