Home /News /lifestyle /

Makeup Tips: ਅੱਜ-ਕੱਲ੍ਹ ਚੱਲ ਰਿਹਾ ਮੈਰੀਨੇਟ ਮੇਕਅੱਪ ਦਾ ਰੁਝਾਨ, ਜਾਣੋ ਕਰਨ ਦਾ ਆਸਾਨ ਤਰੀਕਾ

Makeup Tips: ਅੱਜ-ਕੱਲ੍ਹ ਚੱਲ ਰਿਹਾ ਮੈਰੀਨੇਟ ਮੇਕਅੱਪ ਦਾ ਰੁਝਾਨ, ਜਾਣੋ ਕਰਨ ਦਾ ਆਸਾਨ ਤਰੀਕਾ

Makeup Tips: ਅੱਜ-ਕੱਲ੍ਹ ਚੱਲ ਰਿਹਾ ਮੈਰੀਨੇਟ ਮੇਕਅੱਪ ਦਾ ਰੁਝਾਨ, ਜਾਣੋ ਕਰਨ ਦਾ ਆਸਾਨ ਤਰੀਕਾ

Makeup Tips: ਅੱਜ-ਕੱਲ੍ਹ ਚੱਲ ਰਿਹਾ ਮੈਰੀਨੇਟ ਮੇਕਅੱਪ ਦਾ ਰੁਝਾਨ, ਜਾਣੋ ਕਰਨ ਦਾ ਆਸਾਨ ਤਰੀਕਾ

ਅੱਜ ਦਾ ਸਮਾਂ ਫ਼ੈਸ਼ਨ ਤੇ ਸੋਸ਼ਲ ਮੀਡੀਏ ਦਾ ਸਮਾਂ ਹੈ। ਇਸ ਦੌਰ ਵਿੱਚ ਹਰ ਕੋਈ ਸੁੰਦਰ ਦਿਖਣਾ ਚਾਹੁੰਦਾ ਹੈ। ਸੁੰਦਰਤਾ ਨੂੰ ਵਧਾਉਣ ਲਈ ਮਾਰਕਿਟ ਵਿੱਚ ਕਈ ਤਰ੍ਹਾਂ ਦੇ ਪ੍ਰੋਡਕਟ ਮੌਜੂਦ ਹਨ। ਇਸਦੇ ਤਹਿਤ ਹੀ ਮੇਕਅੱਪ ਦਾ ਰੁਝਾਨ ਵੀ ਵਧ ਗਿਆ ਹੈ। ਅੱਜ-ਕੱਲ੍ਹ ਸੁੰਦਰ ਤੇ ਵੱਖਰੇ ਦਿਖਣ ਲਈ ਕਈ ਤਰ੍ਹਾਂ ਦੇ ਮੇਕਅੱਪ ਕੀਤੇ ਜਾਂਦੇ ਹਨ। ਇਸਦੇ ਨਾਲ ਹੀ ਸੋਸ਼ਲ ਮੀਡੀਆ ਉੱਤੇ ਸਾਨੂੰ ਫ਼ੈਸ਼ਨ ਤੇ ਮੇਕਅੱਪ ਦਾ ਨਿੱਤ ਨਵਾਂ ਰੁਝਾਨ ਦੇਖਣ ਨੂੰ ਮਿਲਦਾ ਹੈ।

ਹੋਰ ਪੜ੍ਹੋ ...
  • Share this:

ਅੱਜ ਦਾ ਸਮਾਂ ਫ਼ੈਸ਼ਨ ਤੇ ਸੋਸ਼ਲ ਮੀਡੀਏ ਦਾ ਸਮਾਂ ਹੈ। ਇਸ ਦੌਰ ਵਿੱਚ ਹਰ ਕੋਈ ਸੁੰਦਰ ਦਿਖਣਾ ਚਾਹੁੰਦਾ ਹੈ। ਸੁੰਦਰਤਾ ਨੂੰ ਵਧਾਉਣ ਲਈ ਮਾਰਕਿਟ ਵਿੱਚ ਕਈ ਤਰ੍ਹਾਂ ਦੇ ਪ੍ਰੋਡਕਟ ਮੌਜੂਦ ਹਨ। ਇਸਦੇ ਤਹਿਤ ਹੀ ਮੇਕਅੱਪ ਦਾ ਰੁਝਾਨ ਵੀ ਵਧ ਗਿਆ ਹੈ। ਅੱਜ-ਕੱਲ੍ਹ ਸੁੰਦਰ ਤੇ ਵੱਖਰੇ ਦਿਖਣ ਲਈ ਕਈ ਤਰ੍ਹਾਂ ਦੇ ਮੇਕਅੱਪ ਕੀਤੇ ਜਾਂਦੇ ਹਨ। ਇਸਦੇ ਨਾਲ ਹੀ ਸੋਸ਼ਲ ਮੀਡੀਆ ਉੱਤੇ ਸਾਨੂੰ ਫ਼ੈਸ਼ਨ ਤੇ ਮੇਕਅੱਪ ਦਾ ਨਿੱਤ ਨਵਾਂ ਰੁਝਾਨ ਦੇਖਣ ਨੂੰ ਮਿਲਦਾ ਹੈ। ਇਹ ਨਵੇਂ ਰੁਝਾਨ ਸੁੰਦਰਤਾ ਤੇ ਫ਼ੈਸ਼ਨ ਦੇ ਨਾਲ ਨਾਲ ਨੈਚੂਰਲ ਦਿੱਖ ਉੱਤੇ ਵੀ ਧਿਆਨ ਦਿੰਦੇ ਹਨ। ਕੀ ਤੁਸੀਂ ਮੈਰੀਨੇਟ ਮੇਕਅੱਪ (marinate makeup) ਦੇ ਰੁਝਾਨ ਬਾਰੇ ਜਾਣੇਦ ਹੋ। ਜੇ ਨਹੀਂ ਤਾਂ ਆਓ ਜਾਣਦੇ ਹਾਂ ਕਿ ਮੈਰੀਨੇਟ ਮੇਕਅੱਪ ਕੀ ਹੁੰਦਾ ਹੈ ਅਤੇ ਇਸਨੂੰ ਕਿਸ ਤਰ੍ਹਾਂ ਕੀਤਾ ਜਾਂਦਾ ਹੈ-

ਤੁਹਾਨੂੰ ਦੱਸ ਦੇਈਏ ਕਿ ਇਹ ਮੇਕਅੱਪ ਥੋੜਾ ਜਿਹਾ ਧੁੰਦਲਾ ਦਿਖਾਈ ਦਿੰਦਾ ਹੈ। ਪਰ ਇਹ ਤੁਹਾਡੀ ਸੁੰਦਰਤਾ ਵਿੱਚ ਵਾਧਾ ਕਰਦਾ ਹੈ। ਮੇਕਅੱਪ ਦਾ ਇਹ ਰੁਝਾਨ ਮੇਕਅਪ ਦੇ ਮਿਸ਼ਰਣ ਅਤੇ ਸਕਿਨ ਉੱਤੇ ਮੇਕਅੱਪ ਦੇ ਬਿਲਕੁਲ ਨੈਚੁਰਲ ਦਿਖਣ ਬਾਰੇ ਹੈ। ਇਸਦੇ ਨਾਲ ਹੀ ਚਿਹਰੇ 'ਤੇ ਮੇਕਅੱਪ ਤੋਂ ਬਿਨਾਂ ਅਤੇ ਅੱਖਾਂ ਦੇ ਮੇਕਅੱਪ ਉੱਤੇ ਵੀ ਜੋਰ ਦਿੱਤਾ ਜਾਂਦਾ ਹੈ। ਅੱਖਾਂ ਦਾ ਮੇਕਅੱਪ ਤੁਹਾਡੇ ਚਿਹਰੇ ਨੂੰ ਹੋਰ ਵੀ ਸੁੰਦਰ ਤੇ ਆਰਕਰਸ਼ਕ ਬਣਾਉਂਦਾ ਹੈ।

ਮੈਰੀਨੇਟ ਮੇਕਅਪ ਕਰਨ ਦਾ ਤਰੀਕਾ

ਮੈਰੀਨੇਟ ਮੇਕਅੱਪ (marinate makeup) ਨੂੰ ਕਰਨ ਲਈ ਤੁਹਾਨੂੰ ਕੁਝ ਤਰੀਕਿਆਂ ਨੂੰ ਅਪਣਾਉਣਾ ਪਵੇਗਾ। ਮੈਰੀਨੇਟ ਮੇਕਅੱਪ ਲੁੱਕ ਲਈ, ਤੁਹਾਨੂੰ ਕੋਈ ਵਾਧੂ ਜਾਂ ਖ਼ਾਸ ਤਰੀਕਾ ਵਰਤਣ ਦੀ ਲੋੜ ਨਹੀਂ ਹੈ। ਮੈਰੀਨੇਟ ਮੇਕਅੱਪ ਕਰਨ ਲਈ ਤੁਸੀਂ ਆਮ ਵਾਂਗ ਹੀ ਮੇਕਅੱਪ ਕਰੋ ਅਤੇ ਆਪਣੇ ਮੇਕਅਪ ਨੂੰ "ਮੈਰੀਨੇਟ" ਕਰਨ ਲਈ ਇੱਕ ਤੋਂ ਦੋ ਘੰਟੇ ਉਡੀਕ ਕਰੋ। ਇਕੱਠਾ ਹੋਇਆ ਤੇਲ ਅਤੇ ਪਸੀਨਾ ਤੁਹਾਡੇ ਚਿਹਰੇ ਨੂੰ ਕੁਦਰਤੀ ਤੌਰ 'ਤੇ ਚਮਕਦਾਰ ਤੇ ਆਕਰਸ਼ਕ ਬਣਾ ਦੇਵੇਗਾ। ਮੇਕਅੱਪ ਨੂੰ ਮੈਰੀਨੇਟ ਕਰਨ ਨਾਲ ਤੁਹਾਡੇ ਚਿਹਰੇ ਉੱਤੇ ਗਲੋ ਵੀ ਆਵੇਗਾ।

ਜੇਕਰ ਤੁਸੀਂ ਆਪਣੇ ਚਿਹਰੇ ਦੇ ਦਾਗ਼ ਧੱਬਿਆਂ ਨੂੰ ਚੰਗੀ ਤਰ੍ਹਾਂ ਕਵਰ ਕਰਨਾ ਚਾਹੁੰਦੇ ਹੋ, ਤਾਂ ਇਸਦੇ ਲਈ ਕੰਸੀਲਰ ਦੀ ਵਰਤੋਂ ਕਰੋ। ਆਪਣੇ ਚਿਹਰੇ ਦੇ ਦਾਗ਼ਾਂ ਉੱਤੇ ਚੰਗੀ ਤਰ੍ਹਾਂ ਕੰਸੀਲਰ ਦੀ ਪਰਤ ਲਗਾਓ। ਇਸਨੂੰ ਕੁਝ ਸਮੇਂ ਲਈ ਰਹਿਣ ਦਿਓ। ਅਜਿਹਾ ਕਰਨ ਨਾਲ ਕੰਸੀਲਰ ਤੁਹਾਡੀ ਸਕਿਨ ਉੱਤੇ ਚੰਗੀ ਤਰ੍ਹਾਂ ਮਿਲ ਜਾਵੇਗਾ। ਤੁਸੀਂ ਸਿਰਫ਼ ਆਪਣੀਆਂ ਉਂਗਲਾਂ ਨਾਲ ਕੰਸੀਲਰ ਨੂੰ ਮਿਲਾ ਸਕਦੇ ਹੋ। ਇਸਦੇ ਨਾਲ ਹੀ ਦੱਸ ਦੇਈਏ ਕਿ ਕੰਸੀਲਰ ਕਿਸੇ ਵੀ ਤਰ੍ਹਾਂ ਦੇ ਮੇਕਅੱਪ ਵਿੱਚ ਵਰਤਿਆ ਜਾ ਸਕਦਾ ਹੈ। ਇਸਨੂੰ ਲਗਾਉਣ ਨਾਲ ਤੁਹਾਨੂੰ ਮੈਰੀਨੇਟ ਮੇਕਅੱਪ ਦੀ ਲੁੱਕ ਮਿਲਦੀ ਹੈ।

Published by:Drishti Gupta
First published:

Tags: Beauty, Beauty tips, Lifestyle, Makeup