Wedding trend changes from dowry to groom rates: ਅੱਜਕੱਲ੍ਹ ਵਿਆਹ (Marriage) ਇਕ ਪਵਿੱਤਰ ਬੰਧਨ ਨਾ ਹੋ ਕੇ ਸੌਦੇਬਾਜ਼ੀ ਬਣਦਾ ਜਾ ਰਿਹਾ ਹੈ। ਅਕਸਰ ਹੀ ਦੇਖਿਆ ਜਾਂਦਾ ਹੈ ਕਿ ਨੌਕਰੀ-ਪੇਸ਼ਾ ਜਾਂ ਆਰਥਿਕ ਪੱਖੋਂ ਸਮਰੱਥ ਮੁੰਡਿਆਂ ਵੱਲੋਂ ਲੜਕੀ ਵਾਲਿਆਂ ਤੋਂ ਦਾਜ (Dowry) ਵਿੱਚ ਗੱਡੀਆਂ ਤੇ ਪੈਸੇ ਲਏ ਜਾਂਦੇ ਹਨ। ਹਾਲ ਹੀ ਵਿਚ ਅਜਿਹਾ ਇਕ ਮਾਮਲਾ ਹਰਿਆਣਾ (Haryana) ਦੇ ਕਰਨਾਲ (Karnal) ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ। ਜਿੱਥੇ ਲੜਕੇ ਦੇ ਪਰਿਵਾਰ ਵੱਲੋਂ ਫਰਨੀਚਰ, ਕਾਰ ਅਤੇ 20 ਲੱਖ ਦੀ ਮੰਗ ਕੀਤੀ ਗਈ।
ਦੱਸ ਦੇਈਏ ਕਿ ਲਾੜੀ ਉੱਚ ਸਿੱਖਿਆ ਵਿਭਾਗ ਵਿੱਚ ਲੀਗਲ ਸਹਾਇਕ ਪਦ ਉੱਤੇ ਤੈਨਾਤ ਸੀ। ਉਸ ਵੱਲੋਂ ਵਿਆਹ ਤੋਂ ਇਨਕਾਰ ਕਰਨ ਦੇ ਨਾਲ ਨਾਲ ਸਿਵਲ ਲਾਇਨ ਥਾਨੇ ਵਿੱਚ ਮੁਕੱਦਮਾ ਵੀ ਦਰਜ ਕਰਵਾਇਆ ਗਿਆ। ਅਜਿਹਾ ਹੀ ਮਾਮਲਾ ਛੱਤੀਸ਼ਗੜ੍ਹ (Chattisgarh) ਦੇ ਦੁਰਗਾ ਜ਼ਿਲ੍ਹੇ ਵਿੱਚ ਸਾਹਮਣੇ ਆਇਆ ਹੈ। ਦੁਰਗਾ ਜ਼ਿਲ੍ਹੇ ਵਿੱਚ ਰਹਿਣ ਵਾਲੇ ਏਅਰਲਾਈਨ ਵਿੱਚ ਇੰਜ਼ਨੀਅਰ ਲੜਕੇ ਨੇ ਸਗਾਈ ਤੋਂ ਬਾਅਦ 150 ਸੋਨੇ ਦੀਆਂ ਅੰਗੂਠੀਆਂ ਅਤੇ 20 ਲੱਖ ਰੁਪਏ ਨਕਦੀ ਦੀ ਮੰਗ ਕੀਤੀ। ਲੜਕੀ ਵਾਲਿਆ ਨੇ ਜਿਵੇਂ-ਤਿਵੇਂ ਮੰਗ ਦੀ ਪੂਰਤੀ ਕਰਕੇ ਵਿਆਹ ਕਰ ਦਿੱਤਾ। ਪਰ ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਨੇ ਔਡੀ ਕਾਰ ਦੀ ਮੰਗ ਕੀਤੀ। ਇਸ ਮੰਗ ਤੋਂ ਬਾਅਦ ਲਾੜੀ ਵੱਲੋਂ ਮੁਕੱਦਮਾ ਦਰਜ ਕਰਵਾਇਆ ਗਿਆ।
ਜ਼ਿਕਰਯੋਗ ਹੈ ਕਿ ਇਹ ਤਾਂ ਸਿਰਫ਼ ਦੋ ਘਟਨਾਵਾਂ ਹਨ, ਜਿੰਨਾਂ ਵਿੱਚ ਦਹੇਜ ਕਰਕੇ ਵਿਆਹ ਟੁੱਟ ਗਏ। ਜਦਕਿ ਭਾਰਤ ਵਿੱਚ 90 ਫੀਸਦੀ ਤੋਂ ਵੱਧ ਦਹੇਜ ਦੇ ਮਾਮਲ ਅਜਿਹੇ ਹਨ, ਜਿਨ੍ਹਾਂ ਵਿੱਚ ਵਿਆਹ ਉਦੋਂ ਹੀ ਪੱਕਾ ਹੁੰਦਾ ਹੈ ਜਦੋਂ ਲੜਕੇ ਵਾਲਿਆ ਨੂੰ ਮੂੰਹੋਂ ਮੰਗੀ ਰਕਮ ਮਿਲਦੀ ਹੈ। ਦਹੇਜ ਦੀ ਇਹ ਪ੍ਰਥਾ ਕੁਝ ਜਾਤੀਆਂ ਜਾਂ ਫਿਰ ਕਿਸੇ ਧਰਮ ਤੱਕ ਸੀਮਿਤ ਨਹੀਂ ਹੈ। ਅੱਜ ਦੇ ਸਮੇਂ ਵਿੱਚ ਦਾਜ ਪ੍ਰਥਾ ਉੱਤਰ ਭਾਰਤ ਦੇ ਉੱਤਰ ਪ੍ਰਦੇਸ਼, ਹਰਿਆਣਾ, ਛੱਤੀਸਗੜ੍ਹ, ਮੱਧ ਪ੍ਰਦੇਸ਼ ਆਦਿ ਰਾਜਾਂ ਵਿੱਚ ਪ੍ਰਚੱਲਿਤ ਹੈ। ਅੱਜ-ਕੱਲ੍ਹ ਦਹੇਜ ਇੱਕ ਟਰੈਂਡ ਬਣ ਗਿਆ ਹੈ। ਹੁਣ ਨੌਕਰੀ ਦੇ ਹਿਸਾਬ ਨਾਲ ਲਾੜੇ ਦਾ ਮੁੱਲ ਤੈਅ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਨੌਕਰੀ ਕਰਨ ਵਾਲੀਆਂ ਲੜਕੀਆਂ ਨੂੰ ਰਿਸ਼ਤਾ ਲੱਭਣ ਸਮੇਂ ਪਹਿਲ ਦਿੱਤੀ ਜਾਂਦੀ ਹੈ। ਆਓ, ਜਾਣਦੇ ਹਾਂ ਕਿ ਵਿਆਹ ਲਈ ਲੜਕੇ ਦੀ ਕਿਸ ਨੌਕਰੀ ਲਈ ਕੀ ਰੇਂਟ ਚੱਲ ਰਿਹਾ ਹੈ। ਪੋਸਟ ਵੱਡੀ ਹੋਣ ਨਾਲ ਲਾੜੇ ਦੀ ਕੀਮਤ ਵਧ ਵੀ ਸਕਦੀ ਹੈ। ਇਸਤੋਂ ਇਲਾਵਾ ਘਰ ਦੀ ਹੈਸੀਅਤ ਤੇ ਪਰਾਪਰਟੀ ਦੇ ਹਿਸਾਬ ਨਾਲ ਕੀਮਤ ਘੱਟ-ਵੱਧ ਹੋ ਸਕਦੀ ਹੈ।
- ਪ੍ਰਾਈਵੇਟ ਇੰਜੀਨੀਅਰ - 10 ਤੋਂ 12 ਲੱਖ
- ਬੈਂਕ ਵਿੱਚ ਸਰਕਾਰੀ ਕਲਰਕ ਜਾਂ ਬਾਬੂ - 15 ਲੱਖ
- ਪੁਲਿਸ ਵਿੱਚ ਕਾਂਸਟੇਬਲ 15-20 ਲੱਖ
- ਸਰਕਾਰੀ ਅਧਿਆਪਕ - 20 ਲੱਖ ਅਤੇ ਸਰਕਾਰੀ ਅਧਿਆਪਕ ਲਾੜੀ
- ਨੇਵੀ ਜਾਂ ਫੌਜ ਵਿਚ ਕਰਮਚਾਰੀ - 12-15 ਲੱਖ
- ਭਾਰਤੀ ਹਵਾਈ ਫੌਜ ਵਿੱਚ ਨੌਕਰੀ - 15 ਲੱਖ ਤੋਂ ਉੱਪਰ
- ਪੁਲਿਸ ਐਸਆਈ - 20-25 ਲੱਖ
- ਸਰਕਾਰੀ ਬੈਂਕ ਵਿੱਚ ਪੀਓ ਜਾਂ ਮੈਨੇਜਰ -25 ਤੋਂ 30 ਲੱਖ
- ਉੱਚ ਸਰਕਾਰੀ ਅਧਿਕਾਰੀ, ਸਥਾਨਕ ਨੇਤਾ ਜਾਂ ਵਪਾਰੀ ਦਾ ਪੁੱਤਰ – ਜਿੰਨਾਂ ਮਰਜ਼ੀ
ਮੁਸਲਮਾਨਾਂ ਵਿੱਚ ਦਹੇਜ ਦੀ ਸਥਿਤੀ: ਪਿਲਖਵਾ ਦੇ ਰਿਟਾਇਰ ਸਰਕਾਰੀ ਹੈੱਡਮਾਸਟਰ ਇਜ਼ਹਾਰ ਉਲ ਹੱਕ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਮੁਸਲਿਮ ਭਾਈਚਾਰੇ ਵਿੱਚ ਸਥਿਤੀਆਂ ਠੀਕ ਹੁੰਦੀਆਂ ਸਨ, ਪਰ ਵਿਚੋਲਿਆਂ ਨੇ ਹੁਣ ਹਾਲਾਤ ਖਰਾਬ ਕਰ ਦਿੱਤੇ ਹਨ। ਮੁਸਲਿਮ ਸਮੁਦਾਇ ਵਿਚ ਨੇੜਲੇ ਸੰਬੰਧਾਂ ਵਿੱਚ ਵੀ ਵਿਆਹ ਹੋ ਜਾਂਦੇ ਹਨ ਅਤੇ ਵਿਚੋਲਾ ਵੀ ਨਜ਼ਦੀਕੀ ਸੰਬੰਧਾਂ ਵਿਚੋਂ ਹੀ ਹੁੰਦਾ ਹੈ। ਵਿਚੋਲਾ ਸਮਾਜ ਵਿਚ ਚੱਲ ਰਹੀ ਦਰ ਦੇ ਅਨੁਮਾਨ ਦੇ ਅਨੁਸਾਰ ਕਹਿੰਦੇ ਹਨ ਕਿ ਪਾਰਟੀ ਚੰਗੀ ਹੈ ਤੁਹਾਨੂੰ ਐਨੇ ਪੈਸੇ ਤਾਂ ਦਵਾ ਦੇਵਾਂਗਾ। ਇਸਦੇ ਨਾਲ ਹੀ ਲੜਕੀ ਵਾਲਿਆਂ ਨੂੰ ਕਹਿੰਦੇ ਹਨ ਕਿ ਉਹ ਬਿਨਾਂ ਕਿਸੀ ਮੰਗ ਤੋਂ ਸਿਰਫ਼ ਚੰਗੀ ਲੜਕੀ ਮੰਗ ਰਹੇ ਹਨ, ਪਰ ਤੁਹਾਨੂੰ ਐਨੇ ਪੈਸੇ ਤਾਂ ਲਗਾਉਣੇ ਹੀ ਪੈਣਗੇ।

ਦਾਜ ਦਾ ਸਾਮਾਨ।
ਇਜ਼ਹਾਰ ਉਲ ਹੱਕ ਦਾ ਕਹਿਣਾ ਹੈ ਕਿ ਅੱਜ ਮੁਸਲਿਮ ਭਾਈਚਾਰੇ ਵਿਚ ਗਰੀਬਾਂ ਵਿਚ ਵੀ ਗ੍ਰੈਜੂਏਟ ਅਤੇ ਸੁੰਦਰ ਕੁੜੀਆਂ ਹਨ, ਪਰ ਗੱਲ ਇੱਥੇ ਆ ਕੇ ਰੁਕ ਜਾਂਦੀ ਹੈ ਕਿ ਮੁੰਡੇ ਕੁਝ ਨਹੀਂ ਮੰਗਦੇ ਸਗੋਂ ਆਪਣੀ ਹੈਸੀਅਤ ਮੁਤਾਬਕ ਵਿਆਹ ਚਾਹੁੰਦੇ ਹਨ। ਹੁਣ ਇਹ ਮੰਗ ਨਹੀਂ ਤਾਂ ਕੀ ਹੈ? ਵਿਚੋਲਾ ਕੁੜੀ ਵਾਲਿਆਂ ਨੂੰ ਕਹਿੰਦਾ ਹੈ ਕਿ ਹੁਣ ਤੁਸੀਂ ਦੇਖੋ ਕਿ ਮੁੰਡਾ ਸਰਕਾਰੀ ਬਾਬੂ ਹੈ, ਰੇਟ ਕੀ ਹੈ, ਉਸ ਅਨੁਸਾਰ ਲਗਾ ਲੈਂਦੇ ਹਾਂ, ਪਰ ਕੋਈ ਡਿਮਾਂਡ ਨਹੀਂ ਹੈ । ਉਂਜ ਇੱਥੇ ਪੁਲੀਸ ਵਿੱਚ ਕਾਂਸਟੇਬਲਾਂ ਨੂੰ ਘੱਟ ਪਸੰਦ ਕੀਤਾ ਜਾਂਦਾ ਹੈ। ਜੇਕਰ ਕੋਈ ਸਰਕਾਰੀ ਅਧਿਆਪਕ ਜਾਂ ਬਾਬੂ ਹੈ ਤਾਂ ਉਸ ਦਾ ਵਿਆਹ 10-15 ਲੱਖ ਵਿੱਚ ਆਰਾਮ ਨਾਲ ਤੈਅ ਹੋ ਜਾਂਦਾ ਹੈ।
ਲਵ ਮੈਰਿਜ ਦਾ ਜੀਰੋ ਰੇਟ, ਲੜਕੇ ਵਾਲਿਆਂ ਲਈ ਘਾਟੇ ਦਾ ਸੌਦਾ : ਨਿਹਾਰਿਕਾ (ਨਾਮ ਤਬਦੀਲ) ਦੱਸਦੀ ਹੈ ਕਿ ਮੈਂ ਆਪਣੀਆਂ ਤਿੰਨ ਭੈਣਾਂ ਵਿੱਚੋਂ ਸਭ ਤੋਂ ਛੋਟੀ ਸਾਂ, ਮੇਰੇ ਪਿਤਾ ਛੋਟੀ ਜਿਹੀ ਪ੍ਰਾਈਵੇਟ ਨੌਕਰੀ ਕਰਦੇ ਸਨ। ਮੈਂ ਟਿਊਸ਼ਿਨ ਪੜ੍ਹਾ ਕੇ ਪੈਸੇ ਕਮਾਉਂਦੀ ਰਹੀ ਤੇ ਆਪਣੀ ਐਮਬੀਏ ਦੀ ਪੜਾਈ ਪੂਰੀ ਕੀਤੀ। ਜਦ ਮੈਂ ਆਪਣੀ ਹੀ ਜਾਤ ਤੇ ਧਰਮ ਦੇ ਲੜਕੇ ਨਾਲ ਵਿਆਹ ਦੀ ਇੱਛਾ ਜਾਹਿਰ ਕੀਤੀ ਤਾਂ ਮੇਰੇ ਪਰਿਵਾਰ ਨੇ ਇਜ਼ਾਜਤ ਦੇ ਦਿੱਤੀ ਪਰ ਮੇਰੇ ਬੁਆਏਫਰੈਂਡ ਦੇ ਮਾਪਿਆ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਦਾਜ ਦਹੇਜਾ ਨਹੀਂ ਮਿਲਣਾ।
ਨਿਹਾਰਿਕਾ ਦੱਸਦੀ ਹੈ ਕਿ ਮੈਂ ਅਜਿਹੇ ਕਈ ਕੇਸ ਦੇਖੇ ਹਨ, ਜਿਨ੍ਹਾਂ ਵਿਚ ਲੜਕੀ ਦੇ ਮਾਪੇ ਤਾਂ ਰਾਜ਼ੀ ਹੋ ਜਾਂਦੇ ਹਨ ਪਰ ਲੜਕੇ ਦੇ ਘਰਦੇ ਬਿਨਾਂ ਦਾਜ ਦੇ ਵਿਆਹ ਤੋਂ ਇਨਕਾਰ ਕਰ ਦਿੰਦੇ ਹਨ। ਉਹਨਾਂ ਨੂੰ ਲਗਦਾ ਹੈ ਕਿ ਜੋ ਦਾਜ ਦਹੇਜ ਉਹਨਾਂ ਨੂੰ ਅਰੇਂਜ ਮੈਰਿਜ ਵਿਚ ਮਿਲੇਗਾ, ਲਵਮੈਰਿਜ ਵਿਚ ਤਾਂ ਚੌਥਾ ਹਿੱਸਾ ਵੀ ਮਿਲਣ ਦੀ ਆਸ ਨਹੀਂ, ਖਾਸਕਰ ਸਰਕਾਰੀ ਨੌਕਰੀ ਕਰਦੇ ਲੜਕੇ ਦੇ ਪਰਿਵਾਰ ਵਾਲੇ ਤਾਂ ਬਿਲਕੁਲ ਵੀ ਨਹੀਂ ਚਾਹੁੰਦੇ ਕਿ ਉਹਨਾਂ ਦਾ ਲੜਕਾ ਲਵ ਮੈਰਿਜ ਕਰਵਾਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।