ਵਾਹਨ ਨਿਰਮਾਤਾ ਕੰਪਨੀਆਂ ਆਪਣੇ ਨਵੇਂ ਮਾਡਲਜ਼ ਮਾਰਕੀਟ ਵਿੱਚ ਲਿਆਉਣ ਦੀ ਤਿਆਰੀ ਕਰ ਰਹੀਆਂ ਹਨ। ਇਸੇ ਲੜੀ ਦੇ ਤਹਿਤ ਹੁਣ ਵੈਟਰਨ ਕਾਰ ਨਿਰਮਾਤਾ ਕੰਪਨੀ Honda ਭਾਰਤੀ ਬਾਜ਼ਾਰ ਵਿੱਚ ਦੋ ਨਵੀਆਂ SUV ਕਾਰਾਂ ਲਿਆਉਣ 'ਤੇ ਕੰਮ ਕਰ ਰਹੀ ਹੈ। ਇਹ ਦੋਵੇਂ ਕਾਰਾਂ ਹੌਂਡਾ ਅਮੇਜ਼ (Honda Amaze) ਦੇ ਅਪਡੇਟ ਕੀਤੇ ਆਰਕੀਟੈਕਚਰ 'ਤੇ ਆਧਾਰਿਤ ਹੋਣਗੀਆਂ। ਇਸ ਪਲੇਟਫਾਰਮ ਦੀਆਂ ਕਈ ਵਿਸ਼ੇਸ਼ਤਾਵਾਂ 5ਵੀਂ ਪੀੜ੍ਹੀ ਦੀ ਹੌਂਡਾ ਸਿਟੀ ਮਿਡਸਾਈਜ਼ ਸੇਡਾਨ (Honda City Midsize Sedan) ਨਾਲ ਮਿਲਦੀਆਂ ਹਨ।
ਇਨ੍ਹਾਂ ਕਾਰਾਂ ਦੀ ਇੰਜੀਨੀਅਰਿੰਗ ਅਤੇ ਸਟਾਈਲਿੰਗ ਦਾ ਕੰਮ ਹੌਂਡਾ ਦੇ ਭਾਰਤ ਅਤੇ ਜਾਪਾਨ ਸਥਿਤ ਹੈੱਡਕੁਆਰਟਰ 'ਤੇ ਕੀਤਾ ਜਾਵੇਗਾ। ਹੌਂਡਾ ਦੀ ਕੰਪੈਕਟ SUV ਦਾ ਕੋਡਨੇਮ 3US ਰੱਖਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਕਾਰ ਅਗਲੇ ਸਾਲ ਦੇ ਮੱਧ ਤੋਂ ਭਾਰਤ 'ਚ ਵਿਕਰੀ ਲਈ ਉਪਲਬਧ ਹੋ ਸਕਦੀ ਹੈ। ਹੌਂਡਾ ਡਬਲਯੂਆਰ-ਵੀ (Honda WR-V) ਭਾਰਤੀ ਆਟੋਮੋਬਾਈਲ ਮਾਰਕੀਟ ਵਿੱਚ sub-4-ਮੀਟਰ (4 ਮੀਟਰ ਤੋਂ ਘੱਟ ਲੰਮੀ) ਸੈਗਮੈਂਟ ਵਿੱਚ ਵੇਚੀ ਜਾਂਦੀ ਹੈ, ਪਰ ਇਹ ਕਾਰ ਇਸ ਸੈਗਮੈਂਟ ਦੀਆਂ ਆਧੁਨਿਕ ਕਾਰਾਂ ਨਾਲ ਮੁਕਾਬਲਾ ਨਹੀਂ ਕਰਦੀ ਹੈ। ਹੌਂਡਾ ਦੀ ਨਵੀਂ sub-compact SUV ਕਾਰ ਦੇ ਲਾਂਚ ਹੋਣ ਤੋਂ ਬਾਅਦ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ WR-V ਦਾ ਉਤਪਾਦਨ ਬੰਦ ਹੋ ਜਾਵੇਗਾ ਜਾਂ ਜਾਰੀ ਰਹੇਗਾ।
Maruti brezza ਨੂੰ ਦਵੇਗੀ ਟੱਕਰ
ਹੌਂਡਾ ਦੀ ਨਵੀਂ ਕੰਪੈਕਟ SUV ਕਾਰ ਮਾਰੂਤੀ ਬ੍ਰੇਜ਼ਾ (Maruti Brezza) ਨਾਲ ਮੁਕਾਬਲਾ ਕਰੇਗੀ। ਇਸ ਤੋਂ ਇਲਾਵਾ Tata Nexon, Kia Sonnet, Nissan Magnite, Hyundai Venue ਫੇਸਲਿਫਟ ਵਰਗੀਆਂ ਕਾਰਾਂ ਦਾ ਵੀ ਭਾਰਤੀ ਬਾਜ਼ਾਰ 'ਚ ਮੁਕਾਬਲਾ ਹੋਵੇਗਾ। ਇਹ ਕਾਰ ਆਧੁਨਿਕ ਸਟਾਈਲ ਦੇ ਨਾਲ ਆਵੇਗੀ ਜੋ ਹੋਂਡਾ BR-V ਵਰਗੀ ਵੀ ਹੋ ਸਕਦੀ ਹੈ। Honda ਦੀ ਕੰਪੈਕਟ SUV 1.5-ਲੀਟਰ ਡੀਜ਼ਲ ਇੰਜਣ ਦੇ ਨਾਲ ਆ ਸਕਦੀ ਹੈ।
ਹੌਂਡਾ ਅਮੇਜ਼ (Honda Amaze) ਅਤੇ ਹੌਂਡਾ ਸਿਟੀ (Honda City) ਭਾਰਤ ਵਿੱਚ ਕੰਪਨੀ ਦੀਆਂ ਸਭ ਤੋਂ ਵੱਧ ਵਿਕਣ ਵਾਲੀਆਂ ਕਾਰਾਂ ਹਨ। ਹੁਣ ਜਦੋਂ ਜ਼ਿਆਦਾਤਰ ਕਾਰ ਨਿਰਮਾਤਾ SUV ਸੈਗਮੈਂਟ ਵੱਲ ਵੱਧ ਰਹੇ ਹਨ, Honda ਵੀ ਇਸ ਸੈਗਮੈਂਟ 'ਚ ਆਪਣੇ ਪੈਰ ਮਜ਼ਬੂਤ ਕਰਨਾ ਚਾਹੁੰਦੀ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਹੌਂਡਾ ਦੀਆਂ ਕਾਰਾਂ ਨੂੰ ਇਸ ਸੈਗਮੈਂਟ 'ਚ ਖਰੀਦਦਾਰਾਂ ਦਾ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Automobile, Maruti, Maruti Suzuki, SUV