Home /News /lifestyle /

Mercedes Benz 300 SLR: ਇਹ ਹੈ ਦੁਨੀਆਂ ਦੀ ਸਭ ਤੋਂ ਮਹਿੰਗੀ ਕਾਰ! ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ

ਤੁਸੀਂ ਦੁਨੀਆਂ ਦੀਆਂ ਕਈ ਮਹਿੰਗੀਆਂ ਕਾਰਾਂ ਬਾਰੇ ਸੁਣਿਆ ਹੋਵੇਗਾ। ਪਰ ਕੀ ਤੁਸੀਂ ਦੁਨੀਆਂ ਦੀ ਸਭ ਤੋਂ ਮਹਿੰਗੀ ਕਾਰ ਬਾਰੇ ਜਾਣਦੇ ਹੋ। ਜੇ ਨਹੀਂ ਤਾਂ ਤੁਸੀਂ ਇਸਦੀ ਕੀਮਤ ਜਾਣਕੇ ਹੈਰਾਨ ਹੋ ਜਾਵੋਗੇ। ਦੁਨੀਆਂ ਸਭ ਤੋਂ ਮਹਿੰਗੀ ਕਾਰ ਮਰਸੀਡੀਜ਼ ਬੈਂਜ਼ 300 SLR (Mercedes Benz 300 SLR) ਹੈ। ਦੁਨੀਆਂ ਦੀ ਸਭ ਤੋਂ ਮਹਿੰਗੀ ਇਸ ਕਾਰ ਦੀ ਕੀਮਤ 1100 ਕਰੋੜ ਰੁਪਏ ਹੈ।

ਹੋਰ ਪੜ੍ਹੋ ...
  • Share this:

ਤੁਹਾਨੂੰ ਦੱਸ ਦੇਈਏ ਕਿ ਮਰਸੀਡੀਜ਼ ਬੈਂਜ਼ 300 SLR (Mercedes Benz 300 SLR) ਇੱਕ ਰੇਸਿੰਗ ਕਾਰ ਹੈ। ਨਿਲਾਮੀ ਦੌਰਾਨ ਇਹ ਕਾਰ 142 ਮਿਲੀਅਨ ਡਾਲਰ ਯਾਨੀ 1100 ਕਰੋੜ ਰੁਪਏ ਵਿੱਚ ਵਿਕ ਗਈ ਸੀ। ਇਸ ਤੋਂ ਪਹਿਲਾਂ, ਫਰਾਰੀ 250 ਜੀਟੀਓ (Ferrari 250 GTO) ਦੇ ਕੋਲ ਦੁਨੀਆਂ ਦੀ ਸਭ ਤੋਂ ਮਹਿੰਗੀ ਕਾਰ ਹੋਣ ਦਾ ਰਿਕਾਰਡ ਸੀ। ਇਸ ਨੂੰ 542 ਕਰੋੜ ਰੁਪਏ 'ਚ ਵੇਚਿਆ ਗਿਆ ਸੀ। ਮਰਸੀਡੀਜ਼ ਬੈਂਜ਼ 300 ਐਸਐਲਆਰ ਦੀ ਨਿਲਾਮੀ 5 ਮਈ ਨੂੰ ਸਟਟਗਾਰਟ, ਜਰਮਨੀ ਵਿੱਚ ਮਰਸੀਡੀਜ਼ ਬੈਂਜ਼ ਮਿਊਜ਼ੀਅਮ ਵਿੱਚ ਕੀਤੀ ਗਈ ਸੀ। ਇਸ ਨਿਲਾਮੀ ਨੇ ਫਰਾਰੀ 250 ਜੀਟੀਓ ਦਾ ਨਿਲਾਮੀ ਰਿਕਾਰਡ ਤੋੜ ਦਿੱਤਾ ਹੈ।

ਕਦੋਂ ਬਣੀ ਸੀ ਮਰਸੀਡੀਜ਼ ਬੈਂਜ਼ 300 SLR

ਮੀਡੀਆ ਰਿਪੋਰਟਾਂ ਦੇ ਅਨੁਸਾਰ, ਕੰਪਨੀ ਨੇ 1950 ਦੇ ਦਹਾਕੇ ਵਿੱਚ ਮਰਸੀਡੀਜ਼-ਬੈਂਜ਼ 300 SLR ਦੇ ਸਿਰਫ ਦੋ ਮਾਡਲ ਬਣਾਏ ਸਨ। ਇਸ ਤੋਂ ਬਾਅਦ ਮਰਸਡੀਜ਼ ਨੇ 1955 ਵਿੱਚ ਇਸ ਰੇਸਿੰਗ ਕਾਰ ਨੂੰ ਬਣਾਉਣਾ ਬੰਦ ਕਰ ਦਿੱਤਾ ਸੀ। ਮਰਸਡੀਜ਼ ਦੇ ਇਨ੍ਹਾਂ ਦੋ ਹਾਈਟੌਪ ਵੇਰੀਐਂਟ 'ਚ ਤਿੰਨ-ਲਿਟਰ ਇੰਜਣ ਹੈ। ਜਿਸਦੀ ਸਮਰੱਥਾ 302 ਪੀ.ਐਸ. ਇਸ ਦਾ ਇੰਜਣ ਬਹੁਤ ਮਜ਼ਬੂਤ ​​ਹੈ। ਉਸ ਸਮੇਂ ਦੀਆਂ ਕਾਰਾਂ ਵਿੱਚੋਂ ਇਹ ਸਭ ਤੋਂ ਤੇਜ਼ ਕਾਰ ਸੀ।

ਜ਼ਿਕਰਯੋਗ ਹੈ ਕਿ ਮਰਸੀਡੀਜ਼ ਬੈਂਜ਼ 300 SLR (Mercedes Benz 300 SLR) ਰੇਸਿੰਗ ਕਾਰ ਨੂੰ ਵੀ ਰੇਸਿੰਗ ਟਰੈਕ 'ਤੇ ਉਤਾਰਿਆ ਗਿਆ। ਸਾਲ 1954 'ਚ ਇਸ ਕਾਰ ਨੇ ਰੇਸ 'ਚ ਕਮਾਲ ਕਰ ਦਿੱਤਾ ਸੀ। 12 ਵਿੱਚੋਂ 9 ਰੇਸ ਜਿੱਤ ਕੇ ਇਸ ਕਾਰ ਨੇ ਲੋਕਾਂ ਦਾ ਮਨ ਮੋਹ ਲਿਆ। ਇਕ ਰਿਪੋਰਟ ਮੁਤਾਬਕ ਜਦੋਂ ਇਹ ਰੇਸਿੰਗ ਕਾਰ 1955 'ਚ ਲੇ ਮਾਨਸ ਰੇਸ 'ਚ ਰੇਸਿੰਗ ਟ੍ਰੈਕ 'ਤੇ ਉਤਾਰੀ ਗਈ ਸੀ ਤਾਂ ਹਾਦਸੇ 'ਚ ਕਾਰ ਚਾਲਕ ਸਮੇਤ 83 ਦਰਸ਼ਕ ਮਾਰੇ ਗਏ ਸਨ। ਮਰਸਡੀਜ਼ ਨੇ ਸਾਲ 1955 ਵਿੱਚ ਇਸ ਰੇਸਿੰਗ ਨੂੰ ਬੰਦ ਕਰ ਦਿੱਤਾ ਸੀ।

Published by:Drishti Gupta
First published:

Tags: Auto industry, Cars