Navratri Special Recipe: ਪਿਛਲੇ ਕੁਝ ਦਿਨਾਂ ਤੋਂ ਭਾਰਤ ਵਿੱਚ ਨਵਰਾਤਰੀ ਦਾ ਤਿਉਹਾਰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਨਵਰਾਤਰੀ ਹਿੰਦੂਆਂ ਦਾ ਪ੍ਰਮੁੱਖ ਧਾਰਮਿਕ ਤਿਉਹਾਰ ਹੈ। ਨਵਰਾਤਰੀ ਦੌਰਾਨ ਲੋਕ ਸ਼ਰਧਾ ਭਾਵਨਾ ਨਾਲ ਵਰਤ ਰੱਖਦੇ ਹਨ ਅਤੇ ਮਾਂ ਦੁਰਗਾ ਦੇ ਰੂਪਾਂ ਦੀ ਪੂਜਾ ਕਰਦੇ ਹਨ। ਇਸ ਤਿਉਹਾਰ ਦੌਰਾਨ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਨੌਵੀਂ ਵਾਲੇ ਦਿਨ ਕੰਜਕ ਭੋਜਨ ਕਰਵਾਕੇ ਲੋਕ ਵਰਤ ਖੋਲਦੇ ਹਨ। ਇਸ ਦਿਨ ਖਾਸ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਨੌਵੀਂ ਵਾਲੇ ਦਿਨ ਕੰਜਕ ਭੋਜਨ ਲਈ ਬਣਨ ਵਾਲੇ ਪਕਵਾਨਾਂ ਵਿੱਚੋਂ ਖੀਰ ਪੂਰੀ ਸਭ ਤੋਂ ਪ੍ਰਮੁੱਖ ਹੈ।
ਭਾਰਤ ਦੇ ਪ੍ਰਮੁੱਖ ਤੇ ਮਸ਼ਹੂਰ ਸ਼ੈਫ ਰਣਵੀਰ ਬਰਾੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਖੀਰ ਪੂਰੀ ਬਣਾਉਣ ਦੇ ਖਾਸ ਰੈਸਿਪੀ ਸਾਂਝੀ ਕੀਤੀ ਹੈ। ਸ਼ੈਫ ਰਣਵੀਰ ਬਰਾੜ ਦੀ ਇਸ ਖਾਸ ਰੈਸਿਪੀ ਦੀ ਮਦਦ ਨਾਲ ਤੁਸੀਂ ਇਸ ਨੌਵੀਂ ਮੌਕੇ ਘਰ ਵਿੱਚ ਬਹੁਤ ਹੀ ਸਵਾਦ ਖੀਰ ਪੂਰੀ ਤਿਆਰ ਕਰ ਸਕਦੇ ਹੋ।
ਖੀਰ ਪੂਰੀ ਬਣਾਉਣ ਲਈ ਲੋੜੀਂਦੀ ਸਮੱਗਰੀ
ਸ਼ੈਫ ਰਣਬੀਰ ਬਰਾੜ ਦੇ ਅਨੁਸਾਰ ਤੁਹਾਨੂੰ ਖੀਰ ਬਣਾਉਣ ਲਈ ਅੱਧਾ ਕੱਪ ਸਮਾ ਚੌਲ, 1 ਚਮਚ ਘਿਓ, 1 ਬਾਰੀਕ ਕਟੀ ਹੋਈ ਸ਼ਕਰਕੰਦੀ, ਲਗਭਗ ਅੱਧਾ ਕਿੱਲੋ ਦੁੱਧ, 1/4 ਕੱਪ ਖੰਡ ਅਤੇ ਅੱਧਾ ਕੱਪ ਇਲਾਚੀ ਪਾਊਡਰ ਦੀ ਜ਼ਰੂਰਤ ਪਵੇਗੀ। ਇਸ ਤੋਂ ਇਲਾਵਾ ਖੀਰ ਨੂੰ ਗਾਰਨਿਸ਼ ਕਰਨ ਲਈ ਤੁਸੀਂ ਸੁੱਕੇ ਮੇਵਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਸ਼ੈਫ ਰਣਬੀਰ ਬਰਾੜ ਦੱਸਦੇ ਹਨ ਕਿ ਪੂਰੀ ਬਣਾਉਣ ਲਈ ਤੁਹਾਨੂੰ ਸਿੰਘਾੜੇ ਦਾ ਆਟਾ, ਇੱਕ ਮੈਸ਼ ਕੀਤਾ ਹੋਇਆ ਆਲੂ, ਸੇਂਧਾਂ ਨਮਕ, ਤੇਲ ਆਦਿ ਦੀ ਲੋੜ ਪਵੇਗੀ। ਇਸ ਸਮੱਗਰੀ ਦੀ ਵਰਤੋਂ ਕਰਕੇ ਤੁਸੀਂ ਘਰ ਵਿੱਚ ਆਸਾਨੀ ਨਾਲ ਸਵਾਦਿਸ਼ਟ ਖੀਰ ਪੂਰੀ ਤਿਆਰ ਕਰ ਸਕਦੇ ਹੋ।
View this post on Instagram
ਖੀਰ ਪੂਰੀ ਰੈਸਿਪੀ
ਸ਼ੈਫ ਰਣਬੀਰ ਬਰਾੜ ਦੇ ਸਟਾਈਲ ‘ਚ ਇਸ ਤਰ੍ਹਾਂ ਬਣਾਓ ਖੀਰ ਪੂਰੀ
ਨੌਮੀ ਦੇ ਵਰਤ ਲਈ ਪੂਰੀ ਬਣਾਉਣ ਲਈ ਸਿੰਘਾੜ ਦੇ ਆਟੇ ਵਿੱਚ ਸੇਂਧਾਂ ਨਮਕ ਤੇ ਮੈਸ਼ ਕੀਤਾ ਹੋਇਆ ਐਲੂ ਮਿਲਾਓ। ਇਸ ਸਭ ਨੂੰ ਚੰਗੀ ਤਰ੍ਹਾਂ ਮਿਲਾ ਕੇ ਪਾਣੀ ਦੀ ਮਦਦ ਨਾਲ ਨਰਮ ਡੋਅ ਤਿਆਰ ਕਰੋ। ਆਟੇ ਦੇ ਇਸ ਡੋਅ ਨੂੰ ਕੁਝ ਸਮੇਂ ਲਈ ਢੱਕ ਕੇ ਪਾਸੇ ਰੱਖ ਦਿਓ।
ਇਸ ਦੌਰਾਨ ਤੁਸੀਂ ਕਿਸੇ ਕੜਾਹੀ ਵਿੱਚ ਤੇਲ ਗਰਮ ਕਰੋ। ਤੇਲ ਦੇ ਗਰਮ ਹੋਣ ਤੋਂ ਬਾਅਦ ਆਟੇ ਦੇ ਛੋਟੇ ਛੋਟੇ ਪੇੜੇ ਬਣਾ ਕੇ ਘਿਓ ਦੀ ਮਦਦ ਨਾਲ ਪੂਰੀਆਂ ਵੇਲ ਲਓ। ਧਿਆਨ ਰੱਖੋ ਕਿ ਪੂਰੀਆਂ ਵੇਲਦੇ ਸਮੇਂ ਸੁੱਕੇ ਆਟੇ ਦੀ ਵਰਤੋਂ ਨਾ ਕਰੋ। ਇਸ ਤੋਂ ਬਾਅਦ ਇਨ੍ਹਾਂ ਪੂਰੀਆਂ ਨੂੰ ਸੁਨਹਿਰੀ ਤੇ ਕਰਿਸਪੀ ਹੋਣ ਤੱਕ ਚੰਗੀ ਤਰ੍ਹਾਂ ਤਲੋ। ਪੂਰੀਆਂ ਤਲਦੇ ਸਮੇਂ ਤੁਹਾਡਾ ਤੇਲ ਦਾ ਤਾਪਮਾਨ ਸਹੀ ਹੋਣਾ ਚਾਹੀਦਾ ਹੈ। ਇਹ ਵਧੇਰੇ ਗਰਮ ਜਾਂ ਠੰਡਾ ਨਹੀਂ ਹੋਣਾ ਚਾਹੀਦਾ।
ਖੀਰ ਬਣਾਉਣ ਦਾ ਤਰੀਕਾ
ਖੀਰ ਬਣਾਉਣ ਦੇ ਲਈ ਕੜਾਹੀ ਵਿੱਚ ਸਮਾ ਚੌਲ ਪਾ ਕੇ ਇਨਾਂ ਨੂੰ ਇੱਕ ਮਿੰਟ ਲਈ ਭੁੰਨੋ। ਚੌਲ ਭੁੰਨਦੇ ਸਮੇਂ ਖ਼ਿਆਲ ਰੱਖੋਂ ਕੇ ਤੁਹਾਡੇ ਗੈਸ ਦੀ ਅੱਗ ਮੱਧਮ ਹੋਣੀ ਚਾਹੀਦੀ ਹੈ।
ਇਸ ਤੋਂ ਬਾਅਦ ਇਸ ਵਿੱਚ ਬਾਰੀਕ ਕੱਟੀ ਹੋਈ ਸ਼ਰਕਕੰਦੀ ਦੇ ਟੁਕੜੇ ਪਾਓ ਅਤੇ ਇਸਨੂੰ ਮੱਧਮ ਅੱਗ ਉੱਤੇ ਦੋ ਤਿੰਨ ਮਿੰਟ ਲਈ ਚੰਗੀ ਤਰ੍ਹਾਂ ਭੁੰਨ ਲਓ।
ਹੁਣ ਇਸ ਮਿਸ਼ਰਨ ਵਿੱਚ ਦੁੱਧ ਪਾਓ ਅਤੇ ਇਸ ਗਾੜ੍ਹਾ ਹੋਣ ਤੱਕ ਪਕਾਉਂਦੇ ਰਹੋ। ਤੁਹਾਡੀ ਖੀਰ ਦੇ ਪੂਰੀ ਤਰ੍ਹਾਂ ਗਾੜ੍ਹੀ ਹੋ ਜਾਣ ਤੋਂ ਬਾਅਦ ਇਸ ਵਿੱਚ ਥੋੜਾ ਜਿਹਾ ਦੁੱਧ ਹੋਰ ਪਾਉ ਅਤੇ ਸਵਾਦ ਅਨੁਸਾਰ ਚੀਨੀ ਪਾ ਕੇ ਇਸਨੂੰ ਉਬਾਲ ਆਉਣ ਦਿਓ।
ਇਸ ਤੋਂ ਬਾਅਦ ਸੁੱਕੇ ਮੇਵੇ ਜਿਵੇ ਕਿ ਬਦਾਮ, ਕਾਜੂ, ਅਖਰੋਟ ਆਦਿ ਨੂੰ ਕਿਸੇ ਪੈਨ ਵਿੱਚ ਘਿਓ ਪਾ ਕੇ ਹਲਕਾ ਜਿਹਾ ਫਰਾਈ ਕਰੋ। ਇਸ ਤੋਂ ਬਾਅਦ ਖੀਰ ਦੇ ਵਿੱਚ ਫਾਰਈ ਕੀਤੇ ਸੁੱਕੇ ਮੇਵੇ ਅਤੇ ਥੋੜਾ ਜਿਹਾ ਇਲਾਚੀ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Recipe, Shardiya Navratri 2022, Shardiya Navratri Celebration, Shardiya Navratri Culture, Shardiya Navratri Recipes