Home /News /lifestyle /

Urad Dal Pakode Recipe: ਬਰਸਾਤ ਦੇ ਮੌਸਮ 'ਚ ਘਰੇ ਬਣਾਓ ਉੜਦ ਦਾਲ ਦੇ ਪਕੌੜੇ, ਖਾ ਕੇ ਹਰ ਕੋਈ ਕਰੇਗਾ ਤਰੀਫ

Urad Dal Pakode Recipe: ਬਰਸਾਤ ਦੇ ਮੌਸਮ 'ਚ ਘਰੇ ਬਣਾਓ ਉੜਦ ਦਾਲ ਦੇ ਪਕੌੜੇ, ਖਾ ਕੇ ਹਰ ਕੋਈ ਕਰੇਗਾ ਤਰੀਫ

Urad Dal Pakode Recipe: ਬਰਸਾਤ ਦੇ ਮੌਸਮ 'ਚ ਘਰੇ ਬਣਾਓ ਉੜਦ ਦਾਲ ਦੇ ਪਕੌੜੇ, ਖਾ ਕੇ ਹਰ ਕੋਈ ਕਰੇਗਾ ਤਰੀਫ (ਸੰਕੇਤਕ ਫੋਟੋ)

Urad Dal Pakode Recipe: ਬਰਸਾਤ ਦੇ ਮੌਸਮ 'ਚ ਘਰੇ ਬਣਾਓ ਉੜਦ ਦਾਲ ਦੇ ਪਕੌੜੇ, ਖਾ ਕੇ ਹਰ ਕੋਈ ਕਰੇਗਾ ਤਰੀਫ (ਸੰਕੇਤਕ ਫੋਟੋ)

ਉੜਦ ਦੀ ਦਾਲ ਤੋਂ ਬਣੇ ਪਕੌੜੇ ਨਾ ਸਿਰਫ ਸਵਾਦ ਨਾਲ ਭਰਪੂਰ ਹੁੰਦੇ ਹਨ ਸਗੋਂ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਬਰਸਾਤ ਦਾ ਮੌਸਮ ਆਉਂਦੇ ਹੀ ਪਕੌੜਿਆਂ ਦਾ ਜ਼ਿਕਰ ਸ਼ੁਰੂ ਹੋ ਜਾਂਦਾ ਹੈ। ਮਾਨਸੂਨ ਸ਼ੁਰੂ ਹੁੰਦੇ ਹੀ ਘਰਾਂ ਵਿਚ ਮਸਾਲੇਦਾਰ ਪਕੌੜੇ ਬਣਾਉਣ ਦਾ ਸੀਜ਼ਨ ਵੀ ਸ਼ੁਰੂ ਹੋ ਜਾਂਦਾ ਹੈ। ਅਕਸਰ ਬੇਸਨ ਦੇ ਪਕੌੜੇ, ਮੂੰਗੀ ਦੇ ਪਕੌੜੇ ਬਣਾਏ ਜਾਂਦੇ ਹਨ।

ਹੋਰ ਪੜ੍ਹੋ ...
  • Share this:
ਉੜਦ ਦੀ ਦਾਲ ਤੋਂ ਬਣੇ ਪਕੌੜੇ ਨਾ ਸਿਰਫ ਸਵਾਦ ਨਾਲ ਭਰਪੂਰ ਹੁੰਦੇ ਹਨ ਸਗੋਂ ਸਿਹਤ ਲਈ ਵੀ ਫਾਇਦੇਮੰਦ ਹੁੰਦੇ ਹਨ। ਬਰਸਾਤ ਦਾ ਮੌਸਮ ਆਉਂਦੇ ਹੀ ਪਕੌੜਿਆਂ ਦਾ ਜ਼ਿਕਰ ਸ਼ੁਰੂ ਹੋ ਜਾਂਦਾ ਹੈ। ਮਾਨਸੂਨ ਸ਼ੁਰੂ ਹੁੰਦੇ ਹੀ ਘਰਾਂ ਵਿਚ ਮਸਾਲੇਦਾਰ ਪਕੌੜੇ ਬਣਾਉਣ ਦਾ ਸੀਜ਼ਨ ਵੀ ਸ਼ੁਰੂ ਹੋ ਜਾਂਦਾ ਹੈ। ਅਕਸਰ ਬੇਸਨ ਦੇ ਪਕੌੜੇ, ਮੂੰਗੀ ਦੇ ਪਕੌੜੇ ਬਣਾਏ ਜਾਂਦੇ ਹਨ। ਪਰ ਕੀ ਤੁਸੀਂ ਮਾਨਸੂਨ 'ਚ ਉੜਦ ਦੀ ਦਾਲ ਤੋਂ ਬਣੇ ਪਕੌੜਿਆਂ ਦਾ ਸਵਾਦ ਚੱਖਿਆ ਹੈ? ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਉੜਦ ਦੀ ਦਾਲ ਤੋਂ ਬਣੇ ਪਕੌੜਿਆਂ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਇਸ ਦੀ ਮਦਦ ਨਾਲ ਤੁਸੀਂ ਸੁਆਦੀ ਪਕੌੜੇ ਤਿਆਰ ਕਰ ਸਕਦੇ ਹੋ। ਉੜਦ ਦਾਲ ਦੇ ਪਕੌੜੇ ਬਣਾਉਣਾ ਬਹੁਤ ਆਸਾਨ ਹੈ । ਤੁਸੀਂ ਇਸ ਨੁਸਖੇ ਨੂੰ ਦਿਨ ਵਿਚ ਸਨੈਕ ਦੇ ਤੌਰ 'ਤੇ ਵੀ ਵਰਤ ਸਕਦੇ ਹੋ। ਉੜਦ ਦਾਲ ਪਕੌੜਿਆਂ ਦਾ ਸਵਾਦ ਘਰ ਦੇ ਸਾਰੇ ਲੋਕਾਂ ਨੂੰ ਪਸੰਦ ਆਵੇਗਾ।

ਉੜਦ ਦਾਲ ਪਕੌੜੇ ਬਣਾਉਣ ਲਈ ਸਮੱਗਰੀ
ਚਿੱਟੀ ਉੜਦ ਦੀ ਦਾਲ - 2 ਕਟੋਰੇ
ਪਿਆਜ਼ - 2
ਅਦਰਕ-ਲਸਣ ਦਾ ਪੇਸਟ - 1 ਚੱਮਚ
ਹਰੀ ਮਿਰਚ - 5-6
ਲਾਲ ਮਿਰਚ ਪਾਊਡਰ - 2 ਚੱਮਚ
ਜੀਰਾ ਪਾਊਡਰ - 1 ਚਮਚ
ਕਸੂਰੀ ਮੇਥੀ - 1 ਚਮਚ
ਹਰਾ ਧਨੀਆ ਕੱਟਿਆ ਹੋਇਆ - 2 ਚਮਚ
ਤੇਲ - ਤਲ਼ਣ ਲਈ
ਲੂਣ - ਸੁਆਦ ਅਨੁਸਾਰ

ਉੜਦ ਦਾਲ ਦੇ ਪਕੌੜੇ ਬਣਾਉਣ ਦਾ ਤਰੀਕਾ
ਉੜਦ ਦੀ ਦਾਲ ਦੇ ਪਕੌੜੇ ਬਣਾਉਣ ਲਈ ਸਭ ਤੋਂ ਪਹਿਲਾਂ ਉੜਦ ਦੀ ਦਾਲ ਲਓ ਅਤੇ ਉਸ ਨੂੰ ਸਾਫ਼ ਕਰਕੇ ਸਾਫ਼ ਪਾਣੀ ਨਾਲ ਧੋ ਲਓ। ਇਸ ਤੋਂ ਬਾਅਦ ਦਾਲ ਨੂੰ 5-6 ਘੰਟੇ ਲਈ ਭਿਓਂ ਦਿਓ। ਨਿਰਧਾਰਤ ਸਮੇਂ ਤੋਂ ਬਾਅਦ, ਦਾਲ ਨੂੰ ਲਓ ਅਤੇ ਮਿਕਸਰ ਦੀ ਮਦਦ ਨਾਲ ਮੋਟੇ ਤੌਰ 'ਤੇ ਪੀਸ ਲਓ ਅਤੇ ਪੇਸਟ ਨੂੰ ਭਾਂਡੇ ਵਿਚ ਕੱਢ ਲਓ। ਹੁਣ ਦਾਲ ਨੂੰ ਚੰਗੀ ਤਰ੍ਹਾਂ ਪੀਸ ਲਓ। ਹੁਣ ਪਿਆਜ਼ ਅਤੇ ਹਰੀ ਮਿਰਚ ਨੂੰ ਬਾਰੀਕ ਕੱਟ ਲਓ। ਇਸ ਤੋਂ ਬਾਅਦ ਇਨ੍ਹਾਂ ਨੂੰ ਉੜਦ ਦੀ ਦਾਲ ਦੇ ਪੇਸਟ 'ਚ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।

ਇਸ ਤੋਂ ਬਾਅਦ ਪੇਸਟ 'ਚ ਬਾਰੀਕ ਕੱਟਿਆ ਹੋਇਆ ਹਰਾ ਧਨੀਆ ਪਾ ਦਿਓ। ਹੁਣ ਇਸ ਮਿਸ਼ਰਣ 'ਚ ਭੁੰਨਿਆ ਹੋਇਆ ਜੀਰਾ ਪਾਊਡਰ, ਲਾਲ ਮਿਰਚ ਪਾਊਡਰ, ਕਸੂਰੀ ਮੇਥੀ, ਅਦਰਕ ਲਸਣ ਦਾ ਪੇਸਟ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਫਿਰ ਇਕ ਕੜਾਹੀ ਲੈ ਕੇ ਇਸ ਵਿਚ ਤੇਲ ਪਾ ਕੇ ਮੱਧਮ ਅੱਗ 'ਤੇ ਗਰਮ ਕਰਨ ਲਈ ਰੱਖੋ। ਜਦੋਂ ਤੇਲ ਗਰਮ ਹੋ ਜਾਵੇ ਤਾਂ ਦਾਲ ਦਾ ਪੇਸਟ ਆਪਣੇ ਹੱਥਾਂ ਵਿਚ ਲੈ ਕੇ ਪਕੌੜਿਆਂ ਦਾ ਆਕਾਰ ਦਿੰਦੇ ਹੋਏ ਤੇਲ ਵਿਚ ਪਾਓ। ਇਸ ਤੋਂ ਬਾਅਦ ਪਕੌੜਿਆਂ ਨੂੰ ਗੋਲਡਨ ਬਰਾਊਨ ਹੋਣ ਤੱਕ ਡੀਪ ਫਰੀ ਕਰੋ। ਇਸ ਤੋਂ ਬਾਅਦ ਇਸ ਨੂੰ ਪਲੇਟ 'ਚ ਕੱਢ ਲਓ। ਇਸੇ ਤਰ੍ਹਾਂ ਸਾਰੇ ਪੇਸਟ ਤੋਂ ਪਕੌੜੇ ਤਿਆਰ ਕਰ ਲਓ। ਸੁਆਦੇ ਉੜਦ ਦਾਲ ਪਕੌੜੇ ਤਿਆਰ ਹੋਣ ਤੋਂ ਬਾਅਦ, ਉਨ੍ਹਾਂ ਨੂੰ ਟਮਾਟਰ ਦੀ ਚਟਨੀ ਜਾਂ ਹਰੀ ਚਟਨੀ ਨਾਲ ਗਰਮਾ-ਗਰਮ ਸਰਵ ਕਰੋ।
Published by:rupinderkaursab
First published:

Tags: Food, Lifestyle, Recipe

ਅਗਲੀ ਖਬਰ