Matar Paneer Recipe: ਮਟਰ ਪਨੀਰ ਦਾ ਨਾਮ ਸੁਣਦਿਆਂ ਹੀ ਕਈਆਂ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ। ਮਟਰ ਪਨੀਰ ਦੀ ਸਬਜ਼ੀ ਨੂੰ ਦੁਪਹਿਰ ਦੇ ਖਾਣੇ ਜਾਂ ਰਾਤ ਦੇ ਖਾਣੇ ਲਈ ਕਿਸੇ ਵੀ ਸਮੇਂ ਖਾਇਆ ਜਾ ਸਕਦਾ ਹੈ। ਪਨੀਰ ਇੱਕ ਡੇਅਰੀ ਉਤਪਾਦ ਹੈ ਜੋ ਸਬਜ਼ੀਆਂ ਦੇ ਨਾਲ-ਨਾਲ ਕਈ ਭੋਜਨ ਪਕਵਾਨਾਂ ਨੂੰ ਸੁਆਦਲਾ ਬਣਾਉਣ ਲਈ ਵਰਤਿਆ ਜਾਂਦਾ ਹੈ। ਪਨੀਰ ਤੋਂ ਬਣੀਆਂ ਕਈ ਸਬਜ਼ੀਆਂ ਬਹੁਤ ਮਸ਼ਹੂਰ ਹਨ। ਮਟਰ ਪਨੀਰ ਉਨ੍ਹਾਂ ਵਿੱਚੋਂ ਇੱਕ ਹੈ। ਜੇਕਰ ਤੁਸੀਂ ਵੀ ਮਟਰ ਪਨੀਰ ਖਾਣਾ ਪਸੰਦ ਕਰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਢਾਬਾ ਸਟਾਈਲ ਮਟਰ ਪਨੀਰ ਦੀ ਸਬਜ਼ੀ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਮਟਰ ਪਨੀਰ ਦੀ ਸਬਜ਼ੀ ਬਣਾਉਣਾ ਕੋਈ ਬਹੁਤਾ ਔਖਾ ਨਹੀਂ ਹੈ ਅਤੇ ਇਹ ਅਜਿਹੀ ਸਬਜ਼ੀ ਹੈ ਜੋ ਖਾਣੇ ਦਾ ਸਵਾਦ ਵਧਾਉਂਦੀ ਹੈ। ਜੇਕਰ ਤੁਸੀਂ ਪਹਿਲਾਂ ਕਦੇ ਮਟਰ ਪਨੀਰ ਨਹੀਂ ਬਣਾਇਆ ਹੈ ਤਾਂ ਅਸੀਂ ਤੁਹਾਡੇ ਲਈ ਪਰਫੈਕਟ ਮਟਰ ਪਨੀਰ ਦੀ ਰੈਸਪੀ ਲੈ ਕੇ ਆਏ ਹਾਂ।
ਮਟਰ ਪਨੀਰ ਬਣਾਉਣ ਲਈ ਸਮੱਗਰੀ
ਪਨੀਰ 500 ਗ੍ਰਾਮ, ਮਟਰ 200 ਗ੍ਰਾਮ, ਵੱਡੇ ਪਿਆਜ਼ 4-5, ਟਮਾਟਰ ਦਾ ਪੇਸਟ ਲਗਭਗ 2 ਕੱਪ, 3 ਚਮਚ ਅਦਰਕ ਲਸਣ ਦਾ ਪੇਸਟ, 2 ਚੱਮਚ ਧਨੀਆ ਪਾਊਡਰ, 1 ਚਮਚ ਹਲਦੀ, 2 ਚੱਮਚ ਲਾਲ ਮਿਰਚ ਪਾਊਡਰ, ਸੁਆਦ ਲਈ ਲੂਣ, ਜੀਰਾ 2 ਚੱਮਚ, ਲੌਂਗ 6, ਦਾਲਚੀਨੀ ਦਾ 1 ਟੁਕੜਾ, 3-4 ਤੇਜ਼ ਪੱਤੇ, ਹਰੀ ਮਿਰਚ 2-3, ਪੂਰੀ ਲਾਲ ਮਿਰਚ 2-3, ਕਸੂਰੀ ਮੇਥੀ 1/2 ਚਮਚ, ਲੋੜ ਅਨੁਸਾਰ ਘਿਓ ਜਾਂ ਤੇਲ
ਮਟਰ ਪਨੀਰ ਬਣਾਉਣ ਦੀ ਵਿਧੀ :
-ਮਟਰ ਪਨੀਰ ਬਣਾਉਣ ਲਈ ਤੁਸੀਂ ਪਨੀਰ ਨੂੰ ਜਾਂ ਤਾਂ ਫ੍ਰਾਈ ਕਰ ਸਕਦੇ ਹੋ ਜਾਂ ਇਸ ਨੂੰ ਥੋੜੀ ਦੇਰ ਕੋਸੇ ਪਾਣੀ ਵਿੱਚ ਥੋੜਾ ਜਿਹਾ ਨਮਕ ਪਾ ਕੇ ਰੱਖ ਦਿਓ।
-ਅਸੀਂ ਤੁਹਾਨੂੰ ਪਨੀਰ ਨੂੰ ਫ੍ਰਾਈ ਕਰਨ ਦੀ ਵਿਧੀ ਅਨੁਸਾਰ ਮਟਰ ਪਨੀਰ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ।
-ਪਨੀਰ ਨੂੰ ਟੁਕੜਿਆਂ ਵਿੱਚ ਕੱਟ ਕੇ ਤੇਲ ਦਾਂ ਘਿਓ ਵਿੱਚ ਫਰਾਈ ਕਰ ਲਓ। ਧਿਆਨ ਰਹੇ ਕਿ ਇਸ ਨੂੰ ਜ਼ਿਆਦਾ ਸਮੇਂ ਤੱਕ ਫਰਾਈ ਨਹੀਂ ਕਰਨਾ ਹੈ।
ਸਬਜ਼ੀ ਲਈ ਮਸਾਲਾ ਤਿਆਰ ਕਰਨ ਦੀ ਵਿਧੀ :
ਇੱਕ ਵਧੀਆ ਪੈਨ ਲਓ। ਇਸ ਵਿਚ ਘਿਓ ਜਾਂ ਤੇਲ ਪਾ ਕੇ ਦਾਲਚੀਨੀ ਪਾ ਦਿਓ। ਇਸ ਤੋਂ ਬਾਅਦ ਇਸ ਵਿਚ ਧਨੀਆ ਪਾਓ। ਇਸ ਦੇ ਨਾਲ ਹੀ ਇਸ 'ਚ ਸੁੱਕੀ ਲਾਲ ਮਿਰਚ ਵੀ ਮਿਲਾਓ। ਜੇਕਰ ਤੁਸੀਂ ਡਿਸ਼ ਨੂੰ ਥੋੜਾ ਮਸਾਲੇਦਾਰ ਬਣਾਉਣਾ ਚਾਹੁੰਦੇ ਹੋ ਤਾਂ ਇਸ 'ਚ ਹਰੀ ਮਿਰਚ ਪਾ ਸਕਦੇ ਹੋ। ਇਸ ਤੋਂ ਬਾਅਦ ਅਦਰਕ-ਲਸਣ ਪਾਓ। ਇਸ ਨੂੰ ਇੱਕ ਜਾਂ ਦੋ ਮਿੰਟ ਲਈ ਪਕਣ ਦਿਓ। ਇਸ ਤੋਂ ਬਾਅਦ ਕੱਟੇ ਹੋਏ ਪਿਆਜ਼ ਪਾਓ। ਪਿਆਜ਼ ਨੂੰ ਪੂਰੀ ਤਰ੍ਹਾਂ ਨਾ ਫ੍ਰਾਈ ਕਰੋ। ਇਸ ਨੂੰ ਘੱਟ ਅੱਗ 'ਤੇ ਸੁਨਹਿਰੀ ਭੂਰਾ ਹੋਣ ਤੱਕ ਪਕਣ ਦਿਓ। ਦੋ-ਤਿੰਨ ਮਿੰਟ ਬਾਅਦ ਇਸ ਵਿਚ ਕੱਟੇ ਹੋਏ ਟਮਾਟਰ ਪਾਓ। ਤੁਸੀਂ ਚਾਹੋ ਤਾਂ ਇਸ 'ਚ ਕਾਜੂ ਜਾਂ ਤਰਬੂਜ ਦੇ ਬੀਜਾਂ ਦਾ ਪੇਸਟ ਮਿਲਾ ਸਕਦੇ ਹੋ। ਹਾਲਾਂਕਿ ਇਹ ਜ਼ਰੂਰੀ ਨਹੀਂ ਹੈ। ਇਸ ਤੋਂ ਬਾਅਦ ਇਸ ਨੂੰ 6 ਤੋਂ 7 ਮਿੰਟ ਤੱਕ ਪਕਾਉਣ ਦਿਓ। ਇੰਝ ਤੁਹਡੇ ਮਟਰ ਪਨੀਰ ਦਾ ਮਸਾਲਾ ਤਿਆਰ ਹੈ।
ਮਟਰ ਪਨੀਰ ਬਣਾਉਣ ਦਾ ਆਖਰੀ ਪੜਾਅ :
ਹੁਣ ਇਨ੍ਹਾਂ ਮਸਾਲਿਆਂ ਨੂੰ ਠੰਡਾ ਹੋਣ ਦਿਓ ਅਤੇ ਮਿਕਸੀ 'ਚ ਪੀਸ ਲਓ। ਮਸਾਲਾ ਪੀਸਣ ਤੋਂ ਬਾਅਦ ਉਸੇ ਕੜਾਹੀ ਨੂੰ ਸਾਫ਼ ਕਰਕੇ ਗੈਸ 'ਤੇ ਰੱਖ ਦਿਓ। ਹੁਣ ਇਸ 'ਚ ਘਿਓ ਜਾਂ ਤੇਲ ਮਿਲਾਓ। ਜਦੋਂ ਇਹ ਗਰਮ ਹੋ ਜਾਵੇ ਤਾਂ ਇਸ ਵਿੱਚ ਜੀਰਾ, ਤੇਜ਼ ਪੱਤੇ, ਲੌਂਗ ਅਤੇ ਕਸ਼ਮੀਰੀ ਲਾਲ ਮਿਰਚ ਪਾਓ। ਇਸ ਤੋਂ ਬਾਅਦ ਧਨੀਆ ਪਾਊਡਰ, ਹਲਦੀ ਪਾਊਡਰ ਅਤੇ ਜੀਰਾ ਪਾਊਡਰ ਪਾਓ। ਭੁੰਨਣ ਤੋਂ ਬਾਅਦ, ਜੋ ਮਸਾਲਾ ਤਿਆਰ ਕੀਤਾ ਸੀ ਉਸ ਨੂੰ ਇਸ ਵਿੱਚ ਮਿਲਾਓ। ਇਸ ਨੂੰ ਗਾੜ੍ਹਾ ਹੋਣ ਤੱਕ ਚੰਗੀ ਤਰ੍ਹਾਂ ਪਕਾਓ। ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ, ਗੈਸ ਦੀ ਅੱਗ ਨੂੰ ਘੱਟ ਕਰੋ ਅਤੇ ਇਸ ਵਿਚ ਕਸੂਰੀ ਮੇਥੀ ਪਾ ਦਿਓ। ਇਸ ਤੋਂ ਬਾਅਦ ਇਸ 'ਚ ਪੱਕੇ ਹੋਏ ਮਟਰ ਪਾਓ।
ਜੇਕਰ ਪਕਾਏ ਹੋਏ ਮਟਰ ਨਹੀਂ ਹਨ ਤਾਂ ਪਹਿਲਾਂ ਇਸ ਨੂੰ ਪਾਣੀ 'ਚ ਉਬਾਲ ਕੇ ਪਕਾਓ। ਇਸ ਤੋਂ ਬਾਅਦ ਇਸ ਨੂੰ ਗ੍ਰੇਵੀ 'ਚ ਪਾ ਦਿਓ। ਹੁਣ ਆਖਰੀ ਪੜਾਅ 'ਤੇ ਗ੍ਰੇਵੀ 'ਚ ਪਨੀਰ ਪਾਓ।ਹੁਣ ਇਕ ਤੋਂ ਦੋ ਮਿੰਟ ਤੱਕ ਪਕਾਓ। ਇਸ ਤੋਂ ਬਾਅਦ ਅੱਧਾ ਚਮਚ ਗਰਮ ਮਸਾਲਾ ਅਤੇ ਧਨੀਆ ਪਾਓ। ਜੇਕਰ ਤੁਸੀਂ ਇਸ ਨੂੰ ਵਾਧੂ ਕ੍ਰੀਮੀ ਬਣਾਉਣਾ ਚਾਹੁੰਦੇ ਹੋ, ਤਾਂ ਤੁਸੀਂ ਇਸ 'ਚ ਕਰੀਮ ਮਿਲਾ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Healthy Food, Paneer, Recipe