ਮਾਰੂਤੀ ਸੁਜ਼ੂਕੀ (Maruti Suzuki) ਨੇ ਅੱਜ ਆਪਣੀ ਸਭ ਤੋਂ ਸਸਤੀ 7-ਸੀਟਰ MPV ਕਾਰ, ਅਰਟਿਗਾ ਦਾ ਫੇਸਲਿਫਟਡ ਵਰਜ਼ਨ ਲਾਂਚ ਕੀਤਾ ਹੈ। ਕੰਪਨੀ ਨੇ ਨਿਊ ਜਨਰੇਸ਼ਨ ਅਰਟਿਗਾ ਨੂੰ ਕਈ ਐਡਵਾਂਸ ਫੀਚਰਸ ਅਤੇ ਟੈਕਨਾਲੋਜੀ ਨਾਲ ਅਪਡੇਟ ਕੀਤਾ ਹੈ। ਇਸ ਤੋਂ ਇਲਾਵਾ ਕਾਰ ਦੀ ਦਿੱਖ ਨੂੰ ਸਪੋਰਟੀ ਬਣਾਉਣ ਲਈ ਕਈ ਬਦਲਾਅ ਵੀ ਕੀਤੇ ਗਏ ਹਨ। ਨਵੀਂ ਅਰਟਿਗਾ ਦੇ ਕੈਬਿਨ ਨੂੰ ਸੁਜ਼ੂਕੀ ਕਨੈਕਟ ਟੈਕਨਾਲੋਜੀ ਦੇ ਨਾਲ ਨਵੀਂ 7-ਇੰਚ ਦੀ ਡਿਸਪਲੇ ਸਕ੍ਰੀਨ ਦਿੱਤੀ ਗਈ ਹੈ।
ਇਸ ਕਾਰ ਦੀ ਸ਼ੁਰੂਆਤੀ ਕੀਮਤ ₹ 8.35 ਲੱਖ (ਐਕਸ-ਸ਼ੋਰੂਮ) ਹੈ। ਦੂਜੇ ਪਾਸੇ, ਇਸ ਦੇ ਟਾਪ ਮਾਡਲ ਲਈ ਇਸ ਦੀ ਕੀਮਤ ₹ 12.79 ਲੱਖ (ਐਕਸ-ਸ਼ੋਰੂਮ) ਤੱਕ ਜਾ ਸਕਦੀ ਹੈ। ਇਹ ਪਹਿਲੀ ਵਾਰ ਹੈ ਜਦੋਂ ਮਾਰੂਤੀ ਅਰਟਿਗਾ ਦੇ ਟਾਪ-ਆਫ-ਦ-ਲਾਈਨ ZXi ਵੇਰੀਐਂਟ 'ਤੇ CNG ਵਿਕਲਪ ਉਪਲਬਧ ਕਰਵਾਇਆ ਜਾ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਹੁੰਡਈ ਅਲਕਾਜ਼ਾਰ ਅਤੇ ਕੀਆ ਕੇਰੇਂਸ ਨੂੰ ਟੱਕਰ ਦੇਵੇਗੀ।
11 ਵੇਰੀਐਂਟ 'ਚ ਉਪਲੱਬਧ ਹੋਵੇਗੀ Ertiga : ਨਵੀਂ ਅਰਟਿਗਾ 4-ਟ੍ਰਿਮ ਅਤੇ 11 ਬ੍ਰੌਡ ਵੇਰੀਐਂਟ 'ਚ ਉਪਲਬਧ ਹੈ। VXi, ZXi ਅਤੇ ZXi+ 'ਤੇ ਤਿੰਨ ਆਟੋਮੈਟਿਕ ਵਿਕਲਪ ਉਪਲਬਧ ਹਨ, ਜਦੋਂ ਕਿ CNG ਦੋ ਵੇਰੀਐਂਟ ਵਿੱਚ ਵੀ ਉਪਲਬਧ ਹੈ। ਨਵੀਂ Ertiga 7 ਰੰਗਾਂ ਵਿੱਚ ਆਵੇਗੀ, ਜਿਸ ਵਿੱਚ ਪਰਲ ਆਰਕਟਿਕ ਵ੍ਹਾਈਟ, ਸਿਲਵਰ, ਪਰਲ ਡਿਗਨਿਟੀ ਬ੍ਰਾਊਨ, ਮੈਗਮਾ ਗ੍ਰੇ, ਔਬਰਨ ਰੈੱਡ, ਪ੍ਰਾਈਮ ਆਕਸਫੋਰਡ ਬਲੂ ਅਤੇ ਮਿਡਨਾਈਟ ਬਲੈਕ ਸ਼ੇਡ ਸ਼ਾਮਲ ਹਨ।
ਕਾਰ 'ਚ ਮਿਲੇਗਾ ਸ਼ਕਤੀਸ਼ਾਲੀ ਇੰਜਣ : ਮਾਰੂਤੀ ਸੁਜ਼ੂਕੀ ਅਰਟਿਗਾ (Maruti Suzuki Ertiga) 2022 ਵਿੱਚ ਬਿਹਤਰ ਪ੍ਰਦਰਸ਼ਨ ਲਈ, ਕੇ-ਸੀਰੀਜ਼ 1.5-ਲੀਟਰ ਡਿਊਲ VVT ਇੰਜਣ ਦੀ ਵਰਤੋਂ ਕੀਤੀ ਗਈ ਹੈ। ਇਹ ਇੰਜਣ ਪਹਿਲਾਂ ਨਾਲੋਂ ਜ਼ਿਆਦਾ ਮਾਈਲੇਜ ਦੇ ਨਾਲ ਆਵੇਗਾ। ਇਹ 5-ਸਪੀਡ ਗਿਅਰਬਾਕਸ ਨਾਲ ਆਵੇਗਾ। ਕਾਰ ਵਿੱਚ ਪੈਡਲ ਸ਼ਿਫਟਰ ਵੀ ਉਪਲਬਧ ਹਨ। ਨਵੀਂ ਅਰਟਿਗਾ ਦੀ ਦੂਜੀ ਅਤੇ ਤੀਜੀ ਕਤਾਰ ਵਿੱਚ ਸਪਲਿਟ ਫੋਲਡਿੰਗ ਸੀਟਾਂ ਵੀ ਉਪਲਬਧ ਕਰਵਾਈਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ Ertiga ਨੂੰ ਭਾਰਤ ਵਿੱਚ ਪਹਿਲੀ ਵਾਰ 2012 ਵਿੱਚ ਲਾਂਚ ਕੀਤਾ ਗਿਆ ਸੀ। ਪਿਛਲੇ ਦਹਾਕੇ ਵਿੱਚ, ਇਹ ਭਾਰਤ ਵਿੱਚ ਪ੍ਰਸਿੱਧ ਕਾਰਾਂ ਵਿੱਚੋਂ ਇੱਕ ਬਣ ਗਈ ਹੈ। ਇਹ ਦੇਸ਼ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ 10 ਕਾਰਾਂ ਦੀ ਸੂਚੀ ਵਿੱਚ ਸ਼ਾਮਲ ਹੈ। ਹੁਣ ਤੱਕ ਅਰਟਿਗਾ ਦੇ ਸੱਤ ਲੱਖ ਤੋਂ ਵੱਧ ਯੂਨਿਟ ਵੇਚੇ ਜਾ ਚੁੱਕੇ ਹਨ। ਕੰਪਨੀ ਦੁਆਰਾ ਫਿੱਟ ਕੀਤੇ CNG ਵਿਕਲਪ ਦੀ ਉਪਲਬਧਤਾ ਦੇ ਕਾਰਨ, ਇਹ ਖਰੀਦਦਾਰਾਂ ਦੀ ਪਹਿਲੀ ਪਸੰਦ ਵਿੱਚੋਂ ਇੱਕ ਬਣ ਗਈ ਹੈ। ਹਾਲਾਂਕਿ, ਇਸ ਦੀ ਪ੍ਰਸਿੱਧੀ ਦਾ ਸਭ ਤੋਂ ਵੱਡਾ ਕਾਰਨ ਇਸ ਦੀ ਕਿਫਾਇਤੀ ਕੀਮਤ ਅਤੇ ਵੱਡਾ ਕੈਬਿਨ ਹੈ। ਇਨ੍ਹਾਂ ਵਿਸ਼ੇਸ਼ਤਾਵਾਂ ਨੂੰ ਜਾਰੀ ਰੱਖਦੇ ਹੋਏ, ਕੰਪਨੀ ਨੇ ਨਵੀਂ ਅਰਟਿਗਾ ਵਿੱਚ ਉੱਨਤ ਫੀਚਰਸ ਅਤੇ ਡਿਜ਼ਾਈਨ ਨੂੰ ਅਪਡੇਟ ਕੀਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Automobile, CNG, Maruti Suzuki