Home /News /lifestyle /

Navratri Special Food Today: ਨਵਰਾਤਰੀ ਵਰਤ ਦੌਰਾਨ ਬਣਾਓ ਸਾਬੂਦਾਣਾ ਥਾਲੀਪੀਠ, ਮਿਲੇਗੀ ਊਰਜਾ

Navratri Special Food Today:  ਨਰਾਤਿਆਂ ਦੌਰਾਨ ਵਰਤ ਰੱਖਣ ਵਾਲਿਆਂ ਲਈ ਇੱਕੋ ਜਿਹਾ ਭੋਜਨ ਕਰਕੇ ਅੱਕ ਜਾਣਾ ਕੋਈ ਵੱਡੀ ਗੱਲ ਨਹੀਂ ਹੈ। ਵਰਤ ਰੱਖਣ ਵਾਲੇ ਜਾਂ ਤਾਂ ਫਲ ਹੀ ਖਾਂਦੇ ਹਨ ਜਾਂ ਫਿਰ ਫਿੱਕੇ ਭੋਜਨ ਖਾਂਦੇ ਜਿਵੇਂ ਕਿ ਖਿਚੜੀ ਆਦਿ। ਪਰ ਉਹ ਇਹ ਸਭ ਤੋਂ ਬੋਰ ਹੋ ਜਾਂਦੇ ਹਨ, ਇਸ ਲਈ ਅੱਜ ਅਸੀਂ ਤੁਹਾਨੂੰ ਸਾਬੂਦਾਣਾ ਥਾਲੀਪੀਠ ਬਣਾਉਣ ਦੀ ਆਸਾਨ ਰੈਸਿਪੀ ਦੱਸਾਂਗੇ ਜਿਸ ਨਾਲ ਤੁਹਾਡਾ ਸਵਾਦ ਵੀ ਬਦਲੇਗਾ ਅਤੇ ਤੁਹਾਨੂੰ ਊਰਜਾ ਵੀ ਭਰਪੂਰ ਮਿਲੇਗੀ।

ਹੋਰ ਪੜ੍ਹੋ ...
  • Share this:

ਸਾਬੂਦਾਣਾ ਆਪਣੇ ਪੋਸ਼ਕ ਤੱਤਾਂ ਲਈ ਜਾਣਿਆ ਜਾਂਦਾ ਹੈ। ਇਸ ਦੇ ਬਹੁਤ ਸਾਰੇ ਫ਼ਾਇਦੇ ਹਨ। ਆਓ ਜਾਣਦੇ ਹਾਂ ਕਿ ਸਾਬੂਦਾਣਾ ਥਾਲੀਪੀਠ ਬਣਾਉਣ ਲਈ ਸਾਨੂੰ ਕਿਹੜੀ ਸਮੱਗਰੀ ਦੀ ਲੋੜ ਹੋਵੇਗੀ। ਸਮਗਰੀ ਦੀ ਗੱਲ ਕਰੀਏ ਤਾਂ ਤੁਹਾਨੂੰ ਸਾਬੂਦਾਣਾ ਥਾਲੀਪੀਠ ਬਣਾਉਣ ਲਈ ਸਾਬੂਦਾਣਾ - 1 ਕੱਪ, ਮੂੰਗਫਲੀ - 1/4 ਕੱਪ, ਉਬਾਲੇ ਹੋਏ ਆਲੂ - 2, ਸਿੰਘਾੜੇ - 1/4 ਕੱਪ, ਜੀਰਾ - 1 ਚਮਚ, ਕਾਲੀ ਮਿਰਚ ਪਾਊਡਰ - 1/2 ਚਮਚ, ਅਦਰਕ ਪੀਸਿਆ ਹੋਇਆ - 1 ਚਮਚ, ਹਰੀ ਮਿਰਚ ਕੱਟੀ ਹੋਈ - 2, ਧਨੀਆ ਪੱਤੇ - 2 ਚਮਚ, ਨਿੰਬੂ ਦਾ ਰਸ - 1 ਚਮਚ, ਤੇਲ - ਲੋੜ ਅਨੁਸਾਰ, ਰਾਕ ਸਾਲਟ - ਸੁਆਦ ਅਨੁਸਾਰ ਆਦਿ ਦੀ ਲੋੜ ਪਵੇਗੀ।

ਇਹ ਹੈ ਬਣਾਉਣ ਦੀ ਆਸਾਨ ਵਿਧੀ:

ਸਾਬੂਦਾਣਾ ਥਾਲੀਪੀਠ ਬਣਾਉਣ ਲਈ ਸਾਬੂਦਾਣੇ ਨੂੰ 4-5 ਘੰਟੇ ਲਈ ਪਾਣੀ ਵਿੱਚ ਭਿੰਓ ਦਿਓ। ਇਸ ਤਰ੍ਹਾਂ ਇਹ ਨਰਮ ਹੋ ਜਾਂਦਾ ਹੈ ਅਤੇ ਚੰਗੀ ਤਰ੍ਹਾਂ ਫੁਲ ਜਾਂਦਾ ਹੈ। ਹੁਣ ਇੱਕ ਪੈਨ ਵਿੱਚ ਮੂੰਗਫਲੀ ਪਾ ਕੇ ਭੁੰਨ ਲਓ। ਜਦੋਂ ਮੂੰਗਫਲੀ ਠੰਢੀ ਹੋ ਜਾਵੇ, ਉਨ੍ਹਾਂ ਨੂੰ ਮੈਸ਼ ਕਰੋ, ਛਿਲਕਿਆਂ ਨੂੰ ਵੱਖ ਕਰਕੇ ਕੁੱਟ ਲਓ। ਫਿਰ ਇੱਕ ਵੱਡਾ ਬਾਊਲ ਲੈ ਕੇ ਸਾਬੂਦਾਣਾ ਅਤੇ ਉਬਲੇ ਹੋਏ ਆਲੂ ਪਾਓ। ਦੋਵਾਂ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਇਸ ਮਿਸ਼ਰਣ 'ਚ ਜੀਰਾ, ਕਾਲੀ ਮਿਰਚ ਪਾਊਡਰ ਪਾ ਕੇ ਮਿਕਸ ਕਰ ਲਓ।

ਫਿਰ ਇਸ ਵਿਚ ਪੀਸਿਆ ਹੋਇਆ ਅਦਰਕ, ਹਰੇ ਧਨੀਏ ਦੇ ਪੱਤੇ ਅਤੇ ਸਵਾਦ ਅਨੁਸਾਰ ਨਮਕ ਪਾਓ ਅਤੇ ਮਿਕਸ ਕਰੋ। ਹੁਣ ਇਸ ਮਿਸ਼ਰਣ 'ਚ ਇਕ ਕੱਪ ਸਿੰਘਾੜੇ ਪਾਓ ਅਤੇ ਸਾਰੀਆਂ ਸਮੱਗਰੀਆਂ ਨਾਲ ਚੰਗੀ ਤਰ੍ਹਾਂ ਨਾਲ ਮਿਲਾਓ। ਇਸ ਤਰ੍ਹਾਂ ਤੁਹਾਡਾ ਥਾਲੀਪੀਠ ਦਾ ਆਟਾ ਤਿਆਰ ਹੋ ਜਾਵੇਗਾ।

ਫਿਰ ਇਸ ਤੋਂ ਬਾਅਦ ਤੁਸੀਂ ਬਟਰ ਪੇਪਰ ਲਓ ਅਤੇ ਗ੍ਰੀਸ ਕਰੋ। ਇਸ ਤੋਂ ਬਾਅਦ ਅਤੇ ਦੇ ਪੇੜੇ ਬਣਾ ਕੇ ਇਸ ਨੂੰ ਦਬਾ ਕੇ ਥਾਲੀਪੀਠ ਦਾ ਆਕਾਰ ਦਿਓ। ਇਸ ਨੂੰ ਬਹੁਤ ਪਤਲਾ ਨਾ ਬਣਾਓ ਨਹੀਂ ਤਾਂ ਪਕਾਉਣ ਵੇਲੇ ਮੁਸ਼ਕਿਲ ਆਉਂਦੀ ਹੈ।

ਬਸ ਫਿਰ ਇੱਕ ਨਾਨ-ਸਟਿਕ ਪੈਨ/ਤਵੇ ਨੂੰ ਗਰਮ ਕਰੋ ਅਤੇ ਥੋੜ੍ਹਾ ਜਿਹਾ ਤੇਲ ਪਾ ਕੇ ਚਾਰੇ ਪਾਸੇ ਫੈਲਾਓ। ਇਸ ਤੋਂ ਬਾਅਦ ਸਾਬੂਦਾਣਾ ਥਾਲੀਪੀਠ ਪਾ ਕੇ ਮੱਧਮ ਅੱਗ 'ਤੇ ਰੋਟੀ ਵਾਂਗ ਪਕਾਓ। ਇਸ ਨੂੰ ਸਾਰੇ ਪਾਸਿਆਂ ਤੋਂ ਚੰਗੀ ਤਰ੍ਹਾਂ ਸੇਕ ਕੇ ਪਕਾਓ ਅਤੇ ਇੱਕ ਪਲੇਟ 'ਚ ਕੱਢ ਲਓ। ਹੁਣ ਸਵਾਦਿਸ਼ਟ ਸਾਬੂਦਾਣਾ ਥਾਲੀਪੀਠ ਤਿਆਰ ਹੈ ਅਤੇ ਤੁਸੀਂ ਇਸਨੂੰ ਚਟਨੀ ਆਦਿ ਨਾਲ ਪਰੋਸ ਸਕਦੇ ਹੋ।

Published by:Rupinder Kaur Sabherwal
First published:

Tags: Food, Recipe, Shardiya Navratri 2022, Shardiya Navratri Celebration, Shardiya Navratri Culture, Shardiya Navratri Recipes