Home /News /lifestyle /

Audi ਤੇ BMW ਨੂੰ ਟੱਕਰ ਦੇਣ ਲਈ ਆਈ ਮਰਸਡੀਜ਼ ਇਲੈਕਟ੍ਰਿਕ SUV, ਜਾਣੋ ਕੀ ਹੈ ਖਾਸੀਅਤ

Audi ਤੇ BMW ਨੂੰ ਟੱਕਰ ਦੇਣ ਲਈ ਆਈ ਮਰਸਡੀਜ਼ ਇਲੈਕਟ੍ਰਿਕ SUV, ਜਾਣੋ ਕੀ ਹੈ ਖਾਸੀਅਤ

Audi ਤੇ BMW ਨੂੰ ਟੱਕਰ ਦੇਣ ਲਈ ਆਈ ਮਰਸਡੀਜ਼ ਇਲੈਕਟ੍ਰਿਕ SUV, ਜਾਣੋ ਕੀ ਹੈ ਖਾਸੀਅਤ

Audi ਤੇ BMW ਨੂੰ ਟੱਕਰ ਦੇਣ ਲਈ ਆਈ ਮਰਸਡੀਜ਼ ਇਲੈਕਟ੍ਰਿਕ SUV, ਜਾਣੋ ਕੀ ਹੈ ਖਾਸੀਅਤ

Mercedes Electric SUV: ਮਰਸਡੀਜ਼-ਬੈਂਜ਼ ਨੇ ਅਧਿਕਾਰਤ ਤੌਰ 'ਤੇ ਆਪਣੀ EQE ਇਲੈਕਟ੍ਰਿਕ SUV ਨੂੰ ਲਾਂਚ ਕਰ ਦਿੱਤਾ ਹੈ। ਇਸ ਲਗਜ਼ਰੀ ਕਾਰ ਦਾ ਖਾਸ ਗੱਲ ਇਹ ਹੈ ਕਿ ਸਿੰਗਲ ਚਾਰਜ ਵਿੱਚ ਇਹ ਲਗਭਗ 600 ਕਿਲੋਮੀਟਰ ਦੀ ਰੇਂਜ ਪ੍ਰਾਪਤ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਮਰਸਡੀਜ਼ ਗਲੋਬਲ ਇਲੈਕਟ੍ਰਿਕ ਵ੍ਹੀਕਲ (EV) ਸਪੇਸ 'ਤੇ ਆਪਣੀ ਥਾਂ ਮਜ਼ਬੂਤ ਬਣਾ ਰਹੀ ਹੈ ਤੇ ਟੇਸਲਾ ਦਾ ਮੁਕਾਬਲਾ ਕਰ ਰਹੀ ਹੈ। ਕੰਪਨੀ ਨੇ ਅਗਲੇ ਸਾਲ ਭਾਰਤ 'ਚ EQi ਸੇਡਾਨ ਦੇ ਲਾਂਚ ਹੋਣ ਦੀ ਪੁਸ਼ਟੀ ਕੀਤੀ ਹੈ।

ਹੋਰ ਪੜ੍ਹੋ ...
  • Share this:

Mercedes Electric SUV: ਮਰਸਡੀਜ਼-ਬੈਂਜ਼ ਨੇ ਅਧਿਕਾਰਤ ਤੌਰ 'ਤੇ ਆਪਣੀ EQE ਇਲੈਕਟ੍ਰਿਕ SUV ਨੂੰ ਲਾਂਚ ਕਰ ਦਿੱਤਾ ਹੈ। ਇਸ ਲਗਜ਼ਰੀ ਕਾਰ ਦਾ ਖਾਸ ਗੱਲ ਇਹ ਹੈ ਕਿ ਸਿੰਗਲ ਚਾਰਜ ਵਿੱਚ ਇਹ ਲਗਭਗ 600 ਕਿਲੋਮੀਟਰ ਦੀ ਰੇਂਜ ਪ੍ਰਾਪਤ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਮਰਸਡੀਜ਼ ਗਲੋਬਲ ਇਲੈਕਟ੍ਰਿਕ ਵ੍ਹੀਕਲ (EV) ਸਪੇਸ 'ਤੇ ਆਪਣੀ ਥਾਂ ਮਜ਼ਬੂਤ ਬਣਾ ਰਹੀ ਹੈ ਤੇ ਟੇਸਲਾ ਦਾ ਮੁਕਾਬਲਾ ਕਰ ਰਹੀ ਹੈ। ਕੰਪਨੀ ਨੇ ਅਗਲੇ ਸਾਲ ਭਾਰਤ 'ਚ EQi ਸੇਡਾਨ ਦੇ ਲਾਂਚ ਹੋਣ ਦੀ ਪੁਸ਼ਟੀ ਕੀਤੀ ਹੈ। ਮਰਸਡੀਜ਼ EQE, EQE ਸੇਡਾਨ ਦਾ SUV ਵਰਜ਼ਨ ਹੈ ਜੋ ਬਹੁਤ ਮਸ਼ਹੂਰ ਹੈ। ਦਿਲਚਸਪ ਗੱਲ ਇਹ ਹੈ ਕਿ EQE SUV ਦਾ ਆਕਾਰ ਔਸਤਨ ਛੋਟੇ ਹੈ।

ਇਸ ਦਾ ਵ੍ਹੀਲਬੇਸ 3,030 mm, ਕੁੱਲ ਲੰਬਾਈ 4,863 mm, ਚੌੜਾਈ 1,940 mm ਅਤੇ ਲੰਬਾਈ 1,686 mm ਹੈ। EQE SUV ਨੂੰ ਮਰਸੀਡੀਜ਼ ਵਿੱਚ EQS ਅਤੇ EQE ਸੇਡਾਨ ਵਰਗੇ ਆਲ-ਇਲੈਕਟ੍ਰਿਕ ਪਲੇਟਫਾਰਮ 'ਤੇ ਬਣਾਇਆ ਗਿਆ ਹੈ। ਇਹ ਵਿਸ਼ੇਸ਼ ਮਾਡਲ ਆਰਾਮਦਾਇਕ ਅਤੇ ਲਗਜ਼ਰੀ ਵਿਸ਼ੇਸ਼ਤਾਵਾਂ ਦੇ ਨਾਲ-ਨਾਲ ਬਹੁਤ ਵਧੀਆ ਇੰਜਣ ਨਾਲ ਲੈਸ ਹੈ। ਇਸ ਦੇ 90.6 kWh ਬੈਟਰੀ ਪੈਕ ਦੇ ਨਾਲ, ਮਰਸੀਡੀਜ਼ EQE SUV ਦੀ ਪ੍ਰਤੀ ਚਾਰਜ ਲਗਭਗ 600 ਕਿਲੋਮੀਟਰ ਦੀ ਰੇਂਜ ਹੈ। ਇਸ ਦੇ ਦੋ ਵਰਜ਼ਨ ਹਨ। ਪਿਛਲੇ ਐਕਸਲ 'ਤੇ ਸਿੰਗਲ ਇਲੈਕਟ੍ਰਿਕ ਮੋਟਰ 284 Bhp ਦੀ ਪਾਵਰ ਅਤੇ 565 Nm ਦਾ ਟਾਰਕ ਪੈਦਾ ਕਰਦੀ ਹੈ। ਦੂਜੇ ਪਾਸੇ, EQE 350 4MATIC ਡਿਊਲ-ਮੋਟਰ ਸੈੱਟ-ਅੱਪ ਵਿਕਲਪ ਵਿੱਚ 765 Nm ਤੱਕ ਦਾ ਟਾਰਕ ਜਨਰੇਟ ਹੁੰਦਾ ਹੈ। ਜਦਕਿ ਰੇਂਜ ਕਰੀਬ 560 ਕਿਲੋਮੀਟਰ ਤੱਕ ਹੈ।

ਇਸ ਦਾ EQE 500 4MATIC ਵਰਜ਼ਨਣ 394 BH ਦੀ ਅਧਿਕਤਮ ਪਾਵਰ ਅਤੇ 858 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਦੀ ਰੇਂਜ ਲਗਭਗ 550 ਕਿਲੋਮੀਟਰ ਹੈ। Mercedes EQE SUV ਨੂੰ 170 kW ਚਾਰਜਰ ਦੀ ਵਰਤੋਂ ਕਰਕੇ ਚਾਰਜ ਕੀਤਾ ਜਾ ਸਕਦਾ ਹੈ। ਇਸ ਦੇ ਨਾਲ, EV ਸਿਰਫ 15 ਮਿੰਟ ਦੇ ਚਾਰਜ 'ਤੇ 220 ਕਿਲੋਮੀਟਰ ਤੱਕ ਚੱਲ ਸਕੇਗੀ। ਮਰਸੀਡੀਜ਼ 2.50 ਲੱਖ ਕਿਲੋਮੀਟਰ ਦੇ ਨਾਲ ਬੈਟਰੀ 'ਤੇ 10 ਸਾਲ ਦੀ ਵਾਰੰਟੀ ਵੀ ਮਿਲ ਰਹੀ ਹੈ। ਬੈਂਚ ਸੀਟ 'ਤੇ ਥੋੜ੍ਹਾ ਜ਼ਿਆਦਾ ਹੈੱਡਰੂਮ ਅਤੇ ਰੀਕਲਾਈਨ ਫੰਕਸ਼ਨ ਦੇ ਨਾਲ ਇਹ SUV ਯਾਤਰੀਆਂ ਲਈ ਇਸ ਦੇ ਸੇਡਾਨ ਵਰਜ਼ਨ ਨਾਲੋਂ ਵਧੇਰੇ ਆਰਾਮਦਾਇਕ ਹੋ ਸਕਦੀ ਹੈ। ਇਸ ਈਵੀ ਦੇ ਅੰਦਰ ਬੂਟ ਸਪੇਸ ਵੀ ਥੋੜੀ ਜ਼ਿਆਦਾ ਹੈ।ਮਰਸੀਡੀਜ਼-ਬੈਂਜ਼ EQE SUV ਦਾ ਮੁਕਾਬਲਾ ਹਾਲ ਹੀ ਵਿੱਚ ਲਾਂਚ ਹੋਈ Audi e-tron ਅਤੇ BMW IX ਇਲੈਕਟ੍ਰਿਕ SUV ਨਾਲ ਹੋਵੇਗਾ।

Published by:Rupinder Kaur Sabherwal
First published:

Tags: Audi, Auto, Auto industry, Auto news, Automobile