Home /News /lifestyle /

ਮਖਾਨੇ ਖਾਣ ਨਾਲ ਦੂਰ ਹੁੰਦੀਆਂ ਹਨ ਕਈ ਸਮੱਸਿਆਵਾਂ, ਜਾਣੋ ਇਨ੍ਹਾਂ ਦਾ ਰੌਚਕ ਇਤਿਹਾਸ 'ਤੇ ਫ਼ਾਇਦੇ

ਮਖਾਨੇ (Lotus seeds) ਸਾਡੀ ਸਿਹਤ ਲਈ ਵਰਦਾਨ ਹਨ। ਇਸਦੇ ਨਾਲ ਹੀ ਇਨ੍ਹਾਂ ਦਾ ਧਾਰਮਿਕ ਤੇ ਸਭਿਆਚਾਰਕ ਪੱਖ ਤੋਂ ਵੀ ਮਹੱਤਵ ਹੈ। ਪੂਜਾ ਸਮੱਗਰੀ ਵਿੱਚ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਾਡੀ ਸਿਹਤ ਲਈ ਵੀ ਬਹੁਤ ਗੁਣਕਾਰੀ ਹਨ। ਇਹ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ। ਇਨ੍ਹਾਂ ਨੂੰ ਖਾਣ ਨਾਲ ਸਾਡੇ ਉੱਤੇ ਛੇਤੀ ਬੁਝਾਪਾ ਨਹੀਂ ਆਉਂਦਾ। ਕੀ ਤੁਸੀਂ ਜਾਣਦੇ ਹੋ ਕਿ ਮਖਾਨੇ ਮੂਲ ਰੂਪ ਵਿੱਚ ਕਿਸ ਦੇਸ਼ ਦੀ ਪੈਦਾਵਾਰ ਹਨ?ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਮਖਾਨਿਆਂ ਦੇ ਰੌਚਕ ਇਤਿਹਾਸ ਤੇ ਇਨ੍ਹਾਂ ਦੇ ਫ਼ਾਇਦਿਆਂ ਬਾਰੇ

ਹੋਰ ਪੜ੍ਹੋ ...
  • Share this:

ਕਿਵੇਂ ਬਣਦੇ ਹਨ ਮਖਾਨੇ

ਮਖਾਨੇ (lotus seeds ) ਬਣਾਉਣ ਦੀ ਪ੍ਰਕਿਰਿਆ ਬਹੁਤ ਹੀ ਦਿਲਚਸਪ ਹੈ। ਇਹ ਕਮਲ ਦੇ ਫੁੱਲ ਦੇ ਬੀਜਾਂਤੋਂ ਬਣਦਾ ਹੈ। ਕਮਲ ਦਾ ਫੁੱਲ ਪਾਣੀ ਵਿੱਚ ਉਗਦਾ ਹੈ। ਇਸ ਲਈ ਮਖਾਨਾ ਵੀ ਪਾਣੀ ਵਿੱਚ ਹੀ ਬਣਦਾ ਹੈ। ਇਸ ਨੂੰ ਕਮਲ ਦੇ ਪੌਦੇ ਵਿੱਚੋਂ ਕੱਢ ਕੇ ਵਿਸ਼ੇਸ਼ ਤਰੀਕੇ ਨਾਲ ਸੁਕਾਇਆ ਜਾਂਦਾ ਹੈ। ਇਸ ਤੋਂ ਬਾਅਦ ਇਸਨੂੰ ਭੁੰਨ ਕੇ ਕੁੱਟਿਆ ਜਾਂਦਾ ਹੈ। ਇਸਦੀ ਵਰਤੋਂ ਸੁੱਕੇ ਮੇਵੇ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਕਈ ਥਾਵਾਂ ‘ਤੇ ਮਖਾਨੇ ਦੀ ਸਬਜ਼ੀ ਬਣਾਈ ਜਾਂਦੀ ਹੈ। ਇਸ ਤੋਂ ਇਲਾਵਾ ਨੂੰ ਭੋਜਨ ਦੀ ਸਜਾਵਟ ਲਈ ਵੀ ਵਰਤਿਆ ਜਾਂਦਾ ਹੈ।

ਮਖਾਨੇ ਦਾ ਇਤਿਹਾਸ

ਮਖਾਨਾ ਸਦੀਆਂ ਤੋਂ ਸਾਡੇ ਭੋਜਨ ਦਾ ਹਿੱਸਾ ਹੈ। ਭਾਰਤੀ ਸੰਸਕ੍ਰਿਤੀ ਵਿੱਚ ਇਸਨੂੰ ਦੇਵਤਿਆਂ ਦਾ ਭੋਜਨ ਵੀ ਕਿਹਾ ਜਾਂਦਾ ਹੈ। ਪੂਜਾ ਸਮੱਗਰੀ ਵਿੱਚ ਇਸਦੀ ਵਿਸ਼ੇਸ਼ ਰੂਪ ਵਿੱਚ ਵਰਤੋਂ ਹੁੰਦੀ ਹੈ। ਮੰਨਿਆ ਜਾਂਦਾ ਹੈ ਕਿ ਮਖਾਨਾ ਮੂਲ ਰੂਪ ਵਿੱਚ ਭਾਰਤ ਵਿੱਚ ਹੀ ਪੈਦਾ ਹੋਇਆ। ਆਯੁਰਵੈਦਿਕ ਗ੍ਰੰਥ ‘ਚਰਕਸੰਹਿਤਾ’ ਵਿੱਚ ਮਖਾਨੇ ਦਾ ਜ਼ਿਕਰ ਮਿਲਦਾ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਇਹ ਸਾਡੀ ਸਿਹਤ ਲਈ ਕਿਸੇ ਜੜ੍ਹੀ ਬੂਟੀ ਤੋਂ ਘੱਟ ਨਹੀਂ ਹੈ। ਇਸ ਤੋਂ ਇਲਾਵਾ ਇਸਦਾ ਯੂਨਾਨੀ ਮਿਥਿਹਾਸ ਵਿੱਚ ਵੀ ਜ਼ਿਕਰ ਮਿਲਦਾ ਹੈ।

ਭਾਰਤ ਵਿੱਚ ਮਖਾਨਾ ਮੁੱਖ ਰੂਪ ਵਿੱਚ ਬਿਹਾਰ ਰਾਜ ਵਿੱਚ ਪੈਦਾ ਹੁੰਦਾ ਹੈ। ਇਕੱਲਾ ਬਿਹਾਰ ਹੀ ਭਾਰਤ ਵਿੱਚ ਪੈਦਾ ਹੋਣ ਵਾਲੇ ਮਖਾਨੇ ਦਾ 90 ਫੀਸਦੀ ਹਿੱਸਾ ਪੈਦਾ ਕਰਦਾ ਹੈ। ਜਪਾਨ, ਚੀਨ, ਕੋਰੀਆ, ਮਲੇਸ਼ੀਆਂ, ਬੰਗਲਾਦੇਸ਼ ਆਦਿ ਵਿੱਚ ਵੀ ਮਖਾਨਾ ਪੈਦਾ ਹੁੰਦਾ ਹੈ। ਪਰ ਭਾਰਤ ਵਿੱਚ ਮਖਾਨਾ ਸਭ ਤੋਂ ਵਧੇਰੇ ਪੈਦਾ ਹੁੰਦਾ ਹੈ। ਪੂਰੀ ਦੁਨੀਆਂ ਵਿੱਚ ਭਾਰਤ 85 ਫੀਸਦੀ ਮਖਾਨੇ ਪੈਦਾ ਕਰਦਾ ਹੈ।

ਮਖਾਨੇ ਵਿਚਲੇ ਪੌਸ਼ਟਿਕ ਤੱਤ

ਮਖਾਨੇ ਨੂੰ ਸਾਡੀ ਸਿਹਤ ਲਈ ਵਰਦਾਨ ਮੰਨਿਆ ਜਾਂਦਾ ਹੈ। ਇਸ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਲਗਭਗ 100 ਗ੍ਰਾਮ ਮਖਾਨਾ 350 ਕਿਲੋ ਕੈਲੋਰੀ ਊਰਜਾ, 70-80 ਗ੍ਰਾਮ ਕਾਰਬੋਹਾਈਡਰੇਟ, 9.7 ਗ੍ਰਾਮ ਪ੍ਰੋਟੀਨ, 7.6 ਗ੍ਰਾਮ ਫਾਈਬਰ, 60 ਮਿਲੀਗ੍ਰਾਮ ਕੈਲਸ਼ੀਅਮ, 40-50 ਮਿਲੀਗ੍ਰਾਮ ਪੋਟਾਸ਼ੀਅਮ, 53 ਮਿਲੀਗ੍ਰਾਮ ਵਿਚ ਫਾਸਫੋਰਸ, ਆਇਰਨ, ਮੈਗਨੀਸ਼ੀਅਮ, ਸੋਡੀਅਮ, ਵਿਟਾਮਿਨ ਬੀ 1 ਆਦਿ ਪੌਸ਼ਟਿਕ ਤੱਤ ਪਾਏ ਜਾਂਦੇ ਹਨ।

ਮਖਾਨੇ ਦੇ ਸਿਹਤ ਲਈ ਫ਼ਾਇਦੇ

  • ਮਖਾਨਾ ਖਾਣ ਨਾਲ ਸਾਡੇ ਸਰੀਰ ਦਾ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਜਿਸ ਕਰਕੇ ਸਾਡੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਦੀ ਹੈ।

  • ਮਖਾਣੇ ਸਾਡੀ ਪਾਚਨ ਕਿਰਿਆ ਲਈ ਬਹੁਤ ਚੰਗੇ ਮੰਨੇ ਜਾਂਦੇ ਹਨ। ਇਸ ਨਾਲ ਪੇਟ ਤੇ ਪਿਸ਼ਾਬ ਪ੍ਰਣਾਲੀ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।

  • ਮਖਾਣੇ ਵਿੱਚ ਐਂਟੀ-ਏਜ਼ਿੰਗ ਤੱਤ ਹੁੰਦੇ ਹਨ, ਜੋ ਕਿ ਬੁਢਾਪੇ ਦੀ ਪ੍ਰਕਿਰਿਆ ਨੂੰ ਹੌਲੀ ਕਰਨ ਦਿੰਦੇ ਹਨ। ਇਸਨੂੰ ਲਗਾਤਾਰ ਖਾਣ ਨਾਲ ਅਸੀਂ ਛੇਤੀ ਬੁੱਢੇ ਨਹੀਂ ਹੁੰਦੇ।

  • ਮਖਾਨੇ ਸਾਡੀ ਸਰੀਰ ਵਿੱਚ ਊਰਜਾ ਦੇ ਪੱਧਰ ਨੂੰ ਵਧਾਉਂਦੇ ਹਨ। ਜਿਸ ਨਾਲ ਸਾਡੀ ਕੰਮ ਕਰਨ ਦੀ ਸਮਰੱਥਾ ਵਧਦੀ ਹੈ।

  • ਮਾਨਸਿਕ ਸਿਹਤ ਲਈ ਵੀ ਮਖਾਨਾ ਬਹੁਤ ਹੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨੂੰ ਖਾਣ ਨਾਲ ਤਣਾਅ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

  • ਮਖਾਨੇ ਸਾਡੇ ਖੂਨ ਵਿੱਚ ਆਕਸੀਜਨ ਦਾ ਲੋੜੀਂਦਾ ਪੱਧਰ ਬਣਾ ਕੇ ਰੱਕਦੇ ਹਨ। ਇਨ੍ਹਾਂ ਨੂੰ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ।

  • ਸ਼ੂਗਰ ਦੇ ਮਰੀਜ਼ਾ ਲਈ ਵੀ ਇਹ ਲਾਭਕਾਰੀ ਹੁੰਦਾ ਹੈ ਅਤੇ ਇਹ ਗਠੀਏ ਦੀ ਸਮੱਸਿਆ ਤੋਂ ਵੀ ਰਾਹਤ ਦਵਾਉਂਦਾ ਹੈ।

Published by:Drishti Gupta
First published:

Tags: Health care, Health tips, Healthy Food, Healthy lifestyle