HOME » NEWS » Life

ਵਿਆਹ ਲਈ ਸਿਪਾਹੀ ਨੂੰ ਨਹੀਂ ਮਿਲ ਰਹੀ ਸੀ ਛੁੱਟੀ, ਫਿਰ ਕੀਤਾ ਇਹ ਕੰਮ...ਤੁਰਤ ਹੋਈ ਮਨਜ਼ੂਰ

News18 Punjabi | News18 Punjab
Updated: February 5, 2020, 3:53 PM IST
share image
ਵਿਆਹ ਲਈ ਸਿਪਾਹੀ ਨੂੰ ਨਹੀਂ ਮਿਲ ਰਹੀ ਸੀ ਛੁੱਟੀ, ਫਿਰ ਕੀਤਾ ਇਹ ਕੰਮ...ਤੁਰਤ ਹੋਈ ਮਨਜ਼ੂਰ
ਵਿਆਹ ਲਈ ਸਿਪਾਹੀ ਨੂੰ ਨਹੀਂ ਮਿਲ ਰਹੀ ਸੀ ਛੁੱਟੀ, ਫਿਰ ਕੀਤਾ ਇਹ ਕੰਮ...ਤੁਰਤ ਹੋਈ ਮਨਜ਼ੂਰ

ਉੱਤਰ ਪ੍ਰਦੇਸ਼ ਪੁਲਿਸ (Uttar Pradesh Police)  ਦੇ ਇਕ ਸਿਪਾਹੀ ਨੂੰ ਵਿਆਹ ਲਈ ਛੁੱਟੀ (Wedding Leave)  ਨਹੀਂ ਮਿਲ ਰਹੀ ਸੀ। ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਸੀ।

  • Share this:
  • Facebook share img
  • Twitter share img
  • Linkedin share img
ਵਿਆਹ ਹਰ ਕਿਸੇ ਦੀ ਜਿੰਦਗੀ ਦਾ ਇਕ ਅਜਿਹਾ ਸੁਨਹਿਰਾ ਪਲ ਹੁੰਦਾ ਹੈ ਜਿਸ ਨੂੰ ਲੈ ਕੇ ਲੜਕਾ ਹੋਵੇ ਜਾਂ ਫਿਰ ਲੜਕੀ ਦੋਹਾਂ ਦੇ ਮਨ ਵਿਚ ਕੋਈ ਨਾ ਕੋਈ ਖੁਆਬ ਜਰੁਰ ਹੁੰਦਾ ਹੈ। ਪਰ ਜੇਕਰ ਇਸ ਖੁਆਬ ’ਚ ਕੋਈ ਅੜਚਣ ਪੈਂਦਾ ਹੁੰਦੀ ਹੈ ਤਾਂ ਇਸ ਦਾ ਹੱਲ ਵੀ ਕੱਢ ਲਿਆ ਜਾਂਦਾ ਹੈ।

ਅਜਿਹਾ ਹੀ ਕੁਝ ਕੀਤਾ ਹੈ ਉੱਤਰ ਪ੍ਰਦੇਸ਼ ਪੁਲਿਸ (Uttar Pradesh Police)  ਦੇ ਇਕ ਸਿਪਾਹੀ ਨੇ। ਵਿਆਹ ਲਈ ਸਿਪਾਹੀ ਨੂੰ ਛੁੱਟੀ Wedding Leave)  ਨਹੀਂ ਮਿਲ ਰਹੀ ਸੀ। ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਸੀ। ਸਿਪਾਹੀ ਦੀ ਤਾਇਨਾਤੀ ਮਥੂਰਾ (Mathura)  ਜਿਲ੍ਹੇ ’ਚ ਸੀ। ਪ੍ਰੇਸ਼ਾਨ ਸਿਪਾਹੀ ਨੇ DGP ਨੂੰ ਟਵੀਟ ਕੀਤਾ, ਇਸ ਤੋਂ ਬਾਅਦ ਸਿਪਾਹੀ ਨੂੰ ਛੁੱਟੀ ਮਿਲ ਗਈ।

ਵਿਆਹ ਦੇ ਕਾਰਡ ਨਾਲ DGP ਨੂੰ ਕੀਤਾ ਟਵੀਟ
ਪ੍ਰੇਸ਼ਾਨ ਸਿਪਾਹੀ ਯਸ਼ਵੇਂਦਰ ਨੇ ਸੀਨੀਅਰ ਅਧਿਕਾਰੀਆਂ ਨੂੰ ਆਪਣੀ ਸਮੱਸਿਆ ਤੋਂ ਜਾਣੂ ਕਰਵਾਉਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਸਿਪਾਹੀ ਨੇ  ਡੀਜੀਪੀ ਨੂੰ ਟੈਗ ਕਰ ਕੇ ਵਿਆਹ ਵਾਲਾ ਕਾਰਡ ਨਾਲ ਟਵੀਟ (Tweet) ਕੀਤਾ। ਆਪਣੇ ਟਵੀਟ ਵਿਚ ਉਨ੍ਹਾਂ ਨੇ ਲਿਖਿਆ ਜਲਦ ਹੀ ਉਸਦਾ ਵਿਆਹ ਹੋਣ ਵਾਲਾ ਹੈ ਪਰ ਉਹ ਲਖਨਊ ’ਚ ਡਿਉਟੀ ’ਚ ਫਸਿਆ ਹੋਇਆ ਹੈ। ਇਸ ਤੋਂ ਬਾਅਦ ਜਲਦ ਤੋਂ ਜਲਦ ਉਸ ਨੂੰ ਛੁੱਟੀ ਦਿੱਤੀ ਗਈ।
First published: February 5, 2020
ਹੋਰ ਪੜ੍ਹੋ
ਅਗਲੀ ਖ਼ਬਰ