ਮੇਕਅੱਪ ਔਰਤਾਂ ਦੇ ਲਾਈਫਸਟਾਈਲ ਦਾ ਇੱਕ ਜ਼ਰੂਰੀ ਹਿੱਸਾ ਹੈ। ਘਰ ਤੋਂ ਬਾਹਰ ਜਾਣ ਸਮੇਂ, ਕਿਸੇ ਪਾਰਟੀ ਲਈ ਜਾਂ ਫਿਰ ਦਫ਼ਤਰ ਜਾਂਦੇ ਸਮੇਂ ਔਰਤਾਂ ਮੇਕਅੱਪ ਕਰਦੀਆਂ ਹਨ। ਹਰ ਮੌਕੇ ਲਈ ਵੱਖਰੀ ਤਰ੍ਹਾਂ ਦਾ ਮੇਕਅੱਪ ਕੀਤਾ ਜਾਂਦਾ ਹੈ। ਦਫ਼ਤਰ ਜਾਂਦੀਆਂ ਔਰਤਾਂ ਨੂੰ ਕਈ ਵਾਰ ਦਫ਼ਤਰ ਤੋਂ ਬਾਅਦ ਸਿੱਧਾ ਹੀ ਕਿਸੇ ਪਾਰਟੀ ਵਿੱਚ ਜਾਣਾ ਪੈਂਦਾ ਹੈ। ਅਜਿਹੇ ਵਿੱਚ ਉਨ੍ਹਾਂ ਨੂੰ ਤਿਆਰ ਹੋਣ ਵਿੱਚ ਸਮੱਸਿਆ ਆਉਂਦੀ ਹੈ। ਪਰ ਜੇਕਰ ਤੁਹਾਡੇ ਪਰਸ ਵਿੱਚ ਮੇਕਅੱਪ ਦੀਆਂ ਇਹ 6 ਚੀਜ਼ਾਂ ਮੌਜੂਦ ਹੋਣ ਤਾਂ ਤੁਸੀਂ ਆਸਾਨੀ ਨਾਲ ਪਾਰਟੀ ਲਈ ਮੇਕਅੱਪ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਚੀਜ਼ਾਂ ਬਾਰੇ-
ਫਾਊਂਡੇਸ਼ਨ
ਤੁਹਾਨੂੰ ਆਪਣੇ ਪਰਸ ਵਿੱਚ ਹਮੇਸ਼ਾ ਫਾਊਂਡੇਸ਼ਨ ਰੱਖਣਾ ਚਾਹੀਦਾ ਹੈ। ਕਿਸੇ ਵੀ ਪਾਰਟੀ ਜਾਂ ਫਕਸ਼ਨ ਵਿੱਚ ਜਾਣ ਲਈ ਮੇਕਅੱਪ ਕਰਨ ਸਮੇਂ ਫਾਊਂਡੇਸ਼ਨ ਇੱਕ ਜ਼ਰੂਰੀ ਚੀਜ਼ ਹੈ। ਤੁਸੀਂ ਸਭ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਫੇਸਵਾਸ਼ ਦੀ ਮਦਦ ਨਾਲ ਚੰਗੀ ਤਰ੍ਹਾਂ ਧੋਅ ਲਓ ਤੇ ਚਿਹਰੇ ਦੇ ਸੁੱਕਣ ਤੋਂ ਬਾਅਦ ਫਾਊਂਡੇਸ਼ਨ ਅਪਲਾਈ ਕਰੋ। ਧਿਆਨ ਰੱਖੋਂ ਕਿ ਫਾਊਂਡੇਸ਼ਨ ਤੁਹਾਡੀ ਸਕਿਨ ਟਾਈਪ ਨਾਲ ਮੈਚ ਕਰਨਾ ਚਾਹੀਦਾ ਹੈ।
ਕਨਸੀਲਰ
ਮੇਕਅੱਪ ਕਰਨ ਲਈ ਕਨਸੀਲਰ ਬਹੁਤ ਜ਼ਰੂਰੀ ਹੈ। ਕਨਸੀਲਰ ਲਗਾਉਣ ਨਾਲ ਚਿਹਰੇ ਦੇ ਦਾਗ਼ ਦਿਖਾਈ ਨਹੀਂ ਦਿੰਦੇ ਅਤੇ ਇਸ ਨਾਲ ਮੇਕਅੱਪ ਨੂੰ ਫਨਿੰਸਿੰਗ ਮਿਲਦੀ ਹੈ। ਕਨਸੀਲਰ ਨੂੰ ਹਮੇਸ਼ਾ ਟਰੈਗਲਰ ਸ਼ੇਪ ਵਿੱਚ ਲਗਾਓ ਅਤੇ ਚੰਗੀ ਤਰ੍ਹਾਂ ਬਲੈਂਡ ਕਰੋ। ਇਸਨੂੰ ਲਗਾਉਣ ਨਾਲ ਤੁਹਾਡਾ ਦਿੱਖ ਬਹੁਤ ਹੀ ਪ੍ਰਭਾਵਸ਼ਾਲੀ ਹੋ ਜਾਵੇਗੀ।
ਫੇਸਪਾਊਡਰ
ਚਿਹਰੇ ਉੱਤੇ ਕੀਤੇ ਮੇਕਅੱਪ ਨੂੰ ਸੈੱਟ ਕਰਨ ਲਈ ਫੇਸਪਾਊਡਰ ਲਗਾਉਣਾ ਲਾਜ਼ਮੀ ਹੁੰਦਾ ਹੈ। ਇਹ ਮੇਕਅੱਪ ਨੂੰ ਡਰਾਈ ਕਰਦਾ ਹੈ ਜਿਸ ਕਰਕੇ ਤੁਹਾਡੇ ਚਿਹਰੇ ਉੱਤੇ ਮੇਕਅੱਪ ਨਹੀਂ ਫੈਲਦਾ। ਤੁਹਾਨੂੰ ਫੇਸ ਪਾਊਡਰ ਦੀ ਚੋਣ ਹਮੇਸ਼ਾ ਆਪਣੀ ਸਕਿਨ ਟੌਨ ਦੀ ਅਨੁਸਾਰ ਹੀ ਕਰਨੀ ਚਾਹੀਦੀ ਹੈ।
ਆਈਲਾਈਨਰ
ਕਿਸੇ ਵੀ ਤਰ੍ਹਾਂ ਦਾ ਮੇਕਅੱਪ ਕਰਦੇ ਸਮੇਂ ਅੱਖਾਂ ਦੇ ਮੇਕਅੱਪ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ। ਅੱਖਾਂ ਦਾ ਮੇਕਅੱਪ ਤੁਹਾਡੇ ਚਿਹਰੇ ਨੂੰ ਹੋਰ ਵੀ ਸੁੰਦਰ ਤੇ ਆਕਰਸ਼ਕ ਬਣਾ ਦਿੰਦਾ ਹੈ। ਫਾਊਂਡੇਸ਼ਨ ਤੇ ਕਨਸੀਲਰ ਲਗਾਉਣ ਤੋਂ ਬਾਅਦ ਤੁਸੀਂ ਆਈਲਾਈਨਰ ਲਗਾਓ। ਤੁਸੀਂ ਪੈਨਸਿਲ ਆਈਲਾਈਨਰ ਦੀ ਵੀ ਵਰਤੋਂ ਕਰ ਸਕਦੇ ਹੋ। ਇਸਨੂੰ ਲਗਾਉਣਾ ਵਧੇਰੇ ਆਸਾਨ ਹੈ।
ਕੱਜਲ ਜਾਂ ਸੁਰਮਾ
ਅੱਖਾਂ ਦਾ ਮੇਕਅੱਪ ਕਰਦੇ ਸਮੇਂ ਕੱਜਲ ਜਾਂ ਸੁਰਮਾ ਪਾਉਣਾ ਜ਼ਰੂਰੀ ਹੁੰਦਾ ਹੈ। ਇਸ ਨਾਲ ਤੁਹਾਡੀਆਂ ਅੱਖਾਂ ਵੱਡੀਆਂ ਅਤੇ ਖੂਬਸੂਰਤ ਲੱਗਦੀਆਂ ਹਨ। ਇਸ ਲਈ ਤੁਹਾਨੂੰ ਆਪਣੇ ਪਰਸ ਵਿੱਚ ਹਮੇਸ਼ਾ ਸੁਰਮਾ ਰੱਖਣਾ ਚਾਹੀਦਾ ਹੈ।
ਲਪਿਸਟਿਕ
ਲਪਿਸਟਿਕ ਤੋਂ ਬਿਨ੍ਹਾਂ ਚਿਹਰੇ ਉੱਤੇ ਕੀਤਾ ਗਿਆ ਮੇਕਅੱਪ ਅਧੂਰਾ ਹੁੰਦਾ ਹੈ। ਇਹ ਕਿਸੇ ਵੀ ਤਰ੍ਹਾਂ ਦੇ ਮੇਕਅੱਪ ਦਾ ਜ਼ਰੂਰੀ ਹਿੱਸਾ ਹੈ। ਲਪਿਸਟਿਕ ਤੁਹਾਡੇ ਪਰਸ ਵਿੱਚ ਜ਼ਰੂਰੀ ਤੌਰ ‘ਤੇ ਹੋਣੀ ਚਾਹੀਦੀ ਹੈ। ਤੁਹਾਨੂੰ ਲਪਿਸਟਿਕ ਦੇ ਰੰਗ ਦੀ ਚੋਣ ਆਪਣੀ ਡਰੈੱਸ ਦੇ ਅਨੁਸਾਰ ਹੀ ਕਰਨੀ ਚਾਹੀਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Lifestyle, Makeup, Makeup Removal Tips, Skin