Home /News /lifestyle /

ਆਟੋ ਐਕਸਪੋ 2023: ਥਾਰ ਦਾ ਮੁਕਾਬਲਾ ਕਰਨ ਲਈ ਆ ਰਹੀ ਹੈ ਮਾਰੂਤੀ ਦੀ ਐਕਸਕਲੂਸਿਵ SUV, ਦੇਖੋ ਗੱਡੀ ਦੀਆਂ ਖ਼ਾਸੀਅਤਾਂ

ਆਟੋ ਐਕਸਪੋ 2023: ਥਾਰ ਦਾ ਮੁਕਾਬਲਾ ਕਰਨ ਲਈ ਆ ਰਹੀ ਹੈ ਮਾਰੂਤੀ ਦੀ ਐਕਸਕਲੂਸਿਵ SUV, ਦੇਖੋ ਗੱਡੀ ਦੀਆਂ ਖ਼ਾਸੀਅਤਾਂ

ਥਾਰ ਦਾ ਮੁਕਾਬਲਾ ਕਰਨ ਲਈ ਆ ਰਹੀ ਹੈ ਮਾਰੂਤੀ ਦੀ ਐਕਸਕਲੂਸਿਵ SUV

ਥਾਰ ਦਾ ਮੁਕਾਬਲਾ ਕਰਨ ਲਈ ਆ ਰਹੀ ਹੈ ਮਾਰੂਤੀ ਦੀ ਐਕਸਕਲੂਸਿਵ SUV

ਜੇਕਰ ਤੁਸੀਂ ਗੱਡੀਆਂ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਤੁਸੀਂ ਸੁਣਿਆ ਹੋਵੇਗਾ ਕਿ ਮਾਰੂਤੀ ਇੱਕ SUV ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਹੈ। ਇਸਨੂੰ ਲੈ ਕੇ ਪਿਛਲੇ 6 ਸਾਲਾਂ ਤੋਂ ਚਰਚਾ ਚਲ ਰਹੀ ਹੈ ਪਰ ਇਸਨੂੰ ਹਾਲ ਵਿੱਚ ਟੈਸਟ ਰਾਈਡ ਦੌਰਾਨ ਦੇਖਿਆ ਗਿਆ ਹੈ। ਇਸ SUV ਦਾ ਨਾਮ ਹੈ Jimny. ਇਹ ਉਹੀ ਗੱਡੀ ਹੈ ਜਿਸ ਬਾਰੇ ਕਿਹਾ ਜਾ ਰਿਹਾ ਸੀ ਕਿ ਇਹ ਇੱਕ 5 ਦਰਵਾਜ਼ਿਆਂ ਵਾਲੀ SUV ਹੋਵੇਗੀ।

ਹੋਰ ਪੜ੍ਹੋ ...
  • Share this:

    ਹੁਣ ਤੱਕ ਬਾਜ਼ਾਰ ਵਿੱਚ ਜਿਮਨੀ ਦਾ 3 ਦਰਵਾਜ਼ਿਆਂ ਵਾਲਾ ਮਾਡਲ ਚਲ ਰਿਹਾ ਹੈ।

    ਤੁਹਾਡੀ ਜਾਣਕਰੀ ਲਈ ਦੱਸ ਦੇਈਏ ਕਿ ਮਾਰੂਤੀ 2023 ਵਿੱਚ ਹੋਣ ਵਾਲੇ ਆਟੋ ਐਕਸਪੋ ਵਿੱਚ ਇਸਨੂੰ ਪ੍ਰਦਰਸ਼ਿਤ ਕਰ ਸਕਦੀ ਹੈ। ਇਹ ਮਾਡਲ ਫਿਲਹਾਲ ਯੂਰੋਪ ਵਿੱਚ ਹੀ ਲਾਂਚ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਐਕਸਪੋ 'ਚ ਜਿਮਨੀ ਦੇ ਪ੍ਰਦਰਸ਼ਨ ਤੋਂ ਬਾਅਦ 2023 'ਚ ਕੰਪਨੀ ਜਿਮਨੀ ਨੂੰ ਭਾਰਤੀ ਬਾਜ਼ਾਰ 'ਚ ਵੀ ਲਾਂਚ ਕਰੇਗੀ।

    ਜੇਕਰ ਅਧਿਕਾਰਤ ਬਿਆਨ ਦੀ ਗੱਲ ਕਰੀਏ ਤਾਂ ਮਾਰੂਤੀ ਸੁਜ਼ੂਕੀ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਦੂਜੇ ਪਾਸੇ ਆਟੋ ਮਾਹਿਰਾਂ ਦਾ ਕਹਿਣਾ ਹੈ ਕਿ ਜਿਮਨੀ (Jimny) ਬਾਜ਼ਾਰ 'ਚ ਤਹਲਕਾ ਮਚਾ ਸਕਦੀ ਹੈ।

    ਤੁਹਾਡੀ ਜਾਣਕਰੀ ਲਈ ਦੱਸ ਦੇਈਏ ਕਿ ਆਫ-ਰੋਡਿੰਗ ਦੇ ਸ਼ੌਕੀਨਾਂ ਲਈ ਇਹ ਇੱਕ ਵਧੀਆ ਅਨੁਭਵ ਹੋਵੇਗਾ। ਦੂਜੇ ਪਾਸੇ ਇਹ ਮਹਿੰਦਰਾ ਥਾਰ (Mahindra Thar) ਲਈ ਵੀ ਕਾਫੀ ਮੁਸ਼ਕਲਾਂ ਪੈਦਾ ਕਰ ਸਕਦਾ ਹੈ। ਇਸ ਦਾ ਕਾਰਨ ਇਸ ਦਾ ਘੱਟ ਵਜ਼ਨ ਅਤੇ ਸ਼ਾਨਦਾਰ ਇੰਜਣ ਹੈ। ਜੋ ਇਸਨੂੰ ਆਫ-ਰੋਡਿੰਗ ਵਿੱਚ ਨੰਬਰ ਇੱਕ ਬਣਾ ਸਕਦਾ ਹੈ।

    ਕੀਮਤ

    ਹਾਲਾਂਕਿ ਇਸ ਦੀ ਕੀਮਤ ਨੂੰ ਲੈ ਕੇ ਅਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਜਿਮਨੀ ਨੂੰ 11 ਤੋਂ 16 ਲੱਖ ਦੇ ਵਿਚਕਾਰ ਬਾਜ਼ਾਰ 'ਚ ਉਤਾਰਿਆ ਜਾਵੇਗਾ, ਜਿਸ ਨਾਲ ਥਾਰ ਅਤੇ ਗੋਰਖਾ ਨੂੰ ਟੱਕਰ ਮਿਲੇਗੀ।

    ਵਿਸ਼ੇਸ਼ਤਾਵਾਂ

    ਜਿਮਨੀ (Jimny) ਇੱਕ 7 ਸੀਟਰ ਅਤੇ 5 ਡੋਰ ਗੱਡੀ ਹੈ।

    ਇਹ k15c (1500cc) ਦੇ ਪੈਟਰੋਲ ਇੰਜਣ ਦੇ ਨਾਲ ਆਵੇਗਾ ਜੋ ਮੈਨੂਅਲ ਅਤੇ ਆਟੋਮੈਟਿਕ ਟ੍ਰਾਂਸਮਿਸ਼ਨ ਦੋਵਾਂ ਨਾਲ ਮੇਲ ਖਾਂਦਾ ਹੋਵੇਗਾ।

    ਜਿਮਨੀ 4*4 ਆਟੋਮੈਟਿਕ ਅਤੇ ਮੈਨੂਅਲ ਦੇ ਨਾਲ-ਨਾਲ 4*2 ਵਿਕਲਪਾਂ ਵਿੱਚ ਉਪਲਬਧ ਹੋਵੇਗੀ।

    ਜਿਮਨੀ ਹਾਰਡ ਟਾਪ ਵਰਜ਼ਨ ਵਿੱਚ ਸਪਲਿਟ ਸੀਟ ਵਿਕਲਪ ਵਿੱਚ ਉਪਲਬਧ ਹੋਵੇਗੀ।

    ਆਫ-ਰੋਡਰ 'ਚ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ ਹੋਵੇਗਾ।

    ਇਸ ਦਾ ਹਾਰਡਟੌਪ ਕੰਵਰਟੇਬਲ ਹੋਵੇਗਾ ਅਤੇ ਇਸਨੂੰ ਇੱਕ ਹੱਦ ਤੱਕ ਹਟਾਇਆ ਜਾ ਸਕਦਾ ਹੈ।

    ਕਿਉਂ ਹੋ ਰਹੀ ਹੈ ਇੰਨੀ ਦੇਰ

    ਆਟੋ ਮਾਹਰਾਂ ਦਾ ਕਹਿਣਾ ਹੈ ਕਿ ਕੰਪਨੀ ਨੂੰ ਯਕੀਨ ਨਹੀਂ ਸੀ ਕਿ ਭਾਰਤੀ ਬਾਜ਼ਾਰ ਆਫ-ਰੋਡਿੰਗ ਵਾਹਨਾਂ ਲਈ ਤਿਆਰ ਹੈ। ਇਸ ਲਈ ਮਾਰੂਤੀ ਸੁਜ਼ੂਕੀ ਜਿਮਨੀ (Jimny) ਨੂੰ ਲਾਂਚ ਕਰਨ ਲਈ ਇੰਨੇ ਸਾਲਾਂ ਤੋਂ ਇੰਤਜ਼ਾਰ ਕਰ ਰਹੀ ਹੈ ਪਰ ਥਾਰ ਦੀ ਸਫਲਤਾ ਅਤੇ ਫਿਰ ਹੌਲੀ-ਹੌਲੀ ਗੋਰਖਾ ਬਾਜ਼ਾਰ 'ਚ ਆਪਣੀ ਜਗ੍ਹਾ ਬਣਾਉਣ ਤੋਂ ਬਾਅਦ ਹੁਣ ਕੰਪਨੀ ਜਿਮਨੀ ਨੂੰ ਇਸ ਮੁਕਾਬਲੇ 'ਚ ਉਤਾਰਨ ਲਈ ਤਿਆਰ ਹੈ।

    Published by:Sarafraz Singh
    First published:

    Tags: Auto industry, Auto news, Maruti Suzuki