Home /News /lifestyle /

Electric Kettle ਨਾਲ ਲਗਾਓ ਜੁਗਾੜ, ਇੰਝ ਬਣਾਓ ਲਜ਼ੀਜ਼ ਪਕਵਾਨ

Electric Kettle ਨਾਲ ਲਗਾਓ ਜੁਗਾੜ, ਇੰਝ ਬਣਾਓ ਲਜ਼ੀਜ਼ ਪਕਵਾਨ

Electric Kettle ਨਾਲ ਲਗਾਓ ਜੁਗਾੜ, ਇੰਝ ਬਣਾਓ ਲਜ਼ੀਜ਼ ਪਕਵਾਨ

Electric Kettle ਨਾਲ ਲਗਾਓ ਜੁਗਾੜ, ਇੰਝ ਬਣਾਓ ਲਜ਼ੀਜ਼ ਪਕਵਾਨ

ਬਾਰੀਕ ਕੱਟੇ ਹੋਏ ਪਿਆਜ਼ ਨੂੰ ਇਲੈਕਟ੍ਰਿਕ ਕੇਤਲੀ 'ਚ ਪਾਓ ਅਤੇ ਇਸ 'ਚ ਮਟਰ, ਬਾਰੀਕ ਕੱਟੀਆਂ ਹਰੀਆਂ ਮਿਰਚਾਂ, ਭੁੰਨੀ ਹੋਈ ਮੂੰਗਫਲੀ, ਕੜੀ ਪੱਤਾ, 1 ਕੱਪ ਪਾਣੀ, 1 ਚਮਚ ਮੱਖਣ, ਕਾਲੀ ਮਿਰਚ ਪਾਊਡਰ ਅਤੇ ਨਮਕ ਪਾ ਕੇ ਕੁਝ ਦੇਰ ਤੱਕ ਪਕਾਓ। ਕੁਝ ਦੇਰ ਬਾਅਦ ਇਸ ਵਿਚ ਚਿੱਲੀ ਫਲੇਕਸ ਪਾ ਕੇ ਮਿਕਸ ਕਰ ਲਓ। ਇਸ ਤੋਂ ਬਾਅਦ ਇਸ 'ਚ 1 ਕੱਪ ਪੋਹਾ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਲਾਓ। ਕੇਤਲੀ ਨੂੰ ਬੰਦ ਕਰ ਦਿਓ ਅਤੇ ਢੱਕ ਕੇ 5 ਮਿੰਟ ਤੱਕ ਪਕਣ ਦਿਓ। ਹੁਣ ਇਸ ਨੂੰ ਪਲੇਟ 'ਚ ਕੱਢ ਕੇ ਹਰੇ ਧਨੀਏ ਅਤੇ ਸੇਵ ਨਾਲ ਸਜਾ ਕੇ ਸਰਵ ਕਰੋ।

ਹੋਰ ਪੜ੍ਹੋ ...
  • Share this:

ਜੁਗਾੜ ਲਗਾਉਣ ਵਿੱਚ ਤਾਂ ਅਸੀਂ ਭਾਰਤੀ ਪੂਰੀ ਦੁਨੀਆ ਵਿੱਚ ਮਸ਼ਹੂਰ ਹਾਂ। ਕਿਸੇ ਵੀ ਤਰ੍ਹਾਂ ਦਾ ਸਾਧਨ ਸਾਡੇ ਕੋਲ ਹੋਵੇ, ਅਸੀਂ ਉਸ ਦੀ ਵਰਤੋਂ ਆਪਣੇ ਮੁਤਾਬਕ ਕਰ ਹੀ ਲੈਂਦੇ ਹਾਂ। ਹੁਣ ਇਲੈਕਟ੍ਰਿਕ ਕੇਤਲੀ ਦੀ ਹੀ ਗੱਲ ਕਰ ਲਈਏ ਤਾਂ ਲੋਕਾਂ ਨੂੰ ਲਗਦਾ ਹੈ ਕਿ ਇਸ ਵਿੱਚ ਪਾਣੀ ਹੀ ਗਰਮ ਕੀਤਾ ਜਾ ਸਕਦਾ ਹੈ। ਪਰ ਇਸ ਵਿੱਚ ਤੁਸੀਂ ਕਈ ਲਜ਼ੀਜ਼ ਪਕਵਾਨ ਵੀ ਬਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਇਲੈਕਟ੍ਰਿਕ ਕੇਤਲੀ ਵਿੱਚ ਵੱਖ ਵੱਖ ਡਿਸ਼ ਬਣਾਉਣ ਦੀ ਵਿਧੀ ਦੱਸਾਂਗੇ।

ਇਲੈਕਟ੍ਰਿਕ ਕੇਤਲੀ ਵਿੱਚ ਬਣਾਓ ਪੋਹਾ

ਬਾਰੀਕ ਕੱਟੇ ਹੋਏ ਪਿਆਜ਼ ਨੂੰ ਇਲੈਕਟ੍ਰਿਕ ਕੇਤਲੀ 'ਚ ਪਾਓ ਅਤੇ ਇਸ 'ਚ ਮਟਰ, ਬਾਰੀਕ ਕੱਟੀਆਂ ਹਰੀਆਂ ਮਿਰਚਾਂ, ਭੁੰਨੀ ਹੋਈ ਮੂੰਗਫਲੀ, ਕੜੀ ਪੱਤਾ, 1 ਕੱਪ ਪਾਣੀ, 1 ਚਮਚ ਮੱਖਣ, ਕਾਲੀ ਮਿਰਚ ਪਾਊਡਰ ਅਤੇ ਨਮਕ ਪਾ ਕੇ ਕੁਝ ਦੇਰ ਤੱਕ ਪਕਾਓ। ਕੁਝ ਦੇਰ ਬਾਅਦ ਇਸ ਵਿਚ ਚਿੱਲੀ ਫਲੇਕਸ ਪਾ ਕੇ ਮਿਕਸ ਕਰ ਲਓ। ਇਸ ਤੋਂ ਬਾਅਦ ਇਸ 'ਚ 1 ਕੱਪ ਪੋਹਾ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਲਾਓ। ਕੇਤਲੀ ਨੂੰ ਬੰਦ ਕਰ ਦਿਓ ਅਤੇ ਢੱਕ ਕੇ 5 ਮਿੰਟ ਤੱਕ ਪਕਣ ਦਿਓ। ਹੁਣ ਇਸ ਨੂੰ ਪਲੇਟ 'ਚ ਕੱਢ ਕੇ ਹਰੇ ਧਨੀਏ ਅਤੇ ਸੇਵ ਨਾਲ ਸਜਾ ਕੇ ਸਰਵ ਕਰੋ।

ਇਲੈਕਟ੍ਰਿਕ ਕੇਤਲੀ ਵਿੱਚ ਬਣਾਓ ਪੁਲਾਓ

ਇਕ ਇਲੈਕਟ੍ਰਿਕ ਕੇਤਲੀ ਵਿਚ 1 ਚਮਚ ਤੇਲ ਗਰਮ ਕਰੋ ਅਤੇ 1/2 ਚਮਚ ਜੀਰਾ ਪਾਓ ਅਤੇ ਇਸ ਨੂੰ ਭੁੰਨ ਲਓ। ਹੁਣ ਇਸ 'ਚ 1 ਕੱਪ ਭਿੱਜੇ ਹੋਏ ਚੌਲ ਪਾਓ ਅਤੇ ਇਸ 'ਚ 2 ਕੱਪ ਪਾਣੀ ਪਾਓ। ਨਾਲ ਹੀ 1 ਛੋਟਾ ਕਟੋਰਾ ਭਿੱਜਿਆ ਸੋਇਆਬੀਨ, ਅਦਰਕ ਲਸਣ ਦਾ ਪੇਸਟ, 1/2 ਛੋਟਾ ਕਟੋਰਾ ਮਟਰ, ਨਮਕ, ਲਾਲ ਮਿਰਚ ਪਾਊਡਰ, ਮੈਗੀ ਮੈਜਿਕ ਮਸਾਲਾ, ਗਰਮ ਮਸਾਲਾ ਪਾ ਕੇ ਚੰਗੀ ਤਰ੍ਹਾਂ ਮਿਲਾਓ। ਹੁਣ ਢੱਕਣ ਨੂੰ ਬੰਦ ਕਰ ਕੇ ਇਸ ਨੂੰ 5-6 ਮਿੰਟ ਤੱਕ ਪਕਾਓ। ਜੇਕਰ ਇਲੈਕਟ੍ਰਿਕ ਕੇਤਲੀ ਬੰਦ ਹੈ, ਤਾਂ ਇਸਨੂੰ ਚਾਲੂ ਕਰੋ ਅਤੇ ਇਸਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਇਸਦਾ ਪਾਣੀ ਸੁੱਕ ਨਾ ਜਾਵੇ। ਜਦੋਂ ਚੌਲ ਪਾਣੀ ਨੂੰ ਸੋਖ ਲੈਣ ਤਾਂ ਇਸ ਨੂੰ ਬੰਦ ਕਰ ਦਿਓ ਅਤੇ ਢੱਕ ਕੇ 6-7 ਮਿੰਟ ਲਈ ਛੱਡ ਦਿਓ। ਥੋੜ੍ਹੀ ਦੇਰ ਬਾਅਦ ਇਸ ਵਿਚ ਬਾਰੀਕ ਕੱਟਿਆ ਹਰਾ ਧਨੀਆ ਪਾ ਕੇ ਮਿਕਸ ਕਰ ਲਓ ਅਤੇ ਤੁਹਾਡਾ ਪੁਲਾਓ ਤਿਆਰ ਹੈ।

Published by:Shiv Kumar
First published:

Tags: Electric, Food, Recipe