Home /News /lifestyle /

Dinner Special Recipe: ਰਾਤ ਦੇ ਖਾਣੇ ਵਿੱਚ ਬਣਾਓ ਇਹ ਸਵਾਦਿਸ਼ਟ ਸਬਜ਼ੀਆਂ, ਪਰਿਵਾਰ ਵੀ ਹੋਵੇਗਾ ਖੁਸ਼

Dinner Special Recipe: ਜ਼ਿੰਦਗੀ ਦੀਆਂ ਤਿੰਨ ਮੁੱਖ ਲੋੜਾਂ ਵਿੱਚ ਰੋਟੀ ਭਾਵ ਭੋਜਨ ਸਭ ਤੋਂ ਪਹਿਲਾਂ ਆਉਂਦਾ ਹੈ। ਅਸੀਂ ਜੋ ਵੀ ਮਿਹਨਤ ਕਰਦੇ ਹਾਂ ਉਹ ਸਭ ਭੋਜਨ ਵਾਸਤੇ ਹੈ, ਜੇ ਭੋਜਨ ਸਵਾਦਿਸ਼ਟ ਨਾ ਹੋਵੇ ਤਾਂ ਸਾਰੀ ਮਿਹਨਤ ਬੇਕਾਰ ਲੱਗਦੀ ਹੈ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਸਵਾਦਿਸ਼ਟ ਭੋਜਨ ਬਾਰੇ ਦੱਸਾਂਗੇ ਕਿ ਜਿਹਨਾਂ ਨੂੰ ਤੁਸੀਂ ਰਾਤ ਦੇ ਭੋਜਨ ਵਿੱਚ ਅਜ਼ਮਾ ਕੇ ਆਪਣੇ ਡਿਨਰ ਦਾ ਮਜ਼ਾ ਵਧਾ ਸਕਦੇ ਹੋ।

ਹੋਰ ਪੜ੍ਹੋ ...
  • Share this:

ਦਿਨ ਭਰ ਦੀ ਭੱਜ-ਦੌੜ ਤੋਂ ਬਾਅਦ ਅਸੀਂ ਥੱਕੇ ਹਾਰੇ ਖਾਣਾ ਬਣਾਉਣ ਤੋਂ ਪਰਹੇਜ਼ ਕਰਦੇ ਹਾਂ ਕਿਉਂਕਿ ਸਾਨੂੰ ਪਤਾ ਨਹੀਂ ਚਲਦਾ ਕਿ ਹੁਣ ਜਲਦੀ ਜਲਦੀ ਕੀ ਬਣਾਇਆ ਜਾਵੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਭੋਜਨ ਪਕਵਾਨਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਬਹੁਤ ਹੀ ਘੱਟ ਸਮੇਂ ਵਿੱਚ ਤਿਆਰ ਹੁੰਦੇ ਹਨ ਅਤੇ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ।

ਆਲੂ ਦੀ ਸਬਜ਼ੀ — ਆਲੂ ਸਭ ਤੋਂ ਆਸਾਨ ਬਣਨ ਵਾਲੀ ਸਬਜ਼ੀ ਹੈ, ਇਸਨੂੰ ਤੁਸੀਂ ਕਈ ਤਰੀਕਿਆਂ ਨਾਲ ਬਣਾ ਸਕਦੇ ਹੋ। ਰਾਤ ਦੇ ਖਾਣੇ ਵਿੱਚ ਤੁਸੀਂ ਆਲੂ ਦੀ ਸਬਜ਼ੀ ਬਣਾ ਸਕਦੇ ਹੋ।

ਮਸਾਲਾ ਖਿਚੜੀ — ਵੈਸੇ ਤਾਂ ਖਿਚੜੀ ਦਾ ਨਾਮ ਸੁਣਕੇ ਮਨ ਬੇਜ਼ਾਰ ਹੋਣ ਲੱਗਦਾ ਹੈ ਪਰ ਤੁਸੀਂ ਖਿਚੜੀ ਨੂੰ ਸਵਾਦ ਬਣਾਉਣ ਲਈ ਮਸਾਲਾ ਖਿਚੜੀ ਬਣਾ ਸਕਦੇ ਹੋ। ਇਸ ਨੂੰ ਬਣਾਉਣ ਲਈ ਤੁਸੀਂ ਸਬਜ਼ੀਆਂ ਦੀ ਵਰਤੋਂ ਕਰ ਸਕਦੇ ਹੋ।

ਸੋਇਆ ਪੁਲਾਓ — ਸੋਇਆ ਨੂੰ ਪ੍ਰੋਟੀਨ ਦਾ ਖ਼ਜ਼ਾਨਾ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੈ। ਰਾਤ ਦੇ ਖਾਣੇ ਵਿੱਚ, ਤੁਸੀਂ ਸਿਹਤਮੰਦ ਸੋਇਆ ਪੁਲਾਓ ਬਣਾ ਅਤੇ ਖਾ ਸਕਦੇ ਹੋ। ਇਹ ਬਣਾਉਣਾ ਬਹੁਤ ਆਸਾਨ ਹੈ ਅਤੇ ਜਲਦੀ ਬਣਨ ਵਾਲੀ ਰੈਸਿਪੀ ਹੈ। ਸੋਇਆ ਪੁਲਾਓ ਦਾ ਸਵਾਦ ਵਧਾਉਣ ਲਈ ਤੁਸੀਂ ਵੱਖ-ਵੱਖ ਸਬਜ਼ੀਆਂ ਦੀ ਵਰਤੋਂ ਵੀ ਕਰ ਸਕਦੇ ਹੋ।

ਪਨੀਰ ਭੁਰਜੀ - ਜੇਕਰ ਤੁਸੀਂ ਸ਼ਾਕਾਹਾਰੀ ਹੋ ਤਾਂ ਤੁਸੀਂ ਪਨੀਰ ਦੀ ਭੁਰਜੀ ਬਣਾ ਕੇ ਰਾਤ ਦੇ ਖਾਣੇ ਨੂੰ ਪੋਸ਼ਟਿਕ ਬਣਾ ਸਕਦੇ ਹੋ। ਇਹ ਬਹੁਤ ਜਲਦੀ ਬਣ ਜਾਂਦੀ ਹੈ ਅਤੇ ਸਿਹਤ ਲਈ ਵੀ ਪਨੀਰ ਦੇ ਬਹੁਤ ਸਾਰੇ ਲਾਭ ਹਨ।

ਪਨੀਰ ਪਰਾਠਾ — ਰੋਟੀ ਖਾਣ ਵਾਲੇ ਲੋਕ ਰਾਤ ਦੇ ਭੋਜਨ ਵਿੱਚ ਪਨੀਰ ਪਰਾਠਾ ਬਣਾ ਕੇ ਖਾ ਸਕਦੇ ਹਨ, ਇਸ ਲਈ ਕਿਸੇ ਸਬਜ਼ੀ ਦੀ ਵੀ ਲੋੜ ਨਹੀਂ ਹੈ। ਤੁਸੀਂ ਆਚਾਰ ਜਾਂ ਚਟਨੀ ਨਾਲ ਵੀ ਇਸਨੂੰ ਖਾ ਸਕਦੇ ਹੋ।

Published by:Rupinder Kaur Sabherwal
First published:

Tags: Fast food, Food, Healthy Food, Recipe