Home /News /lifestyle /

Mi Clearance Sale: 4 ਹਜ਼ਾਰ ਤੋਂ ਵੀ ਘੱਟ ਕੀਮਤ ਵਿੱਚ ਮਿਲ ਰਿਹਾ Redmi ਦਾ ਇਹ ਸਮਾਰਟਫੋਨ

Mi Clearance Sale: 4 ਹਜ਼ਾਰ ਤੋਂ ਵੀ ਘੱਟ ਕੀਮਤ ਵਿੱਚ ਮਿਲ ਰਿਹਾ Redmi ਦਾ ਇਹ ਸਮਾਰਟਫੋਨ

Mi Clearance Sale: 4000 ਤੋਂ ਵੀ ਘੱਟ ਕੀਮਤ ਵਿੱਚ ਮਿਲ ਰਿਹਾ Redmi ਦਾ ਇਹ ਸਮਾਰਟਫੋਨ

Mi Clearance Sale: 4000 ਤੋਂ ਵੀ ਘੱਟ ਕੀਮਤ ਵਿੱਚ ਮਿਲ ਰਿਹਾ Redmi ਦਾ ਇਹ ਸਮਾਰਟਫੋਨ

Clearance Sale: Xiaomi ਆਪਣੇ ਗਾਹਕਾਂ ਲਈ ਵੱਡੀ ਖਬਰ ਲੈ ਕੇ ਆਇਆ ਹੈ। ਕੰਪਨੀ ਨੇ Mi ਇੰਡੀਆ ਪਲੇਟਫਾਰਮ 'ਤੇ ਕਲੀਅਰੈਂਸ ਸੇਲ ਸ਼ੁਰੂ ਕਰ ਦਿੱਤੀ ਹੈ। ਸੇਲ 'ਚ ਗਾਹਕ ਸਿਰਫ 3,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਦਾਰੀ ਕਰ ਸਕਦੇ ਹਨ।

  • Share this:

Mi Clearance Sale: ਜੇ ਅਸੀਂ ਤੁਹਾਨੂੰ ਕਹੀਏ ਕਿ ਸਿਰਫ 4 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ ਉੱਤੇ ਤੁਹਾਨੂੰ ਇੱਕ ਦਮਦਾਰ ਸਮਾਰਟਫੋਨ ਮਿਲ ਸਕਦਾ ਹੈ ਤਾਂ ਸ਼ਾਇਦ ਤੁਸੀਂ ਯਕੀਨ ਨਹੀਂ ਕਰੋਗੇ। Xiaomi ਆਪਣੇ ਗਾਹਕਾਂ ਲਈ ਵੱਡੀ ਖਬਰ ਲੈ ਕੇ ਆਇਆ ਹੈ। ਕੰਪਨੀ ਨੇ Mi ਇੰਡੀਆ ਪਲੇਟਫਾਰਮ 'ਤੇ ਕਲੀਅਰੈਂਸ ਸੇਲ ਸ਼ੁਰੂ ਕਰ ਦਿੱਤੀ ਹੈ। ਸੇਲ 'ਚ ਗਾਹਕ ਸਿਰਫ 3,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਦਾਰੀ ਕਰ ਸਕਦੇ ਹਨ। ਦੀਵਾਲੀ ਸੇਲ ਤੋਂ ਬਾਅਦ ਇਹ ਕਿਸੇ ਸੁਨਹਿਰੀ ਮੌਕੇ ਤੋਂ ਘੱਟ ਨਹੀਂ ਹੈ, ਜਿੱਥੇ ਗਾਹਕ ਤਿਉਹਾਰ ਖਤਮ ਹੋਣ ਤੋਂ ਬਾਅਦ ਵੀ ਭਾਰੀ ਡਿਸਕਾਊਂਟ 'ਤੇ ਫੋਨ ਘਰ ਲਿਆ ਸਕਦੇ ਹਨ।

ਦਰਅਸਲ, Xiaomi ਦੀ ਕਲੀਅਰੈਂਸ ਸੇਲ ਦੇ ਤਹਿਤ, ਗਾਹਕ ਸਿਰਫ 3,999 ਰੁਪਏ ਵਿੱਚ Redmi 6A ਫੋਨ ਘਰ ਲਿਆ ਸਕਦੇ ਹਨ। ਦੱਸ ਦੇਈਏ ਕਿ ਇਸ ਫੋਨ ਨੂੰ 2019 ਵਿੱਚ ਲਾਂਚ ਕੀਤਾ ਗਿਆ ਸੀ, ਅਤੇ ਇਹ ਕੁਝ ਬੇਸਿਕ ਫੀਚਰਸ ਦੇ ਨਾਲ ਆਉਂਦਾ ਹੈ। ਤਾਂ ਆਓ ਜਾਣਦੇ ਹਾਂ ਇਸ ਦੇ ਪੂਰੇ ਸਪੈਸੀਫਿਕੇਸ਼ਨ ਦੀ ਜਾਣਕਾਰੀ।

ਕੈਮਰੇ ਦੀ ਗੱਲ ਕਰੀਏ ਤਾਂ Redmi 6A 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ, ਜੋ PDAF ਫੀਚਰ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਇਸ 'ਚ ਇਲੈਕਟ੍ਰਾਨਿਕ ਇਮੇਜ ਸਟੇਬਲਾਈਜ਼ੇਸ਼ਨ ਫੀਚਰ ਦਿੱਤਾ ਗਿਆ ਹੈ ਤਾਂ ਜੋ ਵਧੀਆ ਵੀਡੀਓ ਰਿਕਾਰਡਿੰਗ ਕੀਤੀ ਜਾ ਸਕੇ। ਇਸ ਦਾ ਫਰੰਟ ਕੈਮਰਾ 5 ਮੈਗਾਪਿਕਸਲ ਦਾ ਹੈ, ਜੋ AI ਪੋਰਟਰੇਟ ਮੋਡ ਨਾਲ ਆਉਂਦਾ ਹੈ। ਕੈਮਰੇ ਲਈ ਇਸ 'ਚ AI ਇਮੇਜ ਕੰਪਿਊਟਿੰਗ ਸਿਸਟਮ ਦੀ ਵਰਤੋਂ ਕੀਤੀ ਗਈ ਹੈ। ਫੋਨ ਨੂੰ ਦੋ ਵੇਰੀਐਂਟਸ ਵਿੱਚ ਪੇਸ਼ ਕੀਤਾ ਗਿਆ ਹੈ ਜਿਸ ਵਿੱਚ 2GB RAM + 16GB ਅਤੇ 2GB RAM + 32GB ਸ਼ਾਮਲ ਹਨ।

ਇਸ ਵਿੱਚ 3000 mAh ਦੀ ਬੈਟਰੀ ਹੈ ਅਤੇ ਇਹ ਫੋਨ 4G VoLTE, Wi-Fi, ਬਲੂਟੁੱਥ, GPS/A-GPS, 3.5mm ਆਡੀਓ ਜੈਕ ਨੂੰ ਸਪੋਰਟ ਕਰਦਾ ਹੈ। Redmi 6A ਫੋਨ ਵਿੱਚ 5.45 ਇੰਚ ਦੀ HD+ ਡਿਸਪਲੇਅ ਹੈ ਜਿਸ ਦਾ ਆਸਪੈਕਟ ਰੇਸ਼ੋ 18:9 ਹੈ। ਇਸ 'ਚ ਕਵਾਡ-ਕੋਰ 2.0 ਗੀਗਾਹਰਟਜ਼ ਮੀਡੀਆਟੈੱਕ ਹੈਲੀਓ ਏ22 ਪ੍ਰੋਸੈਸਰ ਨਾਲ ਲੈਸ ਹੈ ਅਤੇ ਇਹ ਐਂਡਰਾਇਡ 8.0 ਓਰੀਓ 'ਤੇ ਬੇਸਡ MIUI 9.6 'ਤੇ ਕੰਮ ਕਰਦਾ ਹੈ।

Published by:Tanya Chaudhary
First published:

Tags: Google, Smartphone, Tech News