Home /News /lifestyle /

ਵਾਲਾਂ ‘ਚ ਸਰ੍ਹੋਂ ਦੇ ਤੇਲ ਦੀ ਮਾਲਸ਼ ਨਾਲ ਤੇਜ਼ ਚੱਲਦਾ ਹੈ ਦਿਮਾਗ਼, ਜਾਣੇ ਹੋਰ ਫ਼ਾਇਦੇ!

ਵਾਲਾਂ ‘ਚ ਸਰ੍ਹੋਂ ਦੇ ਤੇਲ ਦੀ ਮਾਲਸ਼ ਨਾਲ ਤੇਜ਼ ਚੱਲਦਾ ਹੈ ਦਿਮਾਗ਼, ਜਾਣੇ ਹੋਰ ਫ਼ਾਇਦੇ!

 • Share this:
  ਲੋਕ ਵਾਲਾਂ ਨੂੰ ਖ਼ੂਬਸੂਰਤ ਅਤੇ ਮਜ਼ਬੂਤ ਬਣਾਉਣ ਲਈ ਮਹਿੰਗੇ ਤੋਂ ਮਹਿੰਗਾ ਸ਼ੈਂਪੂ, ਹੇਅਰ ਆਇਲ ਅਤੇ ਕੰਡੀਸ਼ਨਰ ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਵਾਲਾਂ ਨੂੰ ਖ਼ੂਬਸੂਰਤ ਬਣਾਉਣ ਲਈ ਹਜ਼ਾਰਾਂ ਰੁਪਏ ਹੇਅਰ ਸਪਾ ਅਤੇ ਮਸਾਜ ਥੈਰੇਪੀ ਉਪਰ ਖ਼ਰਚ ਕਰ ਦਿੰਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਵਾਲਾਂ ਲਈ ਸਰ੍ਹੋਂ ਦੇ ਤੇਲ ਦੀ ਮਸਾਜ ਬਹੁਤ ਚੰਗੀ ਹੁੰਦੀ ਹੈ। ਇਸ ਨੂੰ ਲਗਾਉਣ ਦਾ ਸਹੀ ਤਰੀਕਾ ਜਾਣਨਾ ਬਹੁਤ ਜ਼ਰੂਰੀ ਹੈ।

  ਸਰ੍ਹੋਂ ਦਾ ਤੇਲ ਵਾਲਾਂ ਵਿਚ ਲਗਾਉਣ ਦੇ ਨਾਲ ਦਿਮਾਗ਼ ਵੀ ਤੇਜ਼ੀ ਨਾਲ ਕੰਮ ਕਰਨ ਲੱਗ ਜਾਂਦਾ ਹੈ। ਸਿਰਦਰਦ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ। ਸਰ੍ਹੋਂ ਦੇ ਤੇਲ ਨਾਲ ਮਸਾਜ ਕਰਨ ਦਾ ਵੱਖਰਾ ਤਰੀਕਾ ਹੁੰਦਾ ਹੈ।

  ਲੋਕਾਂ ਦਾ ਮੰਨਣਾ ਹੈ ਕਿ ਸਰ੍ਹੋਂ ਦੇ ਤੇਲ ਨਾਲ ਵਾਲਾਂ ਦੀ ਰੋਜ਼ਾਨਾ ਮਾਲਸ਼ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਹਫ਼ਤੇ ਵਿਚ ਦੋ ਦਿਨ ਵੀ ਸਰ੍ਹੋਂ ਦੇ ਤੇਲ ਨਾਲ ਵਾਲਾਂ ਦੀ ਚੰਗੀ ਤਰ੍ਹਾਂ ਮਸਾਜ ਕਰਦੇ ਹੋ, ਉਹ ਵੀ ਸਹੀ ਹੈ। ਨਹਾਉਣ ਤੋਂ 3-4 ਘੰਟੇ ਪਹਿਲਾਂ ਵਾਲਾਂ ਦੀ ਚੰਗੀ ਤਰ੍ਹਾਂ ਮਸਾਜ ਕਰੋ। ਸਰਦੀਆਂ ਵਿਚ ਹਫ਼ਤੇ ਵਿਚ ਇੱਕ ਵਾਰ ਮਾਲਸ਼ ਕਰ ਸਕਦੇ ਹੋ।

  ਕਿਵੇਂ ਕਰੀਏ ਮਾਲਸ਼ ?

  ਸਰ੍ਹੋਂ ਦੇ ਤੇਲ ਦੀ ਮਾਲਸ਼ ਕਰਨ ਤੋਂ ਪਹਿਲਾਂ ਉਸ ਵਿਚ ਲੱਸਣ ਦੀਆਂ 2-3 ਕਲੀਆਂ ਪਾ ਕੇ ਚੰਗੀ ਤਰ੍ਹਾਂ ਗਰਮ ਕਰੋ। ਤੇਲ ਠੰਢਾ ਹੋਣ ਤੋਂ ਬਾਅਦ ਉਸ ਵਿਚ ਨਿੰਬੂ ਮਿਲਾ ਲਉ। ਬਾਅਦ ਵਿਚ ਇਸ ਨੂੰ ਵਾਲਾਂ ਦੀ ਜੜ੍ਹਾਂ ਵਿਚ ਚੰਗੀ ਤਰ੍ਹਾਂ ਲਗਾਉ। ਤੇਲ ਲਗਾਉਣ ਤੋਂ ਬਾਅਦ ਵਾਲਾਂ ਨੂੰ 3-4 ਘੰਟਿਆਂ ਲਈ ਛੱਡ ਦਿਉ। ਬਾਅਦ ਵਿਚ ਸ਼ੈਂਪੂ ਨਾਲ ਧੋ ਲਉ।

  ਆਯੁਰਵੇਦ ਵਿਚ ਸਰ੍ਹੋਂ ਦੇ ਤੇਲ ਨੂੰ ਵਾਲਾਂ ਲਈ ਚੰਗਾ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਸਰ੍ਹੋਂ ਦੇ ਤੇਲ ਦੀ ਮਸਾਜ ਨਾਲ ਵਾਲਾਂ ਵਿਚ ਡੈਂਡਰਫ ਖ਼ਤਮ ਹੋ ਜਾਂਦਾ ਹੈ। ਇਸ ਤੋਂ ਇਲਾਵਾ ਵਾਲਾਂ ਦਾ ਝੜਨਾ ਕਾਫੀ ਘੱਟ ਜਾਂਦਾ ਹੈ। ਸਰ੍ਹੋਂ ਦੇ ਤੇਲ ਦੀ ਮਾਲਸ਼ ਨਾਲ ਗੰਜੇਪਣ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਦੱਸਣਯੋਗ ਹੈ ਕਿ ਸਰ੍ਹੋਂ ਦੇ ਤੇਲ ਵਿਚ ਬੀਟਾ ਕੈਰੋਟੀਨ, ਫੈਟੀ ਐਸਿਡ, ਆਇਰਨ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਹੁੰਦਾ ਹੈ, ਜੋ ਵਾਲਾਂ ਦੀ ਗ੍ਰੋਥ ਵਿਚ ਮਦਦ ਕਰਦਾ ਹੈ।
  First published:

  Tags: Oil

  ਅਗਲੀ ਖਬਰ