ਵਰਤਮਾਨ ਵਿੱਚ ਲੋਕ ਸੀਐਨਜੀ ਅਤੇ ਇਲੈਕਟ੍ਰਿਕ ਵਾਹਨਾਂ ਵੱਲ ਰੁਖ ਕਰ ਰਹੇ ਹਨ। ਭਾਰਤ ਵਿੱਚ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਵਿੱਚ ਇਲੈਕਟ੍ਰਿਕ ਵਾਹਨਾਂ ਦਾ ਕ੍ਰੇਜ਼ ਤੇਜ਼ੀ ਨਾਲ ਵੱਧ ਰਿਹਾ ਹੈ। ਟਾਟਾ ਕੋਲ ਭਾਰਤੀ ਬਾਜ਼ਾਰ ਵਿੱਚ EV ਸੈਗਮੈਂਟ ਵਿੱਚ ਸਭ ਤੋਂ ਵੱਡਾ ਪੋਰਟਫੋਲੀਓ ਹੈ। ਹਾਲਾਂਕਿ ਹੁਣ ਕਈ ਕੰਪਨੀਆਂ ਨੇ ਆਪਣੀਆਂ ਇਲੈਕਟ੍ਰਿਕ ਕਾਰਾਂ ਨੂੰ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। ਪਰ, ਦੇਸ਼ ਦੀ ਸਭ ਤੋਂ ਵੱਡੀ ਆਟੋ ਨਿਰਮਾਤਾ ਅਤੇ ਸਭ ਤੋਂ ਵੱਡੀ ਕਾਰ ਵੇਚਣ ਵਾਲੀ ਕੰਪਨੀ ਮਾਰੂਤੀ ਸੁਜ਼ੂਕੀ ਨੇ ਅਜੇ ਤੱਕ ਇੱਕ ਵੀ ਇਲੈਕਟ੍ਰਿਕ ਕਾਰ ਲਾਂਚ ਨਹੀਂ ਕੀਤੀ ਹੈ।
ਹਾਲਾਂਕਿ ਮਾਰੂਤੀ ਨੇ ਜਨਵਰੀ 2023 ਵਿੱਚ ਆਟੋ ਐਕਸਪੋ ਵਿੱਚ ਆਪਣੀ ਪਹਿਲੀ ਆਲ-ਇਲੈਕਟ੍ਰਿਕ ਕਾਰ eVX ਲੋਕਾਂ ਸਾਹਮਣੇ ਪੇਸ਼ ਕੀਤੀ ਸੀ, ਮਾਰੂਤੀ ਹੁਣ ਆਪਣੀ ਸਭ ਤੋਂ ਵੱਧ ਵਿਕਣ ਵਾਲੀ SUV Brezza ਨੂੰ ਇੱਕ ਇਲੈਕਟ੍ਰਿਕ ਅਵਤਾਰ ਵਿੱਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਦੱਸ ਦੇਈਏ ਕਿ ਮਾਰੂਤੀ ਨੇ ਹਾਲ ਹੀ ਵਿੱਚ ਮਾਰੂਤੀ ਸੁਜ਼ੂਕੀ ਬ੍ਰੇਜ਼ਾ CNG ਵਰਜ਼ਨ ਲਾਂਚ ਕੀਤਾ ਹੈ।
ਮਾਰੂਤੀ ਬ੍ਰੇਜ਼ਾ ਇਲੈਕਟ੍ਰਿਕ ਮਾਰੂਤੀ ਦੀ ਕੰਸੈਪਟ ਇਲੈਕਟ੍ਰਿਕ ਕਾਰ EVX 'ਤੇ ਆਧਾਰਿਤ ਹੋਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਇਸ EV ਦੀ ਰੇਂਜ ਲਗਭਗ 500 ਕਿਲੋਮੀਟਰ ਹੋਵੇਗੀ। ਮਾਰੂਤੀ EVX ਕੰਪਨੀ ਦੀ ਨਵੀਂ ਕਰਾਸਓਵਰ ਡਿਜ਼ਾਈਨ ਲੈਂਗਵੇਜ ਹੈ। ਇਸ ਦੀ ਲੰਬਾਈ 4 ਮੀਟਰ ਹੋ ਸਕਦੀ ਹੈ। ਲਗਭਗ 4.3m ਦੀ ਲੰਬਾਈ ਦੇ ਨਾਲ, EVX ਦਾ ਪ੍ਰਾਡਕਸ਼ਨ ਵੇਰੀਐਂਟ ਲਗਭਗ ਹੁੰਡਈ ਕ੍ਰੇਟਾ ਦੇ ਆਕਾਰ ਦਾ ਹੋਵੇਗਾ। ਲਾਂਚ ਤੋਂ ਬਾਅਦ, ਇਹ ਨੈਕਸਟ ਜੈਨ ਦੀ Nexon EV ਨਾਲ ਮੁਕਾਬਲਾ ਕਰੇਗੀ, ਜਿਸ ਦੀ ਲੰਬਾਈ ਵੀ ਲਗਭਗ 4.3 ਮੀਟਰ ਹੈ। ਇਸ ਤੋਂ ਬਾਅਦ, ਇਸ ਦਾ ਮੁਕਾਬਲਾ Creta EV ਅਤੇ Seltos EV ਨਾਲ ਹੋਵੇਗਾ।
ਮਾਰੂਤੀ ਦੀ ਕੰਪੈਕਟ ਕ੍ਰਾਸਓਵਰ ਵਿੱਚ ਸਾਫਟ LED ਹੈੱਡਲੈਂਪਸ, ਫਰੰਟ ਗ੍ਰਿਲ, ਮਲਟੀਪਲ ਡਿਸਪਲੇ ਅਤੇ ਐਡਵਾਂਸ ਕਨੈਕਟੀਵਿਟੀ ਫੀਚਰਸ ਵਾਲਾ ਡੈਸ਼ਬੋਰਡ, ਕਲਾਈਮੇਟ ਕੰਟਰੋਲ, ਕੀ-ਲੈੱਸ ਐਂਟਰੀ, ਡਰਾਈਵਿੰਗ ਮੋਡ ਅਤੇ ਹੋਰ ਕਈ ਸ਼ਾਨਦਾਰ ਫੀਚਰਸ ਹੋਣਗੇ। ਕਾਰ ਦੀ ਸੁਰੱਖਿਆ ਨੂੰ ਲੈ ਕੇ ਵੀ ਕਈ ਬਦਲਾਅ ਕੀਤੇ ਜਾਣਗੇ। ਇਸ 'ਚ 6 ਏਅਰਬੈਗ, ਬੀਮ ਪ੍ਰੋਟੈਕਸ਼ਨ, ਆਈਸੋਫਿਕਸ ਮਾਊਂਟਿਡ ਸੀਟਸ ਵਰਗੇ ਫੀਚਰਸ ਵੀ ਦੇਖਣ ਨੂੰ ਮਿਲਣਗੇ। ਭਾਰਤ ਵਿੱਚ ਬਣੀ ਸੁਜ਼ੂਕੀ ਆਲ-ਇਲੈਕਟ੍ਰਿਕ ਕੰਪੈਕਟ ਕਰਾਸਓਵਰ ਦੀ ਵਿਦੇਸ਼ੀ ਬਾਜ਼ਾਰਾਂ ਵਿੱਚ ਵੀ ਚੰਗੀ ਮੰਗ ਹੋਣ ਦੀ ਉਮੀਦ ਹੈ। EVs ਦੇ ਉਤਪਾਦਨ ਦੀ ਮਾਤਰਾ ਦਾ ਲਗਭਗ ਅੱਧਾ ਨਿਰਯਾਤ ਕੀਤੇ ਜਾਣ ਦੀ ਉਮੀਦ ਹੈ। ਸੁਜ਼ੂਕੀ ਮੋਟਰ ਕਾਰਪੋਰੇਸ਼ਨ ਈਵੀ ਅਤੇ ਬੈਟਰੀਆਂ ਦੇ ਨਿਰਮਾਣ ਲਈ ਦੇਸ਼ ਵਿੱਚ 100 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto news, Car Bike News, Electric Car, Maruti Suzuki