Rebadged version of Innova Hycross: ਕਾਰਾਂ ਦੇ ਬਾਜ਼ਾਰ ਵਿੱਚ ਤੇਜ਼ੀ ਦੇ ਚਲਦੇ ਦੇਸ਼ ਅਤੇ ਵਿਦੇਸ਼ ਦੀਆਂ ਕੰਪਨੀਆਂ ਲਗਾਤਾਰ ਆਪਣੇ ਮਾਡਲ ਲਾਂਚ ਜਾਂ ਅਪਡੇਟ ਕਰ ਰਹੀਆਂ ਹਨ। ਫਿਲਹਾਲ Toyota ਦੀ ਮਸ਼ਹੂਰ ਕਾਰ Innova ਦਾ ਨਵਾਂ ਰੂਪ ਜਿਸਨੂੰ ਕਿ ਪੂਰੀ ਤਰ੍ਹਾਂ ਅਪਡੇਟ ਕੀਤਾ ਗਿਆ ਹੈ Innova Hycross ਮਾਰਕੀਟ ਵਿੱਚ ਆਉਣ ਦੀ ਤਿਆਰੀ ਕਰ ਰਿਹਾ ਹੈ ਅਤੇ ਇੱਥੇ ਨਾਲ ਹੀ ਦੇਸ਼ ਦੀ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਵੀ ਇਸ ਮਾਡਲ ਦਾ ਰੀਬੈਜਡ ਵਰਜ਼ਨ ਲਾਂਚ ਕਰੇਗੀ। ਕਿਹਾ ਜਾ ਰਿਹਾ ਹੈ ਕਿ ਇਹ ਮਾਰੂਤੀ ਦੀ ਸਭ ਤੋਂ ਮਹਿੰਗੀ ਕਾਰ ਹੋ ਸਕਦੀ ਹੈ।
ਤੁਹਾਨੂੰ ਦੱਸ ਦੇਈਏ ਕਿ Toyota Innova Hycross ਨੂੰ ਜਨਵਰੀ 2023 ਵਿੱਚ ਕਰੇਗੀ ਜਿਸ ਵਿੱਚ 5 ਵੇਰੀਐਂਟਸ ਅਤੇ ਦੋ ਇੰਜਣ ਵਿਕਲਪ ਮਿਲਣਗੇ। ਇਸ ਵਿੱਚ ਇੱਕ ਇੰਜਣ 2.0L NA ਪੈਟਰੋਲ ਅਤੇ ਇੱਕ ਪਾਵਰਫੁੱਲ ਹਾਈਬ੍ਰਿਡ ਤਕਨੀਕ ਵਾਲਾ 2.0L TNGA ਪੈਟਰੋਲ ਇੰਜਣ। ਇਸਦਾ ਮੁਕਾਬਲਾ Kia Carinval, Safari ਅਤੇ XUV700 ਨਾਲ ਹੈ ਜਿਸ ਲਈ ਇਹ ਪੂਰੀ ਤਰ੍ਹਾਂ ਤਿਆਰ ਹੈ।
ਜੇਕਰ ਇਸਦੀ ਕੀਮਤ ਦੀ ਗੱਲ ਕਰੀਏ ਤਾਂ Toyota ਹੀ ਮਾਰੂਤੀ ਸੁਜ਼ੂਕੀ ਨੂੰ Innova Hycross ਸਪਲਾਈ ਕਰੇਗੀ ਜਿਸਨੂੰ ਟਾਟਾ ਆਪਣੇ Nexa ਪ੍ਰੀਮੀਅਮ ਡੀਲਰਸ਼ਿਪ ਨੈੱਟਵਰਕ ਰੀ-ਬੈਜ ਅਤੇ ਲਾਂਚ ਕਰੇਗਾ। ਇਹ ਸਾਰੀ ਪ੍ਰੀਕਿਰਿਆ Innova Hycross ਦੇ ਲਾਂਚ ਹੋਣ ਤੋਂ 6 ਮਹੀਨੇ ਬਾਅਦ ਕੀਤੀ ਜਾਵੇਗੀ। ਇਸਦੀ ਕੀਮਤ 20 ਲੱਖ ਤੋਂ 30 ਲੱਖ ਦੇ ਵਿਚਕਾਰ ਹੋ ਸਕਦੀ ਹੈ।
ਇੱਥੇ ਤੁਹਾਨੂੰ ਦੱਸ ਦੇਈਏ ਕਿ Toyota ਜੋ Innova Hycross ਮਾਰੂਤੀ ਨੂੰ ਦੇਵੇਗਾ ਉਹਨਾਂ ਦਾ ਉਤਪਾਦਨ ਟੋਇਟਾ ਦੇ ਬਿਦਾਦੀ ਪਲਾਂਟ ਵਿੱਚ ਹੀ ਅਤੇ MSIL (Maruti Suzuki India Limited) ਇਸ ਵਿੱਚ ਕੁੱਝ ਬਦਲਾਅ ਕਰਨ ਤੋਂ ਬਾਅਦ ਇਸਨੂੰ ਲਾਂਚ ਕਰੇਗੀ। ਪਿਛਲੇ ਪਾਸੇ ਨਵੀਆਂ ਟੇਲ-ਲਾਈਟਾਂ ਮਿਲਣ ਦੀ ਉਮੀਦ ਹੈ। ਨਵੀਂ ਕਲਰ ਸਕੀਮ ਨੂੰ ਛੱਡ ਕੇ ਕੈਬਿਨ ਪਹਿਲਾਂ ਵਾਂਗ ਹੀ ਰਹਿਣ ਦੀ ਸੰਭਾਵਨਾ ਹੈ। ਇਸ ਬਦਲਾਅ ਦੇ ਤਹਿਤ ਤੁਹਾਨੂੰ ਨਵੀਂ ਗ੍ਰਿਲ, ਰਿਵਾਈਜ਼ਡ ਹੈੱਡਲੈਂਪ ਸੈੱਟਅਪ ਅਤੇ ਨਵਾਂ ਬੰਪਰ ਮਿਲੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Automobile, Maruti Suzuki