Home /News /lifestyle /

ਭਾਰਤ ਵਿੱਚ ਡਾਇਬਿਟਿਕ ਰੈਟੀਨੋਪੈਥੀ ਦਾ ਪ੍ਰਬੰਧਨ ਕਰਨਾ - ਇਹ ਕੋਈ ਆਸਾਨ ਕੰਮ ਨਹੀਂ ਹੈ

ਭਾਰਤ ਵਿੱਚ ਡਾਇਬਿਟਿਕ ਰੈਟੀਨੋਪੈਥੀ ਦਾ ਪ੍ਰਬੰਧਨ ਕਰਨਾ - ਇਹ ਕੋਈ ਆਸਾਨ ਕੰਮ ਨਹੀਂ ਹੈ

ਭਾਰਤ ਵਿੱਚ ਡਾਇਬਿਟਿਕ ਰੈਟੀਨੋਪੈਥੀ ਦਾ ਪ੍ਰਬੰਧਨ ਕਰਨਾ - ਇਹ ਕੋਈ ਆਸਾਨ ਕੰਮ ਨਹੀਂ ਹੈ

ਭਾਰਤ ਵਿੱਚ ਡਾਇਬਿਟਿਕ ਰੈਟੀਨੋਪੈਥੀ ਦਾ ਪ੍ਰਬੰਧਨ ਕਰਨਾ - ਇਹ ਕੋਈ ਆਸਾਨ ਕੰਮ ਨਹੀਂ ਹੈ

ਡਾਇਬਿਟੀਜ਼ ਦੁਨੀਆ ਭਰ ਵਿੱਚ ਅੰਨ੍ਹੇਪਣ ਹੋਣ ਦਾ ਪੰਜਵਾਂ ਪ੍ਰਮੁੱਖ ਕਾਰਨ ਬਣ ਗਈ ਹੈ4। DR ਦੁਨੀਆ ਭਰ ਵਿੱਚ ਡਾਇਬਿਟੀਜ਼ ਵਾਲੇ ਲੋਕਾਂ ਵਿੱਚ ਨਜ਼ਰ ਦੀ ਸਮੱਸਿਆ ਅਤੇ ਅੰਨ੍ਹੇਪਣ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ3। DR ਨੂੰ ਵਿਨਾਸ਼ਕਾਰੀ ਨਿੱਜੀ ਅਤੇ ਸਮਾਜਿਕ-ਆਰਥਿਕ ਕਾਰਕਾਂ ਕਰਕੇ ਕੰਮਕਾਜੀ ਆਬਾਦੀ ਵਿੱਚ ਅੰਨ੍ਹੇਪਣ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ3।

ਹੋਰ ਪੜ੍ਹੋ ...
 • Share this:

  ਭਾਰਤ ਦੇ ਸਥਿਰ ਆਰਥਿਕ ਵਿਕਾਸ ਨੇ ਪੂਰੀ ਤਰ੍ਹਾਂ ਇਸ ਦੇ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਕੀਤਾ ਹੈ। ਖਾਸ ਤੌਰ 'ਤੇ, ਸ਼ਹਿਰ ਅਤੇ ਸ਼ਹਿਰੀ ਕੇਂਦਰ ਵਧੇਰੇ ਸਮਰੱਥ ਬਣ ਗਏ ਹਨ, ਅਤੇ ਸ਼ਹਿਰ ਦੇ ਵਾਸੀਆਂ ਦੀ ਜੀਵਨਸ਼ੈਲੀ ਪੱਛਮੀ ਦੇਸ਼ਾਂ ਦੇ ਸਮਾਨ ਹੁੰਦੀ ਜਾ ਰਹੀ ਹੈ। ਇਹ ਖੁਸ਼ਹਾਲੀ ਅਤੇ ਵਿਕਾਸ ਕੁਪੋਸ਼ਣ, ਮਾੜੀ ਸਫਾਈ, ਅਸ਼ੁੱਧ ਭੋਜਨ ਅਤੇ ਪਾਣੀ ਕਾਰਨ ਹੋਣ ਵਾਲੀਆਂ ਬਹੁਤ ਸਾਰੀਆਂ ਬਿਮਾਰੀਆਂ ਦੇ ਖਾਤਮੇ ਹੋਇਆ ਹੈ।


  ਪਰ, ਇੱਕ ਹੋਰ ਪਹਿਲੂ ਵੀ ਹੈ। ਵਧੇਰੀ ਅਮੀਰੀ, ਵਧੇਰਾ ਸ਼ਹਿਰੀਕਰਨ, ਸੁਸਤ ਜੀਵਨਸ਼ੈਲੀ ਅਤੇ ਭਾਰੀ ਭੋਜਨ, ਜੀਵਨਸ਼ੈਲੀ ਦੀਆਂ ਕਈ ਬਿਮਾਰੀਆਂ ਦਾ ਕਾਰਨ ਵੀ ਬਣਦੇ ਹਨ - ਜਿਵੇਂ ਕਿ ਮੋਟਾਪਾ, ਉਹ ਵੀ ਖਾਸ ਕਰਕੇ ਬੱਚਿਆਂ ਵਿੱਚ1। ਮੋਟਾਪਾ ਆਪਣੇ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਡਾਇਬਿਟਿਕ ਲੈ ਕੇ ਆਉਂਦਾ ਹੈ2

  ਭਾਰਤ ਵਿਖੇ, 2019 ਵਿੱਚ ਡਾਇਬਿਟੀਜ਼ ਤੋਂ ਪੀੜਤ ਲੋਕਾਂ ਦੀ ਕੁੱਲ ਗਿਣਤੀ 77 ਮਿਲੀਅਨ ਹੋਣ ਦਾ ਅਨੁਮਾਨ ਸੀ, ਜਿਨ੍ਹਾਂ ਵਿੱਚੋਂ 43.9 ਮਿਲੀਅਨ ਦੀ ਜਾਂਚ ਨਹੀਂ ਹੋਈ ਸੀ। ਵਿਸ਼ਵ ਪੱਧਰ 'ਤੇ, ਡਾਇਬਿਟੀਜ਼ (ਭਾਰੀ ਟਾਈਪ 2 ਡਾਇਬਿਟੀਜ਼, 20-79 ਸਾਲ ਦੀ ਉਮਰ) ਵਾਲੇ ਦੋ ਬਾਲਗਾਂ ਵਿੱਚੋਂ ਇੱਕ ਨੂੰ ਇਹ ਪਤਾ ਹੀ ਨਹੀਂ ਹੁੰਦਾ ਹੈ ਕਿ ਉਨ੍ਹਾਂ ਨੂੰ ਇਹ ਸਮੱਸਿਆ ਹੈ3


  ਇਹ ਗਿਣਤੀ ਵੱਧਣ ਦੀ ਉਮੀਦ ਹੈ। ਇੰਟਰਨੈਸ਼ਨਲ ਡਾਇਬਿਟੀਜ਼ ਫੈਡਰੇਸ਼ਨ ਐਟਲਸ 2019 ਦੇ ਅਨੁਸਾਰ, 2030 ਵਿੱਚ ਡਾਇਬਿਟੀਜ਼ ਵਾਲੇ ਲੋਕਾਂ ਦੀ ਗਿਣਤੀ 101 ਮਿਲੀਅਨ ਅਤੇ 2045 ਵਿੱਚ 134 ਮਿਲੀਅਨ ਹੋ ਜਾਵੇਗੀ3। ਅਜਿਹੇ ਦੇਸ਼ ਲਈ ਜਿੱਥੇ ਡਾਕਟਰੀ ਸੇਵਾਵਾਂ ਪਹਿਲਾਂ ਹੀ ਕਮਜ਼ੋਰ ਹਨ, ਇਹ ਇੱਕ ਮੁਸ਼ਕਲ ਚੁਣੌਤੀ ਸਾਬਤ ਹੋ ਸਕਦੀ ਹੈ। ਡਾਇਬਿਟੀਜ਼ ਆਪਣੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਲਿਆਉਂਦੀ ਹੈ ਕਿਉਂਕਿ ਇਹ ਸਰੀਰ ਦੇ ਲਗਭਗ ਹਰ ਹਿੱਸੇ ਨੂੰ ਪ੍ਰਭਾਵਤ ਕਰਦੀ ਹੈ - ਡਾਇਬਿਟੀਜ਼ ਵਾਲੇ ਲੋਕਾਂ ਨੂੰ ਗੁਰਦਿਆਂ, ਹੇਠਲੇ ਅੰਗਾਂ ਅਤੇ ਇੱਥੋਂ ਤੱਕ ਕਿ ਅੱਖਾਂ ਦੀਆਂ ਸਮੱਸਿਆਵਾਂ ਦਾ ਵੱਧ ਖ਼ਤਰਾ ਹੁੰਦਾ ਹੈ।

  ਡਾਇਬਿਟੀਜ਼ ਦੁਨੀਆ ਭਰ ਵਿੱਚ ਅੰਨ੍ਹੇਪਣ ਹੋਣ ਦਾ ਪੰਜਵਾਂ ਪ੍ਰਮੁੱਖ ਕਾਰਨ ਬਣ ਗਈ ਹੈ4। DR ਦੁਨੀਆ ਭਰ ਵਿੱਚ ਡਾਇਬਿਟੀਜ਼ ਵਾਲੇ ਲੋਕਾਂ ਵਿੱਚ ਨਜ਼ਰ ਦੀ ਸਮੱਸਿਆ ਅਤੇ ਅੰਨ੍ਹੇਪਣ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ3। DR ਨੂੰ ਵਿਨਾਸ਼ਕਾਰੀ ਨਿੱਜੀ ਅਤੇ ਸਮਾਜਿਕ-ਆਰਥਿਕ ਕਾਰਕਾਂ ਕਰਕੇ ਕੰਮਕਾਜੀ ਆਬਾਦੀ ਵਿੱਚ ਅੰਨ੍ਹੇਪਣ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ3

  ਇਸ ਨੂੰ ਨਜ਼ਰ ਦਾ ਇੱਕ ਗੁਪਤ ਚੋਰ ਵੀ ਕਿਹਾ ਜਾਂਦਾ ਹੈ: ਇਸ ਵਿੱਚ ਦਰਦ ਨਹੀਂ ਹੁੰਦੀ। ਨਜ਼ਰ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ। ਕੋਈ ਸੁਰਾਗ ਨਹੀਂ ਮਿਲਦਾ। ਦਰਅਸਲ, ਡਾ: ਮਨੀਸ਼ਾ ਅਗਰਵਾਲ, ਸੰਯੁਕਤ ਸਕੱਤਰ, ਰੈਟੀਨਾ ਸੋਸਾਇਟੀ ਆਫ਼ ਇੰਡੀਆ ਦੇ ਅਨੁਸਾਰ, ਇਸਦੇ ਸ਼ੁਰੂਆਤੀ ਲੱਛਣਾਂ ਵਿੱਚੋਂ ਇੱਕ ਹੈ ਪੜ੍ਹਨ ਵਿੱਚ ਲਗਾਤਾਰ ਮੁਸ਼ਕਲ ਆਉਣਾ, ਜੋ ਚਸ਼ਮੇ ਬਦਲਣ ਨਾਲ ਵੀ ਦੂਰ ਨਹੀਂ ਹੁੰਦੀ ਹੈ। ਇਸਦਾ ਮਤਲਬ ਇਹ ਹੈ ਕਿ ਜਦੋਂ ਤੱਕ ਤੁਸੀਂ ਲੱਛਣਾਂ ਨੂੰ ਮਹਿਸੂਸ ਕਰਨਾ ਸ਼ੁਰੂ ਕਰਦੇ ਹੋ, ਨਜ਼ਰ ਨੂੰ ਨਾ ਠੀਕ ਹੋਣ ਵਾਲਾ ਨੁਕਸਾਨ ਪਹਿਲਾਂ ਹੀ ਵਾਪਰ ਚੁੱਕਾ ਹੁੰਦਾ ਹੈ2। ਹਾਲਾਂਕਿ, ਇੱਕ ਵਾਰ ਨਿਦਾਨ ਹੋ ਜਾਣ 'ਤੇ, ਸਹੀ ਦੇਖਭਾਲ ਨਾਲ DR ਦੇ ਕਾਰਨ ਹੋਣ ਵਾਲੇ ਨਜ਼ਰ ਦੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ5। ਨਿਦਾਨ ਵਿੱਚ ਕਿਸੇ ਅੱਖਾਂ ਦੇ ਡਾਕਟਰ ਵੱਲੋਂ ਕੀਤੇ ਜਾਣ ਵਾਲਾ DR ਆਈ ਟੈਸਟ ਸ਼ਾਮਲ ਹੁੰਦਾ ਹੈ। ਡਾਇਬਿਟੀਜ਼ ਵਾਲੇ ਲੋਕਾਂ ਨੂੰ ਹਰ ਸਾਲ DR ਲਈ ਆਪਣਾ ਟੈਸਟ ਕਰਵਾਉਣਾ ਪੈਂਦਾ ਹੈ6

  ਜਾਗਰੂਕਤਾ ਦੀ ਘਾਟ


  DR ਭਾਰਤ ਵਿੱਚ ਡਾਇਬਿਟੀਜ਼ ਵਾਲੇ ਲਗਭਗ 18% ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਜਿਸਦਾ ਮਤਲਬ ਹੈ - ਡਾਇਬਿਟੀਜ਼ ਤੋਂ ਪੀੜਤ 5 ਵਿੱਚੋਂ 1 ਵਿਅਕਤੀ3। Netra Suraksha ਪਹਿਲਕਦਮੀ ਦੇ ਸੀਜ਼ਨ 1 ਦੀ ਆਮ ਚਰਚਾ ਵਿੱਚ, ਡਾ: ਦਿਨੇਸ਼ ਤਲਵਾਰ, ਸੈਂਟਰ ਫਾਰ ਸਾਈਟ, ਨਵੀਂ ਦਿੱਲੀ ਵਿਖੇ ਵਿਟ੍ਰੀਓਰੇਟਿਨਲ ਅਤੇ ਯੂਵੀਲ ਡਿਸਆਰਡਰਜ਼ ਦੇ ਡਾਇਰੈਕਟਰ, ਨੇ ਇਸ ਤੱਥ ਵੱਲ ਧਿਆਨ ਖਿੱਚਿਆ ਕਿ ਲੋਕ ਇਸ ਗੱਲ ਤੋਂ ਜਾਣੂ ਨਹੀਂ ਹਨ ਕਿ ਉਨ੍ਹਾਂ ਨੂੰ ਨਿਯਮਤ ਤੌਰ 'ਤੇ DR ਦੀ ਜਾਂਚ ਕਰਵਾਉਣ ਦੀ ਜ਼ਰੂਰਤ ਹੈ ਅਤੇ ਜਾਗਰੂਕਤਾ ਦੀ ਘਾਟ ਸਮਾਜਕ ਪੱਧਰ 'ਤੇ DR ਨਾਲ ਲੜਨ ਵਿੱਚ ਇੱਕ ਚੁਣੌਤੀ ਪੈਦਾ ਕਰਦੀ ਹੈ। ਆਪਣੇ ਪਰਿਵਾਰ ਅਤੇ ਸਮਾਜਿਕ ਦਾਇਰੇ ਵਿੱਚ ਡਾਇਬਿਟੀਜ਼ ਵਾਲੇ ਕਿਸੇ ਵੀ ਵਿਅਕਤੀ ਬਾਰੇ ਸੋਚੋ - ਕੀ ਤੁਸੀਂ ਕਦੇ ਡਾਇਬਿਟਿਕ ਰੈਟੀਨੋਪੈਥੀ ਬਾਰੇ ਗੱਲਬਾਤ ਕੀਤੀ ਹੈ?


  ਇਹ ਪ੍ਰਤੀਬਿੰਬਤ ਹੈ। DR ਮੁੱਖ ਤੌਰ 'ਤੇ 20-70 ਸਾਲ ਦੀ ਉਮਰ ਦੇ ਕੰਮਕਾਜੀ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ3, ਜਿਸਦਾ ਮਤਲਬ ਹੈ ਕਿ ਉਹ ਪਰਿਵਾਰ ਜਿੱਥੇ ਰੋਜ਼ੀ-ਰੋਟੀ ਕਮਾਉਣ ਵਾਲਾ ਮੁੱਖ ਵਿਅਕਤੀ ਡਾਇਬਿਟੀਜ਼ ਤੋਂ ਪੀੜਤ ਹੁੰਦਾ, ਜੇਕਰ ਉਸ ਨੂੰ DR ਹੋਵੇ, ਤਾਂ ਉਹ ਵਿੱਤੀ ਤੌਰ 'ਤੇ ਕਮਜ਼ੋਰ ਹੋ ਜਾਂਦੇ ਹਨ। ਚੰਗੀ ਖ਼ਬਰ ਇਹ ਹੈ ਕਿ DR ਤੋਂ ਹੋਣ ਵਾਲੇ ਨਜ਼ਰ ਦੇ ਨੁਕਸਾਨ ਨੂੰ ਚੰਗੀ ਤਰ੍ਹਾਂ ਰੋਕਿਆ ਜਾ ਸਕਦਾ ਹੈ, ਬਸ਼ਰਤੇ ਇਸਦਾ ਜਲਦੀ ਪਤਾ ਲੱਗ ਜਾਵੇ, ਅਤੇ ਬਿਮਾਰੀ ਤੋਂ ਨਜਿੱਠਣ ਲਈ ਆਪਣੇ ਡਾਕਟਰ ਦੀ ਸਲਾਹ ਅਨੁਸਾਰ ਕੰਮ ਕੀਤਾ ਜਾਵੇ5


  DR ਤੋਂ ਸੰਭਾਵਿਤ ਤੌਰ ‘ਤੇ ਪ੍ਰਭਾਵਿਤ ਹੋਣ ਵਾਲੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ, Network18 ਨੇ Novartis ਦੇ ਸਹਿਯੋਗ ਨਾਲ, 'Netra Suraksha' - ਡਾਇਬਿਟੀਜ਼ ਵਿਰੁੱਧ ਭਾਰਤ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਹੈ। ਇਸਦਾ ਉਦੇਸ਼ ਜਾਣਕਾਰੀ, ਭਰਪੂਰ ਲੇਖਾਂ ਅਤੇ ਵਿਅਕਤੀਗਤ ਜਾਂਚ ਕੈਂਪਾਂ ਰਾਹੀਂ DR ਬਾਰੇ ਜਾਗਰੂਕਤਾ ਫੈਲਾਉਣਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਡਾਇਬਿਟੀਜ਼ ਵਾਲੇ ਲੋਕਾਂ ਨੂੰ ਇਸ ਕਮਜ਼ੋਰੀ ਬਾਰੇ ਸੁਚੇਤ ਕੀਤੇ ਜਾਣ ਤੋਂ ਬਾਅਦ, ਉਹ ਖੁਦ ਲਈ ਅਤੇ ਆਪਣੇ ਅਜ਼ੀਜ਼ਾਂ ਲਈ DR ਅਤੇ ਡਾਇਬਿਟੀਜ਼ ਦੀ ਨਿਯਮਤ ਜਾਂਚ ਕਰਵਾਉਣ ਲਈ ਲੋੜੀਂਦੇ ਕਦਮ ਚੁੱਕਣਗੇ।

   

  ਡਾਕਟਰਾਂ ਦੀ ਘਾਟ


  ਹਾਲਾਂਕਿ, ਭਾਰਤ ਵਿੱਚ DR ਵਿਰੁੱਧ ਚੱਲ ਰਹੀ ਲੜਾਈ ਵਿੱਚ ਅਗਲੀ ਰੁਕਾਵਟ ਅੱਖਾਂ ਦੇ ਯੋਗ ਡਾਕਟਰ ਦੀ ਘਾਟ ਹੈ। ਵਰਤਮਾਨ ਵਿੱਚ, ਭਾਰਤ ਵਿੱਚ ਲਗਭਗ 12000 ਅੱਖਾਂ ਦੇ ਡਾਕਟਰ (ਲਗਭਗ 3500 ਰੈਟੀਨਾ ਸਪੈਸ਼ਲਿਸਟ) ਹਨ। ਰੈਟੀਨਾ ਸਪੈਸ਼ਲਿਸਟ ਦੀ ਕਮੀ ਖਾਸ ਤੌਰ 'ਤੇ ਚਿੰਤਾ ਦਾ ਵਿਸ਼ਾ ਹੈ - ਪ੍ਰਤੀ 1.26 ਮਿਲੀਅਨ ਲੋਕਾਂ ਵਿੱਚ ਸਿਰਫ਼ 1 ਰੈਟੀਨਾ ਸਪੈਸ਼ਲਿਸਟ7। ਜਦੋਂ ਅਸੀਂ ਡਾਇਬਿਟੀਜ਼ ਵਾਲੇ ਲੋਕਾਂ ਦੀ ਗਿਣਤੀ (2030 ਤੱਕ 100 ਮਿਲੀਅਨ ਤੋਂ ਵੱਧ ਡਾਇਬਿਟੀਜ਼ ਵਾਲੇ ਲੋਕਾਂ) ਦੀ ਤੁਲਨਾ ਅੱਖਾਂ ਦੇ ਡਾਕਟਰ (12000) ਨਾਲ ਕਰਦੇ ਹਾਂ, ਤਾਂ ਇਹ ਅੰਕੜਾ ਡਾਇਬਿਟੀਜ਼ ਵਾਲੇ ਪ੍ਰਤੀ 8,333 ਲੋਕਾਂ ਲਈ 1 ਅੱਖਾਂ ਦੇ ਡਾਕਟਰ ਤੱਕ ਪਹੁੰਚ ਜਾਂਦਾ ਹੈ। ਇਹ ਦੇਖਦੇ ਹੋਏ ਕਿ ਡਾਇਬਿਟੀਜ਼ ਵਾਲੇ ਲੋਕਾਂ ਨੂੰ ਹਰ ਸਾਲ DR ਲਈ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣ ਦੀ ਲੋੜ ਹੁੰਦੀ ਹੈ, ਭਾਰਤ ਵਿੱਚ ਡਾਕਟਰਾਂ ਦੀ ਵੱਡੀ ਘਾਟ ਹੈ।


  ਇਹ ਇੱਕ ਅਜਿਹੀ ਸਮੱਸਿਆ ਹੈ ਜਿਸਨੂੰ ਨੀਤੀ ਦੇ ਪੱਧਰ 'ਤੇ ਹੱਲ ਕਰਨ ਦੀ ਲੋੜ ਹੈ, ਕਿਉਂਕਿ ਮੰਗ ਅਤੇ ਸਪਲਾਈ ਦੇ ਵਿਚਕਾਰਲਾ ਫਰਕ ਸਮੇਂ ਦੇ ਨਾਲ ਹੀ ਵੱਧਦਾ ਜਾ ਰਿਹਾ ਹੈ। AI ਸੰਚਾਲਿਤ ਫੰਡਸ ਕੈਮਰਿਆਂ ਰਾਹੀਂ ਦਿਲਚਸਪ ਵਿਕਾਸ ਕੀਤਾ ਗਿਆ ਹੈ, ਜੋ DR ਦੀ ਜਾਂਚ ਨੂੰ ਸਵੈਚਾਲਤ ਕਰਦੇ ਹਨ। ਇਸ ਤਕਨੀਕ ਨੂੰ ਅਪਣਾਉਣ ਨਾਲ ਵੀ ਇਸ ਫਰਕ ਨੂੰ ਪੂਰਾ ਕਰਨ ਵਿੱਚ ਮਦਦ ਮਿਲੇਗੀ।

   

  ਬਿਮਾਰੀ ਦਾ ਅਰਥ ਸ਼ਾਸਤਰ


  DR ਨੌਜਵਾਨ ਆਬਾਦੀ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ ਕਿਉਂਕਿ ਡਾਇਬਿਟੀਜ਼ (ਖਾਸ ਕਰਕੇ ਟਾਈਪ 2) ਨੌਜਵਾਨ ਆਬਾਦੀ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ। ਨਜ਼ਰ ਦਾ ਨੁਕਸਾਨ ਕਿਸੇ ਵੀ ਉਮਰ ਵਾਲੇ ਵਿਅਕਤੀ ਦੀ ਕਮਾਈ ਕਰਨ ਦੀ ਸਮਰੱਥਾ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜੇਕਰ ਇਹ ਸਮੇਂ ਤੋਂ ਪਹਿਲਾਂ ਹੀ ਹੋ ਜਾਵੇ, ਇਹ ਰਿਟਾਇਰਮੈਂਟ ਫੰਡ ਬਣਾਉਣ ਦੀ ਉਹਨਾਂ ਦੀ ਯੋਗਤਾ ਨੂੰ ਠੇਸ ਪਹੁੰਚਾਉਂਦਾ ਹੈ, ਉਹਨਾਂ ਦੇ ਪਰਿਵਾਰਕ ਮੈਂਬਰ ਛੋਟੇ ਹੋ ਸਕਦੇ ਹਨ (ਅਤੇ ਹੋ ਸਕਦਾ ਹੈ ਕਿ ਬੱਚੇ ਅਜੇ ਵੀ ਪੜ੍ਹਦੇ ਹੋਣ) ਜਾਂ ਉਹਨਾਂ ਦੀ ਕਮਾਈ ਘੱਟ ਹੋਵੇ। ਨਜ਼ਰ ਦੀ ਘਾਟ ਆਪਣੇ ਨਾਲ ਬਹੁਤ ਸਾਰੇ ਅਣਕਿਆਸੇ ਖਰਚੇ ਵੀ ਲਿਆਉਂਦੀ ਹੈ - ਜਿਵੇਂ ਕਿ ਕਿਸੇ ਦੇਖਭਾਲਕਰਤਾ ਦੀ ਲੋੜ, ਪੁਨਰਵਾਸ ਅਤੇ ਸਿਖਲਾਈ ਦੇ ਖਰਚੇ, ਮੁੜ-ਹੁਨਰ ਪ੍ਰਾਪਤ ਕਰਨ ਦੇ ਖਰਚੇ ਆਦਿ।


  ਹਾਲਾਂਕਿ, ਸਭ ਤੋਂ ਸਿੱਧੇ ਮੈਡੀਕਲ ਦੇ ਖਰਚੇ ਹੁੰਦੇ ਹਨ। ਜਦੋਂ ਕਿਸੇ ਵਿਅਕਤੀ ਵਿੱਚ ਨਜ਼ਰ ਨੂੰ ਖਤਰੇ ਵਿੱਚ ਪਾਉਣ ਵਾਲੀ DR ਹੋਣ ਤਾਂ ਪਤਾ ਲੱਗਦਾ ਹੈ, ਤਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਔਖਾ ਹੋ ਜਾਂਦਾ ਹੈ। ਇਸ ਤੋਂ ਬਾਅਦ ਕਈ ਡਾਕਟਰਾਂ ਦੇ ਨਾਲ ਮੁਲਾਕਾਤਾਂ, ਜਾਂਚ, ਦੇਖਭਾਲ ਅਤੇ ਦਵਾਈਆਂ ਆਦਿ ਦੇ ਖਰਚੇ ਸ਼ੁਰੂ ਹੋ ਜਾਂਦੇ ਹਨ। ਖਰਚੇ ਇਸ ਗੱਲ 'ਤੇ ਨਿਰਭਰ ਕਰਦੇ ਹਨ ਕਿ ਵਿਅਕਤੀ ਕਿੱਥੇ ਰਹਿੰਦਾ ਹੈ। ਜੇ ਉਹ ਕਿਸੇ ਮਹਾਨਗਰ ਵਿੱਚ ਰਹਿੰਦਾ ਹੈ, ਤਾਂ ਡਾਕਟਰੀ ਖਰਚੇ ਮਹਿੰਗੇ ਹੋ ਸਕਦੇ ਹਨ। ਜੇਕਰ ਦੇਸ਼ ਦੇ ਇੱਕ ਛੋਟੇ ਕਸਬੇ ਜਾਂ ਪੇਂਡੂ ਹਿੱਸੇ ਵਿੱਚ ਰਹਿੰਦਾ ਹੈ, ਤਾਂ ਉਸ ਨੂੰ ਕਿਸੇ ਵੱਡੇ ਸ਼ਹਿਰ ਵਿੱਚ ਜਾਣਾ ਪੈ ਸਕਦਾ ਹੈ, ਅਤੇ ਉਸਦੇ ਮੈਡੀਕਲ ਬਿਲ ਵਿੱਚ ਯਾਤਰਾ ਅਤੇ ਬੋਰਡਿੰਗ ਖਰਚੇ ਵੀ ਸ਼ਾਮਲ ਹੋ ਜਾਂਦੇ ਹਨ।


  ਬੀਮਾ ਮਦਦ ਕਰ ਸਕਦਾ ਹੈ, ਬਸ਼ਰਤੇ ਕਿ ਉਡੀਕ ਕਰਨ ਦੌਰਾਨ DR ਜਾਂ ਡਾਇਬਿਟੀਜ਼ ਨਾਲ ਸੰਬੰਧਿਤ ਕੋਈ ਸਮੱਸਿਆਵਾਂ ਪੈਦਾ ਨਾ ਹੋਣ। ਜ਼ਿਆਦਾਤਰ ਬੀਮਾਕਰਤਾ ਡਾਇਬਿਟੀਜ਼ ਨਾਲ ਸੰਬੰਧਿਤ ਸਮੱਸਿਆਵਾਂ ਲਈ ਲੰਮੀ ਉਡੀਕ ਦੀ ਮਿਆਦ (ਅਕਸਰ ਵਧਾਉਂਦੇ ਹੋਏ ਸਾਲ) ਨਿਰਧਾਰਤ ਕਰਦੇ ਹਨ। ਡਾਇਬਿਟੀਜ਼ ਆਧਾਰਿਤ ਬੀਮਾ ਪਾਲਿਸੀਆਂ ਵਿੱਚ ਉਡੀਕ ਦੀ ਮਿਆਦ ਨਹੀਂ ਹੁੰਦੀ, ਪਰ ਉਹਨਾਂ ਵਿੱਚ ਕੁਝ ਚੀਜ਼ਾਂ ਕਵਰ ਨਹੀਂ ਹੁੰਦੀਆਂ ਹਨ। ਇਸਦਾ ਮਤਲਬ ਇਹ ਹੈ ਕਿ ਭਾਵੇਂ ਵਿਅਕਤੀ ਕੋਲ ਕੋਈ ਅਜਿਹਾ ਬੀਮਾ ਹੈ ਜੋ ਡਾਇਬਿਟੀਜ਼ ਵਾਲੇ ਲੋਕਾਂ ਲਈ ਤਿਆਰ ਕੀਤਾ ਗਿਆ ਹੈ, ਪਰ ਹੋ ਸਕਦਾ ਹੈ ਕਿ ਉਹ ਸਾਰੇ ਖਰਚਿਆਂ ਨੂੰ ਕਵਰ ਨਾ ਕਰੇ।


  ਡਾਇਬਿਟੀਜ਼ ਵਾਲੇ ਲੋਕਾਂ ਲਈ ਬੀਮੇ ਦੀ ਕੀਮਤਾਂ ਵਿੱਚ ਸਿਰਫ਼ ਵਾਧਾ ਹੀ ਹੋ ਰਿਹਾ ਹੈ. 2016 ਤੋਂ 2019 ਦੇ ਦੌਰਾਨ, ਡਾਇਬਿਟੀਜ਼ ਨਾਲ ਸੰਬੰਧਿਤ ਦਾਅਵਿਆਂ ਦੀ ਗਿਣਤੀ ਵਿੱਚ 120% ਵਾਧਾ ਹੋਇਆ ਹੈ8। ਸਭ ਤੋਂ ਤੇਜ਼ ਵਾਧਾ 20-30 ਦੇ ਉਮਰ-ਸਮੂਹ ਵਿੱਚ ਹੋਇਆ ਹੈ। ਰਵਾਇਤੀ ਤੌਰ 'ਤੇ, ਅਜਿਹੇ ਰੁਝਾਨਾਂ ਕਰਕੇ, ਬੀਮਾ ਪ੍ਰੀਮੀਅਮ ਵਧੇਰੇ ਮਹਿੰਗੇ ਹੁੰਦੇ ਜਾ ਰਹੇ ਹਨ।

   

  ਰੋਕਥਾਮ ਇਲਾਜ ਨਾਲੋਂ ਬਿਹਤਰ ਹੈ


  ਇਹਨਾਂ ਸਾਰੀਆਂ ਚੁਣੌਤੀਆਂ ਦੇ ਨਾਲ, ਡਾਇਬਿਟੀਜ਼ ਵਾਲਾ ਵਿਅਕਤੀ ਆਪਣੀ ਨਜ਼ਰ ਦੀ ਬਿਹਤਰ ਦੇਖਭਾਲ ਲਈ ਕੀ ਕਰ ਸਕਦਾ ਹੈ? ਸ਼ੁਰੂਆਤ ਕਰਨ ਵਾਲਿਆਂ ਲਈ: ਆਪਣੀ ਬਲੱਡ ਸ਼ੂਗਰ ਦੀ ਜਾਂਚ ਕਰਵਾਉਣੀ ਸ਼ੁਰੂ ਕਰੋ, ਅਤੇ ਬਿਹਤਰ ਪਾਚਕ ਨਿਯੰਤਰਣ ਪ੍ਰਾਪਤ ਕਰਨ ਲਈ ਆਪਣੇ ਡਾਕਟਰ ਤੋਂ ਸਲਾਹ ਲਵੋ। ਇਸਦਾ ਅਰਥ ਹੈ ਕਈ ਗੱਲਾਂ ਦਾ ਧਿਆਨ ਰੱਖਣਾ - ਜਿਵੇਂ ਕਿ ਬਲੱਡ ਪ੍ਰੈਸ਼ਰ, ਸੀਰਮ ਲਿਪਿਡ ਲੈਵਲ, ਖਣਿਜ ਅਤੇ ਵਿਟਾਮਿਨ ਦੀ ਕਮੀ, ਅਤੇ ਬੇਸ਼ੱਕ, ਖੁਰਾਕ, ਕਸਰਤ ਅਤੇ ਭਾਰ ਪ੍ਰਬੰਧਨ ਦਾ ਧਿਆਨ ਰੱਖਣਾ5


  ਦੂਜਾ, ਆਪਣੇ ਲਈ ਬੀਮਾ ਪਾਲਿਸੀ ਕਰਵਾਓ ਜੋ ਡਾਇਬਿਟੀਜ਼ ਵਾਲੇ ਲੋਕਾਂ ਦੀ ਮਦਦ ਕਰਨ ਲਈ ਤਿਆਰ ਕੀਤੀ ਹੋਵੇ। ਫਿਰ, ਇਹ ਪਤਾ ਕਰੋ ਕਿ ਉਸ ਵਿੱਚ ਕੀ ਕਵਰ ਕੀਤਾ ਜਾਂਦਾ ਹੈ ਅਤੇ ਕਿ ਨਹੀਂ। ਉਡੀਕ ਦੀ ਮਿਆਦ ਨੂੰ ਸਮਝੋ, ਅਤੇ ਸਾਰੇ ਸਹੀ

  ਪ੍ਰਿੰਟ ਪੜ੍ਹੋ. ਜਿੰਨਾ ਤੁਸੀਂ ਹੁਣੇ ਇਸ ਬਾਰੇ ਜਾਣੋਗੇ, ਇਹ ਤੁਹਾਨੂੰ ਇਸਦੀ ਲੋੜ ਪੈਣ ਵੇਲੇ ਉੰਨੀ ਹੀ ਬਿਹਤਰ ਸਾਬਤ ਹੋਵੇਗੀ।


  ਤੀਜਾ, DR ਜਾਂਚ ਲਈ ਆਪਣੇ ਅੱਖਾਂ ਦੇ ਡਾਕਟਰ ਕੋਲ ਸਲਾਨਾ ਮੁਲਾਕਾਤ ਨਿਯਤ ਕਰੋ ਅਤੇ ਇਸ ਨੂੰ ਨਾ ਯਾਦ ਰੱਖੋ। DR ਸ਼ੁਰੂਆਤੀ ਪੜਾਵਾਂ ਵਿੱਚ ਲੱਛਣ ਰਹਿਤ ਹੁੰਦੀ ਹੈ, ਅਤੇ ਜਿੰਨੀ ਜਲਦੀ ਤੁਸੀਂ ਇਸ ਦਾ ਪਤਾ ਲਗਾਉਂਦੇ ਹੋ, ਤੁਹਾਡੇ ਲਈ ਇਸਦਾ ਉਪਚਾਰ ਉੱਨਾ ਹੀ ਬਿਹਤਰ ਹੁੰਦਾ ਹੈ।


  ਅੰਤ ਵਿੱਚ, DR ਕਰਕੇ ਹੋਣ ਵਾਲੀ ਹਰ ਚੀਜ਼ ਬਾਰੇ ਆਪਣੇ ਆਪ ਨੂੰ ਸਿੱਖਿਅਤ ਕਰੋ। Netra Suraksha ਪਹਿਲਕਦਮੀ ਦੀ ਵੈੱਬਸਾਈਟ, ਸ਼ੁਰੂਆਤ ਕਰਨ ਲਈ ਇੱਕ ਚੰਗੀ ਥਾਂ ਹੈ ਜਿੱਥੇ ਤੁਸੀਂ ਵਿਆਪਕ ਪੈਨਲ ਚਰਚਾ, ਵੀਡੀਓ ਅਤੇ ਜਾਣਕਾਰੀ ਨਾਲ ਭਰਪੂਰ ਲੇਖ ਲੱਭ ਸਕਦੇ ਹੋ। ਆਪਣੇ ਖੁਦ ਦੇ ਚੈਂਪੀਅਨ ਬਣੋ, ਅਤੇ ਆਪਣੇ ਨੇੜੇ ਦੇ ਹੋਰ ਲੋਕਾਂ ਨੂੰ ਆਪਣੀ ਨਜ਼ਰ ਬਚਾਉਣ ਲਈ ਉਤਸ਼ਾਹਤ ਕਰੋ।


  Source:

  1. Countries in transition: underweight to obesity non-stop? Available at: https://journals.plos.org/plosmedicine/article?id=10.1371/journal.pmed.1002968 [Accessed 8 Sep 2022]

  2. Patel SA, Ali MK, Alam D, Yan LL, Levitt NS, Bernabe-Ortiz A, Checkley W, Wu Y, Irazola V, Gutierrez L, Rubinstein A, Shivashankar R, Li X, Miranda JJ, Chowdhury MA, Siddiquee AT, Gaziano TA, Kadir MM, Prabhakaran D. Obesity and its Relation With Diabetes and Hypertension: A Cross-Sectional Study Across 4 Geographical Regions. Glob Heart. 2016 Mar;11(1):71-79.e4. Available at: https://www.ncbi.nlm.nih.gov/pmc/articles/PMC4843822/#:~:text=Every%20standard%20deviation%20higher%20of,%2C%20aged%2040%E2%80%9369%20years. [Accessed 25 Aug 2022]

  3. IDF Atlas, International Diabetes Federation, 9th edition, 2019. Available at: https://diabetesatlas.org/atlas/ninth-edition/ [Accessed 5 Aug 2022]

  4. Pandey SK, Sharma V. World diabetes day 2018: Battling the Emerging Epidemic of Diabetic Retinopathy. Indian J Ophthalmol. 2018 Nov;66(11):1652-1653. Available at:


  https://www.ncbi.nlm.nih.gov/pmc/articles/PMC6213704/ [Accessed 5 Aug 2022]


  1. Complications of Diabetes. Available at: https://www.diabetes.org.uk/guide-to-diabetes/complications [Accessed 3 Aug 2022]

  2. Raman R, Ramasamy K, Rajalakshmi R, Sivaprasad S, Natarajan S. Diabetic retinopathy screening guidelines in India: All India Ophthalmological Society diabetic retinopathy task force and Vitreoretinal Society of India Consensus Statement. Indian J Ophthalmol [serial online] 2021;69:678-88. Available at: https://www.ijo.in/text.asp?2021/69/3/678/301576  [Accessed 6 Sep 2022]

  3. Vashist P, Senjam SS, Gupta V, Manna S, Gupta N, Shamanna BR, Bhardwaj A, Kumar A, Gupta P. Prevalence of diabetic retinopahty in India: Results from the National Survey 2015-19. Indian J Ophthalmol. 2021 Nov;69(11):3087-3094. Available at: https://www.ncbi.nlm.nih.gov/pmc/articles/PMC8725073/ [Accessed 5 Aug 2022]

  4. Diabetes health insurance is expensive. Here's a 4-point guide to manage related costs Available at: https://economictimes.indiatimes.com/wealth/insure/health-insurance/diabetes-health-insurance-is-expensive-heres-a-4-point-guide-to-manage-related-costs/articleshow/71982198.cms?utm_source=contentofinterest&utm_medium=text&utm_campaign=cppst [Accessed on 5th, August, 2022]

  Published by:Ashish Sharma
  First published:

  Tags: #NetraSuraksha, Diabetes, Eyesight, Health