Home /News /lifestyle /

Matar Dulma: ਮਟਰਾਂ ਤੇ ਮੂੰਗੀ ਦੀ ਦਾਲ ਨਾਲ ਬਣਾਓ ਮਟਰ ਦੁਲਮਾ, ਜਾਣੋ ਇਹ ਆਸਾਨ ਰੈਸਿਪੀ

Matar Dulma: ਮਟਰਾਂ ਤੇ ਮੂੰਗੀ ਦੀ ਦਾਲ ਨਾਲ ਬਣਾਓ ਮਟਰ ਦੁਲਮਾ, ਜਾਣੋ ਇਹ ਆਸਾਨ ਰੈਸਿਪੀ

ਮੂੰਗੀ ਦੀ ਦਾਲ ਅਤੇ ਕੁਝ ਇਕ ਮਸਾਲਿਆਂ ਦੀ ਵਰਤੋਂ ਕਰਕੇ ਕਮਾਲ ਦੀ ਡਿਸ਼ ਤਿਆਰ ਹੁੰਦੀ ਹੈ।

ਮੂੰਗੀ ਦੀ ਦਾਲ ਅਤੇ ਕੁਝ ਇਕ ਮਸਾਲਿਆਂ ਦੀ ਵਰਤੋਂ ਕਰਕੇ ਕਮਾਲ ਦੀ ਡਿਸ਼ ਤਿਆਰ ਹੁੰਦੀ ਹੈ।

Matar da Dulma Recipe: ਮਟਰ ਦੁਲਮਾ ਬਣਾਉਣ ਲਈ ਮੂੰਗੀ ਦੀ ਦਾਲ ਵੀ ਵਰਤੀ ਜਾਂਦੀ ਹੈ। ਮੂੰਗੀ ਦੀ ਦਾਲ ਅਤੇ ਕੁਝ ਇਕ ਮਸਾਲਿਆਂ ਦੀ ਵਰਤੋਂ ਕਰਕੇ ਕਮਾਲ ਦੀ ਡਿਸ਼ ਤਿਆਰ ਹੁੰਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸਦੀ ਆਸਾਨ ਰੈਸਿਪੀ –

  • Share this:

Matar da Dulma Recipe: ਮਟਰ ਇਕ ਸਵਾਦ ਭਰਪੂਰ ਭੋਜਨ ਹੈ। ਅਸੀਂ ਭਾਰਤੀ ਸਮੋਸਿਆਂ ਦੀ ਸਟਫਿੰਗ ਤੋਂ ਲੈ ਕੇ ਵੰਨ-ਸਵੰਨੀਆਂ ਸਬਜੀਆਂ ਤੱਕ ਕਈ ਢੰਗਾ ਨਾਲ ਮਟਰ ਖਾਣ ਦੇ ਸ਼ੌਕੀਨ ਹਾਂ। ਮਟਰ ਪੌਸ਼ਟਿਕ ਤੱਤਾਂ ਨਾਲ ਵੀ ਭਰਪੂਰ ਹੁੰਦੇ ਹਨ। ਪਰ ਸਾਡਾ ਮਨ ਇਕ ਹੀ ਤਰ੍ਹਾਂ ਨਾਲ ਬਣਾ ਕੇ ਖਾਣਾ ਖਾਣ ਤੋਂ ਕਈ ਵਾਰ ਅੱਕ ਜਾਂਦਾ ਹੈ। ਇਸ ਸਥਿਤੀ ਵਿਚ ਕੁਝ ਨਵਾਂ ਟਰਾਈ ਕਰਨ ਨੂੰ ਦਿਲ ਚਾਹੁੰਦਾ ਹੈ। ਸੋ ਅੱਜ ਅਸੀਂ ਤੁਹਾਨੂੰ ਮਟਰ ਖਾਣ ਦਾ ਇਕ ਹੋਰ ਨਵਾਂ ਤਰੀਕਾ ਦੱਸਣ ਜਾ ਰਹੇ ਹਾਂ। ਇਸ ਤਰੀਕੇ ਨੂੰ ਮਟਰ ਦੁਲਮਾ ਕਿਹਾ ਜਾਂਦਾ ਹੈ ਜਿਸਦੀ ਰੈਸਿਪੀ ਤੁਹਾਡੇ ਨਾਲ ਸਾਂਝੀ ਕਰਾਂਗੇ। ਇਹ ਰੈਸਿਪੀ ਤੁਹਾਡੇ ਭੋਜਨ ਦੇ ਸੁਵਾਦ ਨੂੰ ਚਾਰ ਚੰਨ ਲਗਾ ਦੇਵੇਗੀ।

ਮਟਰ ਦੁਲਮਾ ਬਣਾਉਣ ਲਈ ਮੂੰਗੀ ਦੀ ਦਾਲ ਵੀ ਵਰਤੀ ਜਾਂਦੀ ਹੈ। ਮੂੰਗੀ ਦੀ ਦਾਲ ਅਤੇ ਕੁਝ ਇਕ ਮਸਾਲਿਆਂ ਦੀ ਵਰਤੋਂ ਕਰਕੇ ਕਮਾਲ ਦੀ ਡਿਸ਼ ਤਿਆਰ ਹੁੰਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਇਸਦੀ ਆਸਾਨ ਰੈਸਿਪੀ –

ਸਮੱਗਰੀ

ਮਟਰ ਦੁਲਮੇ ਲਈ 1 ਤੋਂ 2 ਕਿੱਲੋ ਮਟਰ ਚਾਹੀਦੇ ਹਨ। ਇਸ ਤੋਂ ਇਲਾਵਾ 2 ਕੱਪ ਮੂੰਗੀ ਦੀ ਦਾਲ, 3-4 ਦਰਮਿਆਨੇ ਆਕਾਰ ਦੇ ਪਿਆਜ਼, ਇਕ-ਇਕ ਚਮਚ ਲਸਨ ਅਦਰਕ ਦਾ ਪੇਸਟ, 2 ਬੇਅ ਪੱਤੇ, ਇਕ ਚੌਥਾਈ ਚਮਚ ਲਾਲ ਮਿਰਚ ਪਾਊਡਰ, ਅੱਧਾ ਚਮਚ ਹਲਦੀ, ਅੱਧਾ ਚਮਚ ਗਰਮ ਮਸਾਲਾ, 1 ਚਮਚ ਨਿੰਬੂ ਦਾ ਰਸ, ਚੁਟਕੀ ਹਿੰਗ, ਤੜਕੇ ਲਈ 6 ਚਮਚ ਕੁਕਿੰਗ ਤੇਲ ਅਤੇ ਸੁਆਦ ਅਨੁਸਾਰ ਲੂਣ ਦੀ ਵਰਤੋਂ ਕੀਤੀ ਜਾਂਦੀ ਹੈ।

ਮਟਰ ਦੁਲਮਾ ਬਣਾਉਣ ਦੀ ਵਿਧੀ

ਕਿਸੇ ਵੀ ਦਾਲ ਨੂੰ ਬਣਾਉਣ ਲਈ ਜ਼ਰੂਰੀ ਹੈ ਕਿ ਉਸ ਨੂੰ ਪਹਿਲਾਂ ਸਾਦੇ ਪਾਣੀ ਵਿਚ ਭਿਉਂ ਲਿਆ ਜਾਵੇ। ਇਸ ਲਈ ਮੂੰਗੀ ਦਾ ਦਾਲ ਨੂੰ ਸਾਫ ਪਾਣੀ ਨਾਲ ਧੋ ਕੇ 2-3 ਘੰਟੇ ਲਈ ਭਿੱਜਣ ਵਾਸਤੇ ਰੱਖ ਦਿਉ। ਦੋ ਤਿੰਨ ਘੰਟੇ ਬਾਦ ਦਾਲ ਨੂੰ ਮਿਕਸਰ ਦੀ ਮਦਦ ਨਾਲ ਮੋਟਾ ਪੀਸ ਲਵੋ।

ਇਕ ਕੜਾਹੀ ਵਿਚ ਤੇਲ ਗਰਮ ਕਰ ਲਵੋ ਤੇ ਇਕ ਵਿਚ ਹੀਂਗ ਦੀ ਚੁਟਕੀ ਪਾਓ। ਇਸ ਮੂੰਗੀ ਦੀ ਦਾਲ ਦਾ ਪੇਸਟ ਪਾ ਕੇ ਦਸ ਮਿੰਟ ਲਈ ਫ੍ਰਾਈ ਕਰੋ। ਦਾਲ ਨੂੰ ਥੋੜੇ ਥੋੜੇ ਸਮੇਂ ਬਾਦ ਹਿਲਾਉਂਦੇ ਰਹੋ ਕਿ ਇਹ ਥੱਲੇ ਨਾ ਲੱਗ ਜਾਵੇ। ਦਾਲ ਦਾ ਪੇਸਟ ਹਲਕਾ ਭੂਰਾ ਹੋ ਜਾਵੇ ਤਾਂ ਇਸਨੂੰ ਇਕ ਪਾਸੇ ਕੱਢਕੇ ਰੱਖ ਦੇਵੋ।

ਹੁਣ ਤਿੰਨ ਤੋਂ ਚਾਰ ਪਿਆਜ਼ਾਂ ਨੂੰ ਛਿਲਕੇ ਮਿਕਸਰ ਚ ਪਾਓ ਤੇ ਪੇਸਟ ਤਿਆਰ ਕਰੋ। ਪੈਨ ਵਿਚ ਤੇਲ ਪਾ ਕੇ ਗਰਮ ਕਰੋ। ਸਭ ਤੋਂ ਪਹਿਲਾਂ ਤੇਜ ਪੱਤੇ ਨੂੰ ਫਰਾਈ ਕਰੋ ਤੇ ਫੇਰ ਅਦਰਕ ਲਸਨ ਦਾ ਪੇਸਟ ਪਾ ਦਿਓ। ਇਹਨਾਂ ਨੂੰ ਕੁਝ ਸਮਾਂ ਭੁੰਨਣ ਬਾਦ ਪਿਆਜ਼ ਦਾ ਪੇਸਟ ਪਾਓ ਤੇ ਫਰਾਈ ਕਰੋ। ਇਸ ਵਿਚ ਬਾਕੀ ਮਸਾਲੇ ਲਾਲ ਮਿਰਚ ਪਾਊਡਰ, ਗਰਮ ਮਸਾਲਾ, ਹਲਦੀ ਪਾ ਕੇ ਹਿਲਾਉਂਦੇ ਰਹੋ।

ਜਦ ਪਿਆਜ਼ ਤੇਲ ਛੱਡਣ ਲੱਗ ਜਾਣ ਤਾਂ ਮਟਰ ਦੇ ਦਾਣੇ ਅਤੇ ਸੁਆਦ ਅਨੁਸਾਰ ਨਮਕ ਸ਼ਾਮਿਲ ਕਰੋ। ਮਟਰ ਨਰਮ ਹੋ ਜਾਣ ਤੱਕ ਪਕਾਓ। ਮਟਰ ਨਰਮ ਹੋ ਜਾਣ ਤੇ ਇਕ ਕੜਾਹੀ ਵਿਚ ਇਸ ਮਟਰ ਦੇ ਪੇਸਟ ਤੇ ਦਾਲ ਦੇ ਪੇਸਟ ਨੂੰ ਮਿਲਾ ਦੇਵੋ। ਹੁਣ 10 ਮਿੰਟ ਲਈ ਇਹਨਾਂ ਨੂੰ ਚੰਗੀ ਤਰ੍ਹਾਂ ਪਕਾਓ। ਤੁਹਾਡਾ ਸੁਵਾਦ ਭਰਪੂਰ ਮਟਰ ਦੁਲਮਾ ਤਿਆਰ ਹੋ ਜਾਵੇਗਾ।

Published by:Krishan Sharma
First published:

Tags: Cooking, Food, Recipe