Home /News /lifestyle /

ਮਖਾਣਾ ਹਲਵਾ ਰੈਸਿਪੀ: ਇਸ ਨਰਾਤਿਆਂ ਦੇ ਤਿਉਹਾਰ 'ਚ ਬਣਾਓ ਪੌਸ਼ਟਿਕ ਮਖਾਣਾ ਹਲਵਾ, ਆਸਾਨ ਰੈਸਿਪੀ

ਮਖਾਣਾ ਹਲਵਾ ਰੈਸਿਪੀ: ਇਸ ਨਰਾਤਿਆਂ ਦੇ ਤਿਉਹਾਰ 'ਚ ਬਣਾਓ ਪੌਸ਼ਟਿਕ ਮਖਾਣਾ ਹਲਵਾ, ਆਸਾਨ ਰੈਸਿਪੀ

ਮਖਾਣਾ ਹਲਵਾ ਰੈਸਿਪੀ: ਇਸ ਨਰਾਤਿਆਂ ਦੇ ਤਿਉਹਾਰ 'ਚ ਬਣਾਓ ਪੌਸ਼ਟਿਕ ਮਖਾਣਾ ਹਲਵਾ, ਪੜ੍ਹੋ ਆਸਾਨ ਰੈਸਿਪੀ

ਮਖਾਣਾ ਹਲਵਾ ਰੈਸਿਪੀ: ਇਸ ਨਰਾਤਿਆਂ ਦੇ ਤਿਉਹਾਰ 'ਚ ਬਣਾਓ ਪੌਸ਼ਟਿਕ ਮਖਾਣਾ ਹਲਵਾ, ਪੜ੍ਹੋ ਆਸਾਨ ਰੈਸਿਪੀ

ਅਸੀਂ ਜਾਣਦੇ ਹਾਂ ਕਿ ਨਰਾਤਿਆਂ ਦੇ ਵਰਤ ਦੌਰਾਨ ਆਪਣੇ ਸਰੀਰ ਨੂੰ ਊਰਜਾ ਦੇਣੀ ਕਿੰਨੀ ਜ਼ਰੂਰੀ ਹੈ ਕਿਉਂਕਿ ਵਰਤ  ਰੱਖਣ ਨਾਲ ਸਰੀਰ ਕਮਜ਼ੋਰ ਹੋ ਸਕਦਾ ਹੈ। ਵੈਸੇ ਤਾਂ ਲੋਕ ਵਰਤ ਦੌਰਾਨ ਸਿਰਫ਼ ਫਲਾਂ ਨੂੰ ਵਿਸ਼ੇਸ਼ ਮਹੱਤਵ ਦਿੰਦੇ ਹਨ ਪਰ ਜੇਕਰ ਤੁਸੀਂ ਕੁੱਝ ਪੌਸ਼ਟਿਕ ਖਾਣਾ ਚਾਹੁੰਦੇ ਹੋ ਅਤੇ ਊਰਜਾ ਭਰਪੂਰ ਦਿਨ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਮਖਾਣਾ ਹਲਵਾ ਦੀ ਰੈਸਿਪੀ ਬਾਰੇ ਦੱਸਾਂਗੇ ਜਿਸਨੂੰ ਬਣਾ ਕੇ ਤੁਸੀਂ ਸਿਹਤ ਅਤੇ ਸਵਾਦ ਦੋਵਾਂ ਦਾ ਮਜ਼ਾ ਲੈ ਸਕੋਗੇ।

ਹੋਰ ਪੜ੍ਹੋ ...
 • Share this:

  ਮਖਾਣਾ ਪੌਸ਼ਟਿਕ ਤੱਤਾਂ ਦਾ ਭੰਡਾਰ ਹੈ ਅਤੇ ਇਹ ਪਾਚਨ ਪੱਖੋਂ ਵੀ ਵਧੀਆ ਹੈ। ਆਓ ਜਾਣਦੇ ਹਾਂ ਕਿ ਮਖਾਣਾ ਹਲਵਾ ਬਣਾਉਣ ਲਈ ਕਿਹੜੀ ਸਮੱਗਰੀ ਦੀ ਲੋੜ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਲਈ ਤੁਹਾਨੂੰ ਮਖਾਨਾ - 4 ਕੱਪ, ਦੁੱਧ - 4 ਕੱਪ, ਖੰਡ 1/2 ਕੱਪ ਅਤੇ ਦੇਸੀ ਘਿਓ ਦੀ ਲੋੜ ਪਵੇਗੀ। ਦੇਸੀ ਦੀ ਵਰਤੋਂ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ।

  ਇਹ ਹੈ ਮਖਾਣਾ ਹਲਵਾ ਬਣਾਉਣ ਦੀ ਵਿਧੀ:

  ਬਾਕੀ ਹਲਵੇ ਬਣਾਉਣ ਵਾਂਗ ਇਹ ਬਣਾਉਣਾ ਵੀ ਬਹੁਤ ਆਸਾਨ ਹੈ। ਸਭ ਤੋਂ ਪਹਿਲਾਂ ਇੱਕ ਕੜਾਹੀ ਵਿੱਚ ਘਿਓ ਪਾ ਕੇ ਗਰਮ ਕਰੋ ਅਤੇ ਜਦੋਂ ਘਿਓ ਗਰਮ ਹੋ ਜਾਵੇ ਤਾਂ ਇਸ ਵਿੱਚ ਮਖਾਣੇ ਪਾ ਕੇ ਹਲਕੇ ਭੁੰਨ ਲਓ। ਫਿਰ ਇਹਨਾਂ ਨੂੰ ਕੜਾਹੀ 'ਚੋ ਕੱਢ ਕੇ ਮਿਕਸਰ 'ਚ ਗ੍ਰੈਂਡ ਕਰ ਕੇ ਪੀਸ ਲਓ। ਇਸ ਪੀਸੇ ਹੋਏ ਪਾਊਡਰ ਨੂੰ ਕੜਾਹੀ ਵਿੱਚ ਘਿਓ ਪਾ ਕੇ ਗਰਮ ਹੋਣ ਬਾਅਦ ਮਿਲਾਓ ਅਤੇ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਪੱਕਣ ਦਿਓ। ਇਸ ਦਾ ਰੰਗ ਹਲਕਾ ਭੂਰਾ ਹੋਣ ਤੱਕ ਇਸਨੂੰ ਪਕਾਓ। ਫਿਰ ਇਸ ਵਿੱਚ ਸਵਾਦ ਅਨੁਸਾਰ ਖੰਡ ਪਾ ਚੰਗੀ ਤਰ੍ਹਾਂ ਮਿਲਾਓ।

  ਇਸ ਨੂੰ 8-10 ਮਿੰਟਾਂ ਤੱਕ ਪੱਕਣ ਦਿਓ। ਜਦੋਂ ਹਲਵਾ ਕੜਾਹੀ ਨੂੰ ਚਿਪਕਣਾ ਬੰਦ ਹੋ ਜਾਵੇ ਤਾਂ ਸਮਝ ਲਓ ਕਿ ਮਖਾਣਾ ਹਲਵਾ ਤਿਆਰ ਹੈ। ਇਸ ਨੂੰ ਗਾਰਨਿਸ਼ ਕਰਕੇ ਪਰੋਸ ਸਕਦੇ ਹੋ।

  Published by:Sarafraz Singh
  First published:

  Tags: Food, Navratra, Recipe