Travel Destinations: ਭਾਰਤ ਦੇਸ਼ ਵਿੱਚ ਕਈ ਥਾਵਾਂ ਸੈਲਾਨੀਆਂ ਵਿੱਚ ਆਪਣੀ ਸੁੰਦਰਤਾ ਤੇ ਵੱਖਰੀਆਂ ਖਾਸੀਅਤਾਂ ਲਈ ਪ੍ਰਸਿੱਧ ਹਨ। ਇਸੇ ਤਰ੍ਹਾਂ ਸੈਵਨ ਸਿਸਟਰਸ (Seven sisters) ਵਿੱਚੋਂ ਇੱਕ, ਨਾਗਾਲੈਂਡ ਆਪਣੀ ਕੁਦਰਤੀ ਸੁੰਦਰਤਾ ਕਾਰਨ ਸੈਲਾਨੀਆਂ ਦੁਆਰਾ ਬਹੁਤ ਪਸੰਦ ਕੀਤਾ ਜਾਂਦਾ ਹੈ। ਸੈਲਾਨੀ ਵੀ ਇੱਥੋਂ ਦੇ ਸੱਭਿਆਚਾਰ ਅਤੇ ਪਕਵਾਨਾਂ ਲਈ ਇੱਥੇ ਆਉਣਾ ਪਸੰਦ ਕਰਦੇ ਹਨ।
ਹਾਲ ਹੀ ਵਿੱਚ ਇਹ ਸੂਬਾ ਨਾਗਾਲੈਂਡ ਸਰਕਾਰ ਦੇ ਮੰਤਰੀ ਟੇਮਜੇਨ ਇਮਨਾ ਅਲੋਂਗ ਵੱਲੋਂ ਦਿੱਤੇ ਦੋ ਦਿਲਚਸਪ ਬਿਆਨਾਂ ਕਾਰਨ ਵੀ ਸੁਰਖੀਆਂ ਵਿੱਚ ਆ ਗਿਆ ਹੈ। ਮੰਤਰੀ ਟੇਮਜੇਨ ਦੇ ਆਪਣੀਆਂ ਛੋਟੀਆਂ ਅੱਖਾਂ ਬਾਰੇ ਬਿਆਨ ਅਤੇ ਉਨ੍ਹਾਂ ਦੇ ਵਿਆਹ ਬਾਰੇ ਗੱਲਬਾਤ ਦਾ ਵੀਡੀਓ ਕਾਫੀ ਵਾਇਰਲ ਹੋਇਆ ਹੈ। ਜੇਕਰ ਤੁਸੀਂ ਨਾਗਾਲੈਂਡ ਜਾਣ ਦੀ ਯੋਜਨਾ ਬਣਾ ਰਹੇ ਹੋ ਅਤੇ ਅਜੇ ਤੱਕ ਇਹ ਫੈਸਲਾ ਨਹੀਂ ਕੀਤਾ ਹੈ ਕਿ ਤੁਸੀਂ ਆਪਣੀਆਂ ਛੁੱਟੀਆਂ ਸੂਬੇ ਦੇ ਕਿਸ ਹਿੱਸੇ ਵਿੱਚ ਬਿਤਾਉਣੀਆਂ ਹਨ, ਤਾਂ ਅੱਜ ਅਸੀਂ ਨਾਗਾਲੈਂਡ ਦੀਆਂ ਕੁਝ ਖਾਸ ਥਾਵਾਂ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਤੁਸੀਂ ਆਪਣੀਆਂ ਛੁੱਟੀਆਂ ਦਾ ਆਨੰਦ ਮਾਣ ਸਕਦੇ ਹੋ।
ਨਾਗਾਲੈਂਡ ਵਿੱਚ ਇਹਨਾਂ ਸਥਾਨਾਂ 'ਤੇ ਘੁੰਮਣ ਦੀ ਬਣਾਓ ਯੋਜਨਾ
1. ਦੀਮਾਪੁਰ (Dimapur)- ਦੀਮਾਪੁਰ ਦਾ ਸਿੱਧਾ ਹਵਾਈ ਸੰਪਰਕ ਇਸ ਨੂੰ ਨਾਗਾਲੈਂਡ ਦੇ ਮੁੱਖ ਸ਼ਹਿਰਾਂ ਵਿੱਚੋਂ ਇੱਕ ਪਸੰਦੀਦਾ ਸੈਰ-ਸਪਾਟਾ ਸਥਾਨ ਬਣਾਉਂਦਾ ਹੈ। ਪਰਿਵਾਰ ਨਾਲ ਇੱਥੇ ਦੇ ਖੂਬਸੂਰਤ ਨਜ਼ਾਰਿਆਂ ਨੂੰ ਦੇਖਣਾ ਬਹੁਤ ਦਿਲਚਸਪ ਅਨੁਭਵ ਹੋ ਸਕਦਾ ਹੈ। ਇੱਥੋਂ ਦੀਆਂ ਖੂਬਸੂਰਤ ਵਾਦੀਆਂ ਤੁਹਾਨੂੰ ਇੱਕ ਵੱਖਰੀ ਦੁਨੀਆ ਦਾ ਅਹਿਸਾਸ ਕਰਵਾਉਣ ਲਈ ਕਾਫੀ ਹਨ।
2. ਬੇਨਰੇਉ (Benreu)- ਤੁਹਾਨੂੰ ਦੱਸ ਦਈਏ ਕਿ ਅੱਜ ਵੀ ਨਾਗਾਲੈਂਡ 'ਚ ਕਈ ਅਜਿਹੀਆਂ ਥਾਵਾਂ ਹਨ, ਜਿਨ੍ਹਾਂ ਨੂੰ ਸੈਲਾਨੀਆਂ ਨੇ ਪੂਰੀ ਤਰ੍ਹਾਂ ਨਹੀਂ ਦੇਖਿਆ ਹੈ। ਅਜਿਹੀ ਹੀ ਇੱਕ ਜਗ੍ਹਾ ਪੇਰੇਨ ਜ਼ਿਲ੍ਹੇ ਵਿੱਚ ਸਥਿਤ ਬੇਨਰੇਉ ਹੈ। ਜੇ ਤੁਸੀਂ ਨਵੀਆਂ ਥਾਵਾਂ 'ਤੇ ਘੁੰਮਣ ਦੇ ਸ਼ੌਕੀਨ ਹੋ ਤੇ ਜੇਕਰ ਤੁਸੀਂ ਥੋੜ੍ਹੇ ਸਾਹਸੀ ਵੀ ਹੋ, ਤਾਂ ਤੁਸੀਂ ਇੱਥੇ ਆ ਕੇ ਨਾਗਾ ਸੱਭਿਆਚਾਰ ਅਤੇ ਉਨ੍ਹਾਂ ਦੀ ਸਾਦੀ ਜ਼ਿੰਦਗੀ ਦੇਖ ਸਕਦੇ ਹੋ। ਇਹ ਸਮੁੰਦਰ ਤਲ ਤੋਂ 1950 ਮੀਟਰ ਉੱਚੀ ਜਗ੍ਹਾ ਹੈ।
3. ਕੋਹਿਮਾ (Kohima) - ਨਾਗਾਲੈਂਡ ਦੀ ਰਾਜਧਾਨੀ ਕੋਹਿਮਾ ਆਪਣੀ ਕੁਦਰਤੀ ਸੁੰਦਰਤਾ ਲਈ ਵੀ ਬਹੁਤ ਮਸ਼ਹੂਰ ਹੈ। ਕੋਹਿਮਾ ਨੂੰ ਕਵੀਰਾ ਵੀ ਕਿਹਾ ਜਾਂਦਾ ਹੈ। ਕੋਹਿਮਾ ਪਹਾੜੀਆਂ ਨਾਲ ਘਿਰਿਆ ਹੋਇਆ ਹੈ ਅਤੇ ਕੁਦਰਤ ਪ੍ਰੇਮੀਆਂ ਲਈ ਬਹੁਤ ਖਾਸ ਸਥਾਨ ਹੈ। ਇਹ ਸਥਾਨ ਸਮੁੰਦਰ ਤਲ ਤੋਂ 1500 ਮੀਟਰ ਤੋਂ ਵੱਧ ਦੀ ਉਚਾਈ 'ਤੇ ਸਥਿਤ ਹੈ। ਤੁਸੀਂ ਇੱਥੇ ਆਪਣੇ ਪਰਿਵਾਰ ਨਾਲ ਯਾਦਗਾਰੀ ਛੁੱਟੀਆਂ ਬਿਤਾ ਸਕਦੇ ਹੋ। ਇੱਥੇ ਕੋਹਿਮਾ ਮਿਊਜ਼ੀਅਮ, ਕੋਹਿਮਾ ਵਾਰ ਕਬਰਸਤਾਨ ਅਤੇ ਹੋਰ ਥਾਵਾਂ ਦਾ ਦੌਰਾ ਕੀਤਾ ਜਾ ਸਕਦਾ ਹੈ।
4. ਖੋਨੋਮਾ ਗ੍ਰੀਨ ਵਿਲੇਜ (Khonoma Green Village)- ਨਾਗਾਲੈਂਡ ਦੇ ਖੋਨੋਮਾ ਗ੍ਰੀਨ ਵਿਲੇਜ ਨੂੰ ਏਸ਼ੀਆ ਦਾ ਪਹਿਲਾ ਹਰਾ ਪਿੰਡ ( Green Village) ਮੰਨਿਆ ਜਾਂਦਾ ਹੈ। ਇਸ ਜਗ੍ਹਾ ਦੀ ਖੂਬਸੂਰਤੀ ਕਿਸੇ ਨੂੰ ਵੀ ਖੁਸ਼ ਕਰਨ ਲਈ ਕਾਫੀ ਹੈ। ਇਸ ਪਿੰਡ ਵਿੱਚ ਮੌਜੂਦ ਘਰ ਕੁਦਰਤੀ ਸੋਮਿਆਂ ਦੀ ਵਰਤੋਂ ਕਰਕੇ ਬਣਾਏ ਗਏ ਹਨ। ਇਸ 700 ਸਾਲ ਪੁਰਾਣੇ ਪਿੰਡ ਦੇ ਹਰ ਕਦਮ 'ਤੇ ਮੌਜੂਦ ਹਰਿਆਲੀ ਤੁਹਾਡੀ ਛੁੱਟੀ ਨੂੰ ਸੁਹਾਵਣਾ ਬਣਾਉਣ ਲਈ ਕਾਫੀ ਹੈ।
5. ਮੋਕੋਕਚੁੰਗ (Mokokchung)- ਮੋਕੋਕਚੁੰਗ ਨਾਗਾਲੈਂਡ ਵਿੱਚ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਇੱਕ ਹੋਰ ਜਗ੍ਹਾ ਹੈ। ਕਿਹਾ ਜਾਂਦਾ ਹੈ ਕਿ ਨਾਗਾਲੈਂਡ ਦੀ ਯਾਤਰਾ ਮੋਕੋਕਚੁੰਗ ਦੇ ਦਰਸ਼ਨ ਕੀਤੇ ਬਿਨਾਂ ਅਧੂਰੀ ਰਹਿੰਦੀ ਹੈ। ਇੱਥੋਂ ਦੇ ਜ਼ਿਲ੍ਹਾ ਅਜਾਇਬ ਘਰ ਅਤੇ ਨਜ਼ਾਰਿਆਂ ਨੂੰ ਦੇਖ ਕੇ ਮਨ ਨੂੰ ਸਕੂਨ ਮਿਲਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Holiday, Nagaland, Travel, Travel agent