Home /News /lifestyle /

Potato Bread Balls Recipe: ਛੁੱਟੀ ਵਾਲੇ ਦਿਨ ਬਣਾਓ ਆਲੂ ਬ੍ਰੈੱਡ ਬਾੱਲਸ, ਚਟਨੀ ਨਾਲ ਜ਼ਾਇਕਾ ਹੋ ਜਾਵੇਗਾ ਦੁੱਗਣਾ

Potato Bread Balls Recipe: ਛੁੱਟੀ ਵਾਲੇ ਦਿਨ ਬਣਾਓ ਆਲੂ ਬ੍ਰੈੱਡ ਬਾੱਲਸ, ਚਟਨੀ ਨਾਲ ਜ਼ਾਇਕਾ ਹੋ ਜਾਵੇਗਾ ਦੁੱਗਣਾ

ਛੁੱਟੀ ਵਾਲੇ ਦਿਨ ਬਣਾਓ ਆਲੂ ਬ੍ਰੈੱਡ ਬਾੱਲਸ, ਚਟਨੀ ਨਾਲ ਜ਼ਾਇਕਾ ਹੋ ਜਾਵੇਗਾ ਦੁੱਗਣਾ

ਛੁੱਟੀ ਵਾਲੇ ਦਿਨ ਬਣਾਓ ਆਲੂ ਬ੍ਰੈੱਡ ਬਾੱਲਸ, ਚਟਨੀ ਨਾਲ ਜ਼ਾਇਕਾ ਹੋ ਜਾਵੇਗਾ ਦੁੱਗਣਾ

Potato Bread Balls ਦੀ ਖਾਸ ਗੱਲ ਇਹ ਕਿ ਇਸ ਡਿਸ਼ ਨੂੰ ਆਸਾਨੀ ਨਾਲ ਘੱਟ ਸਮੇਂ ਵਿੱਚ ਬਣਾਇਆ ਜਾ ਸਕਦਾ ਹੈ। ਇਸ ਦੀ ਕੁਰਕੁਰੀ ਬਾਹਰੀ ਲੇਅਰ ਤੇ ਅੰਦਰੋਂ ਗਰਮ ਗਰਮ ਆਲੂਆਂ ਦੀ ਟੇਸਟੀ ਸਟਫਿੰਗ ਕਿਸੇ ਦੇ ਵੀ ਮੂੰਹ ਵਿੱਚ ਪਾਣੀ ਲਿਆ ਦੇਵੇਗਾ। ਅੱਜ ਅਸੀਂ ਤੁਹਾਡੇ ਲਈ Potato Bread Balls ਦੀ ਰੈਸਿਪੀ ਲੈ ਕੇ ਆਏ ਹਾਂ :

ਹੋਰ ਪੜ੍ਹੋ ...
  • Share this:

Potato Bread Balls Recipe: ਛੁੱਟੀ ਵਾਲੇ ਦਿਨ ਜੇ ਸਵੇਰ ਦਾ ਨਾਸ਼ਤਾ Potato Bread Balls ਨਾਲ ਕੀਤਾ ਜਾਵੇ ਤਾਂ ਯਕੀਨ ਮੰਨੋ ਸਾਰਾ ਦਿਨ ਮਜ਼ੇਦਾਰ ਜਾਵੇਗਾ। Potato Bread Balls ਇੱਕ ਅਜਿਹੀ ਡਿਸ਼ ਹੈ ਜਿਸ ਨੂੰ ਹਰ ਉਮਰ ਦੇ ਲੋਕ ਪਸੰਦ ਕਰਦੇ ਹਨ। Potato Bread Balls ਦੀ ਖਾਸ ਗੱਲ ਇਹ ਕਿ ਇਸ ਡਿਸ਼ ਨੂੰ ਆਸਾਨੀ ਨਾਲ ਘੱਟ ਸਮੇਂ ਵਿੱਚ ਬਣਾਇਆ ਜਾ ਸਕਦਾ ਹੈ। ਇਸ ਦੀ ਕੁਰਕੁਰੀ ਬਾਹਰੀ ਲੇਅਰ ਤੇ ਅੰਦਰੋਂ ਗਰਮ ਗਰਮ ਆਲੂਆਂ ਦੀ ਟੇਸਟੀ ਸਟਫਿੰਗ ਕਿਸੇ ਦੇ ਵੀ ਮੂੰਹ ਵਿੱਚ ਪਾਣੀ ਲਿਆ ਦੇਵੇਗਾ। ਅੱਜ ਅਸੀਂ ਤੁਹਾਡੇ ਲਈ Potato Bread Balls ਦੀ ਰੈਸਿਪੀ ਲੈ ਕੇ ਆਏ ਹਾਂ :

ਆਲੂ ਬ੍ਰੈੱਡ ਬਾੱਲਸ ਲਈ ਸਮੱਗਰੀ

ਉਬਾਲੇ ਹੋਏ ਆਲੂ - 3, ਬਰੈੱਡ ਚੂਰਾ - 1 ਕੱਪ, ਅਦਰਕ ਦਾ ਪੇਸਟ - 1/2 ਚੱਮਚ, ਹਰੀ ਮਿਰਚ - 1-2, ਅਜਵਾਈਨ - 1/4 ਚਮਚ, ਹਲਦੀ - 1/2 ਚਮਚ, ਜੀਰਾ ਪਾਊਡਰ - 1/2 ਚੱਮਚ, ਗਰਮ ਮਸਾਲਾ - 1/2 ਚਮਚ, ਪੁਦੀਨਾ - 2 ਚਮਚ, ਧਨੀਆ ਪਾਊਡਰ - 1/2 ਚੱਮਚ, ਰੋਟੀ ਦੇ ਟੁਕੜੇ - 7-8, ਤੇਲ - ਤਲ਼ਣ ਲਈ, ਲੂਣ - ਸੁਆਦ ਅਨੁਸਾਰ

ਆਲੂ ਬ੍ਰੈੱਡ ਬਾੱਲਸ ਨੂੰ ਕਿਵੇਂ ਬਣਾਉਣਾ ਹੈ

ਆਲੂ ਬ੍ਰੈੱਡ ਬਾੱਲਸ ਬਣਾਉਣ ਲਈ, ਪਹਿਲਾਂ ਆਲੂ ਨੂੰ ਉਬਾਲੋ ਅਤੇ ਉਨ੍ਹਾਂ ਨੂੰ ਛਿੱਲ ਲਓ। ਇਸ ਤੋਂ ਬਾਅਦ ਇਕ ਬਰਤਨ 'ਚ ਆਲੂ ਪੀਸ ਲਓ। ਹੁਣ ਇੱਕ ਮਿਕਸਿੰਗ ਬਾਊਲ ਵਿੱਚ ਪੀਸੇ ਹੋਏ ਆਲੂ ਪਾਓ, ਅਦਰਕ ਦਾ ਪੇਸਟ, ਹਰੀਆਂ ਮਿਰਚਾਂ, ਹਲਦੀ, ਜੀਰਾ ਪਾਊਡਰ, ਧਨੀਆ ਪਾਊਡਰ ਅਤੇ ਗਰਮ ਮਸਾਲਾ ਪਾਓ ਅਤੇ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਇਸ ਮਿਸ਼ਰਣ 'ਚ ਅਜਵਾਈਨ, ਪੁਦੀਨਾ ਅਤੇ ਸਵਾਦ ਮੁਤਾਬਕ ਨਮਕ ਮਿਲਾ ਕੇ ਨਰਮ ਪਿੱਠੀ ਤਿਆਰ ਕਰੋ। ਹੁਣ ਬਰੈੱਡ ਦੇ ਟੁਕੜੇ ਲਓ ਅਤੇ ਉਨ੍ਹਾਂ ਦੇ ਕਿਨਾਰਿਆਂ ਨੂੰ ਕੱਟ ਲਓ।

ਇਸ ਤੋਂ ਬਾਅਦ ਤੁਰੰਤ ਬਰੈੱਡ ਸਲਾਈਸ ਨੂੰ ਪਾਣੀ 'ਚ ਡੁਬੋ ਕੇ ਕੱਢ ਲਓ ਅਤੇ ਇਸ ਤੋਂ ਬਾਅਦ ਹੱਥਾਂ ਨਾਲ ਨਿਚੋੜ ਲਓ ਅਤੇ ਵਾਧੂ ਪਾਣੀ ਨੂੰ ਕੱਢ ਦਿਓ। ਇਸ ਤੋਂ ਬਾਅਦ ਤਿਆਰ ਸਟਫਿੰਗ ਦੀਆਂ ਗੇਂਦਾਂ ਤਿਆਰ ਕਰੋ। ਅਤੇ ਫਿਰ ਬ੍ਰੈੱਡ ਸਲਾਈਸ 'ਚ ਗੇਂਦਾਂ ਰੱਖ ਕੇ ਇਸ 'ਤੇ ਬ੍ਰੈੱਡ ਨੂੰ ਚੰਗੀ ਤਰ੍ਹਾਂ ਲਪੇਟੋ ਅਤੇ ਕਿਨਾਰਿਆਂ ਨੂੰ ਬੰਦ ਕਰ ਦਿਓ। ਇਸੇ ਤਰ੍ਹਾਂ ਆਲੂ ਬ੍ਰੈੱਡ ਬਾੱਲਸ ਤਿਆਕ ਕਰ ਲਓ।

ਹੁਣ ਇਕ ਪੈਨ ਵਿਚ ਤੇਲ ਪਾ ਕੇ ਮੱਧਮ ਅੱਗ 'ਤੇ ਗਰਮ ਕਰੋ। ਆਲੂ ਬ੍ਰੈੱਡ ਬਾੱਲਸ ਨੂੰ ਗਰਮ ਡੇਲ ਵਿੱਚ ਇੱਕ-ਇੱਕ ਕਰਕੇ ਡੀਪ ਫ੍ਰਾਈ ਕਰੋ। ਇਨ੍ਹਾਂ ਨੂੰ ਗੋਲਡਨ ਹੋਣ ਤੱਕ ਫਰਾਈ ਕਰੋ। ਇਸ ਤੋਂ ਬਾਅਦ ਇੱਕ ਪਲੇਟ ਵਿੱਚ ਆਲੂ ਬ੍ਰੈੱਡ ਬਾੱਲਸ ਕੱਢ ਲਓ। ਇਸੇ ਤਰ੍ਹਾਂ ਸਾਰੀਆਂ ਬਾਲਸ ਨੂੰ ਡੀਪ ਫਰਾਈ ਕਰੋ। ਹੁਣ ਆਲੂ ਬ੍ਰੈੱਡ ਬਾੱਲਸ ਨੂੰ ਚਟਨੀ ਨਾਲ ਸਰਵ ਕਰੋ।

Published by:Tanya Chaudhary
First published:

Tags: Food, Lifestyle, Recipe