Home /News /lifestyle /

Mahashivratri Recipe: ਮਹਾਸ਼ਿਵਰਾਤਰੀ ਵਰਤ 'ਚ ਸਮਕ ਚੌਲਾਂ ਨਾਲ ਬਣਾਓ ਲਜ਼ੀਜ਼ ਇਡਲੀ, ਜਾਣੋ ਵਿਧੀ

Mahashivratri Recipe: ਮਹਾਸ਼ਿਵਰਾਤਰੀ ਵਰਤ 'ਚ ਸਮਕ ਚੌਲਾਂ ਨਾਲ ਬਣਾਓ ਲਜ਼ੀਜ਼ ਇਡਲੀ, ਜਾਣੋ ਵਿਧੀ

Mahashivratri Recipes Special

Mahashivratri Recipes Special

ਹਿੰਦੂ ਕੈਲੰਡਰ ਦੇ ਅਨੁਸਾਰ, ਮਹਾਸ਼ਿਵਰਾਤਰੀ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਨੂੰ ਮਨਾਈ ਜਾਂਦੀ ਹੈ। ਇਹ ਸ਼ਿਵ ਭਗਤਾਂ ਲਈ ਸਭ ਤੋਂ ਪ੍ਰਸਿੱਧ ਤਿਉਹਾਰ ਜਾਂ ਦਿਨ ਹੈ। ਇਸ ਦਿਨ ਭਗਵਾਨ ਸ਼ਿਵ ਦਾ ਵਿਆਹ ਮਾਤਾ ਪਾਰਵਤੀ ਨਾਲ ਹੋਇਆ ਸੀ। ਮਹਾਸ਼ਿਵਰਾਤਰੀ ਦੇ ਖਾਸ ਮੌਕੇ 'ਤੇ ਲੋਕ ਪੂਜਾ ਦੇ ਨਾਲ-ਨਾਲ ਵਰਤ ਵੀ ਰੱਖਦੇ ਹਨ। ਅਣਵਿਆਹੀਆਂ ਕੁੜੀਆਂ ਖਾਸ ਤੌਰ 'ਤੇ ਮਨਚਾਹੇ ਵਰ ਦੀ ਪ੍ਰਾਪਤੀ ਲਈ ਇਹ ਵਰਤ ਰੱਖਦੀਆਂ ਹਨ।

ਹੋਰ ਪੜ੍ਹੋ ...
  • Share this:

ਇਹ ਮੰਨਿਆ ਜਾਂਦਾ ਹੈ ਕਿ ਵਰਤ ਰੱਖਣ ਅਤੇ ਸਹੀ ਢੰਗ ਨਾਲ ਪੂਜਾ ਕਰਨ ਨਾਲ ਭਗਵਾਨ ਸ਼ਿਵ ਜੀ ਦਾ ਅਸ਼ੀਰਵਾਦ ਮਿਲਦਾ ਹੈ। ਮਹਾਸ਼ਿਵਰਾਤਰੀ ਦਾ ਵਰਤ ਬਹੁਤ ਖਾਸ ਮੰਨਿਆ ਜਾਂਦਾ ਹੈ। ਇਸ ਦਿਨ ਸਿਰਫ ਫਲਾਹਾਰ ਹੀ ਖਾਇਆ ਜਾਂਦਾ ਹੈ। ਫਲਾਹਾਰ ਵਿੱਚ ਤੁਸੀਂ ਸਮਕ ਚੌਲਾਂ ਦਾ ਸੇਵਨ ਅਲੱਗ ਅਲੱਗ ਤਰੀਕਿਆਂ ਨਾਲ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਸਮਕ ਚੌਲਾਂ ਨਾਲ ਬਣਨ ਵਾਲੀ ਇਡਲੀ ਦੀ ਰੈਸਿਪੀ ਦੱਸਾਂਗੇ। ਸਮਕ ਚੌਲ ਸ਼ਿਵਰਾਤਰੀ 'ਤੇ ਹੀ ਨਹੀਂ ਸਗੋਂ ਸੋਮਵਾਰ ਦੇ ਵਰਤ 'ਤੇ ਵੀ ਜ਼ਿਆਦਾ ਖਾਧੇ ਜਾਂਦੇ ਹਨ। ਹਾਲਾਂਕਿ, ਸਿਰਫ ਖਿਚੜੀ ਹੀ ਨਹੀਂ, ਤੁਸੀਂ ਸਮਕ ਚੌਲਾਂ ਨਾਲ ਕਈ ਤਰ੍ਹਾਂ ਦੇ ਸੁਆਦੀ ਪਕਵਾਨ ਬਣਾ ਸਕਦੇ ਹੋ।

ਸਮਕ ਚੌਲਾਂ ਦੀ ਇਡਲੀ

ਸਮਕ ਚੌਲਾਂ ਦੀ ਇਡਲੀ ਬਣਾਉਣ ਲਈ ਜ਼ਰੂਰੀ ਸਮੱਗਰੀ...

1 ਕੱਪ - ਸਮਕ ਚੌਲ, 1/2 ਕੱਪ- ਸਾਬੂਦਾਣਾ, 1 ਚਮਚ - ਤੇਲ, ਇੱਕ ਚੂੰਡੀ - ਬੇਕਿੰਗ ਸੋਡਾ, ਸੁਆਦ ਲਈ - ਸੇਂਧਾ ਨਮਕ

ਸਮਕ ਚੌਲਾਂ ਦੀ ਇਡਲੀ ਬਣਾਉਣ ਦੀ ਵਿਧਈ : ਚੌਲਾਂ ਅਤੇ ਸਾਬੂਦਾਣਾ ਨੂੰ ਪਾਣੀ ਨਾਲ ਸਾਫ਼ ਕਰ ਕੇ 3-4 ਘੰਟਿਆਂ ਲਈ ਪਾਣੀ 'ਚ ਭਿਓਂ ਕੇ ਰੱਖ ਦਿਓ। ਇਸ ਤੋਂ ਬਾਅਦ ਤੁਸੀਂ ਇਸ ਨੂੰ ਪਾਣੀ 'ਚੋਂ ਕੱਢ ਕੇ ਮਿਕਸਰ 'ਚ ਪਾ ਕੇ ਪੀਸ ਲਓ। ਇਸ ਦਾ ਪੇਸਟ ਤਿਆਰ ਕਰ ਲਓ। ਧਿਆਨ ਰਹੇ, ਜੇਕਰ ਪੇਸਟ ਬਹੁਤ ਗਾੜ੍ਹਾ ਹੈ ਤਾਂ ਇਸ ਨੂੰ ਪਾਣੀ ਨਾਲ ਇਡਲੀ ਦੇ ਬੈਟਰ ਜਿੰਨਾ ਪਤਲਾ ਬਣਾ ਲਓ। ਇਸ ਨੂੰ ਢੱਕ ਕੇ ਸਾਰੀ ਰਾਤ ਬਾਹਰ ਰੱਖ ਦਿਓ। ਇਸ ਨਾਲ ਇਸ ਵਿੱਚ ਕੁਝ ਖਮੀਰ ਪੈਦਾ ਹੋ ਜਾਵੇਗਾ। ਅਗਲੇ ਦਿਨ ਸਵੇਰੇ ਬੈਟਰ ਵਿਚ ਪਾਣੀ ਅਤੇ ਨਮਕ ਪਾਓ ਅਤੇ ਜੇਕਰ ਇਹ ਅਜੇ ਵੀ ਬਹੁਤ ਗਾੜ੍ਹਾ ਹੈ ਤਾਂ ਪਾਣੀ ਪਾ ਕੇ ਇਸ ਨੂੰ ਥੋੜਾ ਪਤਲਾ ਕਰ ਲਓ। ਇਸ ਤੋਂ ਬਾਅਦ ਤੇਲ ਲਗਾ ਕੇ ਇਡਲੀ ਮੋਲਡ ਤਿਆਰ ਕਰੋ। ਫਿਰ ਇਸ ਵਿਚ ਬੈਟਰ ਪਾਓ। ਪਾਣੀ ਨੂੰ ਪਹਿਲਾਂ ਹੀ ਗਰਮ ਕਰਕੇ ਰੱਖੋ। ਬਾਅਦ 'ਚ ਬੈਟਰ ਨਾਲ ਭਰੇ ਮੋਲਡ ਨੂੰ ਢੱਕ ਕੇ 10 ਮਿੰਟ ਤੱਕ ਪਕਾਓ। ਇਸ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਗਰਮ-ਗਰਮ ਇਡਲੀ ਨੂੰ ਨਾਰੀਅਲ ਜਾਂ ਹਰੀ ਚਟਨੀ ਨਾਲ ਸਰਵ ਕਰੋ।

Published by:Rupinder Kaur Sabherwal
First published:

Tags: Food, Healthy Food, Hindu, Mahashivratri, Recipe, Religion