Breast Cancer: ਇਹ 4 ਤਬਦੀਲੀਆਂ ਘਟਾ ਸਕਦੀਆਂ ਹਨ ਛਾਤੀ ਦੇ ਕੈਂਸਰ ਦਾ ਰਿਸਕ

ਔਰਤਾਂ ਵਿੱਚ ਹੋਰ ਬਿਮਾਰੀਆਂ ਦੀ ਤਰ੍ਹਾਂ ਛਾਤੀ ਦਾ ਕੈਂਸਰ ਵੀ ਵੱਧਦਾ ਜਾ ਰਿਹਾ ਹੈ। ਛਾਤੀ ਦਾ ਕੈਂਸਰ ਵੀ ਲਾਈਫਸਟਾਈਲ ਬਿਮਾਰੀਆਂ ਵਿੱਚੋਂ ਇੱਕ ਹੈ।

  • Share this:
ਲਾਈਫਸਟਾਈਲ ਬਿਮਾਰੀਆਂ ਹਰ ਰੋਜ਼ ਵਧਦੀਆਂ ਜਾ ਰਹੀਆਂ ਹਨ। ਇਹ ਸਾਰਾ ਕੁੱਝ ਸਾਡੀ ਜੀਵਨਸ਼ੈਲੀ ਵਿੱਚ ਆਏ ਬਦਲਾਅ ਕਰਕੇ ਹੋ ਰਿਹਾ ਹੈ। ਕਿਸੇ ਵਿਅਕਤੀ ਨੂੰ ਘਾਤਕ ਬਿਮਾਰੀ ਤੋਂ ਠੀਕ ਕਰਨ ਲਈ ਸਮੇਂ ਸਿਰ ਖੋਜ ਅਤੇ ਸਹੀ ਦਵਾਈ ਦੀ ਲੋੜ ਹੁੰਦੀ ਹੈ। ਔਰਤਾਂ ਵਿੱਚ ਹੋਰ ਬਿਮਾਰੀਆਂ ਦੀ ਤਰ੍ਹਾਂ ਛਾਤੀ ਦਾ ਕੈਂਸਰ ਵੀ ਵੱਧਦਾ ਜਾ ਰਿਹਾ ਹੈ। ਛਾਤੀ ਦਾ ਕੈਂਸਰ ਵੀ ਲਾਈਫਸਟਾਈਲ ਬਿਮਾਰੀਆਂ ਵਿੱਚੋਂ ਇੱਕ ਹੈ। ਪਿਛਲੇ ਸਾਲਾਂ ਦੌਰਾਨ ਛਾਤੀ ਦੇ ਕੈਂਸਰ ਤੋਂ ਪੀੜਤ ਔਰਤਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ ਅਤੇ ਸਾਡੀ ਵਿਕਾਸਸ਼ੀਲ ਜੀਵਨ ਸ਼ੈਲੀ ਇੱਕ ਤਰ੍ਹਾਂ ਨਾਲ ਇਸ ਲਈ ਜ਼ਿੰਮੇਵਾਰ ਹੈ। ਛਾਤੀ ਦਾ ਕੈਂਸਰ ਮੂਲ ਰੂਪ ਵਿੱਚ ਉਦੋਂ ਹੁੰਦਾ ਹੈ ਜਦੋਂ ਛਾਤੀ ਦੇ ਕੁਝ ਸੈੱਲ ਅਸਧਾਰਨ ਰੂਪ ਵਿੱਚ ਵਧਣ ਲੱਗਦੇ ਹਨ। ਉਹ ਸਿਹਤਮੰਦ ਸੈੱਲਾਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਵੱਧਦੇ ਹਨ ਅਤੇ ਇਕੱਠੇ ਹੁੰਦੇ ਰਹਿੰਦੇ ਹਨ, ਜਿਸ ਨਾਲ ਇੱਕ ਗੰਢ ਜਿਹੀ ਬਣਦੀ ਹੈ।

ਜੇਕਰ ਤੁਹਾਡੇ ਪਰਿਵਾਰ ਵਿੱਚੋਂ ਕਿਸੇ ਨੂੰ ਇਹ ਬਿਮਾਰੀ ਨਹੀਂ ਹੈ ਤਾਂ, ਕੁਝ ਖਾਸ ਜੀਵਨਸ਼ੈਲੀ ਤਬਦੀਲੀਆਂ ਨਾਲ ਛਾਤੀ ਦੇ ਕੈਂਸਰ ਦੇ ਜੋਖਮ ਨੂੰ ਕਾਫ਼ੀ ਘੱਟ ਕੀਤਾ ਜਾ ਸਕਦਾ ਹੈ। ਇੱਥੇ ਕੁਝ ਰੋਕਥਾਮ ਸੁਝਾਅ ਹਨ, ਜਿਨ੍ਹਾਂ ਦੀ ਤੁਸੀਂ ਪਾਲਣਾ ਕਰ ਸਕਦੇ ਹੋ।

ਸਿਹਤਮੰਦ ਖੁਰਾਕ
ਸਿਹਤਮੰਦ ਭੋਜਨ ਖਾਣ ਨਾਲ ਕੈਂਸਰ, ਸ਼ੂਗਰ, ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦੀਆਂ ਕਿਸਮਾਂ ਸਮੇਤ ਕਈ ਬਿਮਾਰੀਆਂ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ। ਆਪਣੀ ਖੁਰਾਕ ਵਿੱਚ ਪੌਦੇ ਅਧਾਰਤ ਭੋਜਨ ਸ਼ਾਮਲ ਕਰੋ। ਫਲ, ਸਬਜ਼ੀਆਂ, ਸਾਬਤ ਅਨਾਜ, ਮੇਵੇ ਅਤੇ ਫਲ਼ੀਦਾਰ ਚੀਜ਼ਾਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਓ।

ਸਰੀਰਕ ਗਤੀਵਿਧੀਆਂ
ਜੇਕਰ ਕਿਸੇ ਵਿਅਕਤੀ ਦਾ ਵਜੋਂ ਜਿਆਦਾ ਹੈ ਤਾਂ ਉਸਦੇ ਸਰੀਰ ਵਿੱਚ ਐਸਟ੍ਰੋਜਨ ਦਾ ਪੱਧਰ ਵੱਧ ਜਾਂਦਾ ਹੈ, ਜਿਸ ਨਾਲ ਛਾਤੀ ਦੇ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਜ਼ਿਆਦਾ ਭਾਰ ਵਾਲੀਆਂ ਔਰਤਾਂ ਵਿੱਚ ਇਨਸੁਲਿਨ ਦਾ ਪੱਧਰ ਉੱਚਾ ਹੁੰਦਾ ਹੈ ਅਤੇ ਇਹ ਦੇਖਿਆ ਗਿਆ ਹੈ ਕਿ ਉੱਚ ਇਨਸੁਲਿਨ ਦਾ ਪੱਧਰ ਛਾਤੀ ਦੇ ਕੈਂਸਰ ਸਮੇਤ ਕੁਝ ਹੋਰ ਕੈਂਸਰ ਸੈੱਲਾਂ ਨਾਲ ਵੀ ਜੁੜਿਆ ਹੋਇਆ ਹੈ। ਰੋਜ਼ਾਨਾ ਦੇ ਆਧਾਰ 'ਤੇ ਸਰੀਰਕ ਗਤੀਵਿਧੀ ਤੁਹਾਨੂੰ ਇੱਕ ਸਿਹਤਮੰਦ ਵਜ਼ਨ ਬਣਾਈ ਰੱਖਣ ਵਿੱਚ ਮਦਦ ਕਰ ਸਕਦੀ ਹੈ ਅਤੇ ਇਹ ਤੁਹਾਡੇ ਛਾਤੀ ਦੇ ਕੈਂਸਰ ਨੂੰ ਵੀ ਰੋਕਦੀ ਹੈ। ਵੈਸੇ ਤਾਂ ਤੁਹਾਨੂੰ ਹਰ ਰੋਜ ਹਲਕੀ ਕਸਰਤ ਕਰਨੀ ਹੀ ਚਾਹੀਦੀ ਹੈ ਪਰ ਜੇਕਰ ਅਜਿਹਾ ਨਹੀਂ ਹੈ ਤਾਂ ਹਫ਼ਤੇ ਵਿੱਚ ਘੱਟੋ-ਘੱਟ 150 ਮਿੰਟ ਦਰਮਿਆਨੀ ਐਰੋਬਿਕ ਕਸਰਤ ਜਾਂ 75 ਮਿੰਟ ਦੀ ਜ਼ੋਰਦਾਰ ਐਰੋਬਿਕ ਕਸਰਤ ਲਈ ਟੀਚਾ ਰੱਖੋ। ਹਫ਼ਤੇ ਵਿੱਚ ਘੱਟੋ-ਘੱਟ ਦੋ ਵਾਰ ਸਟਰੈਂਥ ਬਿਲਡਿੰਗ ਲਈ ਜਾਓ।

ਦੁੱਧ ਪਿਆਉਣਾ
ਛਾਤੀ ਦਾ ਦੁੱਧ ਚੁੰਘਾਉਣਾ ਛਾਤੀ ਦੇ ਕੈਂਸਰ ਨੂੰ ਰੋਕਣ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਇਹ ਕਿਹਾ ਜਾਂਦਾ ਹੈ ਕਿ ਜ਼ਿਆਦਾ ਚਿਰ ਤੁਸੀਂ ਛਾਤੀ ਦਾ ਦੁੱਧ ਚੁੰਘਾਉਂਦੇ ਹੋ, ਓਨਾ ਹੀ ਜ਼ਿਆਦਾ ਸੁਰੱਖਿਆ ਪ੍ਰਭਾਵ ਪ੍ਰਬਲ ਹੁੰਦਾ ਹੈ। ਪੋਸਟਮੈਨੋਪੌਜ਼ਲ ਹਾਰਮੋਨ ਥੈਰੇਪੀ ਨੂੰ ਸੀਮਤ ਰੱਖੋ। ਹਾਰਮੋਨ ਥੈਰੇਪੀ ਛਾਤੀ ਦੇ ਕੈਂਸਰ ਦੇ ਜੋਖਮ ਨੂੰ ਵਧਾ ਸਕਦੀ ਹੈ। ਹਾਲਾਂਕਿ, ਅਸੀਂ ਤੁਹਾਨੂੰ ਹਾਰਮੋਨ ਥੈਰੇਪੀ ਦੇ ਜੋਖਮਾਂ ਅਤੇ ਲਾਭਾਂ ਬਾਰੇ ਆਪਣੇ ਡਾਕਟਰ ਨਾਲ ਸਲਾਹ ਕਰਨ ਦੀ ਸਲਾਹ ਦਿੰਦੇ ਹਾਂ।

ਸਹੀ ਵਜਨ
ਜੇਕਰ ਤੁਹਾਡਾ ਭਾਰ ਸਿਹਤਮੰਦ ਹੈ, ਤਾਂ ਇਸ ਨੂੰ ਬਰਕਰਾਰ ਰੱਖਣਾ ਜਾਰੀ ਰੱਖੋ। ਜੇ ਤੁਹਾਨੂੰ ਭਾਰ ਘਟਾਉਣ ਦੀ ਲੋੜ ਹੈ, ਤਾਂ ਇਸ ਨੂੰ ਪੂਰਾ ਕਰਨ ਲਈ ਸਿਹਤਮੰਦ ਰਣਨੀਤੀਆਂ ਬਾਰੇ ਡਾਕਟਰ ਨਾਲ ਸਲਾਹ ਕਰੋ। ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਤੁਸੀਂ ਹਰ ਰੋਜ਼ ਖਾਣ ਵਾਲੀਆਂ ਕੈਲੋਰੀਆਂ ਦੀ ਗਿਣਤੀ ਘਟਾ ਸਕਦੇ ਹੋ, ਅਤੇ ਹੌਲੀ-ਹੌਲੀ ਕਸਰਤ ਦੀ ਮਾਤਰਾ ਵਧਾ ਸਕਦੇ ਹੋ।
Published by:Anuradha Shukla
First published: