Home /News /lifestyle /

Breakfast Recipes: ਦਹੀਂ ਦਾ ਸਵਾਦ ਤੇ ਪੌਸ਼ਟਿਕ ਨਾਸ਼ਤਾ ਮਿੰਟਾਂ ‘ਚ ਕਰੋ ਤਿਆਰ, ਸਾਰੇ ਕਰਨਗੇ ਤਾਰੀਫ਼

Breakfast Recipes: ਦਹੀਂ ਦਾ ਸਵਾਦ ਤੇ ਪੌਸ਼ਟਿਕ ਨਾਸ਼ਤਾ ਮਿੰਟਾਂ ‘ਚ ਕਰੋ ਤਿਆਰ, ਸਾਰੇ ਕਰਨਗੇ ਤਾਰੀਫ਼

Dahi Ke Sholay Recipe

Dahi Ke Sholay Recipe

ਨਾਸ਼ਤਾ ਸਾਡੇ ਭੋਜਨ ਦਾ ਬਹੁਤ ਹੀ ਅਹਿਮ ਹਿੱਸਾ ਹੈ। ਨਾਸ਼ਤੇ ਨੂੰ ਸਿਹਤ ਲਈ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਚੰਗੀ ਸਿਹਤ ਲਈ ਸਿਹਤਮੰਦ ਤੇ ਪੌਸ਼ਟਿਕਤਾ ਭਰਪੂਰ ਨਾਸ਼ਤਾ ਕਰਨਾ ਬਹੁਤ ਜ਼ਰੂਰੀ ਹੈ। ਪੌਸ਼ਟਿਕਤਾ ਪੱਖੋਂ ਦਹੀਂ ਨੂੰ ਸਾਡੀ ਸਿਹਤ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ।

  • Share this:

ਨਾਸ਼ਤਾ ਸਾਡੇ ਭੋਜਨ ਦਾ ਬਹੁਤ ਹੀ ਅਹਿਮ ਹਿੱਸਾ ਹੈ। ਨਾਸ਼ਤੇ ਨੂੰ ਸਿਹਤ ਲਈ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਚੰਗੀ ਸਿਹਤ ਲਈ ਸਿਹਤਮੰਦ ਤੇ ਪੌਸ਼ਟਿਕਤਾ ਭਰਪੂਰ ਨਾਸ਼ਤਾ ਕਰਨਾ ਬਹੁਤ ਜ਼ਰੂਰੀ ਹੈ। ਪੌਸ਼ਟਿਕਤਾ ਪੱਖੋਂ ਦਹੀਂ ਨੂੰ ਸਾਡੀ ਸਿਹਤ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਅਸੀਂ ਅਕਸਰ ਹੀ ਦਹੀਂ ਦੀ ਵਰਤੋਂ ਪਰਾਠੇ ਜਾਂ ਰੋਟੀ ਦੇ ਨਾਲ ਖਾਣ ਲਈ ਰਾਇਤੇ ਦੇ ਵਜੋਂ ਕਰਦੇ ਹਾਂ। ਰਾਇਤੇ ਤੋਂ ਬਿਨ੍ਹਾਂ ਦਹੀਂ ਦੇ ਕਈ ਤਰ੍ਹਾਂ ਦੇ ਪਕਵਾਨ ਵੀ ਬਣਾਏ ਜਾ ਸਕਦੇ ਹਨ। ਅੱਜ ਅਸੀਂ ਤੁਹਾਡੇ ਲਈ ਦਹੀਂ ਤੋ ਬਣਨ ਵਾਲੇ ਦਹੀ ਛੋਲੇ ਦੀ ਰੈਸਿਪੀ ਲੈ ਕੇ ਆਏ ਹਾਂ।


ਤੁਹਾਨੂੰ ਦੱਸ ਦੇਈਏ ਕਿ ਦਹੀ ਛੋਲੇ ਬਣਾਉਣਾ ਬਹੁਤ ਹੀ ਆਸਾਨ ਹੈ। ਇਹ ਖਾਣ ਵਿੱਚ ਬਹੁਤ ਹੀ ਸਵਾਦ ਬਣਦੇ ਹਨ। ਇਨ੍ਹਾਂ ਨੂੰ ਸਾਰੇ ਪਰਿਵਾਰ ਦੁਆਰਾ ਪਸੰਦ ਕੀਤਾ ਜਾਵੇਗਾ। ਇਨ੍ਹਾਂ ਨੂੰ ਖਾਣ ਤੋਂ ਬਾਅਦ ਹਰ ਕੋਈ ਤੁਹਾਡੀ ਤਾਰੀਫ ਕਰੇਗਾ। ਇਸਦੇ ਨਾਲ ਹੀ ਇਹ ਇੱਕ ਸਿਹਤਮੰਦ ਨਾਸ਼ਤਾ ਹੈ। ਜ਼ਿਕਯੋਗਰ ਹੈ ਕਿ ਦਹੀ ਛੋਲੇ ਦੀ ਇਹ ਰੈਸਿਪੀ ਇੰਸਟਾਗ੍ਰਾਮ ਯੂਜ਼ਰ (@deliciousbygarima) ਨੇ ਆਪਣੇ ਅਕਾਊਂਟ 'ਤੇ ਸ਼ੇਅਰ ਕੀਤੀ ਹੈ।


ਲੋੜੀਂਦੀ ਸਮੱਗਰੀ


ਦਹੀਂ ਛੋਲੇ ਬਣਾਉਣ ਲੀ ਤੁਹਾਨੂੰ 1 ਕੱਪ ਬਿਨ੍ਹਾਂ ਪਾਣੀ ਦੇ ਦਹੀਂ (ਹੰਗ ਕਰਡ), 2 ਹਰੀਆਂ ਮਿਰਚਾ, ਸ਼ਿਮਲਾ ਮਿਰਚ, ਗਾਜਰ, ਕਾਲੀ ਮਿਰਚ ਪਾਊਡਰ, ਨਮਕ, ਬਰੈੱਡ ਦੇ ਟੁਕੜੇ, ਹਰਾ ਧਨੀਆਂ ਤੇ ਤੇਲ ਆਦਿ ਦੀ ਲੋੜ ਪਵੇਗੀ।


ਦਹੀਂ ਛੋਲੇ ਰੈਸਿਪੀ



  1. ਦਹੀਂ ਛੋਲੇ ਬਣਾਉਣ ਲਈ ਸਭ ਤੋਂ ਪਹਿਲਾਂ ਦਹੀਂ ਨੂੰ ਮਲਮਲ ਜਾਂ ਕਿਸੇ ਸੂਤੀ ਕੱਪੜੇ ਵਿੱਚ ਪਾ ਕਿ ਇਸਦਾ ਸਾਰਾ ਪਾਣੀ ਬਾਹਰ ਕੱਢ ਦਿਓ ਅਤੇ ਹੰਗ ਕਰਡ ਤਿਆਰ ਕਰ ਲਓ।

  2. ਇਸ ਤੋਂ ਬਾਅਦ ਦਹੀਂ ਛੋਲੇ ਦੀ ਸਟਫਿੰਗ ਲਈ ਲੋੜੀਂਦੀਆਂ ਸਬਜ਼ੀਆਂ ਜਿਵੇਂ ਕਿ ਸ਼ਿਮਲਾ ਮਿਰਚ, ਗਾਜਰ, ਹਰੀ ਮਿਰਚ ਤੇ ਹਰੇ ਧਨੀਏ ਨੂੰ ਬਾਰੀਕ ਬਾਰੀਕ ਕੱਟ ਲਓ।

  3. ਫਿਰ ਸਟਫਿੰਗ ਬਣਾਉਣ ਲਈ ਕਿਸੇ ਭਾਂਡੇ ਵਿੱਚ ਬਿਨ੍ਹਾਂ ਪਾਣੀ ਵਾਲੀ ਦਹੀਂ ਲਓ। ਇਸ ਵਿੱਚ ਕੱਟੀਆਂ ਹੋਈਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰੋ।

  4. ਇਸ ਮਿਕਸਚਰ ਵਿੱਚ ਸਵਾਦ ਅਨੁਸਾਰ ਨਮਕ ਤੇ ਕਾਲੀ ਮਿਰਚ ਪਾਊਡਰ ਨੂੰ ਮਿਲਾਓ। ਕੁਝ ਬ੍ਰੈੱਡ ਦੇ ਟੁਕੜੇ ਲਓ ਤੇ ਇਨ੍ਹਾਂ ਦੀਆਂ ਕੰਨੀਆਂ ਨੂੰ ਚਾਕੂ ਜਾਂ ਕੈਂਚੀ ਦੀ ਮਦਦ ਨਾਲ ਕੱਟ ਲਓ।

  5. ਇਸ ਤੋਂ ਬਾਅਦ ਰੋਲਿੰਗ ਪਿੰਨ ਦੀ ਮਦਦ ਨਾਲ ਬ੍ਰੈੱਡ ਦਾ ਇੱਕ ਪਤਲਾ ਰੋਲ ਤਿਆਰ ਕਰੋ। ਇਸ ਵਿੱਚ ਤਿਆਰ ਕੀਤੀ ਦਹੀਂ ਤੇ ਸਬਜ਼ੀਆਂ ਦੀ ਸਟਫਿੰਗ ਭਰੋ ਅਤੇ ਪਾਣੀ ਦੀ ਮਦਦ ਨਾਲ ਚਾਰੇ ਪਾਸਿਆਂ ਤੋਂ ਬੰਦ ਕਰ ਦਿਓ।

  6. ਕੜਾਹੀ ਜਾਂ ਪੈਨ ਵਿੱਚ ਤੇਲ ਗਰਮ ਕਰੋ। ਤਿਆਰ ਕੀਤੇ ਸਾਰੇ ਰੋਲ ਫਰਾਈ ਕਰ ਲਓ। ਇਸ ਤਰ੍ਹਾਂ ਤੁਹਾਡੇ ਦਹੀਂ ਛੋਲੇ ਤਿਆਰ ਹਨ ਤੁਸੀਂ ਇਨ੍ਹਾਂ ਨੂੰ ਵਿਚਕਾਰੋਂ ਤਿਰਛਾ ਕੱਟ ਕੇ ਸੌਸ ਤੇ ਚਾਹ ਨਾਲ ਸਰਵ ਕਰ ਸਕਦੇ ਹੋ।

Published by:Rupinder Kaur Sabherwal
First published:

Tags: Food, Food Recipe, Healthy Food, Recipe