ਇੱਕ ਨਵੀਂ ਰਿਸਰਚ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਗੇ ਕੁੱਝ ਮਿਲੀਅਨ ਸਾਲਾਂ ਵਿੱਚ ਸਿਰਫ ਪੁਰਸ਼ ਅਲੋਪ ਹੋ ਜਾਣਗੇ। ਮੋਟੇ ਸ਼ਬਦਾਂ ਵਿੱਚ ਕਹੀਏ ਤਾਂ ਮਨੁੱਖ ਅਤੇ ਹੋਰ ਥਣਧਾਰੀ ਬੱਚਿਆਂ ਦੇ ਲਿੰਗ ਦਾ ਫੈਸਲਾ ਨਰ-ਨਿਰਧਾਰਤ ਕਰਨ ਵਾਲੇ 'ਵਾਈ ਕ੍ਰੋਮੋਸੋਮ' ਰਾਹੀਂ ਹੁੰਦਾ ਹੈ। ਪਰ ਮਨੁੱਖੀ Y ਕ੍ਰੋਮੋਸੋਮ ਡੀਜਨਰੇਟ ਹੋ ਰਿਹਾ ਹੈ ਅਤੇ ਕੁਝ ਮਿਲੀਅਨ ਸਾਲਾਂ ਵਿੱਚ ਇਹ ਅਲੋਪ ਹੋ ਸਕਦਾ ਹੈ। ਜੇ ਉਦੋਂ ਤੱਕ ਮਨੁੱਖਾਂ ਨੇ ਇੱਕ ਨਵਾਂ ਲਿੰਗ ਜੀਨ ਵਿਕਸਿਤ ਨਾ ਕੀਤਾ ਤਾਂ ਸਾਡਾ ਵਿਨਾਸ਼ ਹੋ ਜਾਵੇਗਾ।
ਪਰ ਚੰਗੀ ਖਬਰ ਇਹ ਹੈ ਕਿ ਇਸ ਖਤਰੇ ਤੋਂ ਸ਼ਾਇਦ ਚੂਹੇ ਸਾਨੂੰ ਬਚਾ ਸਕਦੇ ਹਨ। Spiny Rat ਨਸਲ ਦੇ ਇਹ ਚੂਹੇ ਵਿਕਾਸ ਦੌਰਾਨ ਪਹਿਲਾਂ ਹੀ ਆਪਣਾ 'ਵਾਈ ਕ੍ਰੋਮੋਸੋਮ' ਗੁਆ ਚੁੱਕੇ ਹਨ ਪਰ ਅਜੇ ਵੀ ਇਹ ਦੁਨੀਆ ਉੱਤੇ ਮੌਜੂਦ ਹਨ ਤੇ ਇਨ੍ਹਾਂ ਦਾ ਵਜੂਦ ਖਤਮ ਨਹੀਂ ਹੋਇਆ ਹੈ। ਨੈਸ਼ਨਲ ਅਕੈਡਮੀ ਆਫ਼ ਸਾਇੰਸ ਦੀ ਪ੍ਰੋਸੀਡਿੰਗਜ਼ ਵਿੱਚ ਇੱਕ ਨਵਾਂ ਪੇਪਰ ਦਿਖਾਉਂਦਾ ਹੈ ਕਿ ਕਿਵੇਂ Spiny Rat ਨੇ ਇੱਕ ਨਵਾਂ ਨਰ-ਨਿਰਧਾਰਤ ਜੀਨ ਵਿਕਸਿਤ ਕੀਤਾ ਹੈ।
ਮਨੁੱਖੀ Y ਕ੍ਰੋਮੋਸੋਮ ਨਾ ਹੋਣ ਉੱਤੇ ਲੜਕੇ ਪੈਦਾ ਨਹੀਂ ਹੋਣਗੇ। ਸਿਰਫ਼ ਕੁੜੀਆਂ ਹੀ ਪੈਦਾ ਹੋਣਗੀਆਂ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਲੜਕੇ ਨਹੀਂ ਪੈਦਾ ਹੋਣਗੇ ਤਾਂ ਇਸ ਦੁਨੀਆ ਦਾ ਕੀ ਬਣੇਗਾ? ਮਨੁੱਖ ਜਾਤੀ ਕਿਵੇਂ ਅੱਗੇ ਵਧੇਗੀ ਕਿਉਂਕਿ ਪੀੜ੍ਹੀ ਨੂੰ ਅੱਗੇ ਲਿਜਾਣ ਲਈ ਔਰਤ ਅਤੇ ਮਰਦ ਦੋਵਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਧਰਤੀ ਤੋਂ ਮਨੁੱਖ ਅਲੋਪ ਹੋ ਜਾਣਗੇ ਤਾਂ ਉਨ੍ਹਾਂ ਦੀ ਥਾਂ ਕਿਹੜਾ ਨਵਾਂ ਲਿੰਗ ਆਵੇਗਾ? ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਮਨੁੱਖਾਂ ਵਿੱਚ, ਦੂਜੇ ਥਣਧਾਰੀ ਜੀਵਾਂ ਦੀ ਤਰ੍ਹਾਂ, ਮਾਦਾ ਵਿੱਚ ਦੋ X ਕ੍ਰੋਮੋਸੋਮ ਹੁੰਦੇ ਹਨ ਅਤੇ ਮਰਦਾਂ ਵਿੱਚ ਇੱਕ X ਅਤੇ ਇੱਕ ਛੋਟਾ ਕ੍ਰੋਮੋਸੋਮ ਵਾਈ ਹੁੰਦਾ ਹੈ। ਨਾਵਾਂ ਦਾ ਉਹਨਾਂ ਦੇ ਆਕਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। X ਵਿੱਚ ਲਗਭਗ 900 ਜੀਨ ਹੁੰਦੇ ਹਨ ਜੋ ਸੈਕਸ ਨਾਲ ਸਬੰਧਤ ਹਰ ਤਰ੍ਹਾਂ ਦੇ ਕੰਮ ਕਰਦੇ ਹਨ। ਪਰ Y ਕੋਲ ਕੁਝ ਜੀਨ (ਲਗਭਗ 55) ਅਤੇ ਬਹੁਤ ਸਾਰੇ ਨਾਨ-ਕੋਡਿੰਗ ਡੀਐਨਏ ਹੁੰਦੇ ਹਨ। Y ਕ੍ਰੋਮੋਸੋਮ ਕੁਝ ਖਾਸ ਕਰਦਾ ਹੈ ਕਿਉਂਕਿ ਇਸ ਵਿੱਚ ਇੱਕ ਮਹੱਤਵਪੂਰਨ ਜੀਨ ਹੁੰਦਾ ਹੈ ਜੋ ਭਰੂਣ ਵਿੱਚ ਪੁਰਸ਼ ਲਿੰਗ ਦੇ ਵਿਕਾਸ ਦੀ ਸ਼ੁਰੂਆਤ ਕਰਦਾ ਹੈ।
Y ਕ੍ਰੋਮੋਸੋਮ ਵਿੱਚ ਲਗਭਗ 55 ਜੀਨ ਹੁੰਦੇ ਹਨ। ਇਨ੍ਹਾਂ ਤੋਂ ਇਲਾਵਾ ਕਈ ਨਾਨ-ਕੋਡਿੰਗ ਡੀਐਨਏ ਹੁੰਦੇ ਹਨ। Y ਕ੍ਰੋਮੋਸੋਮ X ਕ੍ਰੋਮੋਸੋਮ ਨਾਲੋਂ ਆਕਾਰ ਵਿਚ ਛੋਟਾ ਹੋ ਸਕਦਾ ਹੈ। ਇਸ ਵਿੱਚ ਘੱਟ ਜੀਨ ਹੋ ਸਕਦੇ ਹਨ ਪਰ ਇਹ ਨਿਰਧਾਰਤ ਕਰਦਾ ਹੈ ਕਿ ਗਰਭ ਵਿੱਚ ਵਿਕਸਤ ਹੋਣ ਵਾਲਾ ਬੱਚਾ ਲੜਕਾ ਹੈ ਜਾਂ ਲੜਕੀ। ਇੱਕ ਔਰਤ ਦੀ ਗਰਭ ਅਵਸਥਾ ਦੇ 12 ਹਫ਼ਤਿਆਂ ਤੋਂ ਬਾਅਦ, ਮਾਸਟਰ ਸੈਕਸ ਜੀਨ ਬਾਕੀ ਜੀਨਾਂ ਨੂੰ ਪੁਰਸ਼ ਟੈਸਟਿਸ ਬਣਾਉਣੇ ਲਈ ਨਿਰਦੇਸ਼ ਦਿੰਦਾ ਹੈ। ਗਰਭ ਵਿੱਚ ਬਣਨ ਵਾਲਾ ਟੈਸਟਿਸ ਹੀ ਨਰ ਹਾਰਮੋਨਸ ਨੂੰ ਰਿਲੀਜ਼ ਕਰਦਾ ਹੈ, ਜਿਸ ਦੇ ਨਤੀਜੇ ਵਜੋਂ ਲੜਕਾ ਪੈਦਾ ਹੁੰਦਾ ਹੈ।
ਵਾਈ ਕ੍ਰੋਮੋਸੋਮ ਨੇ 166 ਮਿਲੀਅਨ ਸਾਲਾਂ ਵਿੱਚ 900-55 ਐਕਟਿਵ ਜੀਨਾਂ ਨੂੰ ਗੁਆ ਦਿੱਤਾ ਹੈ। ਇਹ ਪ੍ਰਤੀ ਮਿਲੀਅਨ ਸਾਲਾਂ ਵਿੱਚ ਲਗਭਗ ਪੰਜ ਜੀਨਾਂ ਦਾ ਨੁਕਸਾਨ ਹੈ। ਜੇਕਰ ਇਹ ਨੁਕਸਾਨ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਪਿਛਲੇ 55 ਜੀਨ ਵੀ ਇੱਕ ਕਰੋੜ 10 ਲੱਖ ਸਾਲਾਂ ਵਿੱਚ ਖਤਮ ਹੋ ਜਾਣਗੇ। ਇਹ ਮਰਦਾਂ ਦੇ ਜਨਮ ਦਾ ਅੰਤ ਹੋਵੇਗਾ। ਚੰਗੀ ਖਬਰ ਇਹ ਹੈ ਕਿ Spiny Rat ਜੋ ਪਹਿਲਾਂ ਹੀ 'ਵਾਈ ਕ੍ਰੋਮੋਸੋਮ' ਗੁਆ ਚੁੱਕੇ ਹਨ, ਉਹ ਅਜੇ ਵੀ ਜੀਵਤ ਹਨ, ਵੱਧ ਰਹੇ ਹਨ। ਅਜਿਹੀਆਂ ਕੁਝ ਕਿਰਲੀਆਂ ਅਤੇ ਸੱਪ ਦੀਆਂ ਪ੍ਰਜਾਤੀਆ ਵੀ ਹਨ ਜੋ ਸਿਰਫ ਮਾਦਾ ਪ੍ਰਜਾਤੀਆਂ ਹੀ ਹਨ ਤੇ ਪਾਰਥੀਨੋਜੇਨੇਸਿਸ ਵਜੋਂ ਜਾਣੀ ਜਾਂਦੀ ਪ੍ਰਕਿਰਿਆ ਦੁਆਰਾ ਅੰਡੇ ਪੈਦਾ ਕਰ ਸਕਦੀਆਂ ਹਨ।
ਪਰ ਇਹ ਮਨੁੱਖਾਂ ਜਾਂ ਹੋਰ ਥਣਧਾਰੀ ਜੀਵਾਂ ਵਿੱਚ ਨਹੀਂ ਹੋ ਸਕਦਾ ਕਿਉਂਕਿ ਸਾਡੇ ਕੋਲ ਘੱਟੋ-ਘੱਟ 30 ਅਜਿਹੇ ਮਹੱਤਵਪੂਰਨ ਜੀਨ ਹਨ ਜੋ ਸਿਰਫ ਉਦੋਂ ਹੀ ਕੰਮ ਕਰਦੇ ਹਨ ਜਦੋਂ ਉਹ ਸ਼ੁਕ੍ਰਾਣੂ ਦੁਆਰਾ ਨਰ ਤੋਂ ਆਉਂਦੇ ਹਨ। ਇਸ ਲਈ ਪ੍ਰਜਨਨ ਲਈ ਸਾਨੂੰ ਸ਼ੁਕ੍ਰਾਣੂ ਦੀ ਲੋੜ ਹੈ ਅਤੇ ਸਾਨੂੰ ਪੁਰਸ਼ਾਂ ਦੀ ਲੋੜ ਹੈ, ਜਿਸਦਾ ਅਰਥ ਹੈ ਕਿ ਵਾਈ ਕ੍ਰੋਮੋਸੋਮ ਦਾ ਅੰਤ ਮਨੁੱਖ ਜਾਤੀ ਦੇ ਵਿਨਾਸ਼ ਦਾ ਇੱਕ ਅੜਿੱਕਾ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਸੰਭਵ ਹੈ ਕਿ ਇੱਕ ਕਰੋੜ 10 ਲੱਖ ਸਾਲਾਂ ਬਾਅਦ, ਧਰਤੀ ਤੋਂ ਸਿਰਫ ਮਨੁੱਖ ਜਾਤੀ ਦਾ ਅੰਤ ਹੋ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajab Gajab, Ajab Gajab News, Health, Health tips, Healthy Food