Home /News /lifestyle /

Paneer Cheela Recipes: ਇਸ ਤਰੀਕੇ ਨਾਲ ਬਣਾਓ ਪਨੀਰ ਚੀਲਾ, ਦੇਖਦਿਆਂ ਹੀ ਮੂੰਹ ‘ਚ ਆਵੇਗਾ ਪਾਣੀ

Paneer Cheela Recipes: ਇਸ ਤਰੀਕੇ ਨਾਲ ਬਣਾਓ ਪਨੀਰ ਚੀਲਾ, ਦੇਖਦਿਆਂ ਹੀ ਮੂੰਹ ‘ਚ ਆਵੇਗਾ ਪਾਣੀ

Paneer Cheela Recipes

Paneer Cheela Recipes

ਕੀ ਤੁਸੀਂ ਕਦੇ ਚੀਲਾ ਬਣਾ ਕੇ ਖਾਧਾ ਹੈ। ਚੀਲਾ ਬੇਸਣ, ਚੌਲਾਂ ਦਾ ਆਟਾ, ਮੂੰਗ ਦਾਲ ਆਦਿ ਤੋਂ ਤਿਆਰ ਕੀਤਾ ਜਾਂਦਾ ਹੈ। ਤੁਸੀਂ ਇਸ ਵਿੱਚ ਆਪਣੇ ਮਨਪਸੰਦ ਮੌਸਮੀ ਸਬਜ਼ੀਆਂ ਦੀ ਵਰਤੋਂ ਵੀ ਕਰ ਸਕਦੇ ਹੋ। ਇਸਨੂੰ ਸਵੇਰ ਦੇ ਨਾਸ਼ਤੇ ਜਾਂ ਸ਼ਾਮ ਦੀ ਚਾਹ ਨਾਲ ਬਣਾਇਆ ਜਾ ਸਕਦਾ ਹੈ। ਚੀਲਾ ਸਾਡੇ ਲਈ ਇੱਕ ਸਿਹਤਮੰਦ ਭੋਜਨ ਹੈ। ਇਸ ਵਿੱਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ।

ਹੋਰ ਪੜ੍ਹੋ ...
  • Share this:

ਕੀ ਤੁਸੀਂ ਕਦੇ ਚੀਲਾ ਬਣਾ ਕੇ ਖਾਧਾ ਹੈ। ਚੀਲਾ ਬੇਸਣ, ਚੌਲਾਂ ਦਾ ਆਟਾ, ਮੂੰਗ ਦਾਲ ਆਦਿ ਤੋਂ ਤਿਆਰ ਕੀਤਾ ਜਾਂਦਾ ਹੈ। ਤੁਸੀਂ ਇਸ ਵਿੱਚ ਆਪਣੇ ਮਨਪਸੰਦ ਮੌਸਮੀ ਸਬਜ਼ੀਆਂ ਦੀ ਵਰਤੋਂ ਵੀ ਕਰ ਸਕਦੇ ਹੋ। ਇਸਨੂੰ ਸਵੇਰ ਦੇ ਨਾਸ਼ਤੇ ਜਾਂ ਸ਼ਾਮ ਦੀ ਚਾਹ ਨਾਲ ਬਣਾਇਆ ਜਾ ਸਕਦਾ ਹੈ। ਚੀਲਾ ਸਾਡੇ ਲਈ ਇੱਕ ਸਿਹਤਮੰਦ ਭੋਜਨ ਹੈ। ਇਸ ਵਿੱਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜੇਕਰ ਤੁਸੀਂ ਵੱਖਰੀ ਤਰ੍ਹਾਂ ਦਾ ਚੀਲਾ ਖਾਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਡੇ ਲਈ ਪਨੀਰ ਚੀਲੇ ਦੀ ਰੈਸਿਪੀ ਲੈ ਕੇ ਆਏ ਹਾਂ। ਪਨੀਰ ਚੀਲਾ ਸਿਹਤ ਲਈ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ। ਇਸ ਵਿੱਚ ਪ੍ਰੋਟੀਨ ਦੀ ਭਰਪੂਰ ਮਾਤਰਾ ਦੇ ਨਾਲ ਨਾਲ ਹੋਰ ਕਈ ਪੌਸ਼ਟਿਕ ਤੱਤ ਮੌਜੂਦ ਹੁੰਦੇ ਹਨ। ਆਓ ਜਾਣਦੇ ਹਾਂ ਪਨੀਰ ਚੀਲਾ ਬਣਾਉਣ ਦੀ ਆਸਾਨ ਰੈਸਿਪੀ ਬਾਰੇ-


ਪਨੀਰ ਚੀਲਾ ਬਣਾਉਣਾ ਬਹੁਤ ਹੀ ਆਸਾਨ ਹੈ। ਤੁਸੀਂ ਇਸਨੂੰ ਮਿੰਟਾਂ ਵਿੱਚ ਤਿਆਰ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਨਾਸ਼ਤਾ ਬਣਾਉਣ ਦਾ ਸਮਾਂ ਨਹੀਂ ਹੈ, ਤਾਂ ਪਨੀਰ ਚੀਲਾ ਤੁਹਾਡੇ ਲਈ ਚੰਗਾ ਤੇ ਸਿਹਤਮੰਦ ਵਿਕਲਪ ਹੋ ਸਕਦਾ ਹੈ। ਇਹ ਖਾਣ ਵਿੱਚ ਬਹੁਤ ਹੀ ਸਵਾਦ ਹੁੰਦਾ ਹੈ। ਇਸਨੂੰ ਇੱਕ ਵਾਰ ਬਣਾ ਕੇ ਖਾਣ ਤੋਂ ਬਾਅਦ ਤੁਹਾਡਾ ਇਸਨੂੰ ਵਾਰ ਵਾਰ ਬਣਾ ਕੇ ਖਾਣ ਦਾ ਜੀਅ ਕਰੇਗਾ।


ਲੋੜੀਂਦੀ ਸਮੱਗਰੀ


ਪਨੀਰ ਚੀਲਾ ਬਣਾਉਣ ਲਈ ਲੋੜੀਂਦੀ ਸਮੱਗਰੀ ਤੁਹਾਨੂੰ ਤੁਹਾਡੇ ਘਰ ਵਿੱਚ ਆਸਾਨੀ ਨਾਲ ਮਿਲ ਜਾਵੇਗੀ। ਇਸਦੇ ਲਈ ਤੁਹਾਨੂੰ ਡੇਢ ਕੱਪ ਮੈਸ਼ ਕੀਤਾ ਹੋਇਆ ਪਨੀਰ, 2 ਕੱਪ ਬੇਸਣ, ਚਾਟ ਮਸਾਲਾ, ਨਮਕ, ਅੱਧਾ ਚਮਚ ਅਜਵਾਇਨ, ਹਰੀਆਂ ਮਿਰਚਾ, ਹਰਾ ਧਨੀਆਂ, ਤੇਲ ਆਦਿ ਦੀ ਲੋੜ ਪਵੇਗੀ।


ਪਨੀਰ ਚੀਲਾ ਰੈਸਿਪੀ



  1. ਪਨੀਰ ਚੀਲਾ ਬਣਾਉਣ ਲਈ ਸਭ ਤੋਂ ਪਹਿਲਾਂ ਬੇਸਣ ਦਾ ਘੋਲ ਤਿਆਰ ਕਰੋ। ਇਸਦੇ ਲਈ ਤੁਸੀਂ ਬੇਸਣ ਦੇ ਆਟੇ ਨੂੰ ਚੰਗੀ ਤਰ੍ਹਾਂ ਛਾਣ ਕੇ ਕਿਸੇ ਵੱਡੇ ਭਾਂਡੇ ਵਿੱਚ ਪਾਓ।

  2. ਫਿਰ ਇਸ ਵਿੱਚ ਕੱਟੀਆਂ ਹੋਈਆਂ ਹਰੀਆਂ ਮਿਰਚਾਂ, ਬਾਰੀਕ ਕੱਟਿਆ ਹਰਾ ਧਨੀਆ, ਚਾਟ ਮਸਾਲਾ ਤੇ ਲੋੜ ਅਨੁਸਾਰ ਨਮਕ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।

  3. ਇਸ ਮਿਸ਼ਰਨ ਵਿੱਚ ਪਾਣੀ ਪਾ ਕੇ ਇੱਕ ਘੋਲ ਤਿਆਰ ਕਰੋ। ਧਿਆਨ ਰੱਖੋ ਕੇ ਬੇਸਣ ਦਾ ਘੋਲ ਨਾ ਬਹੁਤਾ ਪਤਲਾ ਹੋਵੇ ਤੇ ਨਾ ਹੀ ਬਹੁਤਾ ਗਾੜ੍ਹਾ।

  4. ਇਸ ਤੋਂ ਬਾਅਦ ਨਾਨਸਟਿਕ ਪੈਨ ਜਾਂ ਤਵਾ ਲੈ ਕੇ ਇਸਨੂੰ ਮੱਧਮ ਅੱਗ ‘ਤੇ ਗਰਮ ਕਰੋ। ਫਿਰ ਇਸ ਉੱਤੇ ਚਮਚ ਨਾਲ ਥੋੜ੍ਹਾਂ ਜਿਹਾ ਤੇਲ ਲਗਾ ਕੇ ਬੇਸਣ ਦੇ ਘੋਲ ਨੂੰ ਗੋਲ ਗੋਲ ਫੈਲਾਅ ਦਿਓ।

  5. ਹੁਣ ਇਸ ਉੱਪ ਮੈਸ਼ ਕੀਤਾ ਹੋਇਆ ਪਨੀਰ ਪਾਓ ਅਤੇ ਇਸਨੂੰ ਚਮਚ ਦੀ ਮਦਦ ਨਾਲ ਹਲਕਾ ਜਿਹਾ ਦਬਾ ਦਿਓ। ਇਸ ਤੋਂ ਬਾਅਦ ਇਸਨੂੰ ਪਲਟ ਕੇ ਦੋਹਾਂ ਪਾਸਿਆਂ ਤੋਂ ਪਕਾਓ।

  6. ਇਸ ਤਰ੍ਹਾਂ ਸਾਰੇ ਪਨੀਰ ਚੀਲੇ ਤਿਆਰ ਕਰੋ ਅਤੇ ਇਨ੍ਹਾਂ ਨੂੰ ਪਲੇਟ ਵਿੱਚ ਰੱਖ ਕੇ ਉੱਪਰ ਦੀ ਚਾਟ ਮਸਾਲਾ ਛਿੜਕੋ। ਤੁਸੀਂ ਇਨ੍ਹਾਂ ਨੂੰ ਚਾਹ ਅਤੇ ਆਪਣੀ ਮਨਪਸੰਦ ਚਟਨੀ ਜਾਂ ਸੌਸ ਨਾਲ ਸਰਵ ਕਰ ਸਕਦੇ ਹੋ।

Published by:Rupinder Kaur Sabherwal
First published:

Tags: Fast food, Food, Food items, Food Recipe, Healthy Food, Recipe