Home /News /lifestyle /

Maruti Swift ਜ਼ਿਆਦਾ ਪਾਵਰ ਨਾਲ ਹੋ ਰਹੀ ਹੈ ਪੇਸ਼, ਜਾਣੋ ਸਪੀਡ 'ਤੇ ਸ਼ਾਨਦਾਰ ਫੀਚਰ

New Maruti Swift Sport: ਦੇਸ਼ ਦੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ (Maruti Suzuki) ਜਲਦ ਹੀ ਆਪਣੀ ਮਸ਼ਹੂਰ ਹੈਚਬੈਕ ਸਵਿਫਟ (Swift) ਦਾ ਨਵਾਂ ਸੰਸਕਰਣ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਸਵਿਫਟ ਦਾ ਸਪੋਰਟ ਵੇਰੀਐਂਟ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਨਵੀਂ ਮਾਰੂਤੀ ਸਵਿਫਟ ਨੂੰ ਗਲੋਬਲੀ ਲਾਂਚ ਕੀਤਾ ਜਾਵੇਗਾ।

ਹੋਰ ਪੜ੍ਹੋ ...
  • Share this:

ਨਵੀਂ ਮਾਰੂਤੀ ਸਵਿਫਟ ਸਪੋਰਟ (Swift Sport) ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ, ਜ਼ਿਆਦਾ ਤਾਕਤਵਰ ਅਤੇ ਜ਼ਿਆਦਾ ਆਲੀਸ਼ਾਨ ਹੋਵੇਗੀ। ਕੰਪਨੀ ਦਾ ਦਾਅਵਾ ਹੈ ਕਿ ਨਵੀਂ ਸਵਿਫਟ ਸਪੋਰਟ 8.1 ਸੈਕਿੰਡ 'ਚ 0-100 km/h ਦੀ ਰਫਤਾਰ ਫੜ ਸਕਦੀ ਹੈ। ਇਸ ਗੱਡੀ ਨੂੰ ਭਾਰਤ 'ਚ ਕਈ ਥਾਵਾਂ 'ਤੇ ਦੇਖਿਆ ਗਿਆ ਹੈ।

ਆਟੋ ਮਾਹਿਰਾਂ ਦਾ ਕਹਿਣਾ ਹੈ ਕਿ ਨਵੀਂ ਸਵਿਫਟ ਸਪੋਰਟ ਨੂੰ ਸੁਜ਼ੂਕੀ ਦੇ ਹਾਰਟੈਕਟ ਪਲੇਟਫਾਰਮ 'ਤੇ ਡਿਜ਼ਾਈਨ ਕੀਤਾ ਗਿਆ ਹੈ। ਇਹ ਪਹਿਲਾਂ ਨਾਲੋਂ ਜ਼ਿਆਦਾ ਹਮਲਾਵਰ ਅਤੇ ਨਵੇਂ ਅੰਦਾਜ਼ 'ਚ ਹੋਵੇਗਾ। ਇਸ ਗੱਡੀ 'ਚ ਵੱਡੇ ਬੰਪਰ ਅਤੇ ਲੋਅਰ ਸਾਈਡ ਸਕਰਟ ਦਿੱਤੇ ਗਏ ਹਨ।

ਹੋਰ ਸ਼ਕਤੀਸ਼ਾਲੀ ਇੰਜਣ
ਨਵੀਂ ਮਾਰੂਤੀ ਸਵਿਫਟ ਸਪੋਰਟ ਦੇ ਇੰਜਣ ਦੀ ਗੱਲ ਕਰੀਏ ਤਾਂ ਇਸ ਵਿਚ ਰੈਗੂਲਰ ਮਾਡਲ ਨਾਲੋਂ ਜ਼ਿਆਦਾ ਪਾਵਰਫੁੱਲ ਇੰਜਣ ਹੈ। ਇਸ 'ਚ ਤੁਹਾਨੂੰ 1.4-ਲੀਟਰ ਅਤੇ 4-ਸਿਲੰਡਰ ਬੂਸਟਰਜੈੱਟ ਇੰਜਣ ਮਿਲਦਾ ਹੈ। ਇਹ ਇੰਜਣ 5,500 rpm 'ਤੇ 138bhp ਦੀ ਪਾਵਰ ਅਤੇ 2,500-3,500 rpm 'ਤੇ 230Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਦੀ ਬਦੌਲਤ ਇਹ ਵਾਹਨ 8.1 ਸੈਕਿੰਡ 'ਚ 0-100 kmph ਦੀ ਰਫਤਾਰ ਫੜ ਸਕਦਾ ਹੈ। ਗੱਡੀ ਦੀ ਟਾਪ ਸਪੀਡ 210 ਕਿਲੋਮੀਟਰ ਪ੍ਰਤੀ ਘੰਟਾ ਹੈ। ਇੰਜਣ ਨੂੰ 6-ਸਪੀਡ ਮੈਨੂਅਲ ਗਿਅਰਬਾਕਸ ਨਾਲ ਜੋੜਿਆ ਗਿਆ ਹੈ।

ਇੰਟੀਰੀਅਰ ਅਤੇ ਓਵਰਆਲ ਲੁੱਕ ਦੀ ਗੱਲ ਕਰੀਏ ਤਾਂ ਨਵੀਂ ਸਵਿਫਟ 'ਚ ਬਲੈਕ ਡਿਫਿਊਜ਼ਰ ਅਤੇ ਪਿਛਲੇ ਪਾਸੇ ਦੋ ਵੱਡੇ ਐਗਜ਼ਾਸਟ ਐਗਜ਼ਿਟ ਦਿੱਤੇ ਗਏ ਹਨ। ਤੁਹਾਨੂੰ ਕਾਰ ਦੇ ਅੰਦਰ ਲਾਲ ਥੀਮ ਦਿਖਾਈ ਦੇਵੇਗੀ। ਇੱਥੇ ਤੁਹਾਨੂੰ ਸਪੋਰਟੀ ਸੀਟਾਂ, ਲਾਲ ਡਾਇਲਸ, ਫਲੈਟ-ਬਾਟਮ ਸਟੀਅਰਿੰਗ ਮਿਲੇਗੀ। ਕਾਰ ਵਿੱਚ ਐਂਡਰਾਇਡ ਆਟੋ ਅਤੇ ਐਪਲ ਕਾਰਪਲੇ ਦੇ ਨਾਲ ਇੱਕ 7-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਵੀ ਹੈ।

ਮਾਰੂਤੀ ਸੁਜ਼ੂਕੀ XL6
ਮਾਰੂਤੀ ਸੁਜ਼ੂਕੀ ਨੇ XL6 ਦਾ ਅਪਡੇਟਿਡ ਮਾਡਲ 21 ਅਪ੍ਰੈਲ ਨੂੰ ਲਾਂਚ ਕੀਤਾ ਸੀ। ਇਸ ਦੀ ਸ਼ੁਰੂਆਤੀ ਕੀਮਤ 11.29 ਲੱਖ ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ। ਮਾਰੂਤੀ ਸੁਜ਼ੂਕੀ ਨੇ ਇਸ ਕਾਰ ਦੇ ਵੇਰੀਐਂਟ ਲਾਈਨ-ਅੱਪ ਨੂੰ ਸੋਧਿਆ ਹੈ। XL6 ਦੇ ਐਂਟਰੀ ਲੇਬਲ ਮਾਡਲ Zeta ਵੇਰੀਐਂਟ 'ਚ ਬਹੁਤ ਖਾਸ ਫੀਚਰਸ ਵੀ ਦਿੱਤੇ ਗਏ ਹਨ।
Published by:rupinderkaursab
First published:

Tags: Auto, Auto industry, Auto news, Automobile, Maruti

ਅਗਲੀ ਖਬਰ