ਡਿਮੇਂਸ਼ੀਆ (dementia) ਇੱਕ ਮਾਨਸਿਕ ਬਿਮਾਰੀ ਹੈ, ਜੋ ਕਿ ਮਨੁੱਖ ਦੀ ਯਾਦਾਸ਼ਤ ਤੇ ਸੋਚਣ ਸਮੱਰਥਾ ਨੂੰ ਪ੍ਰਭਾਵਿਤ ਕਰਦੀ ਹੈ। ਇਸ ਬਿਮਾਰੀ ਨਾਲ ਵਿਅਕਤੀ ਮਾਨਸਿਕ ਤੌਰ ‘ਤੇ ਅਪਾਹਿਜ ਬਣ ਸਕਦਾ ਹੈ। ਇਸ ਬਿਮਾਰੀ ਦੇ ਹੋਣ ਨਾਲ ਵਿਅਕਤੀ ਨੂੰ ਚੀਜ਼ਾਂ ਭੁੱਲਣ ਲੱਗਦੀਆਂ ਹਨ। ਇਸ ਕਾਰਨ ਉਸਨੂੰ ਰੋਜ਼ਾਨਾ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਦੱਸ ਦੇਈਏ ਕਿ ਅਲਜ਼ਾਈਮਰ ਰੋਗ ਤੋਂ ਪ੍ਰਭਾਵਿਤ ਬਜ਼ੁਰਗ ਅਤੇ ਨੌਜਵਾਨਾਂ ਨੂੰ ਡਿਮੇਂਸ਼ੀਆ (dementia) ਦੀ ਸਮੱਸਿਆ ਆ ਸਕਦੀ ਹੈ। ਇਸਦੇ ਨਾਲ ਹੀ ਇਹ ਬਿਮਾਰੀ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਵਧੇਰੇ ਹੁੰਦੀ ਹੈ। ਸਵਾਲ ਇਹ ਉੱਠਦਾ ਹੈ ਕਿ, ਕੀ ਇਸ ਬਿਮਾਰੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜੇਕਰ ਹਾਂ ਤਾਂ ਉਹ ਕਿਹੜੇ ਤਰੀਕੇ ਹਨ ਜਿੰਨਾਂ ਦੀ ਮਦਦ ਨਾਲ ਇਸ ਬਿਮਾਰੀ ਦਾ ਇਲਾਜ਼ ਸੰਭਵ ਹੈ-
ਡਿਮੇਂਸ਼ੀਆ ਸੰਬੰਧੀ ਨਵੀਂ ਖੋਜ
ਹਾਲ ਹੀ ਵਿੱਚ ਹੋਈ ਇੱਕ ਨਵੀਂ ਖੋਜ 'ਚ ਪਤਾ ਲੱਗਾ ਹੈ ਕਿ ਡਿਮੇਂਸ਼ੀਆ (dementia) ਨਾਂ ਦੀ ਮਾਨਸਿਕ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਇਸਦੇ ਲਈ ਤੁਹਾਨੂੰ ਹਰ ਰੋਜ਼ ਘੱਟ ਤੋਂ ਘੱਟ 3826 ਕਦਮ ਚੱਲਣਾ ਪਵੇਗਾ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹੋਈ ਇੱਕ ਖੋਜ ਵਿੱਚ ਪਾਇਆ ਗਿਆ ਸੀਕ ਕਿ ਰੋਜ਼ਾਨਾ 10 ਹਜ਼ਾਰ ਕਦਮ ਤੁਰਨ ਨਾਲ ਦਿਮਾਗੀ ਕਮਜ਼ੋਰੀ ਨਾਲ ਸੰਬੰਧਤ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਪਰ ਯੂਨਾਈਟਿਡ ਕਿੰਗਡਮ ਵਿੱਚ ਹੁਣੇ ਹੀ ਇੱਕ ਤਾਜ਼ਾ ਖ਼ੋਜ ਹੋਈ ਹੈ. ਇਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ 10 ਹਜ਼ਾਰ ਕਦਮਾਂ ਦੀ ਬਜਾਇ 3,800 ਤੋਂ 9,800 ਕਦਮ ਤੁਰਨ ਦੇ ਨਾਲ ਡਿਮੇਂਸ਼ੀਆ (dementia) ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਖੋਜ ਵਿੱਚ ਇਹ ਤੱਥ ਸਾਹਮਣੇ ਆਇਆ ਹੈ ਕਿ ਰੋਜ਼ਾਨਾ ਸੈਰ ਦੌਰਾਨ 3,800 ਤੋਂ 9,800 ਕਦਮ ਚੱਲਣ ਨਾਲ ਡਿਮੇਂਸ਼ੀਆ (dementia) ਦੇ ਲੱਛਣਾ ਨੂੰ ਬਹੁਤ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਖੋਜ ਵਿੱਚ ਪਾਇਆ ਗਿਆ ਕਿ ਲਗਾਤਾਰ ਰੋਜ਼ਾਨਾ ਸ਼ੈਰ ਕਰਨ ਵਾਲੇ ਲੋਕਾਂ ਵਿੱਚ ਡਿਮੇਂਸ਼ੀਆ ਦੇ ਲੱਛਣ ਅੱਧੇ ਰਹਿ ਗਏ। ਜਦਕਿ ਰੋਜ਼ਾਨਾ ਅੱਧ ਘੰਟਾ ਤੇਜ਼ ਸ਼ੈਰ ਕਰਨ ਨਾਲ ਦਿਮਾਗੀ ਕਮਜ਼ੋਰੀ ਦੇ ਲੱਛਣ 62 ਪ੍ਰਤੀਸ਼ਤ ਘੱਟ ਹੋ ਗਏ।
ਸੈਰ ਕਰਨਾ ਕਿਉਂ ਜ਼ਰੂਰੀ
ਮਾਹਿਰਾਂ ਦਾ ਮੰਨਣਾ ਹੈ ਕਿ ਸਰੀਰਕ ਗਤੀਵਿਧੀਆਂ ਸਾਡੀ ਸਰੀਰਕ ਸਿਹਤ ਦੇ ਨਾਲ ਨਾਲ ਸਾਡੀ ਮਾਨਸਿਕ ਸਿਹਤ ਨੂੰ ਵੀ ਤੰਦਰੁਸਤ ਰੱਖਣ ਵਿੱਚ ਮਦਦ ਕਰਦੀਆਂ ਹਨ। ਸਰੀਰਕ ਗਤੀਵਿਧੀਆਂ ਕਰਨ ਦਾ ਸਾਡੀ ਦਿਮਾਗੀ ਸਿਹਤ ਉੱਤੇ ਸਕਾਰਤਮਕ ਪ੍ਰਭਾਵ ਪੈਂਦਾ ਹੈ। ਇਸਦੇ ਨਾਲ ਹੀ ਸਰੀਰਕ ਗਤੀਵਿਧੀਆਂ ਦੇ ਨਾਲ ਕਈ ਤਰ੍ਹਾਂ ਦੀਆਂ ਮਾਨਸਿਕ ਸਮੱਸਿਆਵਾਂ ਦਾ ਜੋਖ਼ਮ ਘੱਟ ਹੁੰਦਾ ਹੈ।ਇਸਦੇ ਨਾਲ ਹੀ ਸਰੀਰਕ ਗਤੀਵਿਧੀਆਂ ਸਾਡੇ ਦਿਲ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਹਰ ਰੋਜ਼ ਸੈਰ ਕਰਨ ਨਾਲ ਸਾਡੇ ਦਿਲ ਸਹੀ ਕੰਮ ਕਰਦਾ ਹੈ ਅਤੇ ਸਾਡੇ ਸਰੀਰ ਦੇ ਸਾਰੇ ਟਿਸ਼ੂਆ ਵਿੱਚ ਬਲੱਡ ਸਕੂਲੇਸ਼ਨ ਹੁੰਦੀ ਹੈ।
ਇਸ ਤੋਂ ਇਲਾਵਾ, ਰੋਜ਼ਾਨਾ ਸੈਰ ਤੇ ਕਸਰਤ ਕਰਨ ਨਾਲ ਤੁਹਾਨੂੰ ਬਿਹਤਰ ਨੀਂਦ ਆਉਂਦੀ ਹੈ। ਦਿਨ ਭਰ ਤੁਹਾਡਾ ਮੂਡ ਚੰਗਾ ਰਹਿੰਦਾ ਹੈ ਤੇ ਤੁਸੀਂਵਧੇਰੇ ਊਰਜਾਵਾਨ ਮਹਿਸੂਸ ਕਰਦੇ ਹੋ। ਇਸਦੇ ਨਾਲ ਤੁਹਾਡੇ ਦਿਮਾਗ਼, ਦਿਲ ਦੀ ਸਿਹਤ ਚੰਗੀ ਰਹਿੰਦੀ ਹੈ। ਤੁਹਾਨੂੰ ਆਪਣੇ ਰੋਜ਼ਾਨਾ ਕੰਮਾਂ ਵਿੱਚ ਸਰੀਰਕ ਗਤੀਵਿਧੀਆਂ, ਸ਼ੈਰ ਤੇ ਚੰਗੇ ਭੋਜਨ ਨੂੰ ਜ਼ਰੂਰੀ ਤੌਰ ਉੱਤੇ ਸ਼ਾਮਿਲ ਕਰਨਾ ਚਾਹੀਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Health care, Health care tips, Mental health, Travel