Viral Video : ਖੁੱਲ੍ਹੇ ਅਸਮਾਨ ਥੱਲੇ ਬਾਰਿਸ਼ ਦਾ ਆਨੰਦ ਮਾਨਣਾ ਹਰੇਕ ਨੂੰ ਪਸੰਦ ਹੁੰਦਾ ਹੈ। ਪਰ ਕੜਕਦੀ ਬਿਜਲੀ ਇਸ ਮਜ਼ੇ ਨੂੰ ਖਰਾਬ ਕਰ ਸਕਦੀ ਹੈ। ਸਾਡੇ ਵਿੱਚੋਂ ਬਹੁਤੇ ਲੋਕ ਅਸਮਾਨ ਦੀ ਬਿਜਲੀ ਨੂੰ ਦੇਖਣਾ ਵੀ ਪਸੰਦ ਕਰਦੇ ਹਨ ਪਰ ਇੰਟਰਨੈੱਟ ਉੱਤੇ ਵਾਇਰਲ ਹੁੰਦੀ ਇੱਕ ਵੀਡੀਓ ਨੂੰ ਦੇਖੇ ਤੁਸੀਂ ਆਪਣੇ ਇਸ ਸ਼ੌਕ ਉੱਤੇ ਮੁੜ ਵਿਚਾਰ ਕਰਨ ਲਈ ਮਜਬੂਰ ਹੋ ਜਾਓਗੇ। Thunderstorms ਜਾਂ ਅਜਿਹਾ ਤੂਫਾਨ ਜਿਸ ਵਿੱਚ ਬਿਜਲੀ ਬਹੁਤ ਜ਼ਿਆਦਾ ਕੜਕਦੀ ਹੈ, ਇਸ ਨੂੰ ਬਿਜਲੀ ਦਾ ਤੂਫ਼ਾਨ ਵੀ ਕਿਹਾ ਜਾਂਦਾ ਹੈ, ਇਹ ਆਮ ਤੌਰ 'ਤੇ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੇ ਨਾਲ ਹੁੰਦਾ ਹੈ।
ਪਹਿਲਾਂ, ਲੋਕਾਂ ਨੂੰ ਬਾਹਰ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ, ਪਰ ਜੇ ਤੁਸੀਂ ਪਹਿਲਾਂ ਹੀ ਬਾਹਰ ਹੋ, ਤਾਂ ਤੁਹਾਨੂੰ ਰੁੱਖਾਂ ਤੋਂ ਦੂਰੀ ਬਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ। Wonder of Science ਦੁਆਰਾ ਇੱਕ ਕਲਿੱਪ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਵਿੱਚ ਹਰੇ-ਭਰੇ ਦਰੱਖਤਾਂ ਅਤੇ ਮੀਂਹ ਦੇ ਸੁੰਦਰ ਨਜ਼ਾਰੇ ਦਿਖਾਏ ਜਾਂਦੇ ਹਨ ਪਰ ਕੁਝ ਸਕਿੰਟਾਂ ਬਾਅਦ ਹੀ ਤੇਜ਼ ਬਿਜਲੀ ਕੜਕਦੀ ਹੈ ਤੇ ਇੱਕ ਬਿਜਲੀ ਦਾ ਝਟਕਾ ਰੁੱਖ ਨਾਲ ਟਕਰਾਉਂਦਾ ਹੋਇਆ ਤਣੇ ਤੱਕ ਜਾਂਦਾ ਸਾਫ ਦਿਖਾਈ ਦਿੰਦਾ ਹੈ।
ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਗਿਆ ਕਿ "ਇਸ ਲਈ ਤੁਹਾਨੂੰ ਤੂਫਾਨ ਦੇ ਦੌਰਾਨ ਕਦੇ ਵੀ ਦਰੱਖਤ ਦੇ ਹੇਠਾਂ ਨਹੀਂ ਖੜ੍ਹਾ ਹੋਣਾ ਚਾਹੀਦਾ।" ਇਸ ਵੀਡੀਓ ਦੀ ਲੋਕੇਸ਼ ਦਾ ਤਾਂ ਜ਼ਿਕਰ ਨਹੀਂ ਕੀਤਾ ਗਿਆ ਹੈ ਪਰ ਇਸ ਵੀਡੀਓ ਨੂੰ 5 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਵੀਡੀਓ ਦੇ ਕੁਮੈਂਟ ਸੈਕਸ਼ਨ ਵਿੱਚ ਕਈਆਂ ਨੇ ਆਪਣੀ ਰਾਏ ਦਿੱਤੀ, ਉਨ੍ਹਾਂ ਵਿੱਚੋਂ ਇੱਕ ਨੇ ਲਿਖਿਆ ਕਿ ਅਜਿਹੇ ਬਿਜਲੀ ਵਾਲੇ ਤੂਫਾਨ ਦੀ ਸਥਿਤੀ ਵਿੱਚ ਤੁਸੀਂ ਛੋਟੇ ਰੁੱਖਾਂ ਹੇਠ ਪਨਾਹ ਲੈ ਸਕਦੇ ਹੋ, ਕਿਉਂਕਿ ਇਹ ਖਤਰਨਾਕ ਨਹੀਂ ਹੁੰਦੇ।
ਇੱਕ ਉਪਭੋਗਤਾ ਨੇ ਟਵੀਟ ਕੀਤਾ, "ਗਰਜ਼ ਭਰੇ ਤੂਫ਼ਾਨ ਦੇ ਦੌਰਾਨ ਇੱਕ ਦਰੱਖਤ ਦੇ ਹੇਠਾਂ ਨਾ ਖੜੇ ਹੋਣਾ ਹਰ ਕਿਸੇ ਲਈ ਆਮ ਜਾਣਕਾਰੀ ਹੋਣੀ ਚਾਹੀਦੀ ਹੈ।" ਇੱਕ ਹੋਰ ਨੇ ਲਿਖਿਆ ਕਿ ਬਿਜਲੀ ਡਿੱਗਣ ਤੋਂ ਬਾਅਦ ਰੁੱਖ ਨੂੰ ਬਹੁਤ ਘੱਟ ਨੁਕਸਾਨ ਹੁੰਦਾ ਹੈ, ਜਦਕਿ ਨਿੜੇ ਦੀਆਂ ਵਸਤੁਆਂ ਨੂੰ ਜ਼ਿਆਦਾ ਹੁੰਦਾ ਹੈ। ਇਸ ਵਾਇਰਲ ਹੁੰਦੀ ਕਲਿੱਪ ਨੂੰ ਦੇਖ ਕੇ ਬਹੁਤ ਸਾਰੇ ਲੋ ਹੈਰਾਨ ਰਹਿ ਗਏ। ਇੱਕ ਟਵਿੱਟਰ ਅਕਾਉਂਟ ਨੇਚਰ ਇਜ਼ ਸਕੇਰੀ ਦੁਆਰਾ ਸਾਂਝਾ ਕੀਤਾ ਗਿਆ ਇੱਕ ਹੋਰ ਵੀਡੀਓ ਤੁਹਾਨੂੰ ਕਾਫੀ ਡਰਾ ਸਕਦਾ ਹੈ, ਇਸ 20-ਸਕਿੰਟ ਦੀ ਕਲਿੱਪ ਵਿੱਚ 3 ਆਦਮੀ ਇੱਕ ਦਰੱਖਤ ਦੇ ਹੇਠਾਂ ਖੜ੍ਹੇ ਸਨ, ਜਦੋਂ ਮੀਂਹ ਪੈ ਰਿਹਾ ਸੀ। ਅਚਾਨਕ, ਇੱਕ ਬਿਜਲੀ ਦਾ ਝਟਕਾ ਉਸੇ ਦਰੱਖਤ ਨਾਲ ਟਕਰਾ ਜਾਂਦਾ ਹੈ ਜਿਸ ਦੇ ਬਾਅਦ ਉਹ ਤਿੰਨੋਂ ਡਿੱਗ ਜਾਂਦੇ ਹਨ। ਇਹ ਪਤਾ ਨਹੀਂ ਲੱਗ ਸਕਿਆ ਕਿ ਆਦਮੀ ਬਚੇ ਜਾਂ ਨਹੀਂ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab News, Rain, Viral, Viral video