HOME » NEWS » Life

Male Prostitution: ਬੇਰੁਜ਼ਗਾਰ ਪਤੀ ਬਣ ਗਿਆ ਸੈਕਸ ਵਰਕਰ, ਹੁਣ 24 ਸਾਲਾ ਪਤਨੀ ਮੰਗ ਰਹੀ ਤਲਾਕ

News18 Punjabi | TRENDING DESK
Updated: April 13, 2021, 11:58 AM IST
share image
Male Prostitution: ਬੇਰੁਜ਼ਗਾਰ ਪਤੀ ਬਣ ਗਿਆ ਸੈਕਸ ਵਰਕਰ, ਹੁਣ 24 ਸਾਲਾ ਪਤਨੀ ਮੰਗ ਰਹੀ ਤਲਾਕ

  • Share this:
  • Facebook share img
  • Twitter share img
  • Linkedin share img
ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ। ਪਰ ਕੀ ਤੁਸੀਂ ਕਦੇ ਇਹ ਸੋਚਿਆ ਸੀ ਕਿ ਕੋਰੋਨਾ ਵਾਇਰਸ ਕਿਸੇ ਦੇ ਤਲਾਕ ਦਾ ਕਾਰਨ ਵੀ ਬਣੇਗਾ। ਹੈਰਾਨਗੀ ਹੋਈ ਸੁਣ ਕੇ ? ਅਜਿਹਾ ਇੱਕ ਮਾਮਲਾ ਕਰਨਾਟਕ ਦੀ ਰਾਜਧਾਨੀ (ਬੈਂਗਲੁਰੂ) ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ 24 ਸਾਲਾ ਔਰਤ ਨੇ ਆਪਣੇ ਵਿਆਹ ਤੋਂ ਦੋ ਸਾਲ ਬਾਅਦ ਹੀ ਆਪਣੇ ਪਤੀ ਤੋਂ ਤਲਾਕ ਲਈ ਅਰਜ਼ੀ ਦਾਇਰ ਕੀਤੀ ਹੈ। ਤਲਾਕ ਦਾ ਕਾਰਨ ਬਹੁਤ ਹੈਰਾਨ ਕਰਨ ਵਾਲਾ ਹੈ। ਯਾਨੀ ਪਿਛਲੇ ਸਾਲ ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿਚ ਤਾਲਾਬੰਦੀ ਲਗਾਈ ਗਈ ਸੀ। ਇਸ ਤਾਲਾਬੰਦੀ ਕਾਰਨ 24 ਸਾਲਾ ਔਰਤ ਦੇ ਪਤੀ ਦੀ ਬੈਂਗਲੁਰੂ ਵਿੱਚ ਨੌਕਰੀ ਛੁੱਟ ਗਈ। ਜਿਸ ਤੋਂ ਬਾਅਦ ਉਸ ਦੇ ਪਤੀ ਨੇ ਪਤਨੀ ਤੋਂ ਝੂਠ ਬੋਲਕੇ ਤੇ ਉਸਨੂੰ ਧੋਖੇ ਵਿੱਚ ਰੱਖ ਕੇ ਸੈਕਸ ਵਰਕਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਤੀ ਆਪਣੀ ਪਤਨੀ ਤੋਂ ਇਹ ਚੀਜ਼ ਲੁਕਾਉਂਦਾ ਰਿਹਾ। ਇਹ 27 ਸਾਲਾ ਵਿਅਕਤੀ ਤਾਲਾਬੰਦੀ ਤੋਂ ਪਹਿਲਾਂ ਬੀਪੀਓ ਵਿੱਚ ਨੌਕਰੀ ਕਰਦਾ ਸੀ। ਤਾਲਾਬੰਦੀ ਦੌਰਾਨ ਉਹ ਆਪਣੀ ਨੌਕਰੀ ਗੁਆ ਬੈਠਾ। ਇਸ ਤੋਂ ਬਾਅਦ ਉਸ ਨੇ ਪੈਸਾ ਕਮਾਉਣ ਦੇ ਮੰਤਵ ਨਾਲ ਮੇਲ ਐਸਕਾਰਟ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਜਾਣਕਾਰੀ ਮੁਤਾਬਿਕ ਇਹ ਦੋਵੇਂ ਪਹਿਲੀ ਵਾਰ 2017 ਵਿੱਚ ਬੀਪੀਓ ਦਫ਼ਤਰ ਦੀ ਕੰਟੀਨ ਵਿੱਚ ਮਿਲੇ ਸਨ। ਇਸ ਤੋਂ ਬਾਅਦ ਦੋਵੇਂ ਇੱਕ ਦੂਜੇ ਨੂੰ ਡੇਟ ਕਰਨ ਲੱਗੇ। ਤਕਰੀਬਨ ਦੋ ਸਾਲਾਂ ਬਾਅਦ ਯਾਨੀ ਕਿ 2019 ਵਿਚ ਦੋਵਾਂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ। ਵਿਆਹ ਤੋਂ ਬਾਅਦ ਉਨ੍ਹਾਂ ਨੇ ਬੈਂਗਲੁਰੂ ਵਿੱਚ ਇੱਕ ਮਕਾਨ ਕਿਰਾਏ 'ਤੇ ਵੀ ਲਿਆ ਪਰ ਉਸ ਦਾ ਪਤੀ ਲਾਕਡਾਊਨ ਵਿਚ ਆਪਣੀ ਨੌਕਰੀ ਗੁਆ ਬੈਠਾ। ਇਸ ਦੌਰਾਨ ਉਸ ਨੇ ਰੁਜ਼ਗਾਰ ਦੀ ਕਾਫ਼ੀ ਭਾਲ ਕੀਤੀ, ਪਰ ਉਸ ਨੂੰ ਸਫਲਤਾ ਨਹੀਂ ਮਿਲੀ। ਇਸ ਸਭ ਦੇ ਵਿਚਕਾਰ ਔਰਤ ਨੂੰ ਸ਼ੱਕ ਹੋਇਆ ਕਿ ਉਸ ਦਾ ਪਤੀ ਉਸ ਤੋਂ ਕੁੱਝ ਲੁਕਾ ਰਿਹਾ ਸੀ। ਉਸ ਦਾ ਪਤੀ ਆਪਣਾ ਜ਼ਿਆਦਾਤਰ ਸਮਾਂ ਲੈਪਟਾਪ ਅਤੇ ਫ਼ੋਨ 'ਤੇ ਬਿਤਾ ਰਿਹਾ ਸੀ ਨਾਲ ਹੀ, ਪਤੀ ਲਗਾਤਾਰ ਵੱਖ-ਵੱਖ ਥਾਵਾਂ 'ਤੇ ਜਾ ਰਿਹਾ ਸੀ।

ਦੁਖੀ ਹੋਈ ਪਤਨੀ ਨੇ ਆਪਣੇ ਭਰਾ ਦੀ ਮਦਦ ਨਾਲ ਘਰਵਾਲੇ ਦੇ ਲੈਪਟਾਪ ਦਾ ਪਾਸਵਰਡ ਹਾਸਲ ਕੀਤਾ। ਪਤਨੀ ਨੇ ਆਪਣੇ ਪਤੀ ਦੀਆਂ ਹੋਰ ਔਰਤਾਂ ਨਾਲ ਸ਼ੱਕੀ ਹਾਲਾਤ ਵਿੱਚ ਖਿੱਚੀਆਂ ਤਸਵੀਰਾਂ ਦੇਖੀਆਂ। ਪਹਿਲਾਂ ਤਾਂ ਪਤੀ ਨੇ ਇਨਕਾਰ ਕਰ ਦਿੱਤਾ ਪਰ ਬਾਅਦ ਚ ਪਤਨੀ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਮੇਲ ਐਸਕਾਰਟ ਵਜੋਂ ਕੰਮ ਕਰ ਰਿਹਾ ਹੈ ਤੇ ਹਰ ਔਰਤ ਤੋਂ 3 ਤੋਂ 5 ਹਜ਼ਾਰ ਰੁਪਏ ਲੈਂਦਾ ਹੈ। ਉਸ ਦੇ ਪਤੀ ਦੀਆਂ ਸ਼ਹਿਰ 'ਚ ਕਈ ਔਰਤਾਂ ਕਲਾਈਂਟ ਸਨ।
ਜਦੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਤਾਂ ਔਰਤ ਨੇ ਇਸ ਮਾਮਲੇ ਸੰਬੰਧੀ ਮਹਿਲਾ ਹੈਲਪਲਾਈਨ ਨਾਲ ਸੰਪਰਕ ਕੀਤਾ। ਮਹਿਲਾ ਹੈਲਪਲਾਈਨ ਨੇ ਪਤੀ/ਪਤਨੀ ਨੂੰ ਸਲਾਹ ਲਈ ਬੁਲਾਇਆ। ਇਸ ਸਮੇਂ ਦੌਰਾਨ ਪਤੀ ਨੇ ਆਪਣੀ ਨਵੀਂ ਨੌਕਰੀ ਸਵੀਕਾਰ ਕਰ ਲਈ। ਉਸੇ ਸਮੇਂ ਪਤੀ ਨੇ ਕਿਹਾ ਕਿ ਹੁਣ ਉਹ ਉਹੀ ਕੰਮ ਪਸੰਦ ਕਰਦਾ ਹੈ। ਉਸ ਨੇ ਇਹ ਵੀ ਕਿਹਾ ਕਿ ਉਹ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ, ਉਸ ਤੋਂ ਵੱਖ ਨਹੀਂ ਹੋਣਾ ਚਾਹੁੰਦਾ ਹੈ। ਪਤੀ ਨੇ ਭਰੋਸਾ ਦਿੱਤਾ ਕਿ ਉਹ ਹੁਣ ਸੈਕਸ ਵਰਕਰ ਵਜੋਂ ਕੰਮ ਨਹੀਂ ਕਰੇਗਾ।
Published by: Anuradha Shukla
First published: April 13, 2021, 11:48 AM IST
ਹੋਰ ਪੜ੍ਹੋ
ਅਗਲੀ ਖ਼ਬਰ