HOME » NEWS » Life

ਇਹਨਾਂ ਖਾਸ ਫਲਾਂ ਦੀ ਮਦਦ ਨਾਲ਼ ਸੈਕਸ ਲਾਈਫ ਨੂੰ ਬਣਾਓ ਵਧੀਆ ਤੇ ਮਜੇਦਾਰ

News18 Punjabi | Trending Desk
Updated: June 18, 2021, 5:13 PM IST
share image
ਇਹਨਾਂ ਖਾਸ ਫਲਾਂ ਦੀ ਮਦਦ ਨਾਲ਼ ਸੈਕਸ ਲਾਈਫ ਨੂੰ ਬਣਾਓ ਵਧੀਆ ਤੇ ਮਜੇਦਾਰ
ਇਹਨਾਂ ਖਾਸ ਫਲਾਂ ਦੀ ਮਦਦ ਨਾਲ਼ ਸੈਕਸ ਲਾਈਫ ਨੂੰ ਬਣਾਓ ਵਧੀਆ ਤੇ ਮਜੇਦਾਰ

  • Share this:
  • Facebook share img
  • Twitter share img
  • Linkedin share img
Food For Good Sex Life- ਜਿਸ ਤਰ੍ਹਾਂ ਸਰੀਰ ਨੂੰ ਸਿਹਤਮੰਦ ਰੱਖਣ ਲਈ ਚੰਗੀ ਖੁਰਾਕ ਲੈਣਾ ਜ਼ਰੂਰੀ ਹੈ ਉਸੇ ਤਰ੍ਹਾਂ ਖੁਸ਼ਹਾਲ ਵਿਆਹੁਤਾ ਜੀਵਨ ਲਈ ਚੰਗੀ ਸੈਕਸੁਅਲ ਲਾਈਫ ਦਾ ਹੋਣਾ ਬਹੁਤ ਜ਼ਰੂਰੀ ਹੈ ।ਸਿਹਤਮੰਦ ਖੁਰਾਕ ਨਾ ਸਿਰਫ ਸਰੀਰ ਨੂੰ ਤੰਦਰੁਸਤ ਰੱਖਦੀ ਹੈ ਬਲਕਿ ਇਹ ਸਰੀਰ ਨੂੰ ਊਰਜਾ ਵੀ ਦਿੰਦੀ ਹੈ ਅਤੇ ਸੈਕਸ ਡਰਾਈਵ ਨੂੰ ਬਿਹਤਰ ਬਣਾਉਂਦੀ ਹੈ । ਆਓ ਅਸੀਂ ਤੁਹਾਨੂੰ ਦੱਸ ਦੇਈਏ ਕਿ ਜੋ ਆਦਮੀ ਇਰੇਕਟਾਈਲ ਡਿਸਫੰਕਸਨ ਤੋਂ ਪੀੜਤ ਹਨ ਉਹ ਖਾਣ ਦੀਆਂ ਆਦਤਾਂ ਵਿੱਚ ਕੁਝ ਸੁਧਾਰ ਕਰਕੇ ਆਪਣੀ ਸੈਕਸ ਲਾਈਫ ਨੂੰ ਬਹੁਤ ਵਧੀਆ ਬਣਾ ਸਕਦੇ ਹਨ । ਹੈਲਥਲਾਈਨ ਦੀ ਖ਼ਬਰ ਅਨੁਸਾਰ ਤੁਸੀਂ ਆਪਣੀ ਖੁਰਾਕ ਵਿਚ ਕੁਝ ਵਿਸ਼ੇਸ਼ ਚੀਜ਼ਾਂ ਸ਼ਾਮਲ ਕਰਕੇ ਆਪਣੀ ਸੈਕਸ ਲਾਈਫ ਦਾ ਅਨੰਦ ਲੈ ਸਕਦੇ ਹੋ। ਇਹ ਸਿਹਤਮੰਦ ਚੀਜ਼ਾਂ ਸਰੀਰ ਦੀ ਥਕਾਵਟ ਨੂੰ ਦੂਰ ਕਰਦੀਆਂ ਹਨ ਅਤੇ ਸਰੀਰ ਨੂੰ ਊਰਜਾ ਨਾਲ ਭਰਦੀਆਂ ਹਨ ਤੇ ਸੈਕਸ ਹਾਰਮੋਨ ਨੂੰ ਉਤਸ਼ਾਹਿਤ ਕਰਦੀਆਂ ਹਨ ਅਤੇ ਸੈਕਸ ਡਰਾਈਵ ਵਿੱਚ ਵੀ ਸੁਧਾਰ ਕਰਦੀਆਂ ਹਨ ।

ਨੱਟਸ ਤੇ ਬੀਜਆਪਣੀ ਸੈਕਸ ਲਾਈਫ ਨੂੰ ਵਧੀਆ ਬਣਾਉਣ ਲਈ ਖੁਰਾਕ ਵਿੱਚ ਨਿਸ਼ਚਤ ਤੌਰ 'ਤੇ ਨੱਟਯਸ ਅਤੇ ਬੀਜ ਸ਼ਾਮਲ ਕਰਨੇ ਚਾਹੀਦੇ ਹਨ । ਇਹ ਸਰੀਰ ਲਈ ਬਹੁਤ ਸਿਹਤਮੰਦ ਹਨ । ਰੋਜ਼ ਨੱਟਸ ਅਤੇ ਬੀਜਾਂ ਦਾ ਸੇਵਨ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ ਨਾਲ ਸੈਕਸ ਸ਼ਕਤੀ ਨੂੰ ਵਧਾਉਂਦਾ ਹੈ ।ਨੱਟਸ ਅਤੇ ਬੀਜ ਤੁਹਾਨੂੰ ਬਹੁਤ ਸਾਰੇ ਪੌਸ਼ਟਿਕ ਤੱਤ ਦਿੰਦੇ ਹਨ । ਇਸਦੇ ਨਾਲ ਹੀ ਇਹ ਕਈ ਸਰੀਰਕ ਬਿਮਾਰੀਆਂ ਨੂੰ ਵੀ ਦੂਰ ਰੱਖਦਾ ਹੈ ।
ਮਾਸ ਤੇ ਮੱਛੀ

ਚੰਗੀ ਸੈਕਸ ਲਾਈਫ ਲਈ ਮੀਟ ਅਤੇ ਮੱਛੀ ਦਾ ਸੇਵਨ ਕਰਨਾ ਲਾਜ਼ਮੀ ਹੈ ।ਮਾਸਾਹਾਰ ਖਾਣ ਵਾਲਿਆਂ ਲਈ ਮੀਟ ਅਤੇ ਮੱਛੀ ਸੈਕਸ ਡਰਾਈਵ ਨੂੰ ਵਧਾਉਣ ਵਿੱਚ ਸਹਾਇਤਾ ਕਰਨਗੇ । ਇਨ੍ਹਾਂ ਨੂੰ ਖਾਣ ਨਾਲ ਸਰੀਰ ਵਿਚ ਜਿਨਸੀ ਹਾਰਮੋਨ ਸਹੀ ਤਰ੍ਹਾਂ ਕੰਮ ਕਰਦੇ ਹਨ ।ਇਸਦੇ ਨਾਲ਼ ਹੀ ਮੱਛੀ ਅਤੇ ਚਿਕਨ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਹਨ ।

ਚੁਕੰਦਰ

ਚੁਕੰਦਰ ਖਾਣ ਤੋਂ ਬਾਅਦ ਸਰੀਰ ਵਿੱਚ ਸਫੁਰਤੀ ਆ ਜਾਂਦੀ ਹੈ । ਚੁਕੰਦਰ ਨਾਈਟ੍ਰਿਕ ਆਕਸਾਈਡ ਜਾਰੀ ਕਰਦਾ ਹੈ, ਜਿਸ ਨਾਲ ਖੂਨ ਦੀਆਂ ਨਾੜੀਆਂ ਥੋੜ੍ਹੀ ਜਿਹੀ ਫੈਲ ਜਾਂਦੀਆਂ ਹਨ । ਇਸ ਦੇ ਕਾਰਨ ਖੂਨ ਦਾ ਪ੍ਰਵਾਹ ਹੇਠਾਂ ਵੱਧਦਾ ਹੈ ਅਤੇ ਵਿਅਕਤੀ ਚੁਸਤੀ ਦੀ ਭਾਵਨਾ ਮਹਿਸੂਸ ਕਰਦਾ ਹੈ । ਚੁਕੰਦਰ ਵਿਚ ਬੋਰਨ ਦੀ ਮਾਤਰਾ ਵੀ ਬਹੁਤ ਜਿਆਦਾ ਹੁੰਦੀ ਹੈ ।ਬੋਰਨ ਸੈਕਸ ਹਾਰਮੋਨਜ਼ ਬਣਾਉਣ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ । ਇਸ ਤੋਂ ਇਲਾਵਾ, ਜਦੋਂ ਪੁਰਸ਼ਾਂ ਵਿਚ ਇਰੇਕਟਾਈਲ ਡਿਸਫੰਕਸ਼ਨ ਦੀ ਸਮੱਸਿਆ ਆਉਂਦੀ ਹੈ ਤਾਂ ਚੁਕੰਦਰ ਦਾ ਸੇਵਨ ਬਹੁਤ ਮਦਦਗਾਰ ਸਾਬਤ ਹੁੰਦਾ ਹੈ ਅਤੇ ਇਹ ਸੈਕਸ ਡਰਾਈਵ ਨੂੰ ਵਧਾਉਂਦਾ ਹੈ ।

ਸੇਬ

ਦਿਨ ਵਿਚ ਇਕ ਸੇਬ ਦਾ ਸੇਵਨ ਕਰਨਾ ਨਾ ਸਿਰਫ ਸਿਹਤ ਨੂੰ ਵਧੀਆ ਰੱਖਦਾ ਹੈ ਬਲਕਿ ਸੈਕਸ ਸਮਰੱਥਾ ਨੂੰ ਵੀ ਵਧਾਉਂਦਾ ਹੈ । ਤੁਹਾਡੀ ਸੈਕਸੁਅਲ ਲਾਈਫ ਨੂੰ ਵਧੀਆ ਬਣਾਉਣ ਲਈ ਸੇਬ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ । ਸੇਬ ਖਾਣ ਨਾਲ ਕੁਝ ਮਿੰਟਾਂ ਵਿਚ ਸਰੀਰ ਦੀ ਥਕਾਵਟ ਦੂਰ ਹੋ ਜਾਂਦੀ ਹੈ।
Published by: Ramanpreet Kaur
First published: June 18, 2021, 5:13 PM IST
ਹੋਰ ਪੜ੍ਹੋ
ਅਗਲੀ ਖ਼ਬਰ