Home /News /lifestyle /

Pudina Drinks: ਗਰਮੀਆਂ 'ਚ ਬਣਾਓ ਪੁਦੀਨੇ ਦੇ ਇਹ 5 ਸਿਹਤਮੰਦ ਡਰਿੰਕ, ਵਧੇਗੀ ਇਮਿਊਨਿਟੀ

Pudina Drinks: ਗਰਮੀਆਂ 'ਚ ਬਣਾਓ ਪੁਦੀਨੇ ਦੇ ਇਹ 5 ਸਿਹਤਮੰਦ ਡਰਿੰਕ, ਵਧੇਗੀ ਇਮਿਊਨਿਟੀ

Pudina Drinks: ਗਰਮੀਆਂ 'ਚ ਬਣਾਓ ਪੁਦੀਨੇ ਦੇ ਇਹ 5 ਸਿਹਤਮੰਦ ਡਰਿੰਕ, ਵਧੇਗੀ ਇਮਿਊਨਿਟੀ

Pudina Drinks: ਗਰਮੀਆਂ 'ਚ ਬਣਾਓ ਪੁਦੀਨੇ ਦੇ ਇਹ 5 ਸਿਹਤਮੰਦ ਡਰਿੰਕ, ਵਧੇਗੀ ਇਮਿਊਨਿਟੀ

Pudina Drinks For Boost Immunity: ਗਰਮੀਆਂ ਦੇ ਦਿਨਾਂ ਵਿੱਚ ਹਰ ਕੋਈ ਤਰੋਤਾਜ਼ਾ ਡਰਿੰਕਸ ਪੀਣਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਪੁਦੀਨੇ ਦੀਆਂ ਪੱਤੀਆਂ ਤੋਂ ਤਿਆਰ ਡ੍ਰਿੰਕ ਗਰਮੀਆਂ ਵਿੱਚ ਬਹੁਤ ਮਸ਼ਹੂਰ ਹੁੰਦੇ ਹਨ। ਇਸ ਦੀ ਵਰਤੋਂ ਜੜੀ ਬੂਟੀ ਦੇ ਤੌਰ 'ਤੇ ਵੀ ਕੀਤੀ ਜਾਂਦੀ ਰਹੀ ਹੈ। ਪੁਦੀਨਾ ਪੋਸ਼ਕ ਤੱਤਾਂ, ਐਂਟੀ-ਆਕਸੀਡੈਂਟਸ, ਵਿਟਾਮਿਨ ਸੀ, ਈ, ਏ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ ਜੋ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਇਹ ਸਾਡੇ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਿੱਚ ਵੀ ਮਦਦ ਕਰਦਾ ਹੈ।

ਹੋਰ ਪੜ੍ਹੋ ...
  • Share this:

Pudina Drinks For Boost Immunity: ਗਰਮੀਆਂ ਦੇ ਦਿਨਾਂ ਵਿੱਚ ਹਰ ਕੋਈ ਤਰੋਤਾਜ਼ਾ ਡਰਿੰਕਸ ਪੀਣਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਪੁਦੀਨੇ ਦੀਆਂ ਪੱਤੀਆਂ ਤੋਂ ਤਿਆਰ ਡ੍ਰਿੰਕ ਗਰਮੀਆਂ ਵਿੱਚ ਬਹੁਤ ਮਸ਼ਹੂਰ ਹੁੰਦੇ ਹਨ। ਇਸ ਦੀ ਵਰਤੋਂ ਜੜੀ ਬੂਟੀ ਦੇ ਤੌਰ 'ਤੇ ਵੀ ਕੀਤੀ ਜਾਂਦੀ ਰਹੀ ਹੈ। ਪੁਦੀਨਾ ਪੋਸ਼ਕ ਤੱਤਾਂ, ਐਂਟੀ-ਆਕਸੀਡੈਂਟਸ, ਵਿਟਾਮਿਨ ਸੀ, ਈ, ਏ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ ਜੋ ਫ੍ਰੀ ਰੈਡੀਕਲਸ ਦੇ ਕਾਰਨ ਹੋਣ ਵਾਲੇ ਨੁਕਸਾਨ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਇਹ ਸਾਡੇ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਿੱਚ ਵੀ ਮਦਦ ਕਰਦਾ ਹੈ। ਆਮ ਤੌਰ 'ਤੇ ਅਸੀਂ ਪੁਦੀਨੇ ਦੀ ਵਰਤੋਂ ਚਟਨੀ ਆਦਿ ਬਣਾਉਣ ਲਈ ਕਰਦੇ ਹਾਂ ਪਰ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਤੁਸੀਂ ਪੁਦੀਨੇ ਦੀ ਵਰਤੋਂ ਵੱਖ-ਵੱਖ ਡ੍ਰਿੰਕਸ 'ਚ ਕਰ ਕੇ ਇਸ ਨੂੰ ਸਵਾਦਿਸ਼ਟ ਅਤੇ ਸਿਹਤਮੰਦ ਬਣਾ ਸਕਦੇ ਹੋ।

ਪੁਦੀਨੇ ਵਾਲਾ Detox ਪਾਣੀ

ਤੁਸੀਂ ਇੱਕ ਭਾਂਡੇ ਵਿੱਚ ਖੀਰੇ ਦੇ ਟੁਕੜੇ, ਨਿੰਬੂ ਦੇ ਟੁਕੜੇ ਅਤੇ ਪੁਦੀਨੇ ਦੀਆਂ ਕੁਝ ਪੱਤੀਆਂ ਪਾ ਕੇ ਰਾਤ ਭਰ ਛੱਡ ਦਿਓ। ਅਗਲੇ ਦਿਨ ਸਵੇਰੇ ਇਸ ਨੂੰ ਪੀਓ। ਇਹ ਤੁਹਾਨੂੰ ਤਰੋਤਾਜ਼ਾ ਰੱਖਣ ਦੇ ਨਾਲ-ਨਾਲ ਡੀਟੌਕਸ ਵੀ ਰੱਖੇਗਾ।

ਪੁਦੀਨੇ ਦੀ ਲੱਸੀ

ਪੁਦੀਨਾ ਲੱਸੀ ਦੀ ਰੈਸਿਪੀ ਬਹੁਤ ਆਸਾਨ ਹੈ, ਜਿਸ ਨੂੰ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਮਹਿਮਾਨਾਂ ਨੂੰ ਪਰੋਸ ਸਕਦੇ ਹੋ। ਇਸ ਨੂੰ ਬਣਾਉਣ ਲਈ ਮਿਕਸਰ 'ਚ ਦਹੀਂ ਅਤੇ ਚੀਨੀ ਪਾਓ ਅਤੇ ਉਨ੍ਹਾਂ ਦੇ ਨਾਲ 10 ਪੁਦੀਨੇ ਦੀਆਂ ਪੱਤੀਆਂ ਮਿਲਾ ਲਓ। ਹੁਣ ਇਨ੍ਹਾਂ ਨੂੰ ਬਲੈਂਡ ਕਰੋ ਅਤੇ ਬਰਫ਼ ਨਾਲ ਸਰਵ ਕਰੋ।

ਪੁਦੀਨੇ ਵਾਲੀ ਕੌਫੀ

ਜੇਕਰ ਤੁਸੀਂ ਕੌਫੀ ਦਾ ਕੋਈ ਕੈਫੀਨ ਰਹਿਤ ਵਿਕਲਪ ਚਾਹੁੰਦੇ ਹੋ, ਤਾਂ ਤੁਸੀਂ ਪੁਦੀਨੇ ਵਾਲੀ ਕੌਫੀ ਦਾ ਸੇਵਨ ਕਰ ਸਕਦੇ ਹੋ। ਇਹ ਤੁਹਾਡੀ ਇਮਿਊਨਿਟੀ ਨੂੰ ਵਧਾਏਗੀ ਅਤੇ ਇਸ ਵਿੱਚ ਮੌਜੂਦ ਐਂਟੀਆਕਸੀਡੈਂਟ ਐਂਟੀ-ਇੰਫਲੇਮੇਟਰੀ ਗੁਣ ਸਰੀਰ ਨੂੰ ਠੀਕ ਕਰਨ ਵਿੱਚ ਮਦਦ ਕਰਨਗੇ।

ਪੁਦੀਨਾ ਕੀਵੀ ਨਿੰਬੂ

ਕੀਵੀ 'ਚ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਅਤੇ ਸੋਜ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਤੁਸੀਂ ਇੱਕ ਗਲਾਸ ਪਾਣੀ ਵਿੱਚ ਪੁਦੀਨੇ ਦੀਆਂ ਕੁਝ ਪੱਤੀਆਂ ਅਤੇ ਨਿੰਬੂ ਦਾ ਰਸ ਪਾਓ। ਹੁਣ ਇਸ ਵਿਚ ਕੀਵੀ ਦੇ ਟੁਕੜੇ ਪਾਓ। ਇਹ ਤੁਹਾਡੇ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਾਏਗਾ।

ਨਿੰਬੂ ਪੁਦੀਨੇ ਦੇ ਨਾਲ ਨਾਰੀਅਲ ਪਾਣੀ

ਨਾਰੀਅਲ ਪਾਣੀ ਵਿੱਚ ਇਲੈਕਟ੍ਰੋਲਾਈਟਸ ਹੁੰਦੇ ਹਨ ਜੋ ਸਰੀਰ ਵਿੱਚ ਊਰਜਾ ਦੇ ਪੱਧਰ ਨੂੰ ਬਣਾਏ ਰੱਖਣ ਵਿੱਚ ਮਦਦ ਕਰਦੇ ਹਨ। ਨਿੰਬੂ ਅਤੇ ਪੁਦੀਨਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਜੋ ਤੁਹਾਡੀ ਸਕਿਨ ਅਤੇ ਪ੍ਰਤੀਰੋਧਕ ਸ਼ਕਤੀ ਨੂੰ ਸੁਧਾਰਦਾ ਹੈ।

Published by:rupinderkaursab
First published:

Tags: Health care tips, Health news, Summer care tips, Summer Drinks, Summers