Mehndi Function Special Dish: ਭਾਰਤੀ ਸਮਾਜ ਵਿੱਚ ਵਿਆਹ ਇੱਕ ਰਸਮ ਦੇ ਨਾਲ ਨਾਲ ਤਿਉਹਾਰ ਵਰਗਾ ਵੀ ਹੁੰਦਾ ਹੈ। ਇਸ ਦੀ ਤਿਆਰੀ ਕਈ ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੀ ਹੈ। ਕਈ ਤਰ੍ਹਾਂ ਦੀਆਂ ਰਸਮਾਂ ਹੁੰਦੀਆਂ ਹਨ ਤੇ ਹਰ ਰਸਮ ਦਾ ਆਪਣਾ ਸਮਾਂ ਤੇ ਮਹੱਤਵ ਹੁੰਦਾ ਹੈ। ਕਈ ਕਈ ਦਿਨ ਪਹਿਲਾਂ ਮਹਿਮਾਨਾਂ ਦਾ ਵਿਆਹ ਵਾਲੇ ਘਰ ਵਿੱਚ ਆਉਣਾ-ਜਾਣਾ ਸ਼ੁਰੂ ਹੋ ਜਾਂਦਾ ਹੈ। ਵਿਆਹ ਵਾਲੇ ਘਰ ਵਿੱਚ ਕਈ ਤਰ੍ਹਾਂ ਦੀਆਂ ਮਠਿਆਈਆਂ ਤੇ ਪਕਵਾਨ ਬਣਾਏ ਜਾਂਦੇ ਹਨ। ਇਨ੍ਹਾਂ ਦਾ ਆਪਣਾ ਵੱਖਰਾ ਸੁਆਦ ਹੁੰਦਾ ਹੈ। ਹੁਣ ਨਵੰਬਰ ਮਹੀਨੇ ਵਿੱਚ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਇਸ ਮਹੀਨੇ ਕਈ ਸ਼ੁਭ ਮਹੂਰਤ ਹਨ ਤੇ ਕਈ ਘਰਾਂ ਵਿੱਚ ਸ਼ਹਿਨਾਈ ਵੱਜੇਗੀ।
ਤੁਹਾਡੇ ਘਰ ਵਿੱਚ ਵੀ ਜੇ ਵਿਆਹ ਜੁੜਿਆ ਹੈ ਤਾਂ ਕਈ ਤਰ੍ਹਾਂ ਦੀਆਂ ਰਸਮਾਂ ਵੀ ਨਾਲ ਨਾਲ ਚੱਲ ਰਹੀਆਂ ਹੋਣਗੀਆਂ। ਵਿਆਹ ਦੀ ਇੱਕ ਬਹੁਤ ਪਿਆਰੀ ਰਸਮ ਹੁੰਦੀ ਹੈ ਮਹਿੰਦੀ ਦੀ ਰਸਮ। ਮਹਿੰਦੀ ਵਾਲੇ ਦਿਨ ਦੁਲਹਨ ਦੀਆਂ ਸਹੇਲੀਆਂ ਤੇ ਉਸ ਦੇ ਰਿਸ਼ਤੇਦਾਰ ਆਉਂਦੇ ਹਨ ਤੇ ਦੁਲਹਨ ਨੂੰ ਸ਼ਗਨਾਂ ਦੀ ਮਹਿੰਦੀ ਲਗਾਉਂਦੇ ਹਨ। ਇਸ ਦਿਨ ਘਰ ਵਿੱਚ ਪੂਰੀ ਰੌਣਕ ਹੁੰਦੀ ਹੈ। ਇਸ ਦਿਨ ਕਈ ਮਹਿਮਾਨ ਘਰ ਆਉਂਦੇ ਹਨ। ਹੁਣ ਮਹਿਮਾਨਾਂ ਦੇ ਖਾਣਪੀਣ ਦਾ ਧਿਆਨ ਰੱਖਣਾ ਵੀ ਮੇਜ਼ਬਾਨ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸ ਲਈ ਤੁਸੀਂ ਮਹਿੰਦੀ ਵਾਲੇ ਦਿਨ ਸੁਆਦਿਸ਼ਟ ਖਾਣ ਵਾਲੀਆਂ ਆਈਟਮਾਂ ਨੂੰ ਸ਼ਾਮਲ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦਸਦੇ ਹਾਂ ਕਿ ਮਹਿੰਦੀ ਵਾਲੇ ਦਿਨ ਫੂਡ ਮੈਨਯੂ ਕਿਹੜਾ ਹੋਣਾ ਚਾਹੀਦਾ ਹੈ...
ਦਾਲ ਮਖਣੀ : ਬਹੁਤੇ ਲੋਕਾਂ ਨੂੰ ਦਾਲ ਮਖਣੀ ਬਹੁਤ ਪਸੰਦ ਹੁੰਦੀ ਹੈ। ਇਸ ਨੂੰ ਰੋਟੀ, ਚੌਲ ਜਾਂ ਨਾਨ ਨਾਲ ਖਾਇਆ ਜਾ ਸਕਦਾ ਹੈ। ਇਸੇ ਲਈ ਕਈ ਲੋਕ ਵਿਆਹ ਤੋਂ ਇਲਾਵਾ ਮਹਿੰਦੀ 'ਚ ਦਾਲ ਮਖਨੀ ਰੱਖਦੇ ਹਨ। ਤੁਸੀਂ ਆਪਣੇ ਫੰਕਸ਼ਨਾਂ ਵਿੱਚ ਦਾਲ ਮੱਖਣੀ ਰੱਖ ਸਕਦੇ ਹੋ।
ਪਨੀਰ ਦੀ ਸਬਜ਼ੀ : ਸ਼ਾਕਾਹੀਰ ਫੰਕਸ਼ਨ ਹੋਵੇ ਤਾਂ ਉਸ ਵਿੱਚ ਘੱਟੋ ਘੱਟ ਇੱਕ ਪਨੀਰ ਦੀ ਆਈਟਮ ਜ਼ਰੂਰ ਹੋਣੀ ਚਾਹੀਦੀ ਹੈ। ਦੱਸ ਦਈਏ ਕਿ ਇਹ ਨਾ ਸਿਰਫ ਖਾਣ 'ਚ ਸੁਆਦ ਹੋਵੇਗਾ ਸਗੋਂ ਹਰ ਕਿਸੇ ਨੂੰ ਪਸੰਦ ਵੀ ਆਵੇਗਾ। ਤੁਸੀਂ ਸ਼ਾਹੀ ਪਨੀਰ, ਪਨੀਰ ਮਖਨੀ, ਚਿੱਲੀ ਪਨੀਰ ਆਦਿ ਕੋਈ ਵੀ ਵੈਰਾਈਟੀ ਚੁਣ ਸਕਦੇ ਹੋ।
ਬਟਰ ਨਾਨ : ਵਿਆਹ ਵਿੱਚ ਸਾਧਾਰਨ ਰੋਟੀ ਦਾ ਸਵਾਦ ਚੰਗਾ ਨਹੀਂ ਲੱਗਦਾ ਇਸ ਲਈ ਕੁੱਝ ਵੱਖਰਾ ਬਣਾਉਣ ਦੀ ਆਮ ਰੋਟੀ ਦੀ ਥਾਂ ਮੱਖਣ ਵਾਲੇ ਨਾਨ ਬਣਾਏ ਜਾ ਸਕਦੇ ਹਨ। ਬਟਰ ਨਾਨ ਵੈਜ ਤੇ ਨਾਨ ਵੈਜ ਦੋਵੇਂ ਆਈਟਮਾਂ ਦਾ ਸੁਆਦ ਵਧਾਉਂਦੇ ਹਨ। ਉੱਤਰ ਭਾਰਤ ਵਿੱਚ ਪੰਜਬ, ਹਰਿਆਣਾ ਤੇ ਦਿੱਲੀ ਦੇ ਵਿਆਹਾਂ ਵਿੱਚ ਬਟਰ ਨਾਨ ਖਾਸ ਤੌਰ ਉੱਤੇ ਬਣਾਏ ਜਾਂਦੇ ਹਨ।
ਦਮ ਆਲੂ ਦੀ ਸਬਜ਼ੀ : ਜੇ ਤੁਸੀਂ ਦਾਲ ਮਖਨੀ ਤੇ ਪਨੀਰ ਵਿੱਚ ਵੀ ਗ੍ਰੇਵੀ ਵਾਲੀ ਕੋਈ ਆਟੀਮ ਚੁਣੀ ਹੈ ਤਾਂ ਤੁਸੀਂ ਸਬਜ਼ੀ ਵਿੱਚ ਇੱਕ ਸੁੱਕੀ ਆਈਟਮ ਹੋਣਾ ਜ਼ਰੂਰ ਬਣ ਜਾਂਦਾ ਹੈ। ਇਸ ਲਈ ਤੁਸੀਂ ਕਸ਼ਮੀਰੀ ਦਮ ਆਲੂ ਦੀ ਸਬਜ਼ੀ ਨੂੰ ਖਾਣੇ ਦੇ ਮੈਨਯੂ ਵਿੱਚ ਸ਼ਾਮਲ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਸ ਵਿੱਚ ਕਸ਼ਮੀਰੀ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਸਬਜ਼ੀ ਕਾਫੀ ਮਸਾਲੇਦਾਰ ਤੇ ਮਜ਼ੇਦਾਰ ਹੁੰਦੀ ਹੈ।
ਸਵੀਟ ਡਿਸ਼ : ਘਰ ਵਿੱਚ ਖੁਸ਼ੀ ਦਾ ਮਹੌਲ ਹੋਵੇ ਤੇ ਕੋਈ ਮਠਿਆਈ ਨਾ ਬਣਾਈ ਜਾਵੇ, ਇਹ ਤਾਂ ਬੋ ਨਹੀਂ ਸਕਦਾ, ਇਸ ਲਈ ਤੁਸੀਂ ਆਪਣੇ ਬਜਟ ਦੇ ਹਿਸਾਬ ਨਾਲ ਇਸ ਨੂੰ ਡਿਸਾਈਡ ਕਰ ਸਕਦੇ ਹੋ। ਵੈਸੇ ਗੁਲਾਬ ਜਾਮੁਨ ਇੱਕ ਅਜਿਹੀ ਡਿਸ਼ ਹੈ ਜੋ ਮਹਿੰਦੀ ਦੇ ਫੰਰਸ਼ਨ ਨੂੰ ਯਾਦਗਾਰ ਬਣਾ ਦੇਵੇਗੀ। ਜੇ ਤੁਸੀਂ ਗਰਮਾ ਗਰਮ ਚਾਸ਼ਨੀ ਵਿੱਚ ਡੁੱਬੇ ਗੁਲਾਬ ਜਾਮੁਨ ਮਹਿਮਾਨਾਂ ਨੂੰ ਸਰਵ ਕਰੋਗੇ ਤਾਂ ਸਰਦੀਆਂ ਵਿੱਚ ਇਸ ਸਵੀਟ ਡਿਸ਼ ਨੂੰ ਵੇਖ ਕੇ ਤਿਸੇ ਦੇ ਵੀ ਮੂੰਹ ਵਿੱਚ ਪਾਣੀ ਜਾ ਜਾਵੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Fast food, Food, Healthy Food, Lifestyle, Wedding