Methi Recipes: ਭਾਰਤੀ ਰਸੋਈ ਵਿਚ ਰੱਖੇ ਕਈ ਮਸਾਲੇ ਅਤੇ ਸਬਜ਼ੀਆਂ ਨੂੰ ਦਵਾਈ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਸਰਦੀਆਂ ਦੇ ਮੌਸਮ 'ਚ ਬੀਮਾਰੀਆਂ ਤੋਂ ਬਚਣ ਲਈ ਰਸੋਈ 'ਚ ਮੌਜੂਦ ਕਈ ਖਾਣ-ਪੀਣ ਦੀਆਂ ਚੀਜ਼ਾਂ ਫਾਇਦੇਮੰਦ ਸਾਬਤ ਹੋ ਸਕਦੀਆਂ ਹਨ। ਇਨ੍ਹਾਂ ਔਸ਼ਧੀ ਗੁਣਾਂ ਵਾਲੇ ਭੋਜਨ ਪਦਾਰਥਾਂ ਵਿੱਚ ਮੇਥੀ ਵੀ ਸ਼ਾਮਲ ਹੈ। ਸਰਦੀਆਂ ਵਿੱਚ ਮੇਥੀ ਸਿਹਤ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਮੇਥੀ ਦੇ ਪੱਤੇ ਸਿਹਤਮੰਦ ਹੁੰਦੇ ਹਨ। ਇਸ ਮੌਸਮ ਵਿੱਚ ਪਾਲਕ, ਸਰ੍ਹੋਂ ਅਤੇ ਮੇਥੀ ਆਮ ਹੀ ਬਾਜ਼ਾਰ ਵਿੱਚ ਮਿਲ ਜਾਂਦੀ ਹੈ।
ਅਜਿਹੇ 'ਚ ਇਸ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕੁਝ ਅਧਿਐਨਾਂ ਦੇ ਅਨੁਸਾਰ, ਮੇਥੀ ਦੇ ਪੱਤੇ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਕਾਰਗਰ ਹਨ। ਇਸ ਤੋਂ ਇਲਾਵਾ ਮੇਥੀ ਦੀ ਸਬਜ਼ੀ ਦਾ ਸੇਵਨ ਕਰਨ ਦੇ ਕਈ ਫਾਇਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਮੇਥੀ ਦੀਆਂ ਅਲੱਗ ਅਲੱਗ ਡਿਸ਼ ਬਾਰੇ ਦੱਸਾਂਗੇ ਜੋ ਤੁਸੀਂ ਸਰਦੀਆਂ ਦੌਰਾਨ ਅਜ਼ਮਾ ਸਕਦੇ ਹੋ...
ਮੇਥੀ ਦਾ ਪਰਾਠਾ : ਮੇਥੀ ਅਜਵਾਈਨ ਪਰਾਠਾ ਸਰਦੀਆਂ ਵਿੱਚ ਬਹੁਤ ਹੀ ਸੁਆਦੀ ਹੁੰਦਾ ਹੈ। ਇਸ ਨੂੰ ਆਸਾਨੀ ਨਾਲ ਤਿਆਰ ਕੀਤਾ ਜਾ ਸਕਦਾ ਹੈ, ਜਿਸ ਨੂੰ ਨਾਸ਼ਤੇ ਵਜੋਂ ਵੀ ਬਣਾਇਆ ਜਾ ਸਕਦਾ ਹੈ। ਮੇਥੀ ਅਜਵਾਈਨ ਪਰਾਠਾ ਬੱਚਿਆਂ ਨੂੰ ਟਿਫਨ ਵਿੱਚ ਪੈਕ ਕਰ ਕੇ ਵੀ ਦਿੱਤਾ ਜਾ ਸਕਦਾ ਹੈ।
ਮੇਥੀ ਤੇ ਛੋਲਿਆਂ ਦੀ ਸਬਜ਼ੀ : ਛੋਲੇ ਭਾਵੇਂ ਤਰੀ ਵਾਲੇ ਹੋਣ ਜਾਂ ਸੁੱਕੇ, ਇੱਥੇ ਛੋਲਿਆਂ ਦੀ ਸਬਜ਼ੀ ਨੂੰ ਪਸੰਦ ਕਰਨ ਵਾਲੇ ਲੋਕਾਂ ਦੀ ਕੋਈ ਕਮੀ ਨਹੀਂ ਹੈ। ਸਰਦੀਆਂ ਦੇ ਮੌਸਮ ਵਿੱਚ ਮੇਥੀ ਤੇ ਛੋਲਿਆਂ ਦਾ ਸਵਾਦ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ।
ਆਲੂ ਮੇਥੀ ਦੀ ਸਬਜ਼ੀ : ਸਰਦੀਆਂ ਦੇ ਮੌਸਮ ਵਿੱਚ ਆਲੂ ਮੇਥੀ ਦੀ ਸਬਜ਼ੀ ਲਗਭਗ ਸਾਰੇ ਘਰਾਂ ਵਿੱਚ ਬਣਾਈ ਜਾਂਦੀ ਹੈ ਅਤੇ ਖਾਧੀ ਜਾਂਦੀ ਹੈ। ਬੱਚਿਆਂ ਦੇ ਨਾਲ-ਨਾਲ ਬਜ਼ੁਰਗ ਵੀ ਇਸ ਰਵਾਇਤੀ ਸਬਜ਼ੀ ਨੂੰ ਬਹੁਤ ਪਸੰਦ ਕਰਦੇ ਹਨ। ਇਹ ਰੈਸਿਪੀ ਬਣਾਉਣਾ ਬਹੁਤ ਆਸਾਨ ਹੈ ਅਤੇ ਇਸ ਸਬਜ਼ੀ ਨੂੰ ਦੁਪਹਿਰ ਦੇ ਖਾਣੇ ਜਾਂ ਰਾਤ ਦੇ ਖਾਣੇ ਲਈ ਕਦੇ ਵੀ ਬਣਾਇਆ ਜਾ ਸਕਦਾ ਹੈ।
ਮੇਥੀ ਥੇਪਲਾ : ਪਰਾਠੇ ਦੀ ਤਰ੍ਹਾਂ ਦਿਖਣ ਵਾਲਾ ਗੁਜਰਾਤੀ ਥੇਪਲਾ ਪੂਰੇ ਦੇਸ਼ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ। ਮੇਥੀ ਥੇਪਲਾ ਇੱਕ ਗੁਜਰਾਤੀ ਪਕਵਾਨ ਵੀ ਹੈ ਅਤੇ ਇਸ ਨੂੰ ਕਣਕ ਦੇ ਆਟੇ, ਛੋਲਿਆਂ, ਬਾਜਰੇ ਅਤੇ ਮਸਾਲਿਆਂ ਦੀ ਮਦਦ ਨਾਲ ਬਣਾਇਆ ਜਾਂਦਾ ਹੈ। ਮੇਥੀ ਥੇਪਲਾ ਨੂੰ ਦੁਪਹਿਰ ਜਾਂ ਰਾਤ ਦੇ ਖਾਣੇ ਵਿੱਚ ਕਿਸੇ ਵੀ ਸਮੇਂ ਖਾਧਾ ਜਾ ਸਕਦਾ ਹੈ।
ਗਾਜਰ-ਮੇਥੀ ਦੀ ਸਬਜ਼ੀ : ਜੇਕਰ ਤੁਸੀਂ ਸਰਦੀਆਂ ਵਿੱਚ ਸਿਹਤਮੰਦ ਸਬਜ਼ੀ ਦੀ ਤਲਾਸ਼ ਕਰ ਰਹੇ ਹੋ ਤਾਂ ਤੁਹਾਡੀ ਇਹ ਖੋਜ ਗਾਜਰ-ਮੇਥੀ ਦੀ ਸਬਜ਼ੀ ਨਾਲ ਪੂਰੀ ਹੋ ਸਕਦੀ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਗਾਜਰ ਅਤੇ ਮੇਥੀ ਦਾ ਸਵਾਦ ਵੀ ਲਾਜਵਾਬ ਹੁੰਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Food, Healthy Food, Recipe