Home /News /lifestyle /

Viral Video: ਅਨੋਖੀ ਹੈ ਇਸ ਭੇਲਪੁਰੀ ਵੇਚਣ ਵਾਲੇ ਦੀ ਦਿੱਖ, ਗਲ 'ਚ ਟਾਈ ਬਿਜਨਸਮੈਨ ਦਾ ਪਾਉਂਦੀ ਹੈ ਭੁਲੇਖਾ

Viral Video: ਅਨੋਖੀ ਹੈ ਇਸ ਭੇਲਪੁਰੀ ਵੇਚਣ ਵਾਲੇ ਦੀ ਦਿੱਖ, ਗਲ 'ਚ ਟਾਈ ਬਿਜਨਸਮੈਨ ਦਾ ਪਾਉਂਦੀ ਹੈ ਭੁਲੇਖਾ

ਵੀਡੀਓ ਨੂੰ 18 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਜਦਕਿ ਕਈ ਲੋਕਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਵੀਡੀਓ ਨੂੰ 18 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਜਦਕਿ ਕਈ ਲੋਕਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

Roadside Bhel Seller wear shirt tie video: ਇੰਸਟਾਗ੍ਰਾਮ ਅਕਾਊਂਟ @thehalalbengali 'ਤੇ ਇਕ ਵੀਡੀਓ ਪੋਸਟ ਜੋ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਵੀਡੀਓ ਵਿੱਚ ਭੇਲਪੁਰੀ ਬਣਾਉਣ ਵਾਲਾ ਵਿਅਕਤੀ ਸੜਕ ਕਿਨਾਰੇ ਇੱਕ ਛੋਟਾ ਜਿਹਾ ਸਟਾਲ ਲਗਾ ਕੇ ਆਪਣਾ ਕਾਰੋਬਾਰ ਚਲਾ ਰਿਹਾ ਹੈ।

ਹੋਰ ਪੜ੍ਹੋ ...
  • Share this:

Roadside Bhel Seller wear shirt tie video: ਸੋਸ਼ਲ ਮੀਡੀਆ 'ਤੇ ਅੱਜਕਲ ਕੁੱਝ ਨਾ ਕੁੱਝ ਵੱਖਰਾ ਵਾਇਰਲ ਹੁੰਦਾ ਰਹਿੰਦਾ ਹੈ, ਅਜਿਹੀ ਹੀ ਇੱਕ ਵੀਡੀਓ ਭੇਲਪੁਰੀ ਵਾਲੇ ਦੀ ਹੈ, ਜੋ ਕਿ ਕਾਰਪੋਰੇਟ ਕਰਮਚਾਰੀ ਦੇ ਪਹਿਨਾਵੇ ਵਿੱਚ ਪੂਰੀ ਤਰ੍ਹਾਂ ਸਜ ਕੇ ਭੇਲਪੁਰੀ ਵੇਚਦਾ ਹੈ। ਇੰਸਟਾਗ੍ਰਾਮ ਅਕਾਊਂਟ @thehalalbengali 'ਤੇ ਇਕ ਵੀਡੀਓ ਪੋਸਟ ਜੋ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਵੀਡੀਓ ਵਿੱਚ ਭੇਲਪੁਰੀ ਬਣਾਉਣ ਵਾਲਾ ਵਿਅਕਤੀ ਸੜਕ ਕਿਨਾਰੇ ਇੱਕ ਛੋਟਾ ਜਿਹਾ ਸਟਾਲ ਲਗਾ ਕੇ ਆਪਣਾ ਕਾਰੋਬਾਰ ਚਲਾ ਰਿਹਾ ਹੈ। ਭਾਵੇਂ ਉਹ ਇੱਕ ਆਮ ਭੇਲਪੁਰੀ ਵਾਲਾ ਹੈ ਪਰ ਉਸਦੀ ਖਾਸ ਗੱਲ ਇਹ ਹੈ ਕਿ ਉਸਦਾ ਪਹਿਰਾਵਾ ਬਹੁਤ ਹੀ ਵਿਲੱਖਣ ਹੈ। ਉਸਨੇ ਇੱਕ ਕਾਰਪੋਰੇਟ ਕਰਮਚਾਰੀ ਵਾਂਗ ਕਮੀਜ਼ ਅਤੇ ਟਾਈ ਪਾਈ ਹੋਈ ਹੈ।

ਵਿਅਕਤੀ ਦਾ ਅੰਦਾਜ ਖਾਸ ਹੈ ਕਿ ਉਹ ਕਮੀਜ਼ ਅਤੇ ਟਾਈ ਪਾ ਕੇ ਭੇਲਪੁਰੀ ਵੇਚ ਰਿਹਾ ਹੈ ਪਰ ਇਸ ਵੀਡੀਓ ਦਾ ਇੱਕ ਹੋਰ ਅੰਦਾਜ ਹੈ, ਜੋ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ। ਦਰਅਸਲ, ਇਹ ਸ਼ਖਸ ਬਿਲਕੁਲ ਵੈੱਬ ਸੀਰੀਜ਼ ਦੇ ਕਿਰਦਾਰ ਵਰਗਾ ਹੋ ਰਿਹਾ ਹੈ। ਅਮਰੀਕੀ ਵੈੱਬ ਸੀਰੀਜ਼ ਬ੍ਰੇਕਿੰਗ ਬੈਡ ਨੂੰ ਦੁਨੀਆ ਦੀ ਸਭ ਤੋਂ ਵਧੀਆ ਸੀਰੀਜ਼ ਮੰਨਿਆ ਜਾਂਦਾ ਹੈ। ਅਪਰਾਧ ਅਤੇ ਨਸ਼ਿਆਂ ਨਾਲ ਜੁੜੀ ਇਸ ਲੜੀ ਦੇ ਮੁੱਖ ਖਲਨਾਇਕ ਦਾ ਨਾਂ ਗੁਸਤਾਵੋ ਫਰਿੰਗ ਸੀ, ਜਿਸ ਦੀ ਭੂਮਿਕਾ ਅਮਰੀਕੀ ਅਦਾਕਾਰ ਗਿਆਨ ਕਾਰਲੋ ਐਸਪੋਸਿਟੋ ਨੇ ਨਿਭਾਈ ਸੀ, ਜਿਸ ਵਿਅਕਤੀ ਦੀ ਅਸੀਂ ਗੱਲ ਕਰ ਰਹੇ ਹਾਂ, ਜਿਸ ਨੇ ਭੇਲਪੁਰੀ ਨੂੰ ਬਣਾਇਆ ਉਹ ਬਿਲਕੁਲ ਗੁਸਤਾਵੋ ਫਰਿੰਗ ਵਰਗਾ ਦਿਸਦਾ ਹੈ। ਇਸ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਵੀ ਹਨ।


ਵੀਡੀਓ ਵਾਇਰਲ ਹੋ ਰਿਹਾ ਹੈ

ਇਸ ਵੀਡੀਓ ਨੂੰ 18 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਜਦਕਿ ਕਈ ਲੋਕਾਂ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਈ ਲੋਕਾਂ ਨੇ ਵਿਅਕਤੀ ਨੂੰ ਮਜ਼ਾਕੀਆ ਨਾਮ ਵੀ ਦਿੱਤਾ ਹੈ। ਕਈਆਂ ਨੇ ਇਸ ਨੂੰ ਗੁਸਤਾਵੋ ਸਿੰਘ ਬਣਾਇਆ ਅਤੇ ਕਈਆਂ ਨੇ ਇਸ ਨੂੰ ਬ੍ਰੇਕਿੰਗ ਬੈਡ ਦੀ ਬਜਾਏ ਬ੍ਰੇਕਿੰਗ ਮਰੀ ਦਾ ਨਾਂ ਦਿੱਤਾ। ਇੱਕ ਨੇ ਮਜ਼ਾਕ ਵਿੱਚ ਕਿਹਾ ਕਿ ਜੇ ਕੋਈ ਭੇਲਪੁਰੀ ਬਾਰੇ ਸ਼ਿਕਾਇਤ ਕਰਨਾ ਚਾਹੁੰਦਾ ਹੈ, ਤਾਂ ਉਹ ਉਸ ਵਿਅਕਤੀ ਨੂੰ ਮੇਲ ਕਰਕੇ ਦੱਸ ਦੇਵੇਗਾ।

Published by:Krishan Sharma
First published:

Tags: Ajab Gajab News, Instagram, Social media news, Viral news, Viral video