Home /News /lifestyle /

Auto News: ਮਾਰੂਤੀ ਨੇ 5.10 ਲੱਖ 'ਚ ਲਾਂਚ ਕੀਤੀ 7 ਸੀਟਰ Eeco MPV, ਦੇਖੋ ਕਾਰ ਦੀਆਂ ਵਿਸ਼ੇਸ਼ਤਾਵਾਂ

Auto News: ਮਾਰੂਤੀ ਨੇ 5.10 ਲੱਖ 'ਚ ਲਾਂਚ ਕੀਤੀ 7 ਸੀਟਰ Eeco MPV, ਦੇਖੋ ਕਾਰ ਦੀਆਂ ਵਿਸ਼ੇਸ਼ਤਾਵਾਂ

Maruti Suzuki ਨੇ Eeco MPV ਨੂੰ ਸਿਰਫ 5.10 ਲੱਖ ਰੁਪਏ (ਐਕਸ-ਸ਼ੋਰੂਮ) ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਹੈ। ਮਾਰੂਤੀ ਨੇ Eeco ਦੇ ਇਸ ਮਾਡਲ ਨੂੰ ਅਪਡੇਟ ਕਰਕੇ ਲਾਂਚ ਕੀਤਾ ਹੈ। ਸਬ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਸਦੇ 13 ਵੇਰੀਐਂਟਸ ਮਿਲਣਗੇ। ਇਹਨਾਂ ਵਿੱਚ 5-ਸੀਟਰ, 7-ਸੀਟਰ, ਕਾਰਗੋ, ਟੂਰ ਅਤੇ ਐਂਬੂਲੈਂਸ ਵੇਰੀਐਂਟ ਸ਼ਾਮਲ ਹਨ।

ਹੋਰ ਪੜ੍ਹੋ ...
  • Share this:

Maruti Suzuki Launch 7 Seater Eco MPV: ਕਾਰਾਂ ਦੀ ਗੱਲ ਕਰੀਏ ਤਾਂ ਹਰ ਕੋਈ ਚਾਹੁੰਦਾ ਹੈ ਕਿ ਉਸ ਕੋਲ ਆਪਣੀ ਕਾਰ ਹੋਵੇ। ਕਈ ਵਾਰ ਵਿਅਕਤੀ 5 ਸੀਟਰ ਦੀ ਬਜਾਏ 7 ਸੀਟਰ ਕਾਰ ਲੈਣ ਬਾਰੇ ਵੀ ਸੋਚਦਾ ਹੈ ਪਰ ਇਹ ਮਹਿੰਗੀ ਹੁੰਦੀ ਹੈ ਅਤੇ ਵਿਅਕਤੀ ਆਪਣਾ ਵਿਚਾਰ ਛੱਡ ਦਿੰਦਾ ਹੈ। ਪਰ ਹੁਣ ਦੇਸ਼ ਦੀ ਕਾਰ ਨਿਰਮਾਤਾ ਕੰਪਨੀ ਨੇ 7 ਸੀਟਰ ਨੂੰ ਲਾਂਚ ਕੀਤਾ ਹੈ ਅਤੇ ਇਸਦੀ ਕੀਮਤ ਵੀ ਤੁਹਾਡੇ ਬਜਟ ਵਿੱਚ ਫਿੱਟ ਹੋ ਜਾਵੇਗੀ। Maruti Suzuki ਨੇ Eeco MPV ਨੂੰ ਸਿਰਫ 5.10 ਲੱਖ ਰੁਪਏ (ਐਕਸ-ਸ਼ੋਰੂਮ) ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਹੈ। ਮਾਰੂਤੀ ਨੇ Eeco ਦੇ ਇਸ ਮਾਡਲ ਨੂੰ ਅਪਡੇਟ ਕਰਕੇ ਲਾਂਚ ਕੀਤਾ ਹੈ। ਸਬ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਇਸਦੇ 13 ਵੇਰੀਐਂਟਸ ਮਿਲਣਗੇ। ਇਹਨਾਂ ਵਿੱਚ 5-ਸੀਟਰ, 7-ਸੀਟਰ, ਕਾਰਗੋ, ਟੂਰ ਅਤੇ ਐਂਬੂਲੈਂਸ ਵੇਰੀਐਂਟ ਸ਼ਾਮਲ ਹਨ।

CNG ਪਾਵਰਟਰੇਨ

ਇਸ ਵਿੱਚ ਹੋਰ ਵਿਸ਼ੇਸ਼ਤਾਵਾਂ ਜਿਵੇਂ ਕਿ ਡ੍ਰਾਈਵਰ ਫੋਕਸਡ ਕੰਟਰੋਲ, ਅੱਗੇ ਦੀਆਂ ਸੀਟਾਂ, ਕੈਬਿਨ ਏਅਰ ਫਿਲਟਰ ਅਤੇ ਨਵੇਂ ਬੈਟਰੀ ਸੇਵਰ ਫੰਕਸ਼ਨ ਮਿਲਦੇ ਹਨ। AC ਅਤੇ ਹੀਟਰ ਲਈ ਨਵਾਂ ਡਿਜੀਟਲ ਇੰਸਟਰੂਮੈਂਟ ਕਲੱਸਟਰ ਅਤੇ ਨਵਾਂ ਸਟੀਅਰਿੰਗ ਵ੍ਹੀਲ ਦਿੱਤਾ ਗਿਆ ਹੈ। ਇਸ ਵਿੱਚ ਤੁਹਾਨੂੰ ਪੈਟਰੋਲ ਦੇ ਨਾਲ-ਨਾਲ CNG ਪਾਵਰਟਰੇਨ ਮਿਲੇਗਾ। ਦੱਸ ਦੇਈਏ ਕਿ ਦੇਸ਼ ਵਿੱਚ ਇਹ ਸਭ ਤੋਂ ਵੱਧ ਵਿਕਣ ਵਾਲੀ ਵੈਨ ਹੈ। ਇਸਦਾ ਬਾਜ਼ਾਰ ਵਿੱਚ 93% ਸ਼ੇਅਰ ਹੈ।

ਸ਼ਕਤੀਸ਼ਾਲੀ ਇੰਜਣ

ਜੇਕਰ ਇਸਦੇ ਇੰਜਣ ਦੀ ਗੱਲ ਕਰੀਏ ਤਾਂ ਅਪਡੇਟ Eeco ਵਿੱਚ 1.2-ਲੀਟਰ ਡਿਊਲਜੈੱਟ ਪੈਟਰੋਲ ਇੰਜਣ ਮਿਲੇਗਾ। ਇਹ ਪਹਿਲਾਂ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੈ। ਤੁਹਾਨੂੰ ਦੱਸ ਦੇਈਏ ਕਿ ਡਿਜ਼ਾਇਰ, ਸਵਿਫਟ, ਬਲੇਨੋ ਅਤੇ ਹੋਰ ਮਾਡਲਾਂ ਨੂੰ ਵੀ ਇਹੀ ਇੰਜਣ ਪਾਵਰ ਦਿੰਦਾ ਹੈ। ਇਹ 6,000 rpm 'ਤੇ 80.76 PS ਦੀ ਅਧਿਕਤਮ ਪਾਵਰ ਅਤੇ 3,000 rpm 'ਤੇ 104.4 Nm ਦਾ ਪੀਕ ਟਾਰਕ ਆਊਟਪੁੱਟ ਪੈਦਾ ਕਰਦਾ ਹੈ।

ਵੱਧ ਮਾਈਲੇਜ਼

ਇਸਦੀ ਮਾਈਲੇਜ ਨੂੰ ਲੈ ਕੇ ਵੀ ਚਰਚਾ ਹੈ ਕਿ ਇਹ ਵੈਨ ਪੈਟਰੋਲ 'ਤੇ 20.20 km/l ਅਤੇ CNG 'ਤੇ 27.05 km/kg ਦੀ ਮਾਈਲੇਜ ਦੇਵੇਗੀ। ਇਹ ਲਗਭਗ ਪਿਛਲੀ Eeco ਨਾਲੋਂ 29% ਜ਼ਿਆਦਾ ਹੈ। ਸੁਰੱਖਿਆ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਇੰਜਨ ਇਮੋਬਿਲਾਈਜ਼ਰ, ਇਲੂਮਿਨੇਟਿਡ ਹੈਜ਼ਰਡ ਸਵਿੱਚ, ਡਿਊਲ ਏਅਰਬੈਗ, EBD ਦੇ ਨਾਲ ABS, ਦਰਵਾਜ਼ੇ ਅਤੇ ਖਿੜਕੀਆਂ ਦੇ ਸਲਾਈਡਿੰਗ ਲਈ ਚਾਈਲਡ ਲਾਕ ਅਤੇ ਰਿਵਰਸ ਪਾਰਕਿੰਗ ਸੈਂਸਰ ਹਨ।

Published by:Krishan Sharma
First published:

Tags: Auto news, Life style, Maruti, Maruti Eeco 7 Seater, Maruti Suzuki