ਦੇਸ਼ ਵਿੱਚ ਪੈਟਰੋਲ-ਡੀਜ਼ਲ ਤੋਂ ਬਾਅਦ CNG ਕਾਰਾਂ ਦੀ ਮੰਗ ਵਧਦੀ ਜਾ ਰਹੀ ਹੈ ਅਤੇ ਇਸ ਮੰਗ ਨੂੰ ਪੂਰਾ ਕਰਨ ਲਈ ਕੰਪਨੀਆਂ ਆਪਣੇ ਨਵੇਂ ਮਾਡਲ ਲਾਂਚ ਕਰ ਰਹੀਆਂ ਹਨ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ Maruti Suzuki ਵੀ ਇਸ ਦੌੜ ਵਿੱਚ ਪਿੱਛੇ ਨਹੀਂ ਰਹਿਣਾ ਚਾਹੁੰਦੀ। ਕੰਪਨੀ ਪਹਿਲਾਂ ਵੀ ਕਈ ਮਾਡਲਾਂ ਨੂੰ CNG ਨਾਲਲਾੰਛ ਕਰ ਚੁਕੀ ਹੈ ਅਤੇ ਹੁਣ ਕੰਪਨੀ Brezza ਸਦਾ CNG ਮਾਡਲ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਮਾਡਲ ਦੇ ਲਾਂਚ ਹੋਣ ਨਾਲ ਕੰਪਨੀ ਦੇ 11 CNG ਮਾਡਲ ਹੋ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਇਹ ਮਾਡਲ ਅਗਲੇ ਮਹੀਨੇ ਤੱਕ ਲਾਂਚ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਮਾਡਲ ਬਾਰੇ ਜਾਣਕਾਰੀ ਲੀਕ ਹੋਣ ਨਾਲ ਇਸਦੀਆਂ ਕੁੱਝ ਖ਼ਾਸੀਅਤਾਂ ਸਾਹਮਣੇ ਆਈਆਂ ਹਨ। ਇਹ ਜਾਣਕਾਰੀ ਮਾਰੂਤੀ ਸੁਜ਼ੂਕੀ ਦੀ ਅਧਿਕਾਰਤ ਵੈੱਬਸਾਈਟ ਤੋਂ ਹੀ ਲੀਕ ਹੋਈ ਹੈ ਅਤੇ ਇਸ ਜਾਣਕਾਰੀ ਅਨੁਸਾਰ ਇਹ ਕਾਰ ਫੈਕਟਰੀ ਫਿੱਟ CNG ਨਾਲ ਆਵੇਗੀ ਅਤੇ LXi, VXi, ZXi ਅਤੇ ZXi+ ਵੇਰੀਅੰਟ ਵਿੱਚ ਹੋਵੇਗੀ। ਫੀਚਰਸ ਵਿੱਚ ਕਨੈਕਟਡ ਕਾਰ ਟੈਕਨਾਲੋਜੀ, ਇੱਕ ਇਲੈਕਟ੍ਰਿਕ ਸਨਰੂਫ, ਛੇ ਏਅਰਬੈਗ ਅਤੇ ਕਈ ਹੋਰ ਆਧੁਨਿਕ ਵਿਸ਼ੇਸ਼ਤਾਵਾਂ ਦੇ ਨਾਲ ਇੱਕ 9.0-ਇੰਚ ਸਮਾਰਟਪਲੇ ਪ੍ਰੋ+ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਹੈ।
ਜੇਕਰ ਬ੍ਰੇਜ਼ਾ ਦੇ ਇੰਜਣ ਦੀ ਗੱਲ ਕੀਤੀ ਜਾਵੇ ਤਾਂ ਪੈਟਰੋਲ ਮਾਡਲ ਵਿੱਚ ਇਸਦਾ ਇੰਜਣ 1.5-ਲੀਟਰ ਨੈਚੁਰਲੀ-ਐਸਪੀਰੇਟਿਡ ਹੈ ਅਤੇ ਹੀ ਇੰਜਣ ਤੁਹਾਨੂੰ XL6 ਅਤੇ Ertiga 'ਚ ਵੀ ਮਿਲਦਾ ਹੈ। ਇਹ ਇੰਜਣ 101 bhp ਦੀ ਅਧਿਕਤਮ ਪਾਵਰ ਅਤੇ 136.8 Nm ਪੀਕ ਟਾਰਕ ਜਨਰੇਟ ਕਰ ਸਕਦਾ ਹੈ। ਕਿਸੇ ਵੀ ਕਾਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਉਸਦੀ ਮਾਈਲੇਜ ਨੂੰ ਮੰਨਿਆ ਜਾਂਦਾ ਹੈ। ਪੈਟਰੋਲ ਮਾਡਲ 'ਚ ਬ੍ਰੇਜ਼ਾ 20.15kmpl ਦੀ ਮਾਈਲੇਜ ਦਿੰਦੀ ਹੈ ਜਦਕਿ CNG ਮਾਡਲ ਵਿੱਚ ਜ਼ਿਆਦਾ ਮਾਈਲੇਜ ਮਿਲਣ ਦੀ ਉਮੀਦ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Automobile, CNG, Maruti