Home /News /lifestyle /

MG ਸ਼ਾਨਦਾਰ Looks ਵਾਲੀ 'ਛੋਟੀ' ਇਲੈਕਟ੍ਰਿਕ ਕਾਰ ਕਰੇਗੀ ਲਾਂਚ, ਜਾਣੋ ਕੀਮਤ

MG ਸ਼ਾਨਦਾਰ Looks ਵਾਲੀ 'ਛੋਟੀ' ਇਲੈਕਟ੍ਰਿਕ ਕਾਰ ਕਰੇਗੀ ਲਾਂਚ, ਜਾਣੋ ਕੀਮਤ

ਭਾਰਤ ਵਿੱਚ ਆਟੋਮੋਬਾਈਲ ਬਾਜ਼ਾਰ ਵਿੱਚ ਇਲੈਕਟ੍ਰਿਕ ਵਾਹਨ (Electric Car) ਤੇਜ਼ੀ ਨਾਲ ਅਪਣਾਏ ਜਾ ਰਹੇ ਹਨ। ਖਰੀਦਦਾਰ ਇਲੈਕਟ੍ਰਿਕ ਕਾਰਾਂ (Electric Car) ਖਰੀਦਣ 'ਚ ਦਿਲਚਸਪੀ ਦਿਖਾ ਰਹੇ ਹਨ ਅਤੇ ਆਟੋਮੋਬਾਈਲ ਕੰਪਨੀਆਂ ਵੀ ਨਵੇਂ ਮਾਡਲ ਬਾਜ਼ਾਰ 'ਚ ਉਤਾਰ ਰਹੀਆਂ ਹਨ।

  • Share this:
ਭਾਰਤ ਵਿੱਚ ਆਟੋਮੋਬਾਈਲ ਬਾਜ਼ਾਰ ਵਿੱਚ ਇਲੈਕਟ੍ਰਿਕ ਵਾਹਨ (Electric Car) ਤੇਜ਼ੀ ਨਾਲ ਅਪਣਾਏ ਜਾ ਰਹੇ ਹਨ। ਖਰੀਦਦਾਰ ਇਲੈਕਟ੍ਰਿਕ ਕਾਰਾਂ (Electric Car) ਖਰੀਦਣ 'ਚ ਦਿਲਚਸਪੀ ਦਿਖਾ ਰਹੇ ਹਨ ਅਤੇ ਆਟੋਮੋਬਾਈਲ ਕੰਪਨੀਆਂ ਵੀ ਨਵੇਂ ਮਾਡਲ ਬਾਜ਼ਾਰ 'ਚ ਉਤਾਰ ਰਹੀਆਂ ਹਨ। ਹੁਣ ਇਸ ਕੜੀ 'ਚ ਇਕ ਹੋਰ ਮਾਡਲ ਸ਼ਾਮਲ ਹੋਣ ਜਾ ਰਿਹਾ ਹੈ। MG ਭਾਰਤ 'ਚ ਨਵਾਂ ਮਾਡਲ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਇਸ ਮਾਡਲ (Electric Car) ਨੂੰ ਕਿਫਾਇਤੀ ਮਾਡਲ ਦੇ ਰੂਪ 'ਚ ਬਾਜ਼ਾਰ 'ਚ ਉਤਾਰੇਗੀ।

ਚੀਨ ਦੀ ਇਲੈਕਟ੍ਰਿਕ ਕਾਰ (Electric Car) 'ਤੇ ਆਧਾਰਿਤ ਹੈ
ਇਹ ਇਕ ਛੋਟੀ ਇਲੈਕਟ੍ਰਿਕ ਕਾਰ (Small Electric Car) ਹੋਵੇਗੀ ਜਿਸ ਦਾ ਇੰਟੀਰੀਅਰ ਹਾਲ ਹੀ 'ਚ ਲੀਕ ਹੋਇਆ ਹੈ। ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਕਾਰ ਨੂੰ ਭਾਰਤ 'ਚ ਜਲਦ ਹੀ ਲਾਂਚ ਕੀਤਾ ਜਾ ਸਕਦਾ ਹੈ। ਇਹ MG ਸਮਾਲ ਈਵੀ ਚੀਨ ਦੀ ਵੁਲਿੰਗ ਦੀ ਹੋਂਗੁਆਂਗ ਈਵੀ 'ਤੇ ਆਧਾਰਿਤ ਹੋਵੇਗੀ।

ਕਦੋਂ ਲਾਂਚ ਹੋਵੇਗਾ?
ਇਸ (Electric Car) ਕਾਰ ਦੀ ਭਾਰਤ 'ਚ ਲਾਂਚਿੰਗ ਦੇ ਬਾਰੇ 'ਚ ਕੋਈ ਤੈਅ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਅਗਲੇ ਸਾਲ 2023 ਆਟੋ ਐਕਸਪੋ 'ਚ ਪੇਸ਼ ਕੀਤਾ ਜਾ ਸਕਦਾ ਹੈ। ਕੰਪਨੀ ਦੀ MG ZS EV (Electric Car) ਵੀ ਭਾਰਤ 'ਚ ਕਾਫੀ ਮਸ਼ਹੂਰ ਹੋ ਗਈ ਹੈ। ਵਰਤਮਾਨ ਵਿੱਚ, Tata Nexon EV ਦਾ ਭਾਰਤ ਵਿੱਚ ਇਲੈਕਟ੍ਰਿਕ ਕਾਰ (Electric Car) ਮਾਰਕਿਟ ਉੱਤੇ ਕਬਜ਼ਾ ਹੈ ਅਤੇ ਇਹ ਲਾਂਚ ਹੋਣ ਤੋਂ ਬਾਅਦ ਦੇਸ਼ ਦੀ ਨੰਬਰ 1 ਕਾਰ ਬਣੀ ਹੋਈ ਹੈ।

MG ZS EV ਇਲੈਕਟ੍ਰਿਕ ਕਾਰ ਸੈਗਮੈਂਟ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਅਤੇ ਕੰਪਨੀ ਨੇ ਪਿਛਲੇ ਮਹੀਨੇ ਭਾਵ ਜੂਨ 2022 ਵਿੱਚ 4,503 ਯੂਨਿਟ ਵੇਚੇ ਸਨ। ਮਈ 2022 ਦੀ ਤੁਲਨਾ 'ਚ ਕੰਪਨੀ ਨੇ ਇਸ ਕਾਰ ਦੀ ਵਿਕਰੀ 'ਚ 27 ਫੀਸਦੀ ਦਾ ਵਾਧਾ ਦਰਜ ਕੀਤਾ ਹੈ ਅਤੇ ਇੰਨਾ ਹੀ ਨਹੀਂ, ਇਸ SUV ਦੀ ਲਾਂਚਿੰਗ ਤੋਂ ਲੈ ਕੇ ਹੁਣ ਤੱਕ 5,000 ਤੋਂ ਜ਼ਿਆਦਾ ਯੂਨਿਟਸ ਵਿਕ ਚੁੱਕੇ ਹਨ। ਹੁਣ ਕੰਪਨੀ ਦੀ ਨਵੀਂ ਇਲੈਕਟ੍ਰਿਕ ਕਾਰ ਭਾਰਤ 'ਚ ਇਸ ਸੈਗਮੈਂਟ 'ਚ ਮੁਕਾਬਲਾ ਤੇਜ਼ ਕਰ ਸਕਦੀ ਹੈ।
Published by:Drishti Gupta
First published:

Tags: Auto, Auto industry, Auto news, Automobile, Cars

ਅਗਲੀ ਖਬਰ