Home /News /lifestyle /

ਮਹਿੰਗਾਈ ਦੇ ਦੌਰ 'ਚ Maruti ਦੀਆਂ CNG ਕਾਰਾਂ ਹਨ ਵਧੀਆ ਵਿਕਲਪ, ਜਾਣੋ ਰੇਟ

ਮਹਿੰਗਾਈ ਦੇ ਦੌਰ 'ਚ Maruti ਦੀਆਂ CNG ਕਾਰਾਂ ਹਨ ਵਧੀਆ ਵਿਕਲਪ, ਜਾਣੋ ਰੇਟ

ਮਹਿੰਗਾਈ ਦੇ ਦੌਰ 'ਚ Maruti ਦੀਆਂ CNG ਕਾਰਾਂ ਹਨ ਵਧੀਆ ਵਿਕਲਪ, ਜਾਣੋ ਰੇਟ

ਮਹਿੰਗਾਈ ਦੇ ਦੌਰ 'ਚ Maruti ਦੀਆਂ CNG ਕਾਰਾਂ ਹਨ ਵਧੀਆ ਵਿਕਲਪ, ਜਾਣੋ ਰੇਟ

ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦਿਆਂ ਲੋਕ ਇਲਕੈਟ੍ਰਿਕ ਜਾਂ ਸੀਐੱਨਜੀ ਵਾਹਨਾਂ ਵਿੱਚ ਦਿਲਚਸਪੀ ਦਿਖਾ ਰਹੇ ਹਨ। ਕਈ ਵਾਹਨ ਨਿਰਮਾਤਾ ਕੰਪਨੀਆਂ ਲੋਕਾਂ ਦੀ ਪਸੰਦ ਦੇ ਮੱਦੇਨਜ਼ਰ ਨਵੇਂ ਇਲੈਕਟ੍ਰਿਕ ਮਾਡਲ ਤੇ ਸੀਐੱਨਜੀ ਮਾਡਲ ਵੀ ਕੱਢ ਰਹੀਆਂ ਹਨ।

  • Share this:

ਹੁਣ ਜੇਕਰ ਭਾਰਤ ਵਿੱਚ ਚੰਗੀਆਂ CNG ਕਾਰਾਂ ਦੀ ਗੱਲ ਕਰੀਏ ਤਾਂ ਤੁਹਾਡੇ ਲਈ ਮਾਰੂਤੀ ਦੀਆਂ ਆਲਟੋ ਸੀਐੱਨਜੀ (Alto CNG), WagonR CNG, Celerio CNG ਜਿਹੀਆਂ ਕਾਰਾਂ ਹਨ ਅਤੇ Hyundai CNG ਦੀਆਂ ਕਾਰਾਂ ਦੀ ਗੱਲ ਕਰੀਏ ਤਾਂ Hyundai Aura CNG, Hyundai Grand i10 Nios, Hyundai Santro CNG ਜਿਹੀਆਂ ਕਿਫਾਇਤੀ CNG ਕਾਰਾਂ ਹਨ। ਇਸ ਤੋਂ ਇਲਾਵਾ Tata Tiago CNG ਵੀ ਇੱਕ ਬਹੁਤ ਵਧੀਆ ਵਿਕਲਪ ਹੈ। ਇਨ੍ਹਾਂ ਕਾਰਾਂ ਦੀ ਮਾਈਲੇਜ ਵੀ ਜ਼ਬਰਦਸਤ ਹੈ ਤੇ ਪੈਟਰੋਲ-ਡੀਜ਼ਲ ਦੇ ਖਰਚੇ ਤੋਂ ਵੀ ਰਾਹਤ ਮਿਲਦੀ ਹੈ। ਤਾਂ ਆਓ ਜਾਣਦੇ ਹਾਂ ਚੰਗੀ ਮਾਈਲੇਜ ਵਾਲੀਆਂ ਕੁਝ ਸਸਤੀਆਂ ਕਾਰਾਂ ਬਾਰੇ-

Maruti Dzire CNG
ਸੇਡਾਨ ਸੈਗਮੈਂਟ ਵਿੱਚ ਪ੍ਰਸਿੱਧ ਕਾਰ ਮਾਰੂਤੀ Dzire ਹੈ, ਜਿਸ ਦੀ ਮਾਈਲੇਜ 31.12 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਤੱਕ ਹੈ ਅਤੇ ਇਸ ਦੀ ਕੀਮਤ 8.23 ​​ਲੱਖ ਰੁਪਏ ਹੈ ਅਤੇ Swift Dzire ZXI CNG ਦੀ ਕੀਮਤ 8.91 ਲੱਖ ਰੁਪਏ (ਐਕਸ-ਸ਼ੋਰੂਮ) ਹੈ।

ਮਾਰੂਤੀ ਸੇਲੇਰੀਓ (Maruti Celerio)
ਮਾਰੂਤੀ ਸੇਲੇਰੀਓ ((Maruti Celerio)CNG ਭਾਰਤ ਵਿੱਚ ਸਭ ਤੋਂ ਵੱਧ ਮਾਈਲੇਜ ਵਾਲੀ CNG ਕਾਰ ਹੈ। Celerio VXI CNG ਦੀ ਕੀਮਤ 6.69 ਲੱਖ ਰੁਪਏ (ਐਕਸ-ਸ਼ੋਰੂਮ) ਹੈ ਅਤੇ ਇਹ 35.6 km/kg ਤੱਕ ਦੀ ਚੰਗੀ ਮਾਈਲੇਜ ਦਿੰਦੀ ਹੈ।

ਸਭ ਤੋਂ ਵੱਧ ਵਿਕਣ ਵਾਲੀ Wagon R
ਮਾਰੂਤੀ ਸੁਜ਼ੂਕੀ ਦੀ ਵੈਗਨਆਰ ( Wagon R)CNG ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ CNG ਕਾਰਾਂ ਵਿੱਚੋਂ ਇੱਕ ਹੈ ਅਤੇ ਇਸ ਦੀ ਮਾਈਲੇਜ 34.05 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਤੱਕ ਹੈ। ਤੁਸੀਂ ਮਾਰੂਤੀ Wagon R CNG LXI ਵੇਰੀਐਂਟ ਨੂੰ 5.42 ਲੱਖ ਰੁਪਏ ਦੀ ਕੀਮਤ ਅਤੇ Wagon R VXI CNG ਨੂੰ 6.86 ਲੱਖ ਰੁਪਏ (ਐਕਸ-ਸ਼ੋਰੂਮ) ਦੀ ਕੀਮਤ ਨਾਲ ਖਰੀਦ ਸਕਦੇ ਹੋ।

ਸਭ ਤੋਂ ਸਸਤੀ CNG ਕਾਰ Alto S-CNG
ਭਾਰਤ ਵਿੱਚ ਸਭ ਤੋਂ ਘੱਟ ਕੀਮਤ ਵਾਲੀ CNG ਕਾਰ ਮਾਰੂਤੀ Alto LXI ਵਿਕਲਪਿਕ S-CNG ਤੁਹਾਡੇ ਲਈ ਇੱਕ ਵਧੀਆ ਆਪਸ਼ਨ ਹੈ। ਇਸ ਕਾਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 5.03 ਲੱਖ ਰੁਪਏ (ਐਕਸ-ਸ਼ੋਰੂਮ) ਹੈ ਅਤੇ CNG ਦੀ ਮਾਈਲੇਜ 31.59 km/kg ਤੱਕ ਹੈ।
Published by:Drishti Gupta
First published:

Tags: Auto, Auto news, Automobile, Cars, Maruti

ਅਗਲੀ ਖਬਰ