ਮਾਈਕਰੋਸਾਫ਼ਟ ਨੇ ਭਾਰਤ ਦੇ ਇੱਕ ਸ਼ਖ਼ਸ ਨੂੰ 50 ਹਜ਼ਾਰ ਡਾਲਰ (ਲਗਭਗ 36 ਲੱਖ ਰੁਪਏ) ਦਾ ਇਨਾਮ ਦਿੱਤਾ ਹੈ। ਇਹ ਸ਼ਖ਼ਸ ਚੇਨਈ ਦਾ ਰਹਿਣ ਵਾਲਾ ਹੈ ਤੇ ਪੇਸ਼ੇ ਵਜੋਂ ਸਕਿਉਰਿਟੀ ਰਿਸਰਚਰ ਹੈ। ਉਸ ਨੇ ਮਾਈਕਰੋਸਾਫ਼ਟ ਦੀ ਆਨਲਾਈਨ ਸਰਵਿਸ ਚੋਂ ਖ਼ਾਮੀ ਕੱਢ ਦਿਖਾਈ ਜਿਸ ਨਾਲ ਕੋਈ ਵੀ ਮਾਈਕਰੋਸਾਫ਼ਟ ਅਕਾਉਂਟ ਚ ਸੇਂਧਮਾਰੀ ਕਰ ਸਕਦਾ ਸੀ। ਸਕਿਉਰਿਟੀ ਰਿਸਰਚਰ ਲਕਸ਼ਮਣ ਮੁਥਿਆ ਨੇ ਮੰਗਲਵਾਰ ਨੂੰ ਇੱਕ ਬਲਾਗ ਪੋਸਟ ਵਿੱਚ ਲਿਖਿਆ ਕਿ ਉਸ ਨੇ ਜਦੋਂ ਇਸ ਬਗ ਦੀ ਜਾਣਕਾਰੀ ਮਾਈਕਰੋਸਾਫ਼ਟ ਦੀ ਸੁਰੱਖਿਆ ਟੀਮ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਵੱਲੋਂ ਸਭ ਤੋਂ ਪਹਿਲਾਂ ਇਸ ਬਗ ਨੂੰ ਠੀਕ ਕੀਤਾ ਗਿਆ ਤੇ ਬਾਅਦ 'ਚ ਇਨਾਮ ਵਜੋਂ ਲਕਸ਼ਮਣ ਨੂੰ 50 ਹਜ਼ਾਰ ਡਾਲਰ ਦਾ ਇਨਾਮ ਦਿੱਤਾ, ਇਹ ਮਾਈਕਰੋਸਾਫ਼ਟ ਦੇ ਬਾਊਂਟੀ ਪ੍ਰੋਗਰਾਮ ਦਾ ਹਿੱਸਾ ਹੈ ਜੋ ਕਿ ਉਨ੍ਹਾਂ ਦੇ ਪ੍ਰੋਗਰਾਮ ਚੋਂ ਖ਼ਾਮੀਆਂ ਕੱਢਣ ਵਾਲਿਆਂ ਨੂੰ ਕੰਪਨੀ ਵੱਲੋਂ ਦਿੱਤਾ ਜਾਂਦਾ ਹੈ।
ਇਹ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ ਲਕਸ਼ਮਣ ਨੇ ਫੇਸਬੁਕ ਤੋਂ ਵੀ ਅਜਿਹਾ ਹੀ ਇਨਾਮ ਹਾਸਲ ਕੀਤਾ ਸੀ। ਉਸ ਸਮੇਂ ਲਕਸ਼ਮਣ ਨੇ ਫੇਸਬੁਕ ਦੀ ਇੰਸਟਾਗਰਾਮ 'ਚ ਵੀ ਅਜਿਹਾ ਬਗ ਲੱਭਿਆ ਜਿਸ ਨਾਲ ਅਕਾਉਂਟ ਨੂੰ ਬੜੀ ਆਸਾਨੀ ਨਾਲ ਟੇਕਓਵਰ ਕੀਤਾ ਜਾ ਸਕਦਾ ਸੀ। ਲਕਸ਼ਮਣ ਨੇ ਦੱਸਿਆ ਕਿ ਉਸ ਨੇ ਦੇਖਿਆ ਕਿ ਮਾਈਕਰੋਸਾਫ਼ਟ ਵੀ ਅਜਿਹੀ ਤਕਨੀਕ ਦੀ ਵਰਤੋਂ ਕਰ ਰਿਹਾ ਸੀ। ਇਸ ਲਈ ਉਸ ਨੇ ਟੈਸਟਿੰਗ ਸ਼ੁਰੂ ਕੀਤੀ।
ਲਕਸ਼ਮਣ ਨੇ ਦੱਸਿਆ ਕਿ ਮਾਈਕਰੋਸਾਫ਼ਟ ਖਾਤੇ ਦੇ ਪਾਸਵਰਡ ਨੂੰ ਰੀਸੈਟ ਕਰਨ ਲਈ, ਉਪਭੋਗਤਾਵਾਂ ਨੂੰ ਪਾਸਵਰਡ ਪੇਜ ਵਿੱਚ ਈਮੇਲ ਪਤਾ ਜਾਂ ਫ਼ੋਨ ਨੰਬਰ ਦਰਜ ਕਰਨਾ ਪੈਂਦਾ ਹੈ, ਉਸ ਤੋਂ ਬਾਅਦ ਉਨ੍ਹਾਂ ਨੂੰ ਉਹ ਈਮੇਲ ਜਾਂ ਮੋਬਾਈਲ ਨੰਬਰ ਚੁਣਨ ਲਈ ਕਿਹਾ ਜਾਂਦਾ ਹੈ ਤਾਂ ਜੋ ਸੁਰੱਖਿਆ ਕੋਡ ਪ੍ਰਾਪਤ ਕਰਨ ਲਈ ਵਰਤਿਆ ਜਾ ਸਕੇ। ਇੱਕ ਵਾਰ ਜਦੋਂ ਉਨ੍ਹਾਂ ਨੂੰ 7-ਅੰਕ ਦਾ ਸੁਰੱਖਿਆ ਕੋਡ ਮਿਲ ਜਾਂਦਾ ਹੈ, ਤਾਂ ਉਨ੍ਹਾਂ ਨੂੰ ਪਾਸਵਰਡ ਨੂੰ ਰੀਸੈਟ ਕਰਨ ਲਈ ਇਸ ਨੂੰ ਐਂਟਰ ਕਰਨਾ ਪੈਂਦਾ ਹੈ। ਇੱਥੇ, ਜੇ ਅਸੀਂ 7 ਅੰਕਾਂ ਦੇ ਕੋਡ ਦੇ ਸਾਰੇ ਜੋੜਾਂ ਨੂੰ ਸਹੀ ਤਰ੍ਹਾਂ ਸਮਝੀਏ, ਤਾਂ ਅਸੀਂ ਬਿਨਾਂ ਕਿਸੇ ਦੀ ਇਜਾਜ਼ਤ ਦੇ ਕਿਸੇ ਵੀ ਉਪਭੋਗਤਾ ਦੇ ਪਾਸਵਰਡ ਨੂੰ ਰੀਸੈਟ ਕਰ ਸਕਦੇ ਹਾਂ। ਪਰ ਹਰ ਵਾਰ ਅਜਿਹਾ ਕਰਨਾ ਮੁਮਕਿਨ ਨਹੀਂ ਹੈ ਇਸ ਲਈ ਲਕਸ਼ਮਣ ਨੇ ਇਸ ਤੇ ਕੰਮ ਕਰਨਾ ਸ਼ੁਰੂ ਕੀਤਾ। ਕਈ ਦਿਨਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ, ਉਹ ਇਸ ਬਗ ਤੱਕ ਪੁੱਜਿਆ। ਉਸ ਨੇ ਤੁਰੰਤ ਹੀ ਅਕਾਊਂਟ ਨੂੰ ਬਾਈਪਾਸ ਕਰਨ ਦੀ ਵੀਡੀਓ ਰਿਕਾਰਡ ਕੀਤੀ ਤੇ ਹਰ ਸਟੈੱਪ ਦੀ ਵਿਸਥਾਰ ਨਾਲ ਜਾਣਕਾਰੀ ਮਾਈਕਰੋਸਾਫ਼ਟ ਨਾਲ ਸਾਂਝੀ ਕੀਤੀ। ਮਾਈਕਰੋਸਾਫ਼ਟ ਨੇ ਫ਼ੌਰਨ ਇਸ 'ਤੇ ਰਿਸਪਾਂਸ ਕੀਤਾ ਤੇ ਲਕਸ਼ਮਣ ਨੂੰ ਇਹ ਇਨਾਮ ਹਾਸਲ ਹੋਇਆ।
Published by:Anuradha Shukla
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Microsoft