Home /News /lifestyle /

ਬਰੇਕਫਾਸਟ 'ਚ ਬਣਾਓ ਸੁਆਦ ਭਰਪੂਰ ਰਾਇਸ ਅੱਪੇ, ਜਾਣੋ ਆਸਾਨ ਰੈਸਿਪੀ

ਬਰੇਕਫਾਸਟ 'ਚ ਬਣਾਓ ਸੁਆਦ ਭਰਪੂਰ ਰਾਇਸ ਅੱਪੇ, ਜਾਣੋ ਆਸਾਨ ਰੈਸਿਪੀ

ਸਾਊਥ ਇੰਡੀਅਨ (ਦੱਖਣੀ ਭਾਰਤੀ) ਫੂਡ ਹੈ ਰਾਈਸ ਅੱਪੇ

ਸਾਊਥ ਇੰਡੀਅਨ (ਦੱਖਣੀ ਭਾਰਤੀ) ਫੂਡ ਹੈ ਰਾਈਸ ਅੱਪੇ

ਮੂਲ ਰੂਪ ਵਿਚ ਸਾਊਥ ਇੰਡੀਅਨ ਰਾਇਸ ਅੱਪੇ ਹੁਣ ਪੂਰੇ ਭਾਰਤ ਵਿਚ ਖਾਧੇ ਜਾਂਦੇ ਹਨ। ਰਾਇਸ ਅੱਪੇ ਇਕ ਹਲਕਾ ਭੋਜਨ ਹੈ ਇਸ ਲਈ ਇਸਨੂੰ ਬ੍ਰੇਕਫਾਸਟ ਵਿਚ ਖਾਣਾ ਪਸੰਦ ਕੀਤਾ ਜਾਂਦਾ ਹੈ। ਇਸਨੂੰ ਤੁਸੀਂ ਦਿਨ ਦੇ ਕਿਸੇ ਸਨੈਕ ਵਿਚ ਵੀ ਖਾ ਸਕਦੇ ਹੋ।

  • Share this:

Breakfast Recipe: ਅੱਜ ਕਲ੍ਹ ਦੇ ਮੀਡੀਆ ਯੁੱਗ ਵਿਚ ਪੂਰਾ ਸੰਸਾਰ ਇਕ ਗਲੋਬਲ ਪਿੰਡ ਬਣਦਾ ਜਾ ਰਿਹਾ ਹੈ। ਅਜਿਹੇ 'ਚ ਭਾਰਤ ਦਾ ਉੱਤਰ ਅਤੇ ਦੱਖਣ ਵੀ ਆਪਸ ਵਿਚ ਘੁਲਮਿਲ ਰਿਹਾ ਹੈ। ਇਸ ਸੰਬੰਧ ਵਿਚ ਦੇਖੀਏ ਤਾਂ ਕਈ ਅਜਿਹੇ ਭੋਜਨ ਹਨ ਜੋ ਪਹਿਲਾਂ ਕਿਸੇ ਇਕ ਵਿਸ਼ੇਸ਼ ਖੇਤਰ ਨਾਲ ਸੰਬੰਧਿਤ ਸਨ ਪਰ ਹੁਣ ਪੂਰੇ ਭਾਰਤ ਦੇ ਲੋਕਾਂ ਵਿਚ ਬਹੁਤ ਪਸੰਦ ਕੀਤੇ ਜਾਣ ਲੱਗੇ ਹਨ। ਅਜਿਹਾ ਹੀ ਇਕ ਸਾਊਥ ਇੰਡੀਅਨ (ਦੱਖਣੀ ਭਾਰਤੀ) ਫੂਡ ਹੈ ਰਾਈਸ ਅੱਪੇ।


ਮੂਲ ਰੂਪ ਵਿਚ ਸਾਊਥ ਇੰਡੀਅਨ ਰਾਇਸ ਅੱਪੇ ਹੁਣ ਪੂਰੇ ਭਾਰਤ ਵਿਚ ਖਾਧੇ ਜਾਂਦੇ ਹਨ। ਰਾਇਸ ਅੱਪੇ ਇਕ ਹਲਕਾ ਭੋਜਨ ਹੈ ਇਸ ਲਈ ਇਸਨੂੰ ਬ੍ਰੇਕਫਾਸਟ ਵਿਚ ਖਾਣਾ ਪਸੰਦ ਕੀਤਾ ਜਾਂਦਾ ਹੈ। ਇਸਨੂੰ ਤੁਸੀਂ ਦਿਨ ਦੇ ਕਿਸੇ ਸਨੈਕ ਵਿਚ ਵੀ ਖਾ ਸਕਦੇ ਹੋ। ਰਾਈਸ ਅੱਪੇ ਬਣਾਉਣੇ ਵੀ ਬਹੁਤ ਆਸਾਨ ਹਨ ਇਸ ਲਈ ਸਵੇਰ ਵੇਲੇ ਥੋੜੇ ਸਮੇਂ ਵਿਚ ਬਣਨ ਵਾਲਾ ਭੋਜਨ ਹੈ। ਜੇਕਰ ਤੁਸੀਂ ਵੀ ਸਾਊਥ ਇੰਡੀਅਨ ਖਾਣਿਆਂ ਦੇ ਸ਼ੌਕੀਨ ਹੋ ਤੇ ਰਾਈਸ ਅੱਪੇ ਖਾਣਾ ਚਾਹੁੰਦੇ ਹੋ ਤਾਂ ਇਸਦੀ ਰੈਸਿਪੀ ਟ੍ਰਾਈ ਕਰ ਸਕਦੇ ਹੋ –


ਸਮੱਗਰੀ


ਇਹ ਰਾਇਸ ਅੱਪੇ ਬਣਾਉਣ ਲਈ 1 ਕੱਪ ਚੌਲਾਂ ਦਾ ਆਟਾ, 2 ਵੱਡੇ ਚਮਚੇ (ਟੇਬਲ ਸਪੂਨ) ਸੂਜੀ, 3/4 ਕੱਪ ਦਹੀਂ, ਇਕ ਕੱਟਿਆ ਹੋਇਆ ਪਿਆਜ਼, ਇਕ ਬਾਰੀਕ ਕੱਟਿਆ ਹੋਇਆ ਟਮਾਟਰ, ਇਕ ਗਾਜਰ ਕੱਟੀ ਹੋਈ, ਇਕ ਸ਼ਿਮਲਾ ਮਿਰਚ, 1 ਛੋਟਾ ਚਮਚ ਚਾਟ ਮਸਾਲਾ, 2 ਹਰੀਆਂ ਮਿਰਚਾਂ, 2 ਵੱਡੇ ਚਮਚ ਹਰਾ ਧਨੀਆ, 1/2 ਛੋਟਾ ਚਮਚ ਬੇਕਿੰਗ ਸੋਡਾ, 1 ਚਮਚ ਨਿੰਬੂ ਦਾ ਰਸ, ਲੋੜ ਅਨੁਸਾਰ ਤੇਲ ਅਤੇ ਸੁਆਦ ਅਨੁਸਾਰ ਨਮਕ ਦੀ ਲੋੜ ਪੈਂਦੀ ਹੈ।


ਰਾਇਸ ਅੱਪੇ ਬਣਾਉਣ ਦੀ ਵਿਧੀ


ਸਭ ਤੋਂ ਪਹਿਲਾਂ ਚੌਲਾਂ ਦੇ ਆਟੇ ਵਿਚ ਸੂਜੀ ਮਿਕਸ ਕਰੋ। ਹੁਣ ਇਸ ਵਿਚ ਚੁਟਕੀ ਭਰਕੇ ਨਮਕ ਪਾਓ ਅਤੇ ਦਹੀ ਮਿਲਾ ਕੇ 30 ਮਿੰਟਾਂ ਲਈ ਅਲੱਗ ਰੱਖ ਦਿਉ। 30 ਮਿੰਟਾਂ ਬਾਦ ਮਿਸ਼ਰਣ ਨੂੰ ਫੈਂਟ ਲਵੋ ਤੇ ਇਸ ਵਿਚ ਬਾਰੀਕ ਕੱਟਿਆ ਟਮਾਟਰ, ਸ਼ਿਮਲਾ ਮਿਰਚ, ਪਿਆਜ਼ ਅਤੇ ਗਾਜ਼ਰ ਸ਼ਾਮਿਲ ਕਰ ਲਵੋ। ਇਹਨਾਂ ਸਭ ਨੂੰ ਫੈਂਟੇ ਹੋਏ ਮਿਸ਼ਰਣ ਵਿਚ ਇਹ ਚੀਜ਼ਾਂ ਚੰਗੀ ਤਰ੍ਹਾਂ ਮਿਲਾ ਕੇ ਇਸ ਵਿਚ ਚਾਟ ਮਸਾਲਾ, ਹਰੀ ਮਿਰਚ ਅਤੇ ਹਰਾ ਧਨੀਆ ਪਾ ਦਿਉ।


ਹੁਣ ਇਸ ਮਿਸ਼ਰਣ ਵਿਚ ਨਿੰਬੂ ਅਤੇ ਬੇਕਿੰਗ ਸੋਡਾ ਮਿਲਾ ਦਿਉ। ਇਸ ਘੋਲ ਨੂੰ ਚੰਗੀ ਤਰ੍ਹਾਂ ਮਿਲਾਉ। ਰਾਇਸ ਅੱਪੇ ਲਈ ਤੁਹਾਡਾ ਬੈਟਰ ਤਿਆਰ ਹੈ। ਹੁਣ ਅੱਪੇ ਤਿਆਰ ਕਰਨ ਲਈ ਅੱਪੇ ਬਣਾਉਣ ਦਾ ਪੌਟ ਲੋੜੀਂਦਾ ਹੈ। ਇਸ ਪੌਟ ਵਿਚ ਤੇਲ ਲਗਾ ਲਵੋ ਤਾਂ ਜੋ ਅੱਪੇ ਥੱਲੇ ਨਾ ਲੱਗਣ। ਇਸ ਵਿਚ ਰਾਇਸ ਅੱਪੇ ਦਾ ਬੈਟਰ ਪਾਉ ਅਤੇ ਗੈਸ ਦੀ ਘੱਟ ਆਂਚ ਉੱਤੇ ਰੱਖੋ। ਰਾਇਸ ਅੱਪੇ ਦੋਨਾਂ ਪਾਸਿਆਂ ਤੋਂ ਸੁਨਹਿਰੇ ਹੋਣ ਤੱਕ ਚੰਗੀ ਤਰ੍ਹਾਂ ਪਕਾ ਲਵੋ। ਜਦੋਂ ਅੱਪੇ ਪੱਕ ਜਾਣ ਦਾ ਪੌਟ ਵਿਚ ਕੱਢਕੇ ਪਲੇਟ ਵਿਚ ਰੱਖੋ। ਇਸ ਤਰ੍ਹਾਂ ਕੁਝ ਹੀ ਸਮੇਂ ਵਿਚ ਤੁਹਾਡਾ ਬਰੇਕਫਾਟਸ ਤਿਆਰ ਹੋ ਜਾਵੇਗਾ। ਇਸਨੂੰ ਹਰੀ ਜਾਂ ਲਾਲ ਚਟਨੀ ਨਾਲ ਖਾਣ ਦਾ ਆਨੰਦ ਲਵੋ ਤੇ ਆਪਣੇ ਦਿਨ ਦੀ ਇਕ ਚੰਗੀ ਸ਼ੁਰੂਆਤ ਕਰੋ।

Published by:Tanya Chaudhary
First published:

Tags: Food, Healthy lifestyle, Recipe