CNG Brezza : ਆਏ ਦਿਨ ਕਾਰ ਕੰਪਨੀਆਂ ਆਪਣੇ ਨਵੇਂ ਮਾਡਲ ਬਾਜ਼ਾਰ ਵਿੱਚ ਲਾਂਚ ਕਰ ਰਹੀਆਂ ਹਨ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਲੋਕ ਹੁਣ CNG ਕਾਰਾਂ ਅਤੇ ਇਲੈਕਟ੍ਰਿਕ ਕਾਰਾਂ ਵੱਲ ਵੱਧ ਧਿਆਨ ਦੇ ਰਹੇ ਹਨ ਅਤੇ ਕੰਪਨੀਆਂ ਨੂੰ ਉਸ ਹਿਸਾਬ ਨਾਲ ਆਪਣੇ ਮਾਡਲਾਂ ਵਿੱਚ ਤਬਦੀਲੀਆਂ ਕਰਨੀਆਂ ਪੈ ਰਹੀਆਂ ਹਨ। ਮੁਕਾਬਲੇਬਾਜ਼ੀ ਵਿੱਚ ਕੋਈ ਕੰਪਨੀ ਪਿੱਛੇ ਨਹੀਂ ਰਹਿਣਾ ਚਾਹੁੰਦੀ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਮਾਰੂਤੀ ਸੁਜ਼ੂਕੀ ਵੀ Baleno ਅਤੇ XL6 ਨੂੰ CNG ਮਾਡਲਾਂ ਵਿੱਚ ਲਾਂਚ ਕਰ ਚੁੱਕੀ ਹੈ ਅਤੇ ਹੁਣ ਕੰਪਨੀ ਆਪਣੀ ਇੱਕ ਹੋਰ SUV Brezza ਨੂੰ CNG ਮਾਡਲ ਵਿੱਚ ਪੇਸ਼ ਕਰਨ ਵਾਲੀ ਹੈ। ਇਸ ਤੋਂ ਪਹਿਲਾਂ ਟੋਇਟਾ ਨੇ Urban Cruiser Harrier ਨੂੰ CNG ਮਾਡਲ ਵਿਚ ਲਾਂਚ ਕਰਨ ਬਾਰੇ ਕਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਬ੍ਰੇਜ਼ਾ ਨੂੰ ਕੰਪਨੀ ਨੇ 7.99 ਲੱਖ ਰੁਪਏ (ਐਕਸ-ਸ਼ੋਰੂਮ) ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਸੀ। ਇਸਦਾ ਮੁਕਾਬਲਾ Tata Nexon ਅਤੇ Hyundai Venue ਨਾਲ ਹੈ। ਆਉਣ ਵਾਲੇ ਸਮੇਂ ਵਿੱਚ ਬ੍ਰੇਜ਼ਾ ਦੇ ਸਾਰੇ ਵੇਰੀਐਂਟਸ ਤੁਹਾਨੂੰ CNG ਵਿੱਚ ਮਿਲਣਗੇ ਜਿਹਨਾਂ ਵਿੱਚ LXi, VXi, ZXi ਅਤੇ ZXi+ ਵੇਰੀਐਂਟ ਸ਼ਾਮਲ ਹਨ। ਇਸ ਵਿੱਚ ਸਿਰਫ ਬੂਟ ਸਪੇਸ ਤੋਂ ਇਲਾਵਾ ਹੋਰ ਕੋਈ ਬਦਲਾਅ ਨਹੀਂ ਹੈ। ਨਾਲ ਹੀ, CNG ਮੋਡ ਵਿੱਚ ਪ੍ਰਦਰਸ਼ਨ ਆਉਟਪੁੱਟ ਥੋੜਾ ਘੱਟ ਹੋਣ ਦੀ ਉਮੀਦ ਹੈ।
ਇਸ ਦੀ ਮਾਇਲੇਜ ਦੀ ਗੱਲ ਕਰੀਏ ਤਾਂ ਪੈਟਰੋਲ ਵੇਰੀਐਂਟ ਨਾਲੋਂ ਇਸਦੀ ਮਾਇਲੇਜ ਵਧੀਆ ਹੋਣ ਦੀ ਉਮੀਦ ਹੈ ਅਤੇ ਇਹ 30 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ ਤੱਕ ਦੀ ਮਾਈਲੇਜ ਦੇ ਸਕਦੀ ਹੈ। ਕਿਸੇ ਵੀ SUV ਲਈ ਇਹ ਇੱਕ ਵਧੀਆ ਮਾਇਲੇਜ ਹੈ। ਜੇਕਰ ਇਸ ਵਿੱਚ CNG ਕਿੱਟ ਦੀ ਗੱਲ ਕਰੀਏ ਤਾਂ ਅਜੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸਨੂੰ ਵੀ Ertiga ਜਾਂ XL6 ਵਾਂਗ 60 ਲੀਟਰ ਵਾਲੀ CNG ਕਿੱਟ ਮਿਲ ਸਕਦੀ ਹੈ।
ਬਾਜ਼ਾਰ ਵਿੱਚ ਇਹ ਵੀ ਖਬਰ ਹੈ ਕਿ ਦੇਸ਼ ਵਿੱਚ ਇਹ CNG ਨਾਲ ਸਭ ਤੋਂ ਸਸਤੀ SUV ਹੋ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।