Home /News /lifestyle /

Maruti Suzuki ਦੀ ਕਾਰ ਨੂੰ ਫਾਈਨਾਂਸ ਕਰਨਾ ਹੋਵੇਗਾ ਆਸਾਨ, ਜਾਣਨ ਲਈ ਪੜ੍ਹੋ ਪੂਰੀ ਖਬਰ

Maruti Suzuki: ਹਰ ਮਿਡਲ ਕਲਾਸ ਵਿਅਕਤੀ ਦਾ ਇੱਕ ਸੁਪਨਾ ਹੁੰਦਾ ਹੈ ਕਿ ਉਸ ਦੀ ਆਪਣੀ ਕਾਰ ਹੋਵੇ। ਮੱਧਵਰਗੀ ਵਿਅਕਤੀ ਦੀ ਤਨਖਾਹ ਹੀ ਇੰਨੀ ਹੁੰਦੀ ਹੈ ਉਹ ਇੱਕ ਆਮ ਕਾਰ ਕੈਸ਼ ਉੱਤੇ ਲੈ ਹੀ ਨਹੀਂ ਸਕਦਾ। ਇਸ ਹਾਲਾਤ ਵਿੱਚ ਉਸ ਦੀ ਮਦਦ ਲਈ ਫਾਈਨਾਂਸ ਕੰਪਨੀਆਂ ਅੱਗੇ ਆਉਂਦੀਆਂ ਹਨ ਜੋ ਕਿ ਕਾਰ ਲਈ ਆਸਾਨ ਲੋਨ ਪ੍ਰਦਾਨ ਕਰਦੀਆਂ ਹਨ। ਇਸ ਸਮੇਂ ਮਾਰਕਿਟ ਵਿੱਚ ਕਈ ਅਜਿਹੇ ਬੈਂਕ ਤੇ ਫਾਈਨਾਂਸ ਕੰਪਨੀਆਂ ਹਨ ਜੋ ਕਾਰ ਲੋਨ ਮੁਹੱਈਆ ਕਰਵਾਉਂਦੀਆਂ ਹਨ।

ਹੋਰ ਪੜ੍ਹੋ ...
  • Share this:

ਆਪਣੀ ਕਾਰ ਦਾ ਸੁਪਨਾ ਲੈਣ ਵਾਲਿਆਂ ਲਈ ਇੱਕ ਚੰਗੀ ਖਬਰ ਹੈ। ਹੁਣ Maruti Suzuki ਦੀਆਂ ਕਾਰਾਂ ਖਰੀਦਣੀਆਂ ਹੋਰ ਵੀ ਆਸਾਨ ਹੋਣਗੀਆਂ। Maruti Suzuki ਨੇ ਗਾਹਕਾਂ ਨੂੰ ਆਸਾਨ ਵਿੱਤੀ ਸਹੂਲਤ ਪ੍ਰਦਾਨ ਕਰਨ ਲਈ ਇੰਡੀਅਨ ਬੈਂਕ ਨਾਲ ਹੱਥ ਮਿਲਾਇਆ ਹੈ। ਇਸ ਦੇ ਤਹਿਤ, ਕੰਪਨੀ ਦੇ ਗਾਹਕ ਮਹਾਨਗਰ, ਸ਼ਹਿਰੀ, ਅਰਧ-ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਇੰਡੀਅਨ ਬੈਂਕ ਦੀਆਂ 5,700 ਤੋਂ ਵੱਧ ਸ਼ਾਖਾਵਾਂ ਵਿੱਚ ਆਸਾਨੀ ਨਾਲ ਕਾਰ ਲੋਨ ਲੈ ਸਕਣਗੇ।

ਗਾਹਕ ਕਾਰ ਦੀ ਆਨ-ਰੋਡ ਕੀਮਤ ਦੇ 90% ਤੱਕ ਦਾ ਲੋਨ ਲੈ ਸਕਦੇ ਹਨ। ਇਸ ਤੋਂ ਇਲਾਵਾ, ਉਹ ਜ਼ੀਰੋ ਪ੍ਰੋਸੈਸਿੰਗ ਫੀਸ, ₹ 30 ਲੱਖ ਤੱਕ ਦਾ ਮੁਫਤ ਬੀਮਾ ਕਵਰ, ਮੁਫਤ ਫਾਸਟੈਗ ਅਤੇ ਆਸਾਨ EMI ਵਿਕਲਪ ਵੀ ਪ੍ਰਾਪਤ ਕਰ ਸਕਦੇ ਹਨ। ਇਹ ਸਕੀਮ 30 ਜੂਨ 2022 ਤੱਕ ਹੈ। ਮਾਰੂਤੀ ਸੁਜ਼ੂਕੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਆਟੋਮੋਬਾਈਲ ਉਦਯੋਗ ਵਿੱਚ ਲਗਭਗ 80 ਪ੍ਰਤੀਸ਼ਤ ਵਿਕਰੀ ਫਾਈਨਾਂਸ ਦੁਆਰਾ ਹੁੰਦੀ ਹੈ ਅਤੇ ਸਾਡੇ ਗਾਹਕਾਂ ਨੂੰ ਕਾਰਾਂ ਖਰੀਦਣ ਦੇ ਯੋਗ ਬਣਾਉਣ ਲਈ ਜਨਤਕ ਅਤੇ ਨਿੱਜੀ ਖੇਤਰਾਂ ਵਿੱਚ ਬੈਂਕਾਂ ਅਤੇ NBFCs ਨਾਲ ਹੱਥ ਮਿਲਾਇਆ ਹੈ।

ਮਾਰੂਤੀ ਸੁਜ਼ੂਕੀ ਕੋਲ 2,156 ਸ਼ਹਿਰਾਂ ਅਤੇ ਕਸਬਿਆਂ ਵਿੱਚ 3,357 ਨਵੇਂ ਕਾਰ ਰਿਟੇਲ ਆਊਟਲੇਟਾਂ ਦਾ ਇੱਕ ਵਿਸ਼ਾਲ ਨੈੱਟਵਰਕ ਹੈ। ਇਸ ਸਾਂਝੇਦਾਰੀ ਦੇ ਨਾਲ, ਕਾਰ ਨਿਰਮਾਤਾ ਨੇ ਹੁਣ ਸਾਰੇ 12 ਜਨਤਕ ਖੇਤਰ ਦੇ ਬੈਂਕਾਂ, 11 ਨਿੱਜੀ ਬੈਂਕਾਂ, 7 NBFC ਅਤੇ 7 ਖੇਤਰੀ ਗ੍ਰਾਮੀਣ ਬੈਂਕਾਂ ਸਮੇਤ 37 ਵਿੱਤੀ ਸੰਸਥਾਵਾਂ ਨਾਲ ਗੱਠਜੋੜ ਕੀਤਾ ਹੈ।

ਇੰਡੀਅਨ ਬੈਂਕ ਦੇ ਨਾਲ ਨਵੀਂ ਭਾਈਵਾਲੀ Maruti Suzuki ਦੇ ਗਾਹਕਾਂ ਨੂੰ ਵਧੇਰੇ ਵਿੱਤ ਵਿਕਲਪ ਪ੍ਰਦਾਨ ਕਰੇਗੀ। ਬੈਂਕ ਦੀ ਦੇਸ਼ ਭਰ ਵਿੱਚ ਵਿਆਪਕ ਮੌਜੂਦਗੀ ਹੈ ਅਤੇ ਕਾਰ ਫਾਈਨਾਂਸਿੰਗ ਅਨੁਭਵ ਨੂੰ ਗਾਹਕਾਂ ਲਈ ਵਧੇਰੇ ਸੁਵਿਧਾਜਨਕ ਬਣਾਉਣ ਲਈ ਬੈਂਕ ਵਚਨਬੱਧ ਹੈ। ਬੈਂਕ ਵੱਲੋਂ ਵਿੱਤ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਵਿਆਜ ਦਰ ਦੇ ਰੂਪ ਵਿੱਚ ਕਈ ਵਿਕਲ ਦਿੱਤੇ ਗਏ ਹਨ। ਇੰਡੀਅਨ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਸ਼ਾਂਤੀ ਲਾਲ ਨੇ ਕਿਹਾ ਕਿ "ਅਸੀਂ ਮਾਰੂਤੀ ਸੁਜ਼ੂਕੀ ਦੇ ਗਾਹਕਾਂ ਨੂੰ ਕਾਰ ਖਰੀਦਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਭ ਤੋਂ ਵਧੀਆ ਸੇਵਾ ਪ੍ਰਦਾਨ ਕਰਨ ਲਈ ਵਚਨਬੱਧ ਹਾਂ।"
Published by:rupinderkaursab
First published:

Tags: Auto, Auto industry, Auto news, Automobile, Maruti Suzuki

ਅਗਲੀ ਖਬਰ