Home /News /lifestyle /

Mango Banana Smoothie ਰੱਖਦੀ ਹੈ ਐਕਟਿਵ, ਜਾਣੋ ਬਣਾਉਣ ਦਾ ਤਰੀਕਾ

Mango Banana Smoothie ਰੱਖਦੀ ਹੈ ਐਕਟਿਵ, ਜਾਣੋ ਬਣਾਉਣ ਦਾ ਤਰੀਕਾ

Mango Banana Smoothie ਰੱਖਦੀ ਹੈ ਐਕਟਿਵ, ਜਾਣੋ ਬਣਾਉਣ ਦਾ ਤਰੀਕਾ

Mango Banana Smoothie ਰੱਖਦੀ ਹੈ ਐਕਟਿਵ, ਜਾਣੋ ਬਣਾਉਣ ਦਾ ਤਰੀਕਾ

Mango Banana Smoothie Recipe: ਦਿਨ ਦੀ ਸ਼ੁਰੂਆਤ ਦਾ ਸਾਡੇ ਸਵੇਰ ਦੇ ਖਾਣ-ਪੀਣ ਨਾਲ ਬਹੁਤ ਗਹਿਰਾ ਸਬੰਧਾ ਹੈ। ਜੀ ਹਾਂ ਸਵੇਰ ਸਮੇਂ ਦਾ ਕੀਤਾ ਨਾਸ਼ਤਾ ਜੇਕਰ ਵਧੀਆ ਐਨਰਜੀ ਵਾਲਾ ਹੋਵੇਗਾ ਤਾਂ ਦਿਨ ਭਰ ਐਕਟਿਵ ਰਿਹਾ ਜਾ ਸਕਦਾ ਹੈ। ਇਸ ਲਈ ਨਾਸ਼ਤੇ ਵਿੱਚ ਊਰਜਾ ਭਰਭੂਰ ਡ੍ਰਕਿੰਸ ਜਾਂ ਸਮੂਦੀ ਵੀ ਸ਼ਾਮਲ ਕੀਤੀ ਜਾ ਸਕਦੀ ਹੈ। ਇਨ੍ਹੀਂ ਦਿਨੀਂ ਅੰਬ ਬਾਜ਼ਾਰ 'ਚ ਆਸਾਨੀ ਨਾਲ ਮਿਲ ਜਾਂਦਾ ਹੈ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਉਥੇ ਹੀ ਕੇਲੇ ਨੂੰ ਊਰਜਾ ਦਾ ਘਰ ਵੀ ਕਿਹਾ ਜਾਂਦਾ ਹੈ। ਅਜਿਹੇ 'ਚ ਇਨ੍ਹਾਂ ਦੋਹਾਂ ਫਲਾਂ ਤੋਂ ਤਿਆਰ ਸਮੂਦੀ ਦਾ ਊਰਜਾ ਨਾਲ ਭਰਪੂਰ ਹੋਣਾ ਸੁਭਾਵਿਕ ਹੈ।

ਹੋਰ ਪੜ੍ਹੋ ...
  • Share this:

ਹਰ ਕੋਈ ਆਪਣੇ ਦਿਨ ਦੀ ਸ਼ੁਰੂਆਤ ਇਸ ਤਰ੍ਹਾਂ ਕਰਨਾ ਚਾਹੁੰਦਾ ਹੈ ਕਿ ਸ਼ਾਮ ਤੱਕ ਸਰੀਰ ਊਰਜਾਵਾਨ ਰਹੇ। ਅਜਿਹੇ 'ਚ ਸਮੂਦੀ ਦਾ ਸੇਵਨ ਕਰਨਾ ਬਿਹਤਰ ਵਿਕਲਪ ਹੈ। ਜੇਕਰ ਤੁਸੀਂ ਵੀ ਸਮੂਦੀ ਨੂੰ ਐਨਰਜੀ ਡਰਿੰਕ ਦੇ ਤੌਰ 'ਤੇ ਵਰਤਣਾ ਚਾਹੁੰਦੇ ਹੋ ਤਾਂ ਮੈਂਗੋ-ਬਾਨਾਨਾ ਸਮੂਦੀ ਦੀ ਰੈਸਿਪੀ ਅਜ਼ਮਾ ਸਕਦੇ ਹੋ। ਮੈਂਗੋ-ਬਾਨਾਨਾ ਸਮੂਦੀ ਸੁਆਦ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ, ਜਦੋਂ ਕਿ ਇਸ ਦੀ ਇੱਕ ਬਹੁਤ ਹੀ ਆਸਾਨੀ ਨਾਲ ਤਿਆਰ ਹੋਣ ਵਾਲੀ ਡ੍ਰਿੰਕ ਹੈ। ਸਵੇਰ ਦੇ ਸਮੇਂ ਵੱਡਿਆਂ ਦੇ ਨਾਲ-ਨਾਲ ਬੱਚਿਆਂ ਨੂੰ ਵੀ ਸਮੂਦੀ ਦਿੱਤੀ ਜਾ ਸਕਦੀ ਹੈ, ਜੋ ਉਨ੍ਹਾਂ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਹੋ ਸਕਦੀ ਹੈ।

Mango Banana Smoothie ਲਈ ਸਮੱਗਰੀ

  • ਅੰਬ - 2

  • ਕੇਲੇ - 2

  • ਦੁੱਧ - 1/2 ਲੀਟਰ

  • ਵਨੀਲਾ ਕਸਟਰਡ ਪਾਊਡਰ - 2 ਚਮਚ

  • ਖੰਡ - 1/2 ਕੱਪ

  • ਕਸਟਰਡ ਸ਼ੇਕ - 1/2 ਕੱਪ

  • ਟੂਟੀ ਫਰੂਟੀ - 50 ਗ੍ਰਾਮ

ਮੈਂਗੋ-ਬਾਨਾਨਾ ਸਮੂਦੀ ਬਣਾਉਣ ਦਾ ਤਰੀਕਾ

ਮੈਂਗੋ-ਬਨਾਨਾ ਸਮੂਦੀ ਬਣਾਉਣ ਲਈ ਪਹਿਲਾਂ ਅੰਬ ਨੂੰ ਛਿੱਲ ਕੇ ਉਸ ਦੇ ਟੁਕੜੇ ਕਰ ਲਓ। ਇਸੇ ਤਰ੍ਹਾਂ ਕੇਲੇ ਨੂੰ ਛਿੱਲ ਕੇ ਟੁਕੜਿਆਂ ਵਿੱਚ ਕੱਟ ਲਓ। ਹੁਣ ਇਨ੍ਹਾਂ ਦੋਹਾਂ ਫਲਾਂ ਦੇ ਟੁਕੜਿਆਂ ਨੂੰ ਮਿਕਸਰ ਜਾਰ 'ਚ ਪਾ ਕੇ ਪੀਸ ਲਓ। ਹੁਣ ਕਸਟਰਡ ਬਣਾਉਣ ਦੀ ਤਿਆਰੀ ਕਰੋ। ਇਸ ਦੇ ਲਈ ਦੁੱਧ ਲਓ ਅਤੇ ਇਸ ਨੂੰ ਮੱਧਮ ਸੇਕ 'ਤੇ ਗਰਮ ਕਰਨ ਲਈ ਰੱਖੋ। ਜਦੋਂ ਦੁੱਧ ਵਿਚ ਉਬਾਲ ਆ ਜਾਵੇ ਤਾਂ ਇਸ ਵਿੱਚ ਸੁਵਾਦ ਅਨੁਸਾਰ ਚੀਨੀ ਪਾਓ। ਫਿਰ ਇਸ ਵਿੱਚ ਦੋ ਚਮਚ ਕਸਟਰਡ ਪਾਊਡਰ ਪਾਓ ਅਤੇ ਅੱਧਾ ਕੱਪ ਠੰਡਾ ਦੁੱਧ ਮਿਲਾਓ।

ਹੁਣ ਇਸ ਦੁੱਧ ਨੂੰ ਘੱਟ ਤੋਂ ਘੱਟ 10 ਮਿੰਟ ਤੱਕ ਉਬਲਣ ਦਿਓ। ਫਿਰ ਗੈਸ ਬੰਦ ਕਰ ਦਿਓ ਅਤੇ ਕਸਟਰਡ ਨੂੰ ਠੰਡਾ ਹੋਣ ਲਈ ਇਕ ਪਾਸੇ ਰੱਖ ਦਿਓ। ਹੁਣ ਇਕ ਸਰਵਿੰਗ ਗਲਾਸ ਲਓ ਅਤੇ ਉਸ ਵਿੱਚ ਪਹਿਲਾਂ ਤੋਂ ਤਿਆਰ ਅੰਬ ਅਤੇ ਕੇਲੇ ਦਾ ਪੇਸਟ ਪਾਓ। ਇਸ ਦੇ ਉੱਪਰ ਅੰਬ ਅਤੇ ਕੇਲੇ ਦੇ ਛੋਟੇ-ਛੋਟੇ ਟੁਕੜੇ ਰੱਖੋ। ਫਿਰ ਠੰਡਾ ਕਸਟਰਡ ਪਾਓ। ਹੁਣ ਅੰਬ-ਕੇਲੇ ਦੀ ਇੱਕ ਪਰਤ ਪਾਓ ਅਤੇ ਉੱਪਰ ਕੁਝ ਹੋਰ ਅੰਬ ਦੇ ਟੁਕੜੇ ਪਾਓ। ਅੰਤ ਵਿੱਚ ਸਮੂਦੀ ਨੂੰ ਟੂਟੀ-ਫਰੂਟੀ ਨਾਲ ਗਾਰਨਿਸ਼ ਕਰ ਕੇ ਸਰਵ ਕਰੋ।

Published by:rupinderkaursab
First published:

Tags: Lifestyle, Mango, Recipe, Summer Drinks