Home /News /lifestyle /

ਬੱਚੇ ਦੇ ਤੁਰਨ-ਫਿਰਨ ਦੇ ਸ਼ੁਰੂਆਤੀ ਦਿਨਾਂ ਨੂੰ ਬਣਾਓ ਆਸਾਨ, ਧਿਆਨ ਵਿੱਚ ਰੱਖੋ ਇਹ ਜ਼ਰੂਰੀ ਗੱਲਾਂ

ਬੱਚੇ ਦੇ ਤੁਰਨ-ਫਿਰਨ ਦੇ ਸ਼ੁਰੂਆਤੀ ਦਿਨਾਂ ਨੂੰ ਬਣਾਓ ਆਸਾਨ, ਧਿਆਨ ਵਿੱਚ ਰੱਖੋ ਇਹ ਜ਼ਰੂਰੀ ਗੱਲਾਂ

ਬੱਚੇ ਦੇ ਤੁਰਨ-ਫਿਰਨ ਦੇ ਸ਼ੁਰੂਆਤੀ ਦਿਨਾਂ ਨੂੰ ਬਣਾਓ ਆਸਾਨ, ਧਿਆਨ 'ਚ ਰੱਖੋ ਇਹ ਗੱਲਾਂ (ਫਾਈਲ ਫੋਟੋ)

ਬੱਚੇ ਦੇ ਤੁਰਨ-ਫਿਰਨ ਦੇ ਸ਼ੁਰੂਆਤੀ ਦਿਨਾਂ ਨੂੰ ਬਣਾਓ ਆਸਾਨ, ਧਿਆਨ 'ਚ ਰੱਖੋ ਇਹ ਗੱਲਾਂ (ਫਾਈਲ ਫੋਟੋ)

Parenting Tips:  ਬੱਚਿਆਂ ਦਾ ਪਾਲਣ-ਪੋਸ਼ਣ ਮਾਪਿਆਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ। ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਹੈ ਬੱਚਿਆਂ ਦੀਆਂ ਜ਼ਰੂਰਤਾਂ ਤੋਂ ਲੈ ਕੇ ਹਰੇਕ ਚੀਜ਼ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਅਜਿਹਾ ਹੀ ਇਕ ਪੜਾਅ ਉਦੋਂ ਆਉਂਦਾ ਹੈ ਜਦੋਂ ਬੱਚਾ ਸੈਰ ਕਰਨ ਲੱਗਦਾ ਹੈ, ਜੋ ਇਹ ਦੱਸਦਾ ਹੈ ਕਿ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਠੀਕ ਚੱਲ ਰਿਹਾ ਹੈ। ਅਜਿਹੇ ਵਿੱਚ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੋ ਜਾਂਦਾ ਹੈ ਤਾਂ ਕਿ ਬੱਚੇ ਨੂੰ ਪਰੇਸ਼ਾਨੀ ਨਾ ਆਵੇ।

ਹੋਰ ਪੜ੍ਹੋ ...
 • Share this:
  Parenting Tips:  ਬੱਚਿਆਂ ਦਾ ਪਾਲਣ-ਪੋਸ਼ਣ ਮਾਪਿਆਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੁੰਦਾ। ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਹੈ ਬੱਚਿਆਂ ਦੀਆਂ ਜ਼ਰੂਰਤਾਂ ਤੋਂ ਲੈ ਕੇ ਹਰੇਕ ਚੀਜ਼ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਅਜਿਹਾ ਹੀ ਇਕ ਪੜਾਅ ਉਦੋਂ ਆਉਂਦਾ ਹੈ ਜਦੋਂ ਬੱਚਾ ਸੈਰ ਕਰਨ ਲੱਗਦਾ ਹੈ, ਜੋ ਇਹ ਦੱਸਦਾ ਹੈ ਕਿ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਠੀਕ ਚੱਲ ਰਿਹਾ ਹੈ। ਅਜਿਹੇ ਵਿੱਚ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੋ ਜਾਂਦਾ ਹੈ ਤਾਂ ਕਿ ਬੱਚੇ ਨੂੰ ਪਰੇਸ਼ਾਨੀ ਨਾ ਆਵੇ। ਕਈ ਮਾਪੇ ਬੱਚੇ ਦੇ ਡਿੱਗਣ ਦੇ ਡਰ ਕਾਰਨ ਆਪਣੇ ਬੱਚੇ ਨੂੰ ਜ਼ਮੀਨ 'ਤੇ ਚੱਲਣ ਨਹੀਂ ਦਿੰਦੇ, ਜਦਕਿ ਕੁਝ ਮਾਪੇ ਅਜਿਹੇ ਹਨ ਜੋ ਹਰ ਸਮੇਂ ਉਨ੍ਹਾਂ ਨੂੰ ਸਹਾਰੇ ਨਾਲ ਚਲਾਉਣ ਦੀ ਕੋਸ਼ਿਸ਼ ਕਰਦੇ ਹਨ।ਕਈ ਵਾਰ ਬੱਚੇ ਪੈਦਲ ਚੱਲਣ ਅਤੇ ਦੌੜਨ ਦੀ ਕੋਸ਼ਿਸ਼ ਕਰਦੇ ਹੋਏ ਡਿੱਗ ਸਕਦੇ ਹਨ ਅਤੇ ਕੋਈ ਹਾਦਸਾ ਵੀ ਹੋ ਸਕਦਾ ਹੈ। ਇਸ ਲਈ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਅਜਿਹੀ ਸਥਿਤੀ ਵਿੱਚ ਬੱਚੇ ਦੀ ਮਦਦ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ । ਬੱਚੇ ਦੇ ਤੁਰਨ-ਫਿਰਨ ਵਿੱਚ ਕੋਈ ਦਿੱਕਤ ਨਾ ਆਵੇ ਇਸ ਲਈ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਹੋਵੇਗਾ।

  ਬੱਚੇ ਦੀ ਮਦਦ ਕਰੋ
  ਬੱਚੇ ਅਕਸਰ ਖੁੱਦ ਹੀ ਸਭ ਕੁਝ ਕਰਨਾ ਸਿੱਖ ਲੈਂਦੇ ਹਨ।ਜੇਕਰ ਤੁਹਾਡਾ ਬੱਚਾ ਆਪਣੇ ਆਪ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਉਸ ਨੂੰ ਆਪਣੀ ਉਂਗਲੀ ਦਾ ਸਹਾਰਾ ਦਿਓ ਅਤੇ ਅੱਗੇ ਵਧਣ ਵਿੱਚ ਉਸ ਦੀ ਮਦਦ ਕਰੋ। ਅਜਿਹਾ ਕਰਨ ਨਾਲ ਬੱਚਾ ਨਾ ਸਿਰਫ਼ ਚੱਲਣ ਲਈ ਪ੍ਰੇਰਿਤ ਹੋਵੇਗਾ ਸਗੋਂ ਉਹ ਆਪਣੇ ਆਪ ਚੱਲਣਾ ਸਿੱਖ ਜਾਵੇਗਾ।

  ਨਾ ਵਰਤੋ ਵਾਕਰ
  ਕੁਝ ਮਾਪੇ ਬੱਚੇ ਨੂੰ ਤੁਰਨ ਲਈ ਮਦਦ ਵਜੋਂ ਵਾਕਰ ਦਾ ਸਹਾਰਾ ਲੈਂਦੇ ਹਨ। ਜੋ ਕਿ ਕਈ ਵਾਰ ਵੱਡੇ ਹਾਦਸੇ ਦਾ ਕਾਰਨ ਬਣ ਜਾਂਦਾ ਹੈ। ਇੰਨਾ ਹੀ ਨਹੀਂ, ਕਈ ਵਾਰ ਬੱਚਿਆਂ ਨੂੰ ਵਾਕਰ ਦੀ ਆਦਤ ਵੀ ਪੈ ਜਾਂਦੀ ਹੈ ਅਤੇ ਉਹ ਇਸ ਤੋਂ ਬਿਨਾਂ ਤੁਰਨਾ ਨਹੀਂ ਸਿੱਖ ਪਾਉਂਦੇ। ਅਜਿਹੇ ਵਿੱਚ ਉਸ ਨੂੰ ਵਾਕਰ ਦੀ ਬਜਾਏ ਆਪਣੇ-ਆਪ ਚੱਲਣ ਲਈ ਉਤਸ਼ਾਹਿਤ ਕਰੋ ਤਾਂ ਬਿਹਤਰ ਹੋਵੇਗਾ। ਅਜਿਹਾ ਕਰਨ ਨਾਲ ਉਹ ਜਲਦੀ ਤੇ ਤੇਜ਼ ਚੱਲਣਾ ਸਿੱਖੇਗਾ।

  ਗੈਰ ਤਿਲਕਣ ਵਾਲਾ ਕਾਰਪੇਟ
  ਬੱਚੇ ਨੂੰ ਚੱਲਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਇਸ ਲਈ ਘਰ ਵਿੱਚ ਜ਼ਮੀਨ 'ਤੇ ਗਲੀਚਾ ਵਿਛਾਓ, ਪਰ ਇਹ ਧਿਆਨ ਰਹੇ ਕਿ ਗਲੀਚਾ ਜ਼ਮੀਨ 'ਤੇ ਤਿਲਕਣ ਵਾਲਾ ਨਾ ਹੋਵੇ। ਅਜਿਹੇ ਵਿੱਚ ਬੱਚੇ ਦੇ ਡਿੱਗਣ ਦਾ ਡਰ ਰਹਿੰਦਾ ਹੈ ਤੇ ਉਸ ਨੂੰ ਸੱਟ ਵੀ ਲੱਗ ਸਕਦੀ ਹੈ। ਗਲੀਚੇ ਦੀ ਮਦਦ ਨਾਲ ਉਹ ਆਪਣੀ ਲੱਤ 'ਤੇ ਜ਼ਿਆਦਾ ਦਬਾਅ ਮਹਿਸੂਸ ਨਹੀਂ ਕਰੇਗਾ ।ਜਦੋਂ ਬੱਚਾ ਤੁਰਨਾ ਸ਼ੁਰੂ ਕਰਦਾ ਹੈ, ਤਾਂ ਸਰੀਰ ਦਾ ਸਾਰਾ ਭਾਰ ਪੈਰਾਂ 'ਤੇ ਮਹਿਸੂਸ ਹੁੰਦਾ ਹੈ, ਜਿਸ ਕਾਰਨ ਉਹ ਅਣਚਾਹੇ ਦਬਾਅ ਨੂੰ ਮਹਿਸੂਸ ਕਰ ਸਕਦਾ ਹੈ।

  ਨਜ਼ਰਅੰਦਾਜ਼ ਕਰਨਾ
  ਇੱਥੇ ਕਈ ਵਾਰ ਬੱਚੇ ਦੀ ਹਰਕਤ ਨੂੰ ਨਜ਼ਰਅੰਦਾਜ ਵੀ ਕਰਨਾ ਚਾਹੀਦਾ ਹੈ। ਜੇਕਰ ਬੱਚਾ ਆਪਣੇ ਆਪ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਾਂ ਹਰ ਸਮੇਂ ਉਸਦੀ ਮਦਦ ਨਾ ਕਰੋ। ਕਦੇ-ਕਦਾਈਂ ਉਸ ਨੂੰ ਆਪਣੇ ਕੋਲ ਖੜ੍ਹਾ ਹੋਣ ਦਿਓ ਅਤੇ ਵਧਣ ਦੀ ਕੋਸ਼ਿਸ਼ ਕਰਨ ਦਿਓ।

  ਤੇਲ ਦੀ ਮਸਾਜ
  ਬੱਚੇ ਬਹੁਤ ਨਾਜ਼ੁਕ ਹੁੰਦੇ ਹਨ ਤੇ ਉਨ੍ਹਾਂ ਦੀਆਂ ਹੱਡੀਆਂ ਦਾ ਵਿਕਾਸ ਵੀ ਇਸ ਸਮੇਂ ਦੌਰਾਨ ਹੁੰਦਾ ਹੈ। ਸੋ ਜਦੋਂ ਬੱਚਾ ਆਪਣੇ ਆਪ ਤੁਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸ਼ੁਰੂ ਵਿਚ ਉਹ ਆਪਣੇ ਸਰੀਰ ਦਾ ਸਾਰਾ ਭਾਰ ਪੈਰਾਂ 'ਤੇ ਪਾ ਦਿੰਦਾ ਹੈ। ਅਜਿਹੇ 'ਚ ਉਸ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ​​ਬਣਾਉਣਾ ਜ਼ਰੂਰੀ ਹੈ। ਮਾਸਪੇਸ਼ੀਆਂ ਨੂੰ ਮਜ਼ਬੂਤ ​​ਬਣਾਉਣ ਲਈ ਦਿਨ 'ਚ ਦੋ ਵਾਰ ਤੇਲ ਦੀ ਮਾਲਿਸ਼ ਜ਼ਰੂਰ ਕਰੋ।

  ਉਤਸ਼ਾਹਿਤ ਕਰਨਾ
  ਬੱਚੇ ਨੂੰ ਹਰ ਸਮੇਂ ਚੱਲਣ ਲਈ ਉਤਸ਼ਾਹਿਤ ਕਰਦੇ ਹੋ। ਘਰ ਦੇ ਕਿਸੇ ਕੋਨੇ ਵਿੱਚ ਇੱਕ ਖਿਡੌਣਾ ਰੱਖੋ ਅਤੇ ਬੱਚੇ ਨੂੰ ਖਿਡੌਣਾ ਲਿਆਉਣ ਲਈ ਕਹੋ। ਚੱਲਣ ਵਾਲੇ ਖਿਡੌਣੇ ਖਰੀਦੋ ਤਾਂ ਜੋ ਉਹ ਖਿਡੌਣਾ ਚੁੱਕਣ ਲਈ ਅੱਗੇ ਵਧਣ ਦੀ ਕੋਸ਼ਿਸ਼ ਕਰੇ। ਅਜਿਹਾ ਕਰਨ ਨਾਲ ਬੱਚੇ ਤੇਜ਼ੀ ਨਾਲ ਚੱਲਣਾ ਸਿੱਖਦੇ ਹਨ।
  Published by:rupinderkaursab
  First published:

  Tags: Child, Children, Lifestyle, Parenting, Parents

  ਅਗਲੀ ਖਬਰ